Monday, July 13, 2026
BREAKING
ਸੁਨਾਮ ਵਿੱਚ ਵਿਦਿਆਰਥੀਆਂ ਲਈ ਪਹਿਲੀ ਅਧਿਐਨ ਲਾਇਬ੍ਰੇਰੀ ਬਣਾਉਣ ਦਾ ਫ਼ੈਸਲਾ, ਜੈਨ ਸਭਾ ਦਾ ਵੱਡਾ ਕਦਮ ਭੂਪੇਸ਼ ਬਘੇਲ ਨਾਲ ਰਾਜਾ ਬੀਰਕਲਾਂ ਦੀ ਮੁਲਾਕਾਤ, ਸੁਨਾਮ ਹਲਕੇ ਅਤੇ ਪੰਜਾਬ ਦੀ ਸਿਆਸੀ ਸਥਿਤੀ 'ਤੇ ਹੋਈ ਚਰਚਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਬਹਾਦਰਪੁਰ ਸਮੇਤ ਵੱਖ-ਵੱਖ ਪਿੰਡਾਂ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਨਵੇਂ ਕਰੋੜਪਤੀ ਜਸਵੰਤ ਸਿੰਘ ਖਾਲੜਾ ਅਤੇ 'ਸਤਲੁਜ' ਫ਼ਿਲਮ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ ਵੱਡੀ ਖ਼ਬਰ: ਸ੍ਰੀ ਅਨੰਦਪੁਰ ਸਾਹਿਬ ਦੀ ਟੈਂਟ ਸਿਟੀ 'ਚ ਹੋਇਆ ਧਮਾਕਾ! ਲੱਗੀ ਭਿਆਨਕ ਅੱਗ ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਸ਼ਰਾਬ ਦੀ ਹਰ ਬੋਤਲ 'ਤੇ ਲੱਗੇਗਾ QR ਕੋਡ, ਕਾਲਾਬਾਜ਼ਾਰੀ ਨੂੰ ਲੈ ਕੇ ਸੈਣੀ ਸਰਕਾਰ ਨੇ ਖਿੱਚੀ ਤਿਆਰੀ ਭੂਪੇਸ਼ ਬਘੇਲ ਨੂੰ ਮਿਲ ਕੇ ਬੋਲੇ ਡਾ. ਗਾਂਧੀ, ਨਿੱਜ ਦੀ ਬਜਾਏ ਦੇਸ਼, ਕਾਂਗਰਸ ਲਈ ਇਕਜੁੱਟ ਹੋਣ ਦੀ ਲੋੜ High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਬਾਜ਼ਾਰ

4 ਮਹੀਨਿਆਂ ਦੀ ਵਿਕਰੀ ਤੋਂ ਬਾਅਦ ਜੁਲਾਈ ’ਚ ਹੁਣ ਤੱਕ FPI ਨੇ ਭਾਰਤੀ ਸ਼ੇਅਰਾਂ ’ਚ 15,157 ਕਰੋੜ ਰੁਪਏ ਪਾਏ

13 ਜੁਲਾਈ, 2026 05:17 PM

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਲਗਾਤਾਰ 4 ਮਹੀਨਿਆਂ ਤੱਕ ਵਿਕਰੀ ਕਰਨ ਤੋਂ ਬਾਅਦ ਜੁਲਾਈ ’ਚ ਹੁਣ ਤੱਕ ਭਾਰਤੀ ਸ਼ੇਅਰਾਂ ’ਚ 15,157 ਕਰੋੜ ਰੁਪਏ ਤੋਂ ਵੱਧ ਦਾ ਸ਼ੁੱਧ ਨਿਵੇਸ਼ ਕੀਤਾ ਹੈ।

ਬਿਹਤਰ ਹੁੰਦੇ ਘਰੇਲੂ ਵਿਆਪਕ ਆਰਥਿਕ ਸੰਕੇਤਕਾਂ, ਰੁਪਏ ਦੀ ਸਥਿਰਤਾ ਅਤੇ ਗਲੋਬਲ ਪੱਧਰ ’ਤੇ ਜੋਖਮ ਲੈਣ ਦੀ ਵਧਦੀ ਧਾਰਨਾ ਕਾਰਨ ਇਹ ਰੁਝਾਨ ਦੇਖਣ ਨੂੰ ਮਿਲਿਆ ਹੈ।

ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ (ਇੰਡੀਆ) ਲਿਮਟਿਡ (ਸੀ. ਡੀ. ਐੱਸ. ਐੱਲ.) ਦੇ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ ਜੂਨ ’ਚ ਐੱਫ. ਪੀ. ਆਈ. ਨੇ 49,340 ਕਰੋੜ ਰੁਪਏ, ਮਈ ’ਚ 32,963 ਕਰੋੜ ਰੁਪਏ, ਅਪ੍ਰੈਲ ’ਚ 60,847 ਕਰੋੜ ਰੁਪਏ ਅਤੇ ਮਾਰਚ ’ਚ 1.17 ਲੱਖ ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ।

ਇਸ ਵਿਕਰੀ ਦੇ ਦੌਰ ਤੋਂ ਪਹਿਲਾਂ ਫਰਵਰੀ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ ’ਚ 22,615 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਜੁਲਾਈ ’ਚ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰ ’ਚ ਸ਼ੁੱਧ ਨਿਵੇਸ਼ ਕੀਤਾ ਹੈ ਪਰ ਸਾਲ 2026 ’ਚ ਹੁਣ ਤੱਕ ਐੱਫ. ਪੀ. ਆਈ. ਭਾਰਤੀ ਸ਼ੇਅਰਾਂ ’ਚੋਂ ਕੁੱਲ 2.60 ਲੱਖ ਕਰੋੜ ਰੁਪਏ ਕੱਢ ਚੁੱਕੇ ਹਨ।

ਇਹ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ’ਚ ਹੋਈ 1.66 ਲੱਖ ਕਰੋੜ ਰੁਪਏ ਦੀ ਨਿਕਾਸੀ ਨਾਲੋਂ ਕਾਫੀ ਵੱਧ ਹੈ। ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਮੁੱਖ ਪ੍ਰਬੰਧਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਜੁਲਾਈ ’ਚ ਨਿਵੇਸ਼ ਦੀ ਵਾਪਸੀ ਗਲੋਬਲ ਪੱਧਰ ’ਤੇ ਜੋਖਮ ਲੈਣ ਦੀ ਵਧਦੀ ਪ੍ਰਵਿਰਤੀ, ਇਸ ਮਹੀਨੇ ਦੀ ਸ਼ੁਰੂਆਤ ’ਚ ਭੂ-ਸਿਆਸੀ ਤਣਾਅ ਘੱਟ ਹੋਣ ਤੋਂ ਬਾਅਦ ਊਰਜਾ ਕੀਮਤਾਂ ਨੂੰ ਲੈ ਕੇ ਚਿੰਤਾ ਘਟਣ ਅਤੇ ਭਾਰਤ ਦੀ ਮਜ਼ਬੂਤ ਵਿਆਪਕ ਆਰਥਿਕ ਸਥਿਤੀ ’ਤੇ ਵਧੇ ਭਰੋਸੇ ਦਾ ਨਤੀਜਾ ਹੈ।

ਜੀਓਜੀਤ ਇਨਵੈਸਟਮੈਂਟਸ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇਕੁਮਾਰ ਨੇ ਕਿਹਾ ਕਿ ਘਰੇਲੂ ਅਰਥਵਿਵਸਥਾ ’ਚ ਸੁਧਾਰ ਅਤੇ ਰੁਪਏ ਦੀ ਸਥਿਰਤਾ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਨਵੇਂ ਕਰੋੜਪਤੀ

ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਨਵੇਂ ਕਰੋੜਪਤੀ

ਵਿੱਤੀ ਸੇਵਾਵਾਂ, ਡਾਟਾ ਸੈਂਟਰ ਤੇ ਕਲਾਊਡ ’ਤੇ ਵੱਡਾ ਦਾਅ ਲਾਵੇਗੀ Airtel

ਵਿੱਤੀ ਸੇਵਾਵਾਂ, ਡਾਟਾ ਸੈਂਟਰ ਤੇ ਕਲਾਊਡ ’ਤੇ ਵੱਡਾ ਦਾਅ ਲਾਵੇਗੀ Airtel

ਸ਼ੇਅਰ ਬਾਜ਼ਾਰ 'ਚ ਹਾਹਾਕਾਰ, Sensex-Nifty ਕਰੈਸ਼, ਨਿਵੇਸ਼ਕਾਂ ਨੂੰ 1.83 ਲੱਖ ਕਰੋੜ ਦਾ ਨੁਕਸਾਨ

ਸ਼ੇਅਰ ਬਾਜ਼ਾਰ 'ਚ ਹਾਹਾਕਾਰ, Sensex-Nifty ਕਰੈਸ਼, ਨਿਵੇਸ਼ਕਾਂ ਨੂੰ 1.83 ਲੱਖ ਕਰੋੜ ਦਾ ਨੁਕਸਾਨ

ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

15 ਜੁਲਾਈ ਤੋਂ ਬਦਲ ਜਾਣਗੇ ਭਾਰਤ-UK ਵਪਾਰ ਦੇ ਨਿਯਮ! 99% ਸਾਮਾਨ ਹੋਵੇਗਾ ਡਿਊਟੀ-ਫ੍ਰੀ

15 ਜੁਲਾਈ ਤੋਂ ਬਦਲ ਜਾਣਗੇ ਭਾਰਤ-UK ਵਪਾਰ ਦੇ ਨਿਯਮ! 99% ਸਾਮਾਨ ਹੋਵੇਗਾ ਡਿਊਟੀ-ਫ੍ਰੀ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ