Sunday, July 05, 2026
BREAKING
ਲਾਇਨਜ਼ ਕਲੱਬ ਖਰੜ ਵਲੋਂ ਖਰੜ ਵਿਚ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਲੱਬ ਦੇ ਪ੍ਰਧਾਨ ਲਾਇਨ ਰਵੀ ਕਾਂਤ ਗੁਪਤਾ ਦੀ ਰਹਿਨੁਮਾਈ ਵਿਚ ਕੀਤੀ ਸ਼ੁਰੂਆਤ ਪੰਥਕ ਇਕੱਤਰਤਾ ਦੌਰਾਨ ਪਾਸ ਕੀਤਾ ਗਿਆ ਮਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵੱਲੋਂ ਪੇਸ਼ ਲੁਧਿਆਣਾ ਦਾ ਐਂਟਰੀ ਪੁਆਇੰਟ ਸੀਲ! ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਜਥੇਦਾਰ ਸਾਹਿਬ ਵੱਲੋਂ ਮੀਰੀ ਪੀਰੀ ਖ਼ਾਲਸਾ ਵਹੀਰ ਕੱਢਣ ਦਾ ਐਲਾਨ ਸਿਰਫ਼ 6 ਸਕਿੰਟ 'ਚ ਤਿਆਰ ਹੋ ਰਿਹਾ AC! ਯੂਰਪ ਨੂੰ ਹੀਟਵੇਵ ਤੋਂ ਬਚਾਉਣ ਲਈ ਚੀਨ ਦੀ ਵੱਡੀ ਪਹਿਲ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026: ਅਕਾਲ ਤਖਤ ਨੇ ਸੋਧ ਲਈ ਸਰਕਾਰ ਨੂੰ ਪੱਤਰ ਭੇਜਿਆ 6 ਤੋਂ 8 ਜੁਲਾਈ ਤੱਕ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ ਪੰਜਾਬ ਕਾਂਗਰਸ 'ਚ ਸਿਆਸੀ ਉਬਾਲ! ਚਰਨਜੀਤ ਚੰਨੀ ਤੇ ਰਾਹੁਲ ਗਾਂਧੀ ਦੀ ਮੀਟਿੰਗ 'ਤੇ ਟਿਕੀਆਂ ਨਜ਼ਰਾਂ ਸਾਈਬਰ ਠੱਗੀ ਨੈੱਟਵਰਕ ਦਾ ਪਰਦਾਫਾਸ਼, ਇਕ ਸਾਲ ’ਚ 729 ਗ੍ਰਿਫ਼ਤਾਰੀਆਂ ਅਕਾਲੀ ਦਲ (ਪੁਨਰ ਸੁਰਜੀਤ) ਨੇ ਚੰਡੀਗੜ੍ਹ 'ਚ ਕੀਤਾ ਆਗਾਜ਼, ਨਗਰ ਨਿਗਮ ਚੋਣਾਂ ਲੜਨ ਦਾ ਕੀਤਾ ਐਲਾਨ0

ਦੁਨੀਆਂ

2.73 ਲੱਖ ਤੋਂ ਵੱਧ H-1B ਰਿਨਿਊਅਲ ਅਰਜ਼ੀਆਂ ਨੂੰ ਮਿਲੀ ਹਰੀ ਝੰਡੀ ! ਟਰੰਪ ਦੀਆਂ ਸਖ਼ਤੀਆਂ ਦੀ ਨਿਕਲੀ ਫੂਕ

05 ਜੁਲਾਈ, 2026 04:54 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ H-1B ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਮੌਜੂਦਾ ਵਿੱਤੀ ਸਾਲ ਵਿੱਚ ਵੀਜ਼ਾ ਰੀਨਿਊਅਲ (ਨਵੀਨੀਕਰਨ) ਦੇ ਮਾਮਲਿਆਂ ਵਿੱਚ ਇਤਿਹਾਸਕ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ ਵਿੱਤੀ ਸਾਲ 2026 ਦੌਰਾਨ ਅਮਰੀਕਾ ਵਿੱਚ ਹੁਨਰਮੰਦ ਵਿਦੇਸ਼ੀ ਕਾਮਿਆਂ ਦੇ ਵੀਜ਼ਾ ਰੀਨਿਊਅਲ ਦੀ ਗਿਣਤੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਦੀ ਉਮੀਦ ਹੈ।

ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਅਕਤੂਬਰ 2025 ਤੋਂ ਸ਼ੁਰੂ ਹੋਏ ਵਿੱਤੀ ਸਾਲ 2026 ਦੇ ਪਹਿਲੇ ਨੌਂ ਮਹੀਨਿਆਂ ਵਿੱਚ ਹੀ 2,73,026 ਅਰਜ਼ੀਆਂ ਨੂੰ 'ਕੰਟੀਨਿਊਇੰਗ ਇੰਪਲਾਇਮੈਂਟ' (ਜਾਰੀ ਰੁਜ਼ਗਾਰ) ਤਹਿਤ ਪ੍ਰਵਾਨਗੀ ਦਿੱਤੀ ਗਈ ਹੈ। ਇਹ ਅੰਕੜਾ ਵਿੱਤੀ ਸਾਲ 2025 ਦੀ ਕੁੱਲ ਗਿਣਤੀ 2,91,542 ਦੇ ਬਹੁਤ ਕਰੀਬ ਹੈ, ਜਦਕਿ ਮੌਜੂਦਾ ਸਾਲ ਦੇ ਅਜੇ ਤਿੰਨ ਮਹੀਨੇ ਬਾਕੀ ਹਨ।

ਟਰੰਪ ਪ੍ਰਸ਼ਾਸਨ ਨੇ H-1B ਸਿਸਟਮ ਨੂੰ ਸਖ਼ਤ ਬਣਾਉਣ ਲਈ ਕਈ ਕਦਮ ਚੁੱਕੇ ਹਨ। ਸਰਕਾਰ ਨੇ ਅਮਰੀਕਾ ਤੋਂ ਬਾਹਰੋਂ ਅਪਲਾਈ ਕਰਨ ਵਾਲੇ ਕਾਮਿਆਂ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਗਾਉਣ ਦਾ ਪ੍ਰਸਤਾਵ ਦਿੱਤਾ ਸੀ, ਪਰ ਜੂਨ ਵਿੱਚ ਇੱਕ ਫੈਡਰਲ ਜੱਜ ਨੇ ਇਸ ਫੈਸਲੇ 'ਤੇ ਰੋਕ ਲਗਾ ਕੇ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਸੀ। ਇਸ ਤੋਂ ਇਲਾਵਾ ਸਰਕਾਰ ਲਾਟਰੀ ਸਿਸਟਮ ਨੂੰ ਖ਼ਤਮ ਕਰਕੇ ਵੱਧ ਤਨਖਾਹ ਵਾਲੇ ਬਿਨੈਕਾਰਾਂ ਨੂੰ ਪਹਿਲ ਦੇਣ ਦੀ ਨੀਤੀ 'ਤੇ ਵੀ ਕੰਮ ਕਰ ਰਹੀ ਹੈ।

ਰੀਨਿਊਅਲ' ਦਾ ਮਤਲਬ
ਮਾਹਿਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਿਕਾਰਡ ਅੰਕੜੇ ਨਵੇਂ ਕਾਮਿਆਂ ਦੇ ਨਹੀਂ ਸਗੋਂ ਉਨ੍ਹਾਂ ਲੋਕਾਂ ਦੇ ਹਨ ਜੋ ਪਹਿਲਾਂ ਹੀ ਅਮਰੀਕਾ ਵਿੱਚ ਮੌਜੂਦ ਹਨ। ਇਸ ਸ਼੍ਰੇਣੀ ਵਿੱਚ ਵੀਜ਼ਾ ਦੀ ਮਿਆਦ ਵਧਾਉਣਾ), ਨੌਕਰੀ ਬਦਲਣਾ ਅਤੇ ਸਟੇਟਸ ਵਿੱਚ ਹੋਰ ਸੋਧਾਂ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਜਿੱਥੇ ਨਵੇਂ H-1B ਵੀਜ਼ਿਆਂ ਲਈ 85,000 ਦੀ ਸਾਲਾਨਾ ਸੀਮਾ ਹੁੰਦੀ ਹੈ, ਉੱਥੇ ਰੀਨਿਊਅਲ ਅਰਜ਼ੀਆਂ 'ਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ।ਕੁਝ ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ ਇਨ੍ਹਾਂ ਅੰਕੜਿਆਂ ਨੂੰ ਸਾਵਧਾਨੀ ਨਾਲ ਪੜ੍ਹਨ ਦੀ ਲੋੜ ਹੈ। ਇਹ ਅੰਕੜੇ ਮਨਜ਼ੂਰਸ਼ੁਦਾ ਅਰਜ਼ੀਆਂ ਦੇ ਹਨ, ਨਾ ਕਿ ਨਵੇਂ ਵੀਜ਼ਾ ਧਾਰਕਾਂ ਦੇ।

ਗੌਰਤਲਬ ਹੈ ਕਿ H-1B ਵੀਜ਼ਾ ਪ੍ਰੋਗਰਾਮ ਭਾਰਤੀ ਤਕਨੀਕੀ ਮਾਹਿਰਾਂ ਵਿੱਚ ਬਹੁਤ ਮਸ਼ਹੂਰ ਹੈ। ਇਹ ਅਮਰੀਕੀ ਕੰਪਨੀਆਂ ਨੂੰ ਟੈਕਨਾਲੋਜੀ, ਸਿਹਤ ਸੰਭਾਲ, ਇੰਜੀਨੀਅਰਿੰਗ ਅਤੇ ਵਿਗਿਆਨਕ ਖੋਜ ਵਰਗੇ ਖੇਤਰਾਂ ਵਿੱਚ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ,। ਯੂਐਸ ਟੈਕ ਵਰਕਰਜ਼ ਦੇ ਸੰਸਥਾਪਕ ਕੇਵਿਨ ਲਿਨ ਅਨੁਸਾਰ ਭਾਵੇਂ ਜਨਤਾ 85,000 ਦੀ ਸੀਮਾ ਬਾਰੇ ਸੁਣਦੀ ਹੈ, ਪਰ ਅਸਲ ਵਿੱਚ ਕੰਮ ਕਰ ਰਹੇ H-1B ਕਾਮਿਆਂ ਦੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਲੇਬਰ ਮਾਰਕੀਟ ਵਿੱਚ H-1B ਕਾਮਿਆਂ ਦੀ ਮੰਗ ਅਜੇ ਵੀ ਬਰਕਰਾਰ ਹੈ ਅਤੇ ਪ੍ਰਣਾਲੀ ਦਾ ਵੱਡਾ ਹਿੱਸਾ ਸਾਲਾਨਾ ਸੀਮਾ ਤੋਂ ਬਾਹਰ ਕੰਮ ਕਰ ਰਿਹਾ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਸਿਰਫ਼ 6 ਸਕਿੰਟ 'ਚ ਤਿਆਰ ਹੋ ਰਿਹਾ AC! ਯੂਰਪ ਨੂੰ ਹੀਟਵੇਵ ਤੋਂ ਬਚਾਉਣ ਲਈ ਚੀਨ ਦੀ ਵੱਡੀ ਪਹਿਲ

ਸਿਰਫ਼ 6 ਸਕਿੰਟ 'ਚ ਤਿਆਰ ਹੋ ਰਿਹਾ AC! ਯੂਰਪ ਨੂੰ ਹੀਟਵੇਵ ਤੋਂ ਬਚਾਉਣ ਲਈ ਚੀਨ ਦੀ ਵੱਡੀ ਪਹਿਲ

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

ਮੰਨ ਜਾਣਗੇ ਅਮਰੀਕਾ-ਈਰਾਨ! ਗੱਲਬਾਤ ਦਾ ਅਗਲਾ ਦੌਰ 11 ਜੁਲਾਈ ਨੂੰ

ਮੰਨ ਜਾਣਗੇ ਅਮਰੀਕਾ-ਈਰਾਨ! ਗੱਲਬਾਤ ਦਾ ਅਗਲਾ ਦੌਰ 11 ਜੁਲਾਈ ਨੂੰ

ਸਵੀਡਨ 'ਚ ਰੂਸੀ ਦੂਤਾਵਾਸ 'ਤੇ ਡਰੋਨ ਹਮਲੇ

ਸਵੀਡਨ 'ਚ ਰੂਸੀ ਦੂਤਾਵਾਸ 'ਤੇ ਡਰੋਨ ਹਮਲੇ

ਹਿੰਦੂ, ਮੁਸਲਿਮ, ਸਿੱਖ, ਈਸਾਈ...ਭਾਰਤ ਤੋਂ ਪਹੁੰਚੇ ਧਰਮ ਗੁਰੂਆਂ ਨੇ ਈਰਾਨੀ ਸੁਪਰੀਮ ਲੀਡਰ ਖਮੇਨੀ ਨੂੰ ਦਿੱਤੀ ਸ਼ਰਧਾਂਜਲੀ

ਹਿੰਦੂ, ਮੁਸਲਿਮ, ਸਿੱਖ, ਈਸਾਈ...ਭਾਰਤ ਤੋਂ ਪਹੁੰਚੇ ਧਰਮ ਗੁਰੂਆਂ ਨੇ ਈਰਾਨੀ ਸੁਪਰੀਮ ਲੀਡਰ ਖਮੇਨੀ ਨੂੰ ਦਿੱਤੀ ਸ਼ਰਧਾਂਜਲੀ

UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

'ਟਰੰਪ ਅਕਾਊਂਟਸ' ਪ੍ਰੋਗਰਾਮ 'ਚ ਮਾਈਕ੍ਰੋਨ ਦਾ ਵੱਡਾ ਨਿਵੇਸ਼; ਬੱਚਿਆਂ ਦੇ ਭਵਿੱਖ ਲਈ 25 ਕਰੋੜ ਡਾਲਰ ਦਾ ਐਲਾਨ

'ਟਰੰਪ ਅਕਾਊਂਟਸ' ਪ੍ਰੋਗਰਾਮ 'ਚ ਮਾਈਕ੍ਰੋਨ ਦਾ ਵੱਡਾ ਨਿਵੇਸ਼; ਬੱਚਿਆਂ ਦੇ ਭਵਿੱਖ ਲਈ 25 ਕਰੋੜ ਡਾਲਰ ਦਾ ਐਲਾਨ

2700 ਕਰੋੜ ਰੁਪਏ ਕੈਸ਼, ਸੋਨਾ ਅਤੇ ਜਾਇਦਾਦ ਬਰਾਮਦ ! ਇਰਾਕ 'ਚ 47 ਆਗੂਆਂ ਖ਼ਿਲਾਫ਼ ਵੱਡੀ ਕਾਰਵਾਈ

2700 ਕਰੋੜ ਰੁਪਏ ਕੈਸ਼, ਸੋਨਾ ਅਤੇ ਜਾਇਦਾਦ ਬਰਾਮਦ ! ਇਰਾਕ 'ਚ 47 ਆਗੂਆਂ ਖ਼ਿਲਾਫ਼ ਵੱਡੀ ਕਾਰਵਾਈ

''Thank You India..!'' ਔਖ਼ੇ ਸਮੇਂ ਭਾਰਤ ਵੱਲੋਂ ਮਿਲ ਰਹੀ ਮਦਦ ਦੇਖ ਭਾਵੁਕ ਹੋਏ ਵੈਨੇਜ਼ੁਏਲਾ ਦੇ ਨਾਗਰਿਕ

''Thank You India..!'' ਔਖ਼ੇ ਸਮੇਂ ਭਾਰਤ ਵੱਲੋਂ ਮਿਲ ਰਹੀ ਮਦਦ ਦੇਖ ਭਾਵੁਕ ਹੋਏ ਵੈਨੇਜ਼ੁਏਲਾ ਦੇ ਨਾਗਰਿਕ

30 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਡਿੱਗੇ ਅਮਰੀਕਾ-ਭਾਰਤ ਦੇ ਸਬੰਧ ! ਟਰੰਪ 'ਤੇ ਭੜਕੇ ਸੰਸਦ ਮੈਂਬਰ

30 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਡਿੱਗੇ ਅਮਰੀਕਾ-ਭਾਰਤ ਦੇ ਸਬੰਧ ! ਟਰੰਪ 'ਤੇ ਭੜਕੇ ਸੰਸਦ ਮੈਂਬਰ