ਇਰਾਕ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ਼ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਤਹਿਤ ਸੁਰੱਖਿਆ ਬਲਾਂ ਨੇ 47 ਸੀਨੀਅਰ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਜੋ ਕੁਝ ਮਿਲਿਆ, ਉਸਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਘਰਾਂ ਦੀਆਂ ਦੀਵਾਰਾਂ ਦੇ ਅੰਦਰੋਂ 2700 ਕਰੋੜ ਰੁਪਏ ਦੀ ਨਕਦੀ ਅਤੇ ਜ਼ਮੀਨ ਦੇ ਕਈ ਫੁੱਟ ਹੇਠਾਂ ਦਬਾਇਆ ਹੋਇਆ ਸੋਨਾ ਬਰਾਮਦ ਕੀਤਾ ਗਿਆ ਹੈ।
ਇਰਾਕ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਇਹ ਕਾਰਵਾਈ ਮਈ ਵਿੱਚ ਪ੍ਰਧਾਨ ਮੰਤਰੀ ਬਣੇ ਅਲੀ ਅਲ-ਜ਼ੈਦੀ ਵੱਲੋਂ ਦੇਸ਼ ਵਿੱਚ ਭ੍ਰਿਸ਼ਟਾਚਾਰ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਵਾਅਦੇ ਤੋਂ ਬਾਅਦ ਕੀਤੀ ਗਈ ਹੈ। ਸੰਸਦ ਮੈਂਬਰ ਆਲੀਆ ਦੇ ਘਰ 'ਤੇ ਛਾਪੇਮਾਰੀ ਦੀ ਇੱਕ ਵੀਡੀਓ ਵਿੱਚ ਇੱਕ ਕਮਰੇ ਦੇ ਅੰਦਰ ਨਕਦੀ ਦੇ ਢੇਰ ਦਿਖਾਈ ਦੇ ਰਹੇ ਹਨ। ਅਧਿਕਾਰੀਆਂ ਨੇ ਸੰਸਦ ਮੈਂਬਰ ਆਲੀਆ ਨਸੀਫ ਦੇ ਘਰੋਂ 20 ਅਰਬ ਇਰਾਕੀ ਦਿਨਾਰ (ਲਗਭਗ 15.5 ਮਿਲੀਅਨ ਡਾਲਰ) ਅਤੇ ਵੱਡੀ ਮਾਤਰਾ ਵਿੱਚ ਸੋਨਾ ਜ਼ਬਤ ਕੀਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਆਲੀਆ ਅਤੇ ਉਸਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੂਰੀ ਕਾਰਵਾਈ ਵਿੱਚ 85 ਮਿਲੀਅਨ ਡਾਲਰ (805 ਕਰੋੜ ਰੁਪਏ) ਦੀ ਜਾਇਦਾਦ ਬਰਾਮਦ ਕੀਤੀ ਗਈ ਹੈ।ਇੱਕ ਹੋਰ ਸੰਸਦ ਮੈਂਬਰ, ਹਿੰਦ ਅਲ-ਅੱਬਾਸੀ ਦੇ ਘਰ ਤੋਂ ਵੀ ਕਰੋੜਾਂ ਰੁਪਏ ਬਰਾਮਦ ਕੀਤੇ ਗਏ। ਭ੍ਰਿਸ਼ਟ ਵਿਅਕਤੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਘਰਾਂ ਅਤੇ ਟਿਕਾਣਿਆਂ ਤੋਂ ਅਰਬਾਂ ਇਰਾਕੀ ਦਿਨਾਰ, ਵਿਦੇਸ਼ੀ ਮੁਦਰਾ ਅਤੇ ਸੋਨਾ ਵੀ ਮਿਲਿਆ। ਕਥਿਤ ਭ੍ਰਿਸ਼ਟਾਚਾਰ ਨੈੱਟਵਰਕ ਦੇ ਸਬੰਧ ਵਿੱਚ ਪਹਿਲਾਂ ਨਿਆਂਇਕ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ।
ਇਰਾਕੀ ਅਧਿਕਾਰੀਆਂ ਅਨੁਸਾਰ ਭ੍ਰਿਸ਼ਟਾਚਾਰ ਦੇ ਪੈਸੇ ਨਾਲ ਇਕੱਠਾ ਕੀਤਾ ਗਿਆ ਇਹ ਖਜ਼ਾਨਾ ਇੰਨੀ ਗਹਿਰਾਈ ਵਿੱਚ ਦਬਾਇਆ ਹੋਇਆ ਸੀ ਕਿ ਇਸਨੂੰ ਬਾਹਰ ਕੱਢਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕਰਨੀ ਪਈ। ਜਾਂਚ ਵਿੱਚ ਹੁਣ ਤੱਕ 107 ਮਿਲੀਅਨ ਡਾਲਰ (ਕਰੀਬ 1000 ਕਰੋੜ ਰੁਪਏ ਤੋਂ ਵੱਧ) ਦੀ ਰਕਮ ਬਰਾਮਦ ਹੋ ਚੁੱਕੀ ਹੈ। ਦੇਸ਼ ਦੀ ਸੁਪਰੀਮ ਜੂਡੀਸ਼ੀਅਲ ਕੌਂਸਲ ਮੁਤਾਬਕ, ਨਿੱਜੀ ਘਰਾਂ ਦੇ ਹੇਠੋਂ 98 ਅਰਬ ਇਰਾਕੀ ਦੀਨਾਰ (ਕਰੀਬ 707 ਕਰੋੜ ਰੁਪਏ) ਅਤੇ 11 ਮਿਲੀਅਨ ਡਾਲਰ ਨਕਦ ਮਿਲੇ ਹਨ। ਸੋਨੇ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਹਥਿਆਰ ਵੀ ਜ਼ਬਤ ਕੀਤੇ ਗਏ ਹਨ।
ਇਰਾਕੀ ਅਧਿਕਾਰੀਆਂ ਨੇ ਗਬਨ ਕੀਤੇ ਸਰਕਾਰੀ ਫੰਡਾਂ ਵਿੱਚੋਂ 107 ਮਿਲੀਅਨ ਡਾਲਰ, ਜਾਂ 1,000 ਕਰੋੜ ਰੁਪਏ ਤੋਂ ਵੱਧ ਦੀ ਬਰਾਮਦਗੀ ਦੀ ਰਿਪੋਰਟ ਦਿੱਤੀ ਹੈ। ਦੇਸ਼ ਦੀ ਸੁਪਰੀਮ ਜੁਡੀਸ਼ੀਅਲ ਕੌਂਸਲ ਦੇ ਅਨੁਸਾਰ, ਨਿੱਜੀ ਘਰਾਂ ਦੇ ਹੇਠਾਂ 98 ਬਿਲੀਅਨ ਇਰਾਕੀ ਦਿਨਾਰ (74 ਮਿਲੀਅਨ ਡਾਲਰ ਜਾਂ 707 ਕਰੋੜ ਰੁਪਏ) ਅਤੇ 11 ਮਿਲੀਅਨ ਡਾਲਰ (104 ਕਰੋੜ ਰੁਪਏ) ਨਕਦ ਮਿਲੇ ਹਨ। ਕੁਝ ਪੈਸਾ ਇੰਨਾ ਡੂੰਘਾ ਦੱਬਿਆ ਹੋਇਆ ਸੀ ਕਿ ਇਸਨੂੰ ਕੱਢਣ ਲਈ ਭਾਰੀ ਮਸ਼ੀਨਰੀ ਲਿਆਉਣੀ ਪਈ। ਵੱਡੀ ਮਾਤਰਾ ਵਿੱਚ ਸੋਨਾ ਅਤੇ ਹਥਿਆਰ ਵੀ ਜ਼ਬਤ ਕੀਤੇ ਗਏ ਸਨ।
ਸਾਬਕਾ ਮੰਤਰੀ ਨੇ ਖੋਲ੍ਹੇ ਭੇਦ, ਕਈ ਸਾਂਸਦ ਫਸੇ
ਇਸ ਪੂਰੇ ਘੁਟਾਲੇ ਦਾ ਪਰਦਾਫਾਸ ਰਿਫਾਈਨਿੰਗ ਮਾਮਲਿਆਂ ਦੇ ਸਾਬਕਾ ਡਿਪਟੀ ਤੇਲ ਮੰਤਰੀ ਅਦਨਾਨ ਅਲ-ਜੁਮੈਲੀ ਦੇ ਬਿਆਨਾਂ ਤੋਂ ਬਾਅਦ ਹੋਇਆ ਹੈ। ਉਸਨੂੰ ਮਈ ਦੇ ਅਖੀਰ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਤੋਂ ਬਾਅਦ ਹੋਈ ਜਾਂਚ ਵਿੱਚ ਸੰਸਦ ਦੇ ਕਈ ਮੈਂਬਰਾਂ ਅਤੇ ਉੱਚ ਸਰਕਾਰੀ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ। ਰਿਪੋਰਟਾਂ ਮੁਤਾਬਕ ਛਾਪੇਮਾਰੀ ਦੀ ਭਿਣਕ ਲੱਗਦਿਆਂ ਹੀ ਕਈ ਸਾਂਸਦ ਅਤੇ ਵੱਡੇ ਅਧਿਕਾਰੀ ਦੇਸ਼ ਛੱਡ ਕੇ ਭੱਜਣ ਦੀ ਫਿਰਾਕ ਵਿੱਚ ਸਨ। ਹਾਲਾਤ ਨੂੰ ਦੇਖਦੇ ਹੋਏ ਸੁਰੱਖਿਆ ਬਲਾਂ ਨੇ ਬਗਦਾਦ ਦੇ ਸਭ ਤੋਂ ਸੁਰੱਖਿਅਤ ਇਲਾਕੇ 'ਗ੍ਰੀਨ ਜ਼ੋਨ' ਦੇ ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਹਵਾਈ ਅੱਡਿਆਂ 'ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਦੌਰਾਨ ਕਈ ਪ੍ਰਭਾਵਸ਼ਾਲੀ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਵੱਡੀ ਕਾਰਵਾਈ ਨੇ ਇਰਾਕੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।