Sunday, April 12, 2026
BREAKING
ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ, ਪ੍ਰੈੱਸ ਕਾਨਫਰੰਸ ‘ਚ ਛਾਇਆ ਜਲਵਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ

ਖੇਡ

2-0 ਦੀ ਬੜ੍ਹਤ ਦੇ ਬਾਵਜੂਦ ਆਸਟ੍ਰੇਲੀਆ ਹੱਥੋਂ ਹਾਰ ਗਈ ਭਾਰਤੀ ਹਾਕੀ ਟੀਮ, ਗੁਆਇਆ ਲਗਾਤਾਰ 5ਵਾਂ ਮੈਚ

15 ਜੂਨ, 2025 04:36 PM

ਭਾਰਤੀ ਪੁਰਸ਼ ਹਾਕੀ ਟੀਮ ਦੀਆਂ ਐੱਫ.ਆਈ.ਐੱਚ. ਪ੍ਰੋ ਲੀਗ ਵਿਚ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ ਤੇ ਸ਼ਨੀਵਾਰ ਨੂੰ ਇੱਥੇ ਅਭਿਸ਼ੇਕ ਦੇ ਦੋ ਗੋਲਾਂ ਦੀ ਮਦਦ ਨਾਲ  ਬੜ੍ਹਤ ਬਣਾਉਣ ਦੇ ਬਾਵਜੂਦ ਟੀਮ ਨੂੰ ਆਖਰੀ ਪਲਾਂ ਵਿਚ ਗੋਲ ਗਵਾਉਣ ਕਾਰਨ ਆਸਟ੍ਰੇਲੀਆ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤੀ ਟੀਮ ਪਹਿਲਾਂ ਹੀ ਟੂਰਨਾਮੈਂਟ ਵਿਚ ਨੀਦਰਲੈਂਡ ਤੇ ਅਰਜਨਟੀਨਾ ਹੱਥੋਂ 2-2 ਵਾਰ ਹਾਰ ਚੁੱਕੀ ਹੈ। ਇਸ ਤਰ੍ਹਾਂ ਨਾਲ ਯੂਰਪੀਅਨ ਪੜਾਅ ਵਿਚ ਇਹ ਉਸ ਦੀ ਲਗਾਤਾਰ 5ਵੀਂ ਹਾਰ ਹੈ। ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਤੇ ਅਭਿਸ਼ੇਕ (8ਵੇਂ ਤੇ 35ਵੇਂ ਮਿੰਟ) ਦੇ ਦੋ ਗੋਲਾਂ ਦੀ ਮਦਦ ਨਾਲ 35ਵੇਂ ਮਿੰਟ ਤੱਕ 2-0 ਦੀ ਬੜ੍ਹਤ ਬਣਾ ਲਈ। ਆਸਟ੍ਰੇਲੀਆ ਨੇ ਹਾਲਾਂਕਿ ਹਾਫ ਤੋਂ ਬਾਅਦ ਜ਼ਿਆਦਾ ਹਮਲਾਵਰ ਰਵੱਈਆ ਅਪਣਾਇਆ ਤੇ ਨਾਥਨ ਐਫ੍ਰਾਮਸ (42ਵੇਂ ਮਿੰਟ), ਜੋਏਲ ਰਿੰਟਾਲਾ (56ਵੇਂ ਮਿੰਟ) ਤੇ ਟਾਮ ਕ੍ਰੇਗ (60ਵੇਂ ਮਿੰਟ) ਦੇ ਗੋਲ ਨਾਲ ਜਿੱਤ ਤੈਅ ਕੀਤੀ।

ਪ੍ਰੋ ਲੀਗ ਦੇ ਯੂਰਪੀਅਨ ਪੜਾਅ ਦੇ ਆਪਣੇ ਪਹਿਲੇ ਚਾਰ ਮੈਚਾਂ ਵਿਚ ਨੀਦਰਲੈਂਡ ਤੇ ਅਰਜਨਟੀਨਾ ਵਿਰੁੱਧ ਨੇੜਲੀ ਹਾਰ ਝੱਲਣ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਵਿਰੁੱਧ ਕਾਫੀ ਉਤਸ਼ਾਹਿਤ ਦਿਸੀ ਤੇ ਉਸ ਨੇ ਪਹਿਲੇ ਦੋ ਕੁਆਰਟਰ ਵਿਚ ਦਬਦਬਾ ਬਣਾਈ ਰੱਖਿਆ। ਭਾਰਤੀ ਟੀਮ ਕਪਤਾਨ ਤੇ ਚੋਟੀ ਦੇ ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੇ ਬਿਨਾਂ ਉਤਰੀ ਸੀ ਕਿਉਂਕਿ ਅਰਜਨਟੀਨਾ ਵਿਰੁੱਧ ਮੈਚ ਵਿਚ ਲੱਗੀ ਸੱਟ ਕਾਰਨ ਉਸ ਨੂੰ ਆਰਾਮ ਦਿੱਤਾ ਗਿਆ ਸੀ।

ਭਾਰਤੀ ਖਿਡਾਰੀਆਂ ਨੇ ਆਸਟ੍ਰੇਲੀਆ ਵਿਰੁੱਧ ਸ਼ੁਰੂ ਵਿਚ ਹੀ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ ਤੇ 8ਵੇਂ ਮਿੰਟ ਵਿਚ ਅਭਿਸ਼ੇਕ ਦੇ ਗੋਲ ਨਾਲ ਬੜ੍ਹਤ ਹਾਸਲ ਕਰ ਲਈ, ਜਿਸ ਨੇ ਮਨਪ੍ਰੀਤ ਸਿੰਘ ਦੇ ਪਾਸ ’ਤੇ ਸਰਕਲ ਦੇ ਉੱਪਰ ਤੋਂ ਗੋਲ ਕੀਤਾ। ਆਸਟ੍ਰੇਲੀਆ ਨੂੰ 11ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ ਪਰ ਗੋਲਕੀਪਰ ਸੂਰਜ ਕਰਕੇਰਾ ਨੇ ਚੰਗਾ ਬਚਾਅ ਕਰਦੇ ਹੋਏ ਵਿਰੋਧੀ ਟੀਮ ਨੂੰ ਗੋਲ ਕਰਨ ਤੋਂ ਰੋਕ ਦਿੱਤਾ।

ਅਭਿਸ਼ੇਕ ਜਲਦ ਹੀ ਆਪਣਾ ਦੂਜਾ ਗੋਲ ਕਰਨ ਦੇ ਨੇੜੇ ਸੀ ਪਰ ਉਸਦਾ ਬੈਕਹੈਂਡ ਫਲਿੱਕ ਗੋਲ ਤੋਂ ਕੁਝ ਇੰਚ ਦੂਰ ਰਹਿ ਗਿਆ। ਇਸ ਤੋਂ ਬਾਅਦ 19ਵੇਂ ਮਿੰਟ ਵਿਚ ਕਰਕੇਰਾ ਨੇ ਜੋਏਲ ਰਿੰਟਾਲਾ ਦੀ ਨੇੜਲੀ ਕੋਸ਼ਿਸ਼ ਨੂੰ ਸ਼ਾਨਦਾਰ ਤਰੀਕੇ ਨਾਲ ਅਸਫਲ ਕਰ ਦਿੱਤਾ। ਭਾਰਤ ਨੂੰ 22ਵੇਂ ਮਿੰਟ ਵਿਚ ਪੈਨਲਟੀ ਕਾਰਨਰ ਦੇ ਰੂਪ ਵਿਚ ਇਕ ਹੋਰ ਮੌਕਾ ਮਿਲਿਆ ਪਰ ਜੁਗਰਾਜ ਸਿੰਘ ਇਸਦਾ ਫਾਇਦਾ ਨਹੀਂ ਚੁੱਕ ਸਕਿਆ। ਹਾਫ ਤੋਂ ਬਾਅਦ ਭਾਰਤ ਨੇ ਬੜ੍ਹਤ ਦੁੱਗਣੀ ਕਰ ਦਿੱਤੀ ਜਦੋਂ ਸੁਖਜੀਤ ਸਿੰਘ ਨੇ ਸਰਕਲ ਦੇ ਸਾਹਮਣੇ ਅਭਿਸ਼ੇਕ ਨੂੰ ਗੇਂਦ ਸੌਂਪੀ, ਜਿਸ ਨੇ ਰਿਵਰਸ ਹਿੱਟ ਨਾਲ ਵਿਰੋਧੀ ਗੋਲਕੀਪਰ ਨੂੰ ਝਕਾਨੀ ਦਿੰਦੇ ਹੋਏ ਦਿਨ ਦਾ ਆਪਣਾ ਦੂਜਾ ਗੋਲ ਕੀਤਾ।

ਆਸਟ੍ਰੇਲੀਆ ਨੂੰ 37ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ ਪਰ ਕਰਕੇਰਾ ਨੇ ਉਸ ਨੂੰ ਬਿਹਤਰੀਨ ਤਰੀਕੇ ਨਾਲ ਬਚਾਅ ਲਿਆ ਤੇ ਫ੍ਰਾਂਸਮ ਨੇ ਰਿਬਾਊਂਡ ਨਾਲ ਗੋਲ ਕਰ ਦਿੱਤਾ। ਭਾਰਤ ਨੇ 48ਵੇਂ ਮਿੰਟ ਵਿਚ ਲਗਾਤਾਰ ਦੋ ਪੈਨਲਟੀ ਕਾਰਨ ਹਾਸਲ ਕੀਤੇ ਪਰ ਉਹ ਗੋਲ ਨਹੀਂ ਕਰ ਸਕਿਆ।

ਆਸਟ੍ਰੇਲੀਆ ਨੇ ਆਖਰੀ 10 ਮਿੰਟ ਵਿਚ ਚਾਰ ਪੈਨਲਟੀ ਕਾਰਨਰ ਹਾਸਲ ਕੀਤੇ, ਜਿਨ੍ਹਾਂ ਵਿਚੋਂ ਇਕ ਨੂੰ ਰਿੰਟਾਲਾ ਨੇ ਗੋਲ ਵਿਚ ਬਦਲਿਆ। ਹੂਟਰ ਤੋਂ ਸਿਰਫ 42 ਸੈਕੰਡ ਪਹਿਲਾਂ ਭਾਰਤ ਨੇ ਇਕ ਹੋਰ ਪੈਨਲਟੀ ਕਾਰਨਰ ਗਵਾ ਦਿੱਤਾ ਤੇ ਕ੍ਰੇਗ ਨੇ ਜੇਰੇਮੀ ਹੇਵਰਡ ਦੀ ਫਲਿੱਕ ਨੂੰ ਡਿਫਲੈਕਟ ਕਰ ਕੇ ਆਸਟ੍ਰੇਲੀਆ ਨੂੰ ਜਿੱਤ ਦਿਵਾ ਦਿੱਤੀ।

Have something to say? Post your comment

ਅਤੇ ਖੇਡ ਖਬਰਾਂ

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

IPL 2026: ਅਰਜੁਨ ਤੇਂਦੁਲਕਰ ਨੇ ਪਹਿਲਾਂ ਹੀ ਮੁਕੁਲ ਚੌਧਰੀ ਬਾਰੇ ਜਾਰੀ ਕਰ ਦਿੱਤੀ ਸੀ ਚਿਤਾਵਨੀ

IPL 2026: ਅਰਜੁਨ ਤੇਂਦੁਲਕਰ ਨੇ ਪਹਿਲਾਂ ਹੀ ਮੁਕੁਲ ਚੌਧਰੀ ਬਾਰੇ ਜਾਰੀ ਕਰ ਦਿੱਤੀ ਸੀ ਚਿਤਾਵਨੀ

ਰਿਸ਼ਭ ਪੰਤ ਦੀ ਕਪਤਾਨੀ 'ਤੇ ਉੱਠੇ ਸਵਾਲ ! ਮੁਹੰਮਦ ਕੈਫ਼ ਨੇ ਕੀਤੀ ਤਿੱਖੀ ਆਲੋਚਨਾ, ਕਿਹਾ- 'ਵੱਧ ਜ਼ਿੰਮੇਵਾਰੀ ਲੈਣੀ ਹੋਵੇਗੀ'

ਰਿਸ਼ਭ ਪੰਤ ਦੀ ਕਪਤਾਨੀ 'ਤੇ ਉੱਠੇ ਸਵਾਲ ! ਮੁਹੰਮਦ ਕੈਫ਼ ਨੇ ਕੀਤੀ ਤਿੱਖੀ ਆਲੋਚਨਾ, ਕਿਹਾ- 'ਵੱਧ ਜ਼ਿੰਮੇਵਾਰੀ ਲੈਣੀ ਹੋਵੇਗੀ'

IPL 2026: ਧਾਕੜ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ ! ਸ਼ਾਨਦਾਰ ਜਿੱਤ ਮਗਰੋ ਇਸ ਟੀਮ ਨੂੰ ਲੱਗਾ ਵੱਡਾ ਝਟਕਾ

IPL 2026: ਧਾਕੜ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ ! ਸ਼ਾਨਦਾਰ ਜਿੱਤ ਮਗਰੋ ਇਸ ਟੀਮ ਨੂੰ ਲੱਗਾ ਵੱਡਾ ਝਟਕਾ

ਰੋਜ਼ਾਨਾ 150 ਛੱਕਿਆਂ ਦਾ ਅਭਿਆਸ ਲਿਆਇਆ ਰੰਗ, ਮੁਕੁਲ ਚੌਧਰੀ ਨੇ ਕੇਕੇਆਰ ਦੇ ਮੂੰਹੋਂ ਖੋਹੀ ਜਿੱਤ

ਰੋਜ਼ਾਨਾ 150 ਛੱਕਿਆਂ ਦਾ ਅਭਿਆਸ ਲਿਆਇਆ ਰੰਗ, ਮੁਕੁਲ ਚੌਧਰੀ ਨੇ ਕੇਕੇਆਰ ਦੇ ਮੂੰਹੋਂ ਖੋਹੀ ਜਿੱਤ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

PSL'ਚ ਵਿਰਾਟ ਕੋਹਲੀ ਨਾਲ ਤੁਲਨਾ,  ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

PSL'ਚ ਵਿਰਾਟ ਕੋਹਲੀ ਨਾਲ ਤੁਲਨਾ, ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ