ਸੁਨਾਮ (ਰਮੇਸ਼ ਗਰਗ) : ਬੀਤੇ ਦਿਨੀ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਸੁਨਾਮ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਸ੍ਰਪਰਸਤ ਪਵਨ ਗੁੱਜਰਾ ਤੇ ਬੀਰਬਾਲ ਬਾਸ਼ਲ ਸੈਕਟਰੀ, ਰਾਜ ਕੁਮਾਰ ਖਾਜਨਚੀ ਪ੍ਰਧਾਨ, ਸ੍ਰੀ ਰੁਪਿੰਦਰ ਭਾਰਦਵਾਜ ਅਤੇ ਸਾਰੇ ਮੈਂਬਰਾਂ ਨੇ ਸ੍ਰੀ ਅਮਨ ਅਰੋੜਾ ਜੀ ਦੇ ਕੰਮਾਂ ਬਾਰੇ ਜਿਵੇਂ ਕਿ ਅੰਡਰ ਬ੍ਰਿਜ, ਰੇਲਵੇ ਰੋਡ, ਐਸ ਯੂ ਐਸ ਕਾਲਜ ਗਰਲ ਸਕੂਲ ਅਤੇ ਬੁਆਏ ਸਕੂਲ, ਮਾਤਾ ਮੋਦੀ ਪਾਰਕ, ਨੇਚਰ ਪਾਰਕ, ਰੋਜ਼ ਗਾਰਡਨ, ਬੱਸ ਸਟੈਂਡ, ਸਟੇਡੀਅਮ, ਕੰਮ ਆਈ ਟੀ ਆਈ ਕੀਤੇ ਆਦਿ ਵਿੱਚ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੁਨਾਮ ਨੂੰ ਸ੍ਰੀ ਅਮਨ ਅਰੋੜਾ ਜੀ ਤੋਂ ਵਧੀਆ ਕੋਈ ਮੰਤਰੀ ਨਹੀਂ ਮਿਲ ਸਕਦਾ ਜਿਨਾਂ ਨੇ ਹਰ ਧਰਮ ਜਾਂ ਪਾਰਟੀਬਾਜ਼ੀ ਤੋਂ ਤੋਂ ਉੱਪਰ ਉੱਠ ਕੇ ਸ਼ਹਿਰ ਦੀ ਉਨਤੀ ਲਈ ਅਣਥੱਕ ਯਤਨ ਕੀਤੇ ਹਨ ਇਸ ਮੌਕੇ ਸ੍ਰੀ ਅਮਨ ਅਰੋੜਾ ਜੀ ਨੂੰ ਸ਼ਹਿਰ ਦੀ ਉਨਤੀ ਲਈ ਕੀਤੇ ਕੰਮਾਂ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ੍ਰੀ ਰਵੀ ਕਮਲ ਜੀ ਨੇ ਬੋਲਦਿਆਂ ਕਿਹਾ ਕਿ ਸ੍ਰੀ ਅਮਨ ਅਰੋੜਾ ਜੀ ਆਪਣੇ ਇਲਾਕੇ ਦੀ ਉਨਤੀ ਲਈ ਅਣਥੱਕ ਯਤਨ ਕਰ ਰਹੇ ਸੰਸਥਾ ਦੇ ਸਰਪ੍ਰਸਤ ਸ੍ਰੀ ਪਵਨ ਗੁਜਰਾ ਜੀ ਨੇ ਅਮਨ ਅਰੋੜਾ ਜੀ ਨੂੰ ਦੱਸਿਆ ਕਿ ਇਹ ਸੰਸਥਾ ਸਮਾਜ ਭਲਾਈ ਦੇ ਬਹੁਤ ਕੰਮ ਕਰਦੀ ਹੈ ਪ੍ਰਕਿਰਤੀ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਨਵੇਂ ਬੂਟਿਆਂ ਨੂੰ ਲਗਾ ਕੇ ਅਤੇ ਉਹਨਾਂ ਦੀ ਦੇਖਭਾਲ ਕਰਦੀ ਹੈ। ਰਵੀ ਕਮਲ ਜੀ ਨੇ ਅਮਨ ਅਰੋੜਾ ਜੀ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਉਹਨਾਂ ਨੇ ਸਵਰਗ ਦਵਾਰ ਵਿੱਚ ਪੰਛੀਆਂ ਦੇ ਲਈ ਰੈਣ ਬਸੇਰਾ ਬਣਾਇਆ ਹੈ ਉਸੇ ਤਰ੍ਹਾਂ ਇਹਨਾਂ ਸੀਨੀਅਰ ਸਿਟੀਜਨ ਲਈ ਇੱਕ ਕੰਪਲੈਕਸ ਤਿਆਰ ਕਰਕੇ ਦਿੱਤਾ ਜਾਵੇ ਤਾਂ ਜੋ ਉਹ ਉਥੇ ਬੈਠ ਕੇ ਆਪਣੀ ਵਿਉਂਤਬੰਦੀ ਬਣਾ ਕੇ ਸਮਾਜ ਭਲਾਈ ਦੇ ਹੋਰ ਜ਼ਿਆਦਾ ਕੰਮ ਕਰ ਸਕਣ ਸ੍ਰੀ ਅਮਨ ਅਰੋੜਾ ਜੀ ਨੇ ਇਸ ਮੰਗ ਨੂੰ ਛੇਤੀ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਉਹਨਾਂ ਨਾਲ ਅਮਰੀਕ ਸਿੰਘ ਧਾਲੀਵਾਲ ਯਾਦਵਿੰਦਰ ਨਿਰਮਾਣ ਹਾਜ਼ਰ ਸਨ ਅੰਤ ਵਿੱਚ ਜਿਨਾਂ ਮੈਂਬਰਾਂ ਦੇ ਜਨਮ ਦਿਨ ਸਨ ਉਹ ਕੇਕ ਕੱਟਣ ਦੀ ਰਸਮ ਅਦਾ ਕਰਕੇ ਮਨਾਏ ਗਏ ਅਤੇ ਉਹਨਾਂ ਨੂੰ ਗਿਫਟ ਦਿੱਤੇ ਗਏ ਇਸ ਮੌਕੇ ਈਸ਼ਵਰ ਸਿੰਘ ਦਰਬਾਰਾ ਸਿੰਘ ਸਿੰਘ ਅਤੇ ਮਹਿੰਦਰ ਸਿੰਘ ਜੌੜਾ ਨੇ ਗੀਤ ਪੇਸ਼ ਕਰਕੇ ਮਾਹੌਲ ਨੂੰ ਆਨੰਦਮਈ ਬਣਾ ਦਿੱਤਾ ਦਵਿੰਦਰ ਸਿੰਘ ਐਸ ਡੀ ਓ ਜੀ ਨੇ ਸਿਹਤ ਪ੍ਰਤੀ ਆਪਣੇ ਸੁਝਾਅ ਦਿੱਤੇ ਸੁਖਦੇਵ ਸਿੰਘ ਜੀ ਨੂੰ ਪੰਚੂਅਲਟੀ ਐਵਾਰਡ ਨਾਲ ਸਨਮਾਨਿਆ ਗਿਆ ਸੰਸਥਾ ਦੇ ਸੈਕਟਰੀ ਬੀਰਬਲ ਖਜਾਨਚੀ ਰਾਜ ਕੁਮਾਰ ਜੀ ਭਰਤ ਹਰੀ ਗਿਆਨ ਚੰਦ ਜੀ ਨੇ ਵੀ ਆਪਣੇ ਆਪਣੇ ਸੁਝਾਅ ਦਿੱਤੇ ਅੰਤ ਵਿੱਚ ਰਵੀ ਕਮਲ ਜੀ ਨੇ ਕਿਹਾ ਕਿ ਸ਼੍ਰੀ ਅਮਨ ਅਰੋੜਾ ਜੀ ਦੀ ਕਹਿਣੀ ਤੇ ਕਰਨੀ ਵਿੱਚ ਵਿਸ਼ਵਾਸ ਰੱਖਦੇ ਹਨ ਸੋ ਜੋ ਸੰਸਥਾ ਵੱਲੋਂ ਮੈਮੋਰੰਡਮ ਦਿੱਤਾ ਗਿਆ ਹੈ ਇਸ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ।