Monday, July 27, 2026
BREAKING
ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 15 ਦਿਨਾਂ ਦਾ ਬਲਾਕ, ਕਈ ਰੇਲਗੱਡੀਆਂ ਹੋਣਗੀਆਂ ਪ੍ਰਭਾਵਿਤ

ਪੰਜਾਬ

“ਮੋਟਰ ਤੇ ਮੁਸ਼ਾਇਰਾ ਅਤੇ ਓਪਨ ਮਾਈਕ” – ਤਾਰਿਆਂ ਹੇਠ ਇਕ ਵਿਲੱਖਣ ਸਭਿਆਚਾਰਕ ਸ਼ਾਮ

31 ਮਾਰਚ, 2026 05:41 PM

ਪ੍ਰੀਤ ਪੱਤੀ

ਮਾਲਿਕਪੁਰ (ਖਰੜ) -  ਅਲਫਾਜ਼ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤਾ ਗਿਆ “ਮੋਟਰ ਤੇ ਮੁਸ਼ਾਇਰਾ ਅਤੇ ਓਪਨ ਮਾਈਕ”, ਜੋ ਕਿ ਪੰਜਾਬ ਦੀ ਮਿੱਟੀ ਦੀ ਮਹਿਕ ਅਤੇ ਸ਼ਾਇਰੀ ਦੀ ਰੂਹ ਨੂੰ ਇਕੱਠੇ ਲਿਆਉਂਦਾ ਇਕ ਖਾਸ ਸਭਿਆਚਾਰਕ ਪ੍ਰੋਗਰਾਮ ਹੈ। ਇਹ ਵਿਲੱਖਣ ਸਮਾਗਮ ਸ਼ਨੀਵਾਰ, 28 ਮਾਰਚ 2026 ਸ਼ਾਮ 6:00 ਵਜੇ, ਸਕੂਨ ਫਾਰਮ ਹਾਊਸ ਦੇ ਨੇੜੇ, ਖਰੜ ਖੇੜੀ ਚੌਂਕ ਰੋਡ, ਪਿੰਡ ਮਾਲਿਕਪੁਰ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਪੰਜਾਬੀ ਪਿੰਡਾਂ ਦੀ ਸਾਦਗੀ ਅਤੇ ਰਵਾਇਤੀ ਜੀਵਨ ਨੂੰ ਮੁੜ ਜੀਉਂਦਾ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਦਰਸ਼ਕਾਂ ਨੇ ਚਰਪਾਈਆਂ ’ਤੇ ਬੈਠ ਕੇ ਖੁੱਲ੍ਹੇ ਅਸਮਾਨ ਹੇਠ ਕਵਿਤਾ, ਕਹਾਣੀ ਅਤੇ ਅਲਫ਼ਾਜ਼ਾਂ ਦਾ ਆਨੰਦ ਮਾਣਿਆ ।
ਇਸ ਸ਼ਾਮ ਦੌਰਾਨ 15 ਪ੍ਰਤਿਭਾਸ਼ਾਲੀ ਕਲਾਕਾਰ ਵਲੋਂ ਆਪਣੀਆਂ ਮੂਲ ਰਚਨਾਵਾਂ ਪੇਸ਼ ਕੀਤੀਆਂ, ਜਿਹਨਾਂ ਵਿੱਚ ਪਿਆਰ, ਜਜ਼ਬਾਤ, ਸਮਾਜਿਕ ਸੋਚ ਅਤੇ ਜੀਵਨ ਦੇ ਅਨੁਭਵਾਂ ਦੀ ਝਲਕ ਮਿਲੀ । ਹਰ ਪ੍ਰਸਤੁਤੀ ਦਰਸ਼ਕਾਂ ਦੇ ਦਿਲ ਨੂੰ ਛੂਹ ਕੇ ਮੰਤਰ ਮੁਗਧ ਕਰਦੀ ਰਹੀ ਅਤੇ ਇਕ ਯਾਦਗਾਰ ਮਾਹੌਲ ਬਣਾਇਆ।
ਇਸ ਸਮਾਗਮ ਦੀ ਖਾਸ ਗੱਲ ਹੈ ਕਿ ਮਾਣਯੋਗ ਵਿਸ਼ੇਸ਼ ਮਹਿਮਾਨ ਜੋ ਆਪਣੀ ਹਾਜ਼ਰੀ ਨਾਲ ਇਸ ਸ਼ਾਮ ਨੂੰ ਹੋਰ ਵੀ ਰੌਣਕਮਈ ਬਣਾਈ ਗਈ ਅਤੇ ਦਰਸ਼ਕਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ।

ਅਲਫਾਜ਼ ਪ੍ਰੋਡਕਸ਼ਨ ਵੱਲੋਂ ਆਯੋਜਿਤ ਇਹ ਪ੍ਰੋਗਰਾਮ ਨਵੇਂ ਹੁਨਰਾਂ ਨੂੰ ਮੰਚ ਪ੍ਰਧਾਨ ਕਰਨ ਅਤੇ ਸਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਵੱਲ ਇਕ ਕਦਮ ਹੈ। ਇਸ ਯਤਨ ਨੂੰ ਸਾਡੇ ਮਾਣਯੋਗ ਸਪਾਂਸਰਾਂ ਅਤੇ ਸਾਥੀਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
ਆਯੋਜਕਾਂ ਦੇ ਸ਼ਬਦਾਂ ਵਿੱਚ,"ਮੋਟਰ ਤੇ ਮੁਸ਼ਾਇਰਾ ਸਿਰਫ ਇਕ ਪ੍ਰੋਗਰਾਮ ਨਹੀਂ, ਇਹ ਇਕ ਅਹਿਸਾਸ ਹੈ—ਜਿੱਥੇ ਲੋਕ ਮੁੜ ਕੁਦਰਤ, ਮਿੱਟੀ ਅਤੇ ਦਿਲ ਦੀਆਂ ਗੱਲਾਂ ਨਾਲ ਮੁੜ ਤੋਂ ਜੁੜ ਗਏ।"

ਇਹ ਪ੍ਰੋਗਰਾਮ ਉਹਨਾਂ ਸਾਰੇ ਕਵਿਤਾ ਪ੍ਰੇਮੀਆਂ, ਕਲਾ ਦੇ ਸ਼ੌਕੀਨਾਂ ਅਤੇ ਉਹਨਾਂ ਲਈ ਖੁੱਲ੍ਹਾ ਸੀ ਜੋ ਕਿ ਸ਼ਹਿਰ ਦੀ ਭੱਜਦੌੜ ਤੋਂ ਦੂਰ ਇਕ ਸੁਕੂਨ ਭਰੀ ਸ਼ਾਮ ਬਿਤਾਉਣਾ ਚਾਹੁੰਦੇ ਸਨ।

ਆਯੋਜਕਾਂ ਵੱਲੋਂ ਵਿਸ਼ੇਸ਼ ਤੌਰ ਤੇ ਬਹੁ ਚਰਚਿਤ ਕਲਾਕਾਰ ਰਾਜ ਯੋਧਾ , ਪੰਜਾਬ ਸਿੰਘ (ਪੰਜਾਬ ਮੋਸ਼ਨ ਪਿਕਚਰ) ਸ਼ਾਇਰ ਸਨੀ ਗਿੱਲ, ਸਨੀ ਅਜਬ , ਸਨੀ ਠਾਕੁਰ, ਅਲਫ਼ਾਜ਼ , ਹੈਰੀ , ਹਰਸ਼ ਸੋਹਾਣਾ , ਬਲਵਿੰਦਰ ਢਿੱਲੋ , ਸਿਮਰਨਜੀਤ ਕੌਰ ਗਰੇਵਾਲ , ਬਲਜੀਤ ਕੌਰ , ਗੁਰਵੀਰ , ਗੁਰਮਨ, ਪਵਨਦੀਪ ਚੌਹਾਨ , ਹਰਪਿੰਦਰ ਸਿੰਘ (ਪੰਜਾਬ ਐਗਰੋ) ਦਾ ਧੰਨਵਾਦ ਕੀਤਾ ਗਿਆ। ਖਾਸ ਤੌਰ ਤੇ ਉਹਨਾਂ ਦਾ ਵੀ ਧੰਨਵਾਦ ਕੀਤਾ ਗਿਆ ਜੋ ਮੋਢੇ ਨਾਲ ਮੋਢਾ ਜੋੜ ਕੇ ਖੜੇ ਸਨ ਉਹ ਪਤਵੰਤੇ ਸੱਜਣ ਹਨ ਗੁਰਿੰਦਰ ਸਿੰਘ ਗਰੇਵਾਲ , ਸੰਦੀਪ ਚੌਹਾਨ , ਦਮਨ , ਨੂਰ , ਮਨਜਿੰਦਰ ਸਿੰਘ ਕਲਿਆਣ ਆਦਿ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ

ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT

ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT

ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ

ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ