Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਮਨੋਰੰਜਨ

‘ਇਸ਼ਕਨਾਮਾ’ ਨਾਲ ਪਹਿਲੀ ਵਾਰ ਇਕੱਠੇ ਆ ਰਹੇ ਹਨ ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ, ਦਰਸ਼ਕਾਂ ਨੂੰ ਮਿਲੇਗੀ ਨਵੀਂ ਪ੍ਰੇਮ ਕਹਾਣੀ

14 ਜੁਲਾਈ, 2026 04:52 PM

ਜਲੰਧਰ : ਪੰਜਾਬੀ ਸਿਨੇਮਾ ਵਿਚ ਇਸ ਵੇਲੇ ਜਿਸ ਫਿਲਮ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਉਹ ਹੈ ‘ਇਸ਼ਕਨਾਮਾ’। ਫ਼ਿਲਮ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੀ ਦਰਸ਼ਕਾਂ ਵਿਚ ਇਸ ਨੂੰ ਲੈ ਕੇ ਭਾਰੀ ਉਤਸੁਕਤਾ ਬਣੀ ਹੋਈ ਹੈ। ਇਸ ਦੀ ਇਕ ਵੱਡੀ ਵਜ੍ਹਾ ਹੈ ਪਹਿਲੀ ਵਾਰ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆ ਰਹੀ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਨਵੀਂ ਜੋੜੀ। ਦੋਵੇਂ ਕਲਾਕਾਰ ਆਪਣੀ ਵੱਖਰੀ ਅਦਾਕਾਰੀ ਅਤੇ ਮਜ਼ਬੂਤ ਪ੍ਰਸ਼ੰਸਕ ਵਰਗ ਲਈ ਜਾਣੇ ਜਾਂਦੇ ਹਨ, ਜਿਸ ਕਾਰਨ ਇਹ ਜੋੜੀ ਪਹਿਲਾਂ ਹੀ ਮਨੋਰੰਜਨ ਜਗਤ ਵਿਚ ਚਰਚਾ ਦਾ ਕੇਂਦਰ ਬਣ ਚੁੱਕੀ ਹੈ।

ਫਿਲਮ ਨੂੰ ਲੈ ਕੇ ਇਕ ਹੋਰ ਖ਼ਾਸ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ‘ਇਸ਼ਕਨਾਮਾ’ ਦੀ ਕਹਾਣੀ ਨਿਰਮਲ ਨਿੰਮਾ ਅਤੇ ਨਸੀਮਾ ਦੀ ਪ੍ਰੇਮ ਕਹਾਣੀ ਤੋਂ ਪ੍ਰੇਰਿਤ ਦੱਸੀ ਜਾ ਰਹੀ ਹੈ। ਦੋ ਵੱਖ-ਵੱਖ ਪਿਛੋਕੜਾਂ ਨਾਲ ਸਬੰਧਤ ਦੋ ਲੋਕਾਂ ਦੇ ਪਿਆਰ, ਸੰਘਰਸ਼, ਕੁਰਬਾਨੀ ਅਤੇ ਭਾਵਨਾਵਾਂ ਨੂੰ ਇਸ ਕਹਾਣੀ ਰਾਹੀਂ ਪਰਦੇ ’ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਦਰਸ਼ਕ ਇਸ ਨੂੰ ਸਿਰਫ਼ ਇਕ ਰੋਮਾਂਟਿਕ ਫ਼ਿਲਮ ਨਹੀਂ, ਸਗੋਂ ਜਜ਼ਬਾਤਾਂ ਨਾਲ ਭਰੀ ਇਕ ਵੱਖਰੀ ਤੇ ਨਵੀਂ ਪ੍ਰੇਮ ਕਹਾਣੀ ਵਜੋਂ ਦੇਖ ਰਹੇ ਹਨ।

ਜੈ ਰੰਧਾਵਾ ਨੇ ਪੰਜਾਬੀ ਸਿਨੇਮਾ ਵਿਚ ਆਪਣੇ ਐਕਸ਼ਨ ਅਤੇ ਗੰਭੀਰ ਕਿਰਦਾਰਾਂ ਨਾਲ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੀ ਦਮਦਾਰ ਸ਼ਖਸੀਅਤ ਅਤੇ ਕੁਦਰਤੀ ਅਦਾਕਾਰੀ ਨੂੰ ਹਮੇਸ਼ਾ ਹੀ ਦਰਸ਼ਕਾਂ ਨੇ ਪਸੰਦ ਕੀਤਾ ਹੈ। ਸੋਸ਼ਲ ਮੀਡੀਆ ’ਤੇ ਵੀ ਦੋਵਾਂ ਦੀ ਜੋੜੀ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ ਅਤੇ ਪ੍ਰਸ਼ੰਸਕ ਫ਼ਿਲਮ ਦੀ ਹਰ ਨਵੀਂ ਝਲਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਫ਼ਿਲਮ ਦਾ ਪਹਿਲਾ ਗੀਤ ‘ਨਰਕ’ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਬੀ ਪ੍ਰਾਕ ਅਤੇ ਜੋਤਿਕਾ ਤਾਂਗਰੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਜਾਇਆ ਹੈ। ਸਾਹਮਣੇ ਆਈਆਂ ਝਲਕਾਂ ਤੋਂ ਇਹ ਸੰਕੇਤ ਮਿਲਦੇ ਹਨ ਕਿ ‘ਇਸ਼ਕਨਾਮਾ’ ਸਿਰਫ਼ ਦੋ ਦਿਲਾਂ ਦੀ ਮੁਹੱਬਤ ਦੀ ਕਹਾਣੀ ਨਹੀਂ, ਸਗੋਂ ਸਮਾਜਿਕ ਹਾਲਾਤ, ਪਰਿਵਾਰਕ ਰਿਸ਼ਤਿਆਂ, ਵਿਸ਼ਵਾਸ ਅਤੇ ਕੁਰਬਾਨੀ ਨੂੰ ਵੀ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰੇਗੀ। ਫ਼ਿਲਹਾਲ ‘ਇਸ਼ਕਨਾਮਾ’ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿਚ ਸ਼ਾਮਲ ਹੈ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਫਿਲਮ

ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼

"ਡੋਂਟ ਬੀ ਸ਼ਾਯ" ਦਾ ਨਵਾਂ ਗਾਣਾ "ਝੂਮੋ" ਰਿਲੀਜ਼

"ਦਾਇਰਾ" ਦੇ ਮਲਿਆਲਮ ਵਰਜਨ 'ਚ ਕਰੀਨਾ ਦੇ ਕਿਰਦਾਰ "ਅਜੂਨੀ" ਨੂੰ ਆਵਾਜ਼ ਦੇਵੇਗੀ ਪਾਰਵਤੀ ਥਿਰੂਵੋਥੂ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

ਸੁਸ਼ਾਂਤ ਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੀ ਜਾਂਚ ਕਰੇਗੀ CBI, ਹਾਈ ਕੋਰਟ ਨੇ ਦਿੱਤੇ ਹੁਕਮ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ

ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ "ਹੋਪ" ਇਸ ਦਿਨ ਹੋਵੇਗੀ ਭਾਰਤ 'ਚ ਰਿਲੀਜ਼

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

ਰਸ਼ਮਿਕਾ ਮੰਦਾਨਾ ਜਲਦ ਕਰੇਗੀ ਕੰਮ 'ਤੇ ਵਾਪਸੀ, Hip Injury ਕਾਰਨ ਬ੍ਰੇਕ 'ਤੇ ਸੀ ਅਦਾਕਾਰਾ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ

‘ਸਿੰਘ ਵਰਸਿਜ਼ ਕੌਰ-2’ ਦੇ ਗੀਤਾਂ ਨੇ ਮਚਾਈ ਧੂਮ, ‘ਨੋਟਾਂ’ ਦੀ ਮਸਤੀ ਤੋਂ ਬਾਅਦ ‘ਸੋਹਣੀ’ ਨੇ ਛੇੜਿਆ ਪਿਆਰ ਦਾ ਰੰਗ