ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੀ ਸਾਬਕਾ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਉੱਤਰ ਪ੍ਰਦੇਸ਼ ਦੇ ਮਹਿਲਾ ਵਿੰਗ ਦੀ ਪ੍ਰਧਾਨ ਨੀਲਮ ਯਾਦਵ ਸਮੇਤ ਸੂਬੇ ਨਾਲ ਜੁੜੇ ਕੁਝ ਨੇਤਾ ਵੀਰਵਾਰ ਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ। ਉੱਥੇ ਹੀ ਬਸਪਾ ਦੇ ਸੀਨੀਅਰ ਨੇਤਾ ਪਰਮਾਨੰਦ ਗਰਗ ਅਤੇ ਕੇਂਦਰ ਸਰਕਾਰ 'ਚ ਅਧਿਕਾਰੀ ਰਹੇ ਦੁਰਗਾ ਪ੍ਰਸਾਦ ਸਮੇਤ ਕਈ ਲੋਕਾਂ ਨੇ ਕਾਂਗਰਸ ਦਾ ਹੱਥ ਫੜਿਆ।
ਇਨ੍ਹਾਂ ਸਾਰੇ ਆਗੂਆਂ ਨੇ ਕਾਂਗਰਸ ਹੈੱਡ ਕੁਆਰਟਰ 'ਚ ਸਵਾਗਤ ਕਰਦੇ ਹੋਏ ਗੌਤਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੇ ‘ਕੁਸ਼ਾਸਨ’ ਤੋਂ ਦੁਖੀ ਹੋ ਕੇ ਰੋਜ਼ਾਨਾ ਅਨੇਕਾਂ ਲੋਕ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਹੀ ਇਕੱਲੀ ਅਜਿਹੀ ਪਾਰਟੀ ਹੈ, ਜੋ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਪੂਰੇ ‘ਇੰਡੀਆ’ ਗੱਠਜੋੜ ਨੂੰ ਨਾਲ ਲੈ ਕੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ।