ਦੁਬਈ : ਹੋਰਮੁਜ਼ ਸਟ੍ਰੇਟ ਵਿੱਚ ਨਿਸ਼ਾਨਾ ਬਣਾਏ ਜਾਣ ਜਾਂ ਸਮੁੰਦਰੀ ਬਾਹੂਦੀ ਖਾਣਾਂ ਦੀ ਚਪੇਟ ਵਿਚ ਆਉਣ ਮਗਰੋਂ ਸੱਤ ਤੇਲ ਟੈਂਕਰਾਂ ਵਿੱਚ ਅੱਗ ਲੱਗ ਗਈ ਅਤੇ ਉਹ ਨੁਕਸਾਨੇ ਗਏ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਜੇਕਰ ਇਸਦੀ ਪੁਸ਼ਟੀ ਹੁੰਦੀ ਹੈ, ਤਾਂ 28 ਫਰਵਰੀ ਨੂੰ ਈਰਾਨ ਖ਼ਿਲਾਫ਼ ਅਮਰੀਕਾ ਦੁਆਰਾ ਸਾਂਝਾ ਹਮਲਾ ਕੀਤੇ ਜਾਣ ਤੋਂ ਬਾਅਦ ਜਲਮਾਰਗ ਵਿੱਚ ਇੱਕ ਦਿਨ ਵਿੱਚ ਨੁਕਸਾਨੇ ਗਏ ਜਹਾਜ਼ਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੋਵੇਗੀ।
ਈਰਾਨੀ ਰੈਵੋਲਿਊਸ਼ਨਰੀ ਗਾਰਡ ਨੇਵੀ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ ਈਰਾਨੀ ਸਰਕਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤੇਲ ਟ੍ਰਾਂਸਫਰ ਕਰਦੇ ਸਮੇਂ ਚਾਰ ਤੇਲ ਟੈਂਕਰਾਂ 'ਤੇ ਹਮਲਾ ਕੀਤਾ ਗਿਆ ਅਤੇ ਇਨ੍ਹਾਂ ਵਿਚ ਅੱਗ ਲੱਗ ਗਈ। ਤਿੰਨ ਹੋਰ ਟੈਂਕਰ ਸਮੁੰਦਰੀ ਖਾਣਾਂ ਦੀ ਚਪੇਟ ਵਿਚ ਆਉਣ ਕਾਰਨ ਨੁਕਸਾਨੇ ਗਏ ਅਤੇ ਕੰਮ ਕਰਨ ਦੇ ਯੋਗ ਨਹੀਂ ਰਹੇ। ਰਿਪੋਰਟ ਵਿੱਚ ਸੰਭਾਵਿਤ ਜਾਨੀ ਨੁਕਸਾਨ ਜਾਂ ਤੇਲ ਟੈਂਕਰਾਂ ਦੇ ਝੰਡਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਬਿਆਨ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਤੇਲ ਟੈਂਕਰਾਂ ਨੂੰ "ਗੈਰ-ਕਾਨੂੰਨੀ ਰੂਟਾਂ" ਰਾਹੀਂ ਹੋਰਮੁਜ਼ ਸਟ੍ਰੇਟ ਵਿੱਚੋਂ ਲੰਘਣ ਦੀ ਆਗਿਆ ਦੇਣ ਦੀ ਕੋਈ ਵੀ ਅਮਰੀਕੀ ਕੋਸ਼ਿਸ਼ ਰੈਵੋਲਿਊਸ਼ਨਰੀ ਗਾਰਡ ਨੂੰ ਖੇਤਰ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਕਾਰਜਾਂ ਦਾ ਵਿਸਤਾਰ ਕਰਨ ਦਾ ਕਾਰਨ ਬਣ ਸਕਦੀ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਰੈਵੋਲਿਊਸ਼ਨਰੀ ਗਾਰਡ ਲਗਾਤਾਰ ਖਾੜੀ ਦੇਸ਼ਾਂ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।