Thursday, September 03, 2026
BREAKING
ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ SGPC ਵਫ਼ਦ ਵੱਲੋਂ ਬਿਦੂਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, ਨੇਪਾਲ ਦੇ ਗ੍ਰਹਿ ਮੰਤਰੀ ਨਾਲ ਵੀ ਕੀਤੀ ਮੁਲਾਕਾਤ ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ ਮੋਹਾਲੀ 'ਚ CP-67 ਮਾਲ ਦੇ ਬਾਹਰ ਚੱਲੀਆਂ ਗੋਲੀਆਂ, ਦਹਿਸ਼ਤ ਨਾਲ ਕੰਬਿਆ ਪੂਰਾ ਇਲਾਕਾ ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਸਿਹਤ

ਹੈਲਦੀ ਫੂਡ ਵੀ ਹੋ ਜਾਵੇਗਾ ਅਨਹੈਲਦੀ, ਜੇ ਰਸੋਈ 'ਚ ਕਰੋਗੇ ਫੂਡ ਸੇਫਟੀ ਨਾਲ ਜੁੜੀਆਂ ਇਹ 6 ਗ਼ਲਤੀਆਂ

07 ਜੂਨ, 2026 05:45 PM

ਖਾਣ-ਪੀਣ ਕਾਰਨ ਹੋਣ ਵਾਲੀਆਂ ਬਿਮਾਰੀਆਂ, ਜਿਨ੍ਹਾਂ ਨੂੰ ਅਸੀਂ ਆਮ ਬੋਲਚਾਲ ਵਿੱਚ 'ਫੂਡ ਪੋਇਜ਼ਨਿੰਗ' (Food Poisoning) ਕਹਿੰਦੇ ਹਾਂ, ਇੱਕ ਅਜਿਹੀ ਸਮੱਸਿਆ ਹੈ ਜਿਸ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਜਦਕਿ ਅੱਜ ਦੇ ਸਮੇਂ ਵਿੱਚ ਫੂਡ ਸੇਫਟੀ (ਭੋਜਨ ਦੀ ਸੁਰੱਖਿਆ) ਇੱਕ ਮੁੱਖ ਲੋੜ ਬਣ ਚੁੱਕੀ ਹੈ। ਆਓ ਅਜਿਹੀਆਂ 6 ਖ਼ਰਾਬ ਆਦਤਾਂ ਬਾਰੇ ਗੱਲ ਕਰਦੇ ਹਾਂ ਜੋ ਅਸੀਂ ਜਾਣੇ-ਅਣਜਾਣੇ ਵਿੱਚ ਰਸੋਈ (Kitchen) ਵਿੱਚ ਕਰਦੇ ਹਾਂ ਅਤੇ ਇਹੋ ਅੱਗੇ ਚੱਲ ਕੇ ਸਾਡੇ ਬਿਮਾਰ ਹੋਣ ਦਾ ਕਾਰਨ ਬਣ ਸਕਦੀਆਂ ਹਨ।

ਹੈਲਦੀ ਫੂਡ ਵੀ ਹੋ ਜਾਵੇਗਾ ਅਨਹੈਲਦੀ, ਜੇ ਰਸੋਈ 'ਚ ਕਰੋਗੇ ਫੂਡ ਸੇਫਟੀ ਨਾਲ ਜੁੜੀਆਂ ਇਹ 6 ਗ਼ਲਤੀਆਂ


1. ਹੱਥ ਚੰਗੀ ਤਰ੍ਹਾਂ ਨਾ ਧੋਣਾ
ਰਸੋਈ ਵਿੱਚ ਜਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਨਾ ਧੋਣਾ, ਭੋਜਨ ਤੱਕ ਬੈਕਟੀਰੀਆ ਅਤੇ ਵਾਇਰਸ ਪਹੁੰਚਾਉਣ ਦਾ ਇੱਕ ਸਿੱਧਾ ਰਸਤਾ ਹੈ। ਇਹ ਲਾਪਰਵਾਹੀ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਫੋਨ ਤੋਂ ਲੈ ਕੇ ਮੀਟ-ਪੋਲਟਰੀ ਅਤੇ ਚਮੜੀ ਤੱਕ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਛੂਹਣ ਤੋਂ ਬਾਅਦ ਤੁਰੰਤ ਹੱਥ ਧੋਣੇ ਜ਼ਰੂਰੀ ਹੁੰਦੇ ਹਨ। ਹਮੇਸ਼ਾ ਖਾਣਾ ਬਣਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਸਾਬਣ ਨਾਲ 20-25 ਸੈਕਿੰਡ ਤੱਕ ਹੱਥ ਧੋਣ ਦੀ ਆਦਤ ਪਾਓ।

2. ਕਟਿੰਗ ਜਾਂ ਚੌਪਿੰਗ ਬੋਰਡ ਨੂੰ ਸਾਫ਼ ਨਾ ਰੱਖਣਾ
ਕੀ ਤੁਸੀਂ ਚੌਪਿੰਗ ਬੋਰਡ (Chapping Board) ਨੂੰ ਸਿਰਫ਼ ਇੱਕ ਵਾਰ ਧੋ ਕੇ ਸਾਰਾ ਦਿਨ ਵਰਤਦੇ ਹੋ? ਜਾਣਕਾਰੀ ਲਈ ਦੱਸ ਦੇਈਏ ਕਿ ਇਸ ਆਦਤ ਨਾਲ ਸਾਲਮੋਨੇਲਾ (Salmonella) ਅਤੇ ਈ. ਕੋਲਾਈ (E. coli) ਵਰਗੇ ਖ਼ਤਰਨਾਕ ਬੈਕਟੀਰੀਆ ਪੈਦਾ ਹੋ ਸਕਦੇ ਹਨ। ਇਸ ਦਾ ਸਿੱਧਾ ਸਬੰਧ ਫੂਡ ਪੋਇਜ਼ਨਿੰਗ ਨਾਲ ਹੈ।

3. ਸਬਜ਼ੀਆਂ ਅਤੇ ਫਲਾਂ ਨੂੰ ਬਿਨਾਂ ਧੋਤੇ ਕੱਟਣਾ
ਸਬਜ਼ੀਆਂ ਜਾਂ ਫਲ ਭਾਵੇਂ ਤੁਸੀਂ ਬਾਜ਼ਾਰੋਂ ਲਿਆਏ ਹੋਵੋ ਜਾਂ ਫਰਿੱਜ ਵਿੱਚ ਧੋ ਕੇ ਰੱਖੇ ਹੋਣ, ਦੋਵਾਂ ਹੀ ਹਾਲਤਾਂ ਵਿੱਚ ਉਨ੍ਹਾਂ ਨੂੰ ਕੱਟਣ ਤੋਂ ਪਹਿਲਾਂ ਧੋਣਾ ਬਹੁਤ ਜ਼ਰੂਰੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਨੂੰ ਕਿਸੇ ਬਰਤਨ ਵਿੱਚ ਪਾਣੀ ਭਰ ਕੇ ਧੋਣ ਦੀ ਬਜਾਏ ਸਿੱਧਾ ਟੂਟੀ ਦੇ ਚਲਦੇ ਪਾਣੀ (Running Water) ਹੇਠ ਧੋਵੋ, ਤਾਂ ਜੋ ਹਾਨੀਕਾਰਕ ਤੱਤ ਅਤੇ ਕੈਮੀਕਲ ਸਾਫ਼ ਹੋ ਜਾਣ।

4. ਕੱਚੇ ਮੀਟ ਨੂੰ ਧੋਣਾ
ਜੇਕਰ ਤੁਸੀਂ ਮੀਟ ਪਕਾਉਣ ਤੋਂ ਪਹਿਲਾਂ ਉਸ ਨੂੰ ਧੋਂਦੇ ਹੋ, ਤਾਂ ਤੁਸੀਂ ਰਸੋਈ ਵਿੱਚ ਬੈਕਟੀਰੀਆ ਨੂੰ ਫੈਲਾ ਰਹੇ ਹੋ। ਕੱਚੇ ਮੀਟ ਵਿੱਚ ਸਾਲਮੋਨੇਲਾ (Salmonella) ਅਤੇ ਕੈਂਪੀਲੋਬੈਕਟਰ (Campylobacter) ਵਰਗੇ ਹਾਨੀਕਾਰਕ ਬੈਕਟੀਰੀਆ ਹੁੰਦੇ ਹਨ, ਜੋ ਧੋਣ ਵੇਲੇ ਸਿੰਕ ਦੇ ਆਲੇ-ਦੁਆਲੇ ਲਗਭਗ ਤਿੰਨ ਫੁੱਟ ਤੱਕ ਫੈਲ ਸਕਦੇ ਹਨ। ਦੱਸ ਦੇਈਏ ਕਿ ਕੱਚੇ ਮੀਟ ਵਿੱਚੋਂ ਬੈਕਟੀਰੀਆ ਮਾਰਨ ਦਾ ਸਹੀ ਤਰੀਕਾ ਉਸ ਨੂੰ ਸਹੀ ਤਾਪਮਾਨ 'ਤੇ ਚੰਗੀ ਤਰ੍ਹਾਂ ਪਕਾਉਣਾ ਹੈ।

5. ਸਪੰਜ ਨੂੰ ਸਾਫ਼ ਨਾ ਰੱਖਣਾ
ਇੱਕੋ ਸਪੰਜ ਦੀ ਲੰਬੇ ਸਮੇਂ ਤੱਕ ਵਰਤੋਂ ਕਰਨਾ ਜਾਂ ਗੰਦੇ ਸਪੰਜ ਨਾਲ ਬਰਤਨ ਧੋਣਾ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਅਜਿਹੇ ਸਪੰਜ ਵਿੱਚ ਬੈਕਟੀਰੀਆ, ਫੰਗਸ ਅਤੇ ਖ਼ਤਰਨਾਕ ਵਾਇਰਸ ਪਨਪ ਸਕਦੇ ਹਨ। ਇਹ ਰਸੋਈ ਦੇ ਸਲੈਬ ਤੱਕ ਫੈਲ ਕੇ ਖਾਣੇ ਨੂੰ ਦੂਸ਼ਿਤ ਕਰਦੇ ਹਨ, ਜਿਸ ਨਾਲ ਫੂਡ ਪੋਇਜ਼ਨਿੰਗ ਦਾ ਖ਼ਤਰਾ ਵਧ ਜਾਂਦਾ ਹੈ।

6. ਰਸੋਈ ਦੇ ਸਲੈਬ ਨੂੰ ਸਾਫ਼ ਨਾ ਰੱਖਣਾ
ਕਈ ਵਾਰ ਅਸੀਂ ਰਸੋਈ ਦੇ ਸਲੈਬ (Kitchen Slab) ਨੂੰ ਉੱਪਰੋਂ ਤਾਂ ਸਾਫ਼ ਕਰ ਦਿੰਦੇ ਹਾਂ, ਪਰ ਉਸ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕਰਨਾ ਭੁੱਲ ਜਾਂਦੇ ਹਾਂ। ਇਹ ਆਦਤ ਨਾ ਸਿਰਫ਼ ਬੈਕਟੀਰੀਆ ਨੂੰ ਜਨਮ ਦਿੰਦੀ ਹੈ, ਸਗੋਂ ਕਾਕਰੋਚਾਂ ਅਤੇ ਕੀੜੀਆਂ ਨੂੰ ਵੀ ਸੱਦਾ ਦਿੰਦੀ ਹੈ।

 

Have something to say? Post your comment