Tuesday, July 14, 2026
BREAKING
ਗੁਰਦਾਸਪੁਰ 'ਚ ਹੜ੍ਹ ਦਾ ਅਲਰਟ! ਪਹਾੜਾਂ ’ਚ ਬੱਦਲ ਫਟਣ ਕਾਰਨ ਰਾਵੀ ਦਰਿਆ ਹੋ ਸਕਦੈ ਓਵਰਫਲੋਅ ਸਿਆਸਤ 'ਚ ਵੱਡੀ ਹਲਚਲ! ਪੰਜਾਬ ਕਾਂਗਰਸ 'ਤੇ ਫ਼ੈਸਲੇ ਤੋਂ ਪਹਿਲਾਂ 3 ਮੈਂਬਰੀ ਟੀਮ ਲਵੇਗੀ ਫੀਡਬੈਕ Gold-Silver ਦੀ ਗਿਰਾਵਟ 'ਤੇ ਲੱਗਾ ਬ੍ਰੇਕ, ਕੀਮਤਾਂ ਨੇ ਮਾਰੀ ਛਾਲ, ਚੈੱਕ ਕਰੋ ਰੇਟ ਅਮਰੀਕਾ-ਈਰਾਨ ਤਣਾਅ ਕਾਰਨ ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 455 ਅੰਕ ਡਿੱਗਿਆ ਹੁਣ ਹੋਰਮੁਜ਼ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਅਮਰੀਕਾ ! ਜੰਗ ਵਿਚਾਲੇ ਟਰੰਪ ਦੇ ਬਿਆਨ ਨੇ ਛੇੜੀ ਚਰਚਾ ਈਰਾਨ ਨੇ ਹੋਰਮੁਜ਼ 'ਚ UAE ਦੇ ਤੇਲ ਟੈਂਕਰਾਂ 'ਤੇ ਦਾਗੀਆਂ ਮਿਜ਼ਾਈਲਾਂ, ਹਮਲੇ 'ਚ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ ਪੰਜਾਬ 'ਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਫੀਸ ਵਾਧੇ ’ਤੇ ਲੱਗੀ ਰੋਕ, ਸਰਕਾਰ ਨੇ ਲਿਆ ਵੱਡਾ ਫੈਸਲਾ ਵੀਅਤਨਾਮ ਕਿਸ਼ਤੀ ਹਾਦਸਾ: 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਮੁੰਬਈ ਵੈਸ਼ਨੋ ਦੇਵੀ ਮੰਦਰ 'ਚ 500 ਕਰੋੜ ਦੀ ਚਾਂਦੀ ਨਕਲੀ ਚੜ੍ਹੀ ਜਾਂ ਬਦਲੀ ਗਈ? ਕੋਰਟ ਨੇ ਮੰਗੇ ਜ਼ਰੂਰੀ ਰਿਕਾਰਡ Bharat TEX 2026 ਦੀ ਹੋ ਗਈ ਸ਼ੁਰੂਆਤ, 1,600 ਤੋਂ ਵੱਧ ਪ੍ਰਦਰਸ਼ਕਾਂ ਨੂੰ ਆਪਣੀ ਹੁਨਰ ਦਿਖਾਉਣ ਦਾ ਮਿਲੇਗਾ ਮੌਕਾ

ਦੁਨੀਆਂ

ਹੁਣ ਹੋਰਮੁਜ਼ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਅਮਰੀਕਾ ! ਜੰਗ ਵਿਚਾਲੇ ਟਰੰਪ ਦੇ ਬਿਆਨ ਨੇ ਛੇੜੀ ਚਰਚਾ

14 ਜੁਲਾਈ, 2026 12:22 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂ.ਐੱਸ. ਨੂੰ ਹੋਰਮੁਜ਼ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈਣਾ ਚਾਹੀਦਾ ਹੈ ਅਤੇ ਇਸ ਦੀ ਸੁਰੱਖਿਆ ਦੇ ਬਦਲੇ ਦੂਜੇ ਦੇਸ਼ਾਂ ਕੋਲੋਂ ਪੈਸੇ ਵੀ ਮਿਲਣੇ ਚਾਹੀਦੇ ਹਨ। ਟਰੰਪ ਨੇ ਕਿਹਾ ਕਿ ਅਮਰੀਕਾ ਇਸ ਜਲਮਾਰਗ ਦੀ ਸੁਰੱਖਿਆ ਕਰੇਗਾ ਅਤੇ ਸੰਭਵ ਹੈ ਕਿ ਇਸ ਦਾ ਸੰਚਾਲਨ ਵੀ ਆਪਣੇ ਹੱਥਾਂ ’ਚ ਲੈ ਲਵੇ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਖੇਤਰ ਦਾ ਰੱਖਿਅਕ ਬਣੇਗਾ ਅਤੇ ਇਸ ਨੂੰ ‘ਗਾਰਡੀਅਨ ਐਂਜਲ ਆਫ਼ ਦਿ ਸਟ੍ਰੇਟ’ ਵੀ ਕਿਹਾ ਜਾ ਸਕਦਾ ਹੈ। ਹੋਰਮੁਜ਼ ਵਿਚ ਅਮਰੀਕੀ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਗਈ ਹੈ।

ਟਰੰਪ ਦਾ ਕਹਿਣਾ ਸੀ ਕਿ ਦੁਨੀਆ ਦੇ ਕਈ ਅਮੀਰ ਦੇਸ਼ ਇਸ ਜਲਮਾਰਗ ’ਤੇ ਨਿਰਭਰ ਹਨ। ਉਹ ਅਮਰੀਕਾ ਦੇ ਸਹਿਯੋਗੀ ਵੀ ਹਨ, ਇਸ ਲਈ ਸੁਰੱਖਿਆ ਦਾ ਪੂਰਾ ਬੋਝ ਇਕੱਲੇ ਅਮਰੀਕਾ ’ਤੇ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਮੁਤਾਬਕ, ਇਸ ਜ਼ਿੰਮੇਵਾਰੀ ਦੇ ਬਦਲੇ ਯੂ.ਐੱਸ. ਨੂੰ ਪੂਰੀ ਪੇਮੈਂਟ ਮਿਲਣੀ ਚਾਹੀਦੀ ਹੈ। ਹੋਰਮੁਜ਼ ਸਟ੍ਰੇਟ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਵਪਾਰਕ ਮਾਰਗਾਂ ’ਚੋਂ ਇਕ ਹੈ, ਜਿੱਥੋਂ ਸੰਸਾਰ ਭਰ ਦੇ ਕੱਚੇ ਤੇਲ ਅਤੇ ਗੈਸ ਦੀ ਵੱਡੀ ਮਾਤਰਾ ਲੰਘਦੀ ਹੈ। ਹਾਲ ਹੀ ਦੇ ਦਿਨਾਂ ਵਿਚ ਇਸ ਖੇਤਰ ਵਿਚ ਵਧੇ ਤਣਾਅ ਕਾਰਨ ਗਲੋਬਲ ਊਰਜਾ ਬਾਜ਼ਾਰ ’ਤੇ ਵੀ ਅਸਰ ਪਿਆ ਹੈ।

ਇਰਾਨ ਵੱਲੋਂ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਹਮਲੇ ਜਾਰੀ
ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਨੇ ਸੋਮਵਾਰ (ਸਥਾਨਕ ਸਮਾਂ) ਨੂੰ ਜਾਰਡਨ, ਬਹਿਰੀਨ ਅਤੇ ਕੁਵੈਤ ਵਿਚ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਹ ਹਮਲਾ ਇਰਾਨ ਵਿਚ ਅਮਰੀਕੀ ਫ਼ੌਜੀ ਹਮਲਿਆਂ ਦੇ ਜਵਾਬ ’ਚ ਉਨ੍ਹਾਂ ਵੱਲੋਂ ਚਲਾਏ ਜਾ ਰਹੇ ‘ਜੈਸੇ ਕੋ ਤੈਸਾ’ ਆਪ੍ਰੇਸ਼ਨ ਦਾ ਹਿੱਸਾ ਸੀ। ਇਰਾਨੀ ਫ਼ੌਜ ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਨੇ ‘ਖੇਤਰ ਵਿਚ ਦੁਸ਼ਮਣ ਦੇ ਟਿਕਾਣਿਆਂ’ ’ਤੇ ‘ਵੱਡੇ ਪੱਧਰ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ’ ਕੀਤੇ।

ਇਕ ਬਿਆਨ ਵਿਚ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਨੇ ਕਿਹਾ ਕਿ ਆਪ੍ਰੇਸ਼ਨ ਦੇ ਪਹਿਲੇ ਪੜਾਅ ’ਚ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਜਾਰਡਨ ਦੇ ਪ੍ਰਿੰਸ ਹਸਨ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਦਾਅਵਾ ਕੀਤਾ ਕਿ ਇਸ ਨਾਲ ‘ਕਈ ਈਂਧਨ ਡਿਪੂਆਂ ਅਤੇ ਗੋਲਾ-ਬਾਰੂਦ ਸਟੋਰੇਜ ਕੇਂਦਰਾਂ’ ’ਚ ਅੱਗ ਲੱਗ ਗਈ। ਦੂਜੇ ਪੜਾਅ ਵਿਚ ਬਹਿਰੀਨ ਦੇ ਸ਼ੇਖ ਈਸਾ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਦਾਅਵਾ ਕੀਤਾ ਕਿ ਉਸ ਦੀ ਏਰੋਸਪੇਸ ਫ਼ੌਜ ਨੇ ‘ਹੈਲੀਕਾਪਟਰ ਰੱਖ-ਰਖਾਅ ਕੇਂਦਰਾਂ, ਪੀ-8 ਜਹਾਜ਼ਾਂ ਵਾਲੇ ਹੈਂਗਰਾਂ ਅਤੇ ਅਮਰੀਕੀ ਫ਼ੌਜੀ ਡਰੋਨ ਕਮਾਂਡ-ਐਂਡ-ਕੰਟਰੋਲ ਸੈਂਟਰ’ 'ਤੇ ਹਮਲਾ ਕੀਤਾ। ਤੀਜੇ ਪੜਾਅ ਵਿਚ, ਕੁਵੈਤ ਦੇ ਅਲੀ ਅਲ-ਸਲੇਮ ਏਅਰਬੇਸ ’ਤੇ ਈਂਧਨ ਟੈਂਕ ਅਤੇ ਪੈਟ੍ਰੀਅਟ ਏਅਰ ਡਿਫ਼ੈਂਸ ਸਿਸਟਮ ਨੂੰ ‘ਪੂਰੀ ਤਰ੍ਹਾਂ ਤਬਾਹ’ ਕਰ ਦਿੱਤਾ ਗਿਆ, ਨਾਲ ਹੀ ਅਹਿਮਦ ਅਲ-ਜਾਬੇਰ ਏਅਰਬੇਸ ’ਤੇ ਇਕ ‘ਰਣਨੀਤਕ ਰਾਡਾਰ ਸਿਸਟਮ’ ਨੂੰ ਵੀ ਤਬਾਹ ਕਰ ਦਿੱਤਾ।

Have something to say? Post your comment

ਅਤੇ ਦੁਨੀਆਂ ਖਬਰਾਂ

ਈਰਾਨ ਨੇ ਹੋਰਮੁਜ਼ 'ਚ UAE ਦੇ ਤੇਲ ਟੈਂਕਰਾਂ 'ਤੇ ਦਾਗੀਆਂ ਮਿਜ਼ਾਈਲਾਂ, ਹਮਲੇ 'ਚ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ

ਈਰਾਨ ਨੇ ਹੋਰਮੁਜ਼ 'ਚ UAE ਦੇ ਤੇਲ ਟੈਂਕਰਾਂ 'ਤੇ ਦਾਗੀਆਂ ਮਿਜ਼ਾਈਲਾਂ, ਹਮਲੇ 'ਚ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ

'India ਨੂੰ ਬਣਾਇਆ ਜਾਵੇ UNSC ਦਾ ਸਥਾਈ ਮੈਂਬਰ' ; ਨਿਊਜ਼ੀਲੈਂਡ ਨੇ ਭਾਰਤੀ ਦਾਅਵੇ ਦਾ ਕੀਤਾ ਸਮਰਥਨ

'India ਨੂੰ ਬਣਾਇਆ ਜਾਵੇ UNSC ਦਾ ਸਥਾਈ ਮੈਂਬਰ' ; ਨਿਊਜ਼ੀਲੈਂਡ ਨੇ ਭਾਰਤੀ ਦਾਅਵੇ ਦਾ ਕੀਤਾ ਸਮਰਥਨ

"ਮੈਂ ਤੁਰਦਾ ਫਿਰਦਾ ਮੁਰਦਾ ਹਾਂ": ਸਾਊਦੀ ਜੇਲ੍ਹ 'ਚ ਸੜ ਰਹੇ ਕਈ ਪ੍ਰਵਾਸੀ, ਹਰ ਸਵੇਰ ਹੁੰਦਾ ਮੌਤ ਦਾ ਇਤਜ਼ਾਰ

ਈਰਾਨ-ਅਮਰੀਕਾ ਟਕਰਾਅ 'ਚ ਰੂਸ ਦੀ ਐਂਟਰੀ ! ਤਹਿਰਾਨ 'ਚ ਉਤਰਿਆ ਉੱਚ-ਸੁਰੱਖਿਆ ਵਾਲਾ ਜਹਾਜ਼

ਈਰਾਨ-ਅਮਰੀਕਾ ਟਕਰਾਅ 'ਚ ਰੂਸ ਦੀ ਐਂਟਰੀ ! ਤਹਿਰਾਨ 'ਚ ਉਤਰਿਆ ਉੱਚ-ਸੁਰੱਖਿਆ ਵਾਲਾ ਜਹਾਜ਼

ਇਕ ਵਾਰ ਫ਼ਿਰ ਪੂਰੇ ਮਿਡਲ ਈਸਟ ਨੂੰ ਚਪੇਟ 'ਚ ਲੈਣ ਲੱਗੀ ਇਰਾਨ ਦੀ ਜੰਗ ! ਤਾਬੜਤੋੜ ਹਮਲਿਆਂ ਨੇ ਵਧਾਈ ਚਿੰਤਾ

ਇਕ ਵਾਰ ਫ਼ਿਰ ਪੂਰੇ ਮਿਡਲ ਈਸਟ ਨੂੰ ਚਪੇਟ 'ਚ ਲੈਣ ਲੱਗੀ ਇਰਾਨ ਦੀ ਜੰਗ ! ਤਾਬੜਤੋੜ ਹਮਲਿਆਂ ਨੇ ਵਧਾਈ ਚਿੰਤਾ

ਕੈਨੇਡਾ ਦੇ ਮੰਤਰੀ ਮਨਿੰਦਰ ਸਿੱਧੂ ਅਕਤੂਬਰ 'ਚ ਵਪਾਰਕ ਵਫ਼ਦ ਲੈ ਕੇ ਆਉਣਗੇ ਭਾਰਤ

ਕੈਨੇਡਾ ਦੇ ਮੰਤਰੀ ਮਨਿੰਦਰ ਸਿੱਧੂ ਅਕਤੂਬਰ 'ਚ ਵਪਾਰਕ ਵਫ਼ਦ ਲੈ ਕੇ ਆਉਣਗੇ ਭਾਰਤ

ਨੇਪਾਲ 'ਚ ਮੁੜ ਛਿੜੇ Gen-Z ਪ੍ਰਦਰਸ਼ਨ ! 3 ਨੌਜਵਾਨਾਂ ਨੇ ਕੀਤਾ ਆਤਮ-ਦਾਹ, PM ਦੇ ਅਸਤੀਫ਼ੇ ਦੀ ਉੱਠੀ ਮੰਗ

ਨੇਪਾਲ 'ਚ ਮੁੜ ਛਿੜੇ Gen-Z ਪ੍ਰਦਰਸ਼ਨ ! 3 ਨੌਜਵਾਨਾਂ ਨੇ ਕੀਤਾ ਆਤਮ-ਦਾਹ, PM ਦੇ ਅਸਤੀਫ਼ੇ ਦੀ ਉੱਠੀ ਮੰਗ

ਲਕਸਨ ਨੇ PM ਮੋਦੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਸਾਲ 2030 ਤੱਕ ਵਪਾਰ ਦੁੱਗਣਾ ਕਰਨ ਦਾ ਕੀਤਾ ਐਲਾਨ

ਲਕਸਨ ਨੇ PM ਮੋਦੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਸਾਲ 2030 ਤੱਕ ਵਪਾਰ ਦੁੱਗਣਾ ਕਰਨ ਦਾ ਕੀਤਾ ਐਲਾਨ

ਦਿੱਗਜ ਸੈਨੇਟਰ ਤੇ ਟਰੰਪ ਦੇ ਕਰੀਬੀ ਲਿੰਡਸੇ ਗ੍ਰਾਹਮ ਦਾ ਹੋਇਆ ਦਿਹਾਂਤ ! 71 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ

ਦਿੱਗਜ ਸੈਨੇਟਰ ਤੇ ਟਰੰਪ ਦੇ ਕਰੀਬੀ ਲਿੰਡਸੇ ਗ੍ਰਾਹਮ ਦਾ ਹੋਇਆ ਦਿਹਾਂਤ ! 71 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ

ਨਾਈਜੀਰੀਆ 'ਚ ਫੌਜ ਨੇ 300 ਲੋਕਾਂ ਨੂੰ ਡਾਕੂ ਦੱਸ ਕੇ ਉਤਾਰਿਆ ਮੌਤ ਦੇ ਘਾਟ, ਇਲਾਕੇ 'ਚ ਸਨਸਨੀ

ਨਾਈਜੀਰੀਆ 'ਚ ਫੌਜ ਨੇ 300 ਲੋਕਾਂ ਨੂੰ ਡਾਕੂ ਦੱਸ ਕੇ ਉਤਾਰਿਆ ਮੌਤ ਦੇ ਘਾਟ, ਇਲਾਕੇ 'ਚ ਸਨਸਨੀ