Saturday, April 11, 2026
BREAKING
ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸਮਾਜ ਸੇਵਕ ਨਰਿੰਦਰ ਠੇਕੇਦਾਰ ਦੀ ਨੂੰਹ ਨੂੰ ਪੰਜਾਬ ਦੇ ਗਵਰਨਰ ਵਲੋਂ  ਪੀਐਚਡੀ ਦੀ ਡਿਗਰੀ ਦੇ ਕੇ ਕੀਤਾ ਸਨਮਾਨਿਤ

ਖੇਡ

ਹੁਣ ਬੈਂਗਲੁਰੂ 'ਚ ਨਹੀਂ ਖੇਡਿਆ ਜਾਵੇਗਾ ਵਰਲਡ ਕੱਪ, BCCI ਨੇ ਲਿਆ ਵੱਡਾ ਫ਼ੈਸਲਾ

22 ਅਗਸਤ, 2025 04:58 PM

ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਉਣ ਵਾਲੇ ਮਹਿਲਾ ਵਨਡੇ ਵਰਲਡ ਕੱਪ ਲਈ ਬੈਂਗਲੁਰੂ ਨੂੰ ਆਯੋਜਨ ਸਥਾਨ ਵਜੋਂ ਹਟਾਉਣ ਦਾ ਫੈਸਲਾ ਕੀਤਾ ਹੈ। ਈਐੱਸਪੀਐੱਨ ਕ੍ਰਿਕਇੰਫੋ ਦੁਆਰਾ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਐੱਮ ਚਿੰਨਾਸਵਾਮੀ ਸਟੇਡੀਅਮ 'ਚ ਹੋਣ ਵਾਲੇ ਮੈਚਾਂ ਨੂੰ ਮੁੰਬਈ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇਐਸਸੀਏ) ਦੁਆਰਾ ਮੈਚਾਂ ਦੀ ਮੇਜ਼ਬਾਨੀ ਲਈ ਪੁਲਸ ਕਲੀਅਰੈਂਸ ਪ੍ਰਾਪਤ ਕਰਨ ਲਈ ਬੀਸੀਸੀਆਈ ਦੀ ਵਾਰ-ਵਾਰ ਦਿੱਤੀ ਗਈ ਸਮੇਂ-ਸੀਮਾ ਨੂੰ ਪੂਰਾ ਨਾ ਪਾਉਣ ਕਾਰਨ ਬੈਂਗਲੁਰੂ 'ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਮੈਚਾਂ ਨੂੰ ਮੁੰਬਈ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਸਾਰੇ ਭਾਗੀਦਾਰ ਦੇਸ਼ਾਂ ਨੂੰ ਅਪਡੇਟ ਵੀ ਭੇਜ ਦਿੱਤਾ ਹੈ। ਇਨ੍ਹਾਂ 8 ਟੀਮਾਂ ਦੇ ਟੂਰਨਾਮੈਂਟ ਦੀਆਂ ਤਰੀਕਾਂ ਉਹੀ ਰਹਿਣਗੀਆਂ (30 ਸਤੰਬਰ ਤੋਂ 2 ਨਵੰਬਰ), ਜਦੋਂ ਕਿ ਨਵੇਂ ਸ਼ਡਿਊਲ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ।

ਈਐੱਸਪੀਐੱਨ ਕ੍ਰਿਕਇੰਫੋ ਨੂੰ ਮਿਲੀ ਜਾਣਕਾਰੀ ਅਨੁਸਾਰ, ਇੰਦੌਰ, ਵਾਈਜੈਗ, ਗੁਹਾਟੀ ਤੋਂ ਇਲਾਵਾ ਮੁੰਬਈ ਨੂੰ ਚੌਥਾ ਭਾਰਤੀ ਸਥਾਨ ਬਣਾਇਆ ਜਾਵੇਗਾ। ਪਾਕਿਸਤਾਨ ਨਾਲ ਜੁੜੇ ਸਾਰੇ ਮੈਚਾਂ ਅਤੇ ਪਹਿਲੇ ਸੈਮੀਫਾਈਨਲ ਦੀ ਮੇਜ਼ਬਾਨੀ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਨੂੰ ਮਿਲੀ ਹੈ। ਜੂਨ 'ਚ ਆਈਸੀਸੀ ਨੇ ਟੂਰਨਾਮੈਂਟ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਬੈਂਗਲੁਰੂ ਨੂੰ 5 ਆਯੋਜਨ ਸਥਾਨਾਂ 'ਚੋਂ ਇਕ ਵਜੋਂ ਸੁਚੀਬੱਧ ਕੀਤਾ ਸੀ। ਮੇਜ਼ਬਾਨ ਭਾਰਤ ਨਾਲ ਟੂਰਨਾਮੈਂਟ ਦੇ ਪਹਿਲੇ ਮੈਚ ਤੋਂ ਇਲਾਵਾ ਬੈਂਗਲੁਰੂ ਨੂੰ 30 ਅਕਤੂਬਰ ਨੂੰ ਇਕ ਸੈਮੀਫਾਈਨਲ ਅਤੇ ਸੰਭਾਵਤ ਤੌਰ 'ਤੇ 2 ਨਵੰਬਰ ਨੂੰ ਫਾਈਨਲ ਦੀ ਮੇਜ਼ਬਾਨੀ ਵੀ ਕਰਨੀ ਸੀ। (ਜੇਕਰ ਪਾਕਿਸਤਾਨ ਫਾਈਨਲਿਸਟਾਂ 'ਚੋਂ ਇਕ ਨਹੀਂ ਹੁੰਦਾ)। ਬੀਸੀਸੀਆਈ ਨੂੰ ਇਹ ਫ਼ੈਸਲਾ ਇਸੇ ਸਾਲ 4 ਜੂਨ ਨੂੰ ਘਰੇਲੂ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਵਲੋਂ ਪਹਿਲੀ ਵਾਰ ਆਈਪੀਐੱਲ ਜਿੱਤਣ ਤੋਂ ਬਾਅਦ ਸਟੇਡੀਅਮ ਦੇ ਨੇੜੇ-ਤੇੜੇ ਪਈ ਭਾਜੜ ਕਾਰਨ ਇਸ ਸਟੇਡੀਅਮ ਨੂੰ ਵੱਡੇ ਆਯੋਜਨਾਂ ਲਈ 'ਅਸੁਰੱਖਿਅਤ' ਕਰਾਰ ਦਿੱਤੇ ਜਾਣ ਤੋਂ ਬਾਅਦ ਲੈਣਾ ਪਿਆ ਹੈ। ਕਰਨਾਟਕ ਸਰਕਾਰ ਵਲੋਂ ਨਿਯੁਕਤ ਇਕ ਮੈਂਬਰੀ ਕਮੇਟੀ ਨੇ ਸਟੇਡੀਅਮ ਨੂੰ ਵੱਡੇ ਪੈਮਾਨੇ 'ਤੇ ਹੋਣ ਵਾਲੇ ਆਯੋਜਨਾਂ ਲਈ 'ਅਸੁਰੱਖਿਅਤ' ਮੰਨਿਆ ਹੈ। ਜਿਸ ਤੋਂ ਬਾਅਦ ਕਰਨਾਟਕ ਪੁਲਸ ਨੇ ਕੇਐੱਸਸੀਏ ਨੂੰ ਉੱਥੋਂ ਕੋਈ ਵੀ ਮੈਚ ਆਯੋਜਿਤ ਕਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਕੇਐੱਸਸੀਏ ਨੂੰ ਮਹਾਰਾਜਾ ਟੀ20 ਨੂੰ ਬੈਂਗਲੁਰੂ ਤੋਂ ਮੈਸੂਰ ਸ਼ਿਫਟ ਕਰਨਾ ਪਿਆ ਸੀ। ਬੀਸੀਸੀਆਈ ਦੇ ਇਸ ਨਵੇਂ ਫ਼ੈਸਲੇ ਨੇ ਹੁਣ ਆਈਸੀਸੀ ਨੂੰ ਸੰਭਾਵਿਤ ਪ੍ਰੋਗਰਾਮ 'ਚ ਬਦਲਣ ਲਈ ਮਜ਼ਬੂਰ ਕਰ ਦਿੱਤਾ ਹੈ।

Have something to say? Post your comment

ਅਤੇ ਖੇਡ ਖਬਰਾਂ

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

IPL 2026: ਅਰਜੁਨ ਤੇਂਦੁਲਕਰ ਨੇ ਪਹਿਲਾਂ ਹੀ ਮੁਕੁਲ ਚੌਧਰੀ ਬਾਰੇ ਜਾਰੀ ਕਰ ਦਿੱਤੀ ਸੀ ਚਿਤਾਵਨੀ

IPL 2026: ਅਰਜੁਨ ਤੇਂਦੁਲਕਰ ਨੇ ਪਹਿਲਾਂ ਹੀ ਮੁਕੁਲ ਚੌਧਰੀ ਬਾਰੇ ਜਾਰੀ ਕਰ ਦਿੱਤੀ ਸੀ ਚਿਤਾਵਨੀ

ਰਿਸ਼ਭ ਪੰਤ ਦੀ ਕਪਤਾਨੀ 'ਤੇ ਉੱਠੇ ਸਵਾਲ ! ਮੁਹੰਮਦ ਕੈਫ਼ ਨੇ ਕੀਤੀ ਤਿੱਖੀ ਆਲੋਚਨਾ, ਕਿਹਾ- 'ਵੱਧ ਜ਼ਿੰਮੇਵਾਰੀ ਲੈਣੀ ਹੋਵੇਗੀ'

ਰਿਸ਼ਭ ਪੰਤ ਦੀ ਕਪਤਾਨੀ 'ਤੇ ਉੱਠੇ ਸਵਾਲ ! ਮੁਹੰਮਦ ਕੈਫ਼ ਨੇ ਕੀਤੀ ਤਿੱਖੀ ਆਲੋਚਨਾ, ਕਿਹਾ- 'ਵੱਧ ਜ਼ਿੰਮੇਵਾਰੀ ਲੈਣੀ ਹੋਵੇਗੀ'

IPL 2026: ਧਾਕੜ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ ! ਸ਼ਾਨਦਾਰ ਜਿੱਤ ਮਗਰੋ ਇਸ ਟੀਮ ਨੂੰ ਲੱਗਾ ਵੱਡਾ ਝਟਕਾ

IPL 2026: ਧਾਕੜ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ ! ਸ਼ਾਨਦਾਰ ਜਿੱਤ ਮਗਰੋ ਇਸ ਟੀਮ ਨੂੰ ਲੱਗਾ ਵੱਡਾ ਝਟਕਾ

ਰੋਜ਼ਾਨਾ 150 ਛੱਕਿਆਂ ਦਾ ਅਭਿਆਸ ਲਿਆਇਆ ਰੰਗ, ਮੁਕੁਲ ਚੌਧਰੀ ਨੇ ਕੇਕੇਆਰ ਦੇ ਮੂੰਹੋਂ ਖੋਹੀ ਜਿੱਤ

ਰੋਜ਼ਾਨਾ 150 ਛੱਕਿਆਂ ਦਾ ਅਭਿਆਸ ਲਿਆਇਆ ਰੰਗ, ਮੁਕੁਲ ਚੌਧਰੀ ਨੇ ਕੇਕੇਆਰ ਦੇ ਮੂੰਹੋਂ ਖੋਹੀ ਜਿੱਤ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

PSL'ਚ ਵਿਰਾਟ ਕੋਹਲੀ ਨਾਲ ਤੁਲਨਾ,  ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

PSL'ਚ ਵਿਰਾਟ ਕੋਹਲੀ ਨਾਲ ਤੁਲਨਾ, ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ