Wednesday, June 10, 2026
BREAKING
ਭਗਵੰਤ ਮਾਨ ਸਰਕਾਰ ਕਰਮਚਾਰੀਆਂ, ਮਜ਼ਦੂਰਾਂ ਅਤੇ ਹਾਸ਼ੀਏ 'ਤੇ ਮੌਜੂਦ ਭਾਈਚਾਰਿਆਂ ਦੀ ਭਲਾਈ ਲਈ ਵਚਨਬੱਧ; ਕਿਸੇ ਵੀ ਚਿੰਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ: ਹਰਪਾਲ ਸਿੰਘ ਚੀਮਾ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਦੀਕਸ਼ਾ ਸ਼ਰਮਾ ਦੀ ਇੰਡੀਅਨ ਨੇਵਲ ਅਕੈਡਮੀ ਵਿੱਚ ਪ੍ਰੀ-ਕਮਿਸ਼ਨ ਸਿਖਲਾਈ ਲਈ ਚੋਣ ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਤਸਕਰੀ ਦੇ ਵਿੱਤੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਗੈਰ-ਕਾਨੂੰਨੀ ਹਵਾਲਾ ਸੰਚਾਲਕਾਂ ਵਿਰੁੱਧ 3-ਰੋਜ਼ਾ ਸੂਬਾ ਪੱਧਰੀ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਪੰਜਾਬ ਦੇ ਸਪੀਕਰ ਵੱਲੋਂ ਨਾਗਰਿਕਾਂ ਨੂੰ 10 ਲੱਖ ਰੁਪਏ ਦੀ ਮੁਫ਼ਤ ਸਿਹਤ ਸੰਭਾਲ ਦਾ ਲਾਭ ਲੈਣ ਅਤੇ ਤੰਦਰੁਸਤ ਰਹਿਣ ਦੀ ਅਪੀਲ ਛੱਤਬੀਰ ਚਿੜੀਆਘਰ ਸਕੂਲ ਕਲੱਬ ਵਿੱਚ ਚਾਰ ਸਾਲਾਂ ਦੌਰਾਨ 4,850 ਸਕੂਲ ਹੋਏ ਰਜਿਸਟਰ, 4.2 ਲੱਖ ਤੋਂ ਵੱਧ ਵਿਦਿਆਰਥੀ ਨੇ ਲਿਆ ਹਿੱਸਾ ਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਪੰਜਾਬ ਪੁਲਿਸ ਦੇ 'ਸਟੂਡੈਂਟ ਪੁਲਿਸ ਕੈਡੇਟ' ਪ੍ਰੋਗਰਾਮ ਨੂੰ ਮਿਲਿਆ ਵੱਡਾ ਹੁੰਗਾਰਾ; ਪੰਜਾਬ ਭਰ ਦੇ 280 ਸਕੂਲਾਂ ਦੇ ਲਗਭਗ 11,200 ਵਿਦਿਆਰਥੀ ਲੈ ਰਹੇ ਹਨ ਲਾਭ ਵਿਸ਼ਵ ਫੈਟੀ ਲਿਵਰ ਦਿਵਸ 2026: ਫੈਟੀ ਲਿਵਰ ਰੋਗ ਲਿਵਰ ਦੀ ਸਿਹਤ ਲਈ ਵੱਡੀ ਚੁਣੌਤੀ ਬਣਿਆ; ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਸਮੇਂ ਸਿਰ ਜਾਂਚ ਅਤੇ ਇਲਾਜ ਨੂੰ ਮਿਲ ਰਿਹਾ ਬਲ ਮਾਨ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫ਼ਾਈ ਮਾਡਲ ਦਾ ਆਗ਼ਾਜ਼; ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਮਿੱਥਿਆ 30 ਦਿਨਾਂ ਦਾ ਟੀਚਾ ਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ; ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਿਲਿਆ ਇਨਸਾਫ਼

ਹਰਿਆਣਾ

ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਦਿੱਤਾ ਅਸਤੀਫ਼ਾ

10 ਜੂਨ, 2026 05:41 PM

ਕੁਰੂਕੁਸ਼ੇਤਰ : ਹਰਿਆਣਾ ਦੇ ਕੁਰੂਕੁਸ਼ੇਤਰ 'ਚ ਨਰਸਾਂ ਖ਼ਿਲਾਫ਼ ਟਿੱਪਣੀ ਲਈ ਮੁਆਫ਼ੀ ਦੀ ਮੰਗ ਕੀਤੇ ਜਾਣ ਵਿਚਾਲੇ, ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਮੰਗਲਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹਰਿਆਣਾ ਦੀਆਂ ਸਰਕਾਰੀ ਨਰਸਾਂ ਫਟਕਾਰ ਲਗਾਉਣ ਲਈ ਭਾਟੀਆ ਦੇ ਮੁਆਫ਼ੀ ਮੰਗਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਭਾਟੀਆ ਨੇ ਸਿਵਲ ਹਸਪਤਾਲ ਦੇ 62 ਸਾਲਾ ਡਾਕਟਰ ਨੂੰ 15 ਸਾਲਾ ਕੁੜੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਕੁਰੂਕੁਸ਼ੇਤਰ ਦਾ ਦੌਰਾ ਕੀਤਾ ਸੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਲਾਪਰਵਾਹੀ ਲਈ ਹਸਪਤਾਲ ਦੀਆਂ ਨਰਸਾਂ ਅਤੇ ਅਧਿਕਾਰੀਆਂ ਨੂੰ ਫਟਕਾਰ ਲਗਾਈ ਸੀ। ਮੰਗਲਵਾਰ ਨੂੰ ਭਾਟੀਆ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਆਪਣੇ ਅਸਤੀਫ਼ੇ 'ਚ, ਚਾਰ ਸਾਲਾਂ ਤੋਂ ਵੱਧ ਸਮੇਂ ਤੱਕ ਕਮਿਸ਼ਨ ਦੀ ਮੁਖੀ ਰਹੀ ਭਾਟੀਆ ਨੇ ਕਿਹਾ ਕਿ ਉਹ ਔਰਤਾਂ ਦੇ ਅਧਿਕਾਰਾਂ ਲਈ ਲੜਦੀ ਰਹੇਗੀ।


ਉਨ੍ਹਾਂ ਨੇ ਹਿੰਦੀ 'ਚ ਲਿਖੇ ਆਪਣੇ ਅਸਤੀਫ਼ੇ 'ਚ ਕਿਹਾ,''ਮੈਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਰਹੀ ਹਾਂ। ਇਸ ਲਈ ਕਿਰਪਾ ਮੇਰਾ ਅਸਤੀਫ਼ਾ ਸਵੀਕਾਰ ਕਰੋ।'' ਸੰਪਰਕ ਕਰਨ 'ਤੇ ਭਾਟੀਆ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਕਾਰਨਾਂ ਕਰ ਕੇ ਅਸਤੀਫ਼ਾ ਦਿੱਤਾ ਹੈ ਅਤੇ ਇਸ ਕਦਮ ਨੂੰ ਨਰਸਾਂ ਦੀ ਮੰਗ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ,''ਮੈਂ 20 ਦਿਨਾਂ ਲਈ ਜਾਪਾਨ ਜਾ ਰਹੀ ਹਾਂ ਅਤੇ ਫਿਰ ਅਮਰੀਕਾ 'ਚ ਆਪਣੀ ਧੀ ਨੂੰ ਮਿਲਣ ਜਾਵਾਂਗੀ। ਮੈਂ ਤਿੰਨ ਮਹੀਨਿਆਂ ਲਈ ਬਾਹਰ ਰਹਾਂਗੀ, ਕਿਉਂਕਿ ਆਮ ਤੌਰ 'ਤੇ 10-15 ਦਿਨਾਂ ਦੀ ਛੁੱਟੀ ਮਿਲਦੀ ਹੈ ਅਤੇ ਮੈਂ ਇਸ ਤੋਂ ਵੱਧ ਸਮੇਂ ਲਈ ਬਾਹਰ ਰਹਾਂਗੀ, ਇਸ ਲਈ ਮੈਂ ਕਿਹਾ,''ਮੇਰਾ ਅਸਤੀਫ਼ਾ ਸਵੀਕਾਰ ਕਰ ਲਵੋ।'' ਭਾਟੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਨਹੀਂ ਮੰਗੇਗੀ।


ਉਨ੍ਹਾਂ ਕਿਹਾ,''ਮੈਂ ਕੁਝ ਵੀ ਗਲਤ ਨਹੀਂ ਕਿਹਾ।'' ਸੋਮਵਾਰ ਨੂੰ ਕੁਰੂਕੁਸ਼ੇਤਰ ਦੇ ਲੋਕ ਨਾਇਕ ਜੈ ਪ੍ਰਕਾਸ਼ ਸਿਵਲ ਹਸਪਤਾਲ ਦੇ ਨਰਸਿੰਗ ਸਟਾਫ ਨੇ ਭਾਟੀਆ ਦੇ ਵਿਰੋਧ 'ਚ 2 ਘੰਟੇ ਦੀ ਹੜਤਾਲ ਕੀਤੀ। ਇਕ ਨਰਸ ਨੇ ਕਿਹਾ,''ਜੋ ਕੁਝ ਵੀ ਹੋਇਆ ਉਹ ਬਹੁਤ ਮੰਦਭਾਗੀ ਸੀ ਪਰ ਭਾਟੀਆ ਨੇ ਲਾਪਰਵਾਹੀ ਲਈ ਨਰਸਿੰਗ ਸਟਾਫ਼ ਨੂੰ ਦੋਸ਼ੀ ਠਹਿਰਾਇਆ ਅਤੇ ਕੁਝ ਨਰਸਿੰਗ ਸਟਾਫ 'ਤੇ ਇਸ ਮਾਮਲੇ 'ਚ ਮਿਲੀਭੁਗਤ ਦਾ ਦੋਸ਼ ਲਗਾਇਆ।'' ਕੁਰੂਕੁਸ਼ੇਤਰ ਪੁਲਸ ਅਨੁਸਾਰ, 31 ਮਈ ਨੂੰ ਇਕ ਸਥਾਨਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ 29 ਮਈ ਨੂੰ ਉਹ ਅਤੇ ਉਸ ਦੀ ਧੀ ਐੱਲਐੱਨਜੇਪੀ ਹਸਪਤਾਲ ਗਏ ਸਨ, ਜਿੱਥੇ ਉਨ੍ਹਾਂ ਦੀ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਕਿ ਦੋਸ਼ੀ ਡਾਕਟਰ ਨੇ ਪਿਤਾ ਅਤੇ ਧੀ ਦੋਵਾਂ ਨੂੰ ਵੱਖ-ਵੱਖ ਵਾਰਡਾਂ 'ਚ ਦਾਖ਼ਲ ਕਰਵਾ ਦਿੱਤਾ ਸੀ। ਜਦੋਂ ਪਿਤਾ 31 ਮਈ ਨੂੰ ਆਪਣੀ ਦੇ ਧੀ ਦੇ ਵਾਰਡ 'ਚ ਪਹੁੰਚਿਆ ਤਾਂ ਉਸ ਨੇ ਦੱਸਿਆ ਕਿ ਡਾਕਟਰ ਨੇ 29 ਮਈ ਨੂੰ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

 

Have something to say? Post your comment

ਅਤੇ ਹਰਿਆਣਾ ਖਬਰਾਂ

PM ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ: CM ਸੈਣੀ

PM ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ: CM ਸੈਣੀ

ਰੋਹਤਕ ਅਗਨੀਕਾਂਡ: CM ਸੈਣੀ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10-10 ਲੱਖ ਰੁਪਏ

ਰੋਹਤਕ ਅਗਨੀਕਾਂਡ: CM ਸੈਣੀ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10-10 ਲੱਖ ਰੁਪਏ

ਭਾਜਪਾ ਲਈ ਸੱਤਾ ਸੇਵਾ ਦਾ ਮਾਧਿਅਮ, ਨਾ ਕਿ ਸੱਤਾ ਦਾ ਆਨੰਦ ਮਾਣਨ ਦਾ ਜ਼ਰੀਆ : CM ਸੈਣੀ

ਭਾਜਪਾ ਲਈ ਸੱਤਾ ਸੇਵਾ ਦਾ ਮਾਧਿਅਮ, ਨਾ ਕਿ ਸੱਤਾ ਦਾ ਆਨੰਦ ਮਾਣਨ ਦਾ ਜ਼ਰੀਆ : CM ਸੈਣੀ

'ਕਾਕਰੋਚ ਨੂੰ ਛੋਟਾ ਬੱਚਾ ਵੀ ਕੁਚਲ ਦਿੰਦੈ...', CJP ਨੂੰ ਲੈ ਕੇ ਅੰਬਾਲਾ 'ਚ ਬੋਲੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ

'ਕਾਕਰੋਚ ਨੂੰ ਛੋਟਾ ਬੱਚਾ ਵੀ ਕੁਚਲ ਦਿੰਦੈ...', CJP ਨੂੰ ਲੈ ਕੇ ਅੰਬਾਲਾ 'ਚ ਬੋਲੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ

42 ਇੰਸਪੈਕਟਰਾਂ ਦੇ ਟਰਾਂਸਫਰ ! ਹਰਿਆਣਾ ਪੁਲਸ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ

42 ਇੰਸਪੈਕਟਰਾਂ ਦੇ ਟਰਾਂਸਫਰ ! ਹਰਿਆਣਾ ਪੁਲਸ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ

ਕੈਪਟਨ ਦੀ ਕਾਂਗਰਸ 'ਚ ਵਾਪਸੀ ਨੂੰ ਲੈ ਕੇ ਸਾਬਕਾ CM ਭੁਪਿੰਦਰ ਹੁੱਡਾ ਦਾ ਵੱਡਾ ਬਿਆਨ

ਕੈਪਟਨ ਦੀ ਕਾਂਗਰਸ 'ਚ ਵਾਪਸੀ ਨੂੰ ਲੈ ਕੇ ਸਾਬਕਾ CM ਭੁਪਿੰਦਰ ਹੁੱਡਾ ਦਾ ਵੱਡਾ ਬਿਆਨ

13 ਜੂਨ ਨੂੰ ਅਨਾਜ ਮੰਡੀ ਵਿਖੇ CM ਨਾਇਬ ਸੈਣੀ ਕਰਨਗੇ ਵਿਸ਼ਾਲ ਜਨਤਕ ਮੀਟਿੰਗ

13 ਜੂਨ ਨੂੰ ਅਨਾਜ ਮੰਡੀ ਵਿਖੇ CM ਨਾਇਬ ਸੈਣੀ ਕਰਨਗੇ ਵਿਸ਼ਾਲ ਜਨਤਕ ਮੀਟਿੰਗ

31 ਅਗਸਤ ਤੋਂ ਲੱਗਣੇ ਸ਼ੁਰੂ ਹੋਣਗੇ ਸਮਾਰਟ ਮੀਟਰ ! ਹਰਿਆਣਾ ਲਈ ਹੋ ਗਿਆ ਵੱਡਾ ਐਲਾਨ

31 ਅਗਸਤ ਤੋਂ ਲੱਗਣੇ ਸ਼ੁਰੂ ਹੋਣਗੇ ਸਮਾਰਟ ਮੀਟਰ ! ਹਰਿਆਣਾ ਲਈ ਹੋ ਗਿਆ ਵੱਡਾ ਐਲਾਨ

ਹਰਿਆਣਾ 'ਚ ਹੁਣ ਨਹੀਂ ਹੋਵੇਗੀ ਇਹ ਭਰਤੀ, ਸੈਣੀ ਸਰਕਾਰ ਨੇ ਲਿਆ ਵੱਡਾ ਫੈਸਲਾ

ਹਰਿਆਣਾ 'ਚ ਹੁਣ ਨਹੀਂ ਹੋਵੇਗੀ ਇਹ ਭਰਤੀ, ਸੈਣੀ ਸਰਕਾਰ ਨੇ ਲਿਆ ਵੱਡਾ ਫੈਸਲਾ

ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਭਾਜਪਾ ਇੱਕਜੁੱਟ : ਨਾਇਬ ਸਿੰਘ ਸੈਣੀ

ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਭਾਜਪਾ ਇੱਕਜੁੱਟ : ਨਾਇਬ ਸਿੰਘ ਸੈਣੀ