Monday, October 19, 2026
BREAKING
• ਡੇੰਗੂ ਦੇ ਮੱਛਰ ਨੂੰ ਘਰਾਂ ਵਿੱਚ ਪਨਪਣ ਤੋਂ ਰੋਕੋ, ਹਰ ਸੋਮਵਾਰ ਤੇ ਸ਼ੁੱਕਰਵਾਰ ਨੂੰ ਮਨਾਓ ‘ਖੁਸ਼ਕ ਦਿਨ’ : ਏ.ਸੀ.ਐੱਸ.: ਡਾ. ਬਲਜੀਤ ਕਮਲ • ਛਾਤੀ ਦੇ ਕੈਂਸਰ ਸਬੰਧੀ ਜਾਗਰੂਕਤਾ ਮਹੀਨਾ: ਛਾਤੀ ਵਿੱਚ ਗੰਢ ਮਹਿਸੂਸ ਹੋਵੇ ਤਾਂ ਦੇਰੀ ਨਾ ਕਰੋ, ਤੁਰੰਤ ਡਾਕਟਰੀ ਸਲਾਹ ਲਵੋ: ਸਿਵਲ ਸਰਜਨ ਡਾ. ਅਮਨ ਸੂਦ • ਪੈਨਸ਼ਨਰਜ਼ ਭਲਾਈ ਸੰਸਥਾ (ਰਜਿ.) ਖਰੜ ਦੀ ਹੰਗਾਮੀ ਮੀਟਿੰਗ ਵਿੱਚ ਹੋਏ ਸਰਬਸੰਮਤੀ ਫੈਸਲੇ ਨਾਲ ਸਲਾਨਾ ਪੈਨਸ਼ਨਰਜ਼ ਦਿਵਸ ਨੂੰ 13 ਦਸੰਬਰ 2026 ਨੂੰ ਮਨਾਇਆ ਜਾਵੇਗਾ • UPElections2027: 26 ਨਵੰਬਰ ਨੂੰ ਜਾਰੀ ਹੋਵੇਗਾ ਸਮਾਜਵਾਦੀ ਪਾਰਟੀ ਦਾ ਚੋਣ ਮੈਨੀਫੈਸਟੋ: ਅਖਿਲੇਸ਼ ਯਾਦਵ • ਸਰਦੀਆਂ ਤੋਂ ਪਹਿਲਾਂ 'ਗੈਸ ਚੈਂਬਰ' ਬਣੀ ਦਿੱਲੀ, 72 ਘੰਟਿਆਂ 'ਚ ਦੁੱਗਣਾ ਹੋਇਆ AQI, ਜਾਣੋ ਵਜ੍ਹਾ • ਵੋਟਰ ਸੂਚੀ ’ਚ ਨਾਂ ਸ਼ਾਮਲ ਕਰਵਾਉਣ ਲਈ ਫਾਰਮ 6 ਦਾਖਲ ਕਰ ਸਕਦੈ ਵੋਟਰ, ਚੋਣ ਕਮਿਸ਼ਨ ਦਾ ਅਹਿਮ ਬਿਆਨ • ਹਿਮਾਚਲ 'ਚ ਜਲਦੀ ਹੋਵੇਗਾ ਕੈਬਨਿਟ ਵਿਸਥਾਰ ਅਤੇ ਫੇਰਬਦਲ, CM ਸੁੱਖੂ ਨੇ ਦਿੱਤੇ ਸੰਕੇਤ • ਦਿੱਲੀ-NCR ਸਮੇਤ ਦੇਸ਼ ਦੇ ਮੁੱਖ ਖੇਤਰਾਂ ’ਚ ਲਾਗੂ ਹੋਣਗੇ ਨਵੇਂ ਸੁਰੱਖਿਆ ਪ੍ਰਬੰਧ • ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਦਿਖੇ ਸੱਟਾਂ ਦੇ ਨਿਸ਼ਾਨ • ਬੰਗਲਾਦੇਸ਼ 'ਚ ਮਹਿੰਗਾਈ ਦਾ ਕਹਿਰ: ਲਗਭਗ ਅੱਧੇ ਪਰਿਵਾਰ ਕਰਜ਼ੇ ਹੇਠ ਦੱਬੇ

ਮਨੋਰੰਜਨ

ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਦਿਖੇ ਸੱਟਾਂ ਦੇ ਨਿਸ਼ਾਨ

19 ਅਕਤੂਬਰ, 2026 04:58 PM

ਮੁੰਬਈ : ਮੁੰਬਈ ਦੇ ਜੂਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਹਸਪਤਾਲ ਤੋਂ ਘਰ ਪਰਤਣ ਉਪਰੰਤ ਉਨ੍ਹਾਂ ਦੀਆਂ ਪਹਿਲੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ ਅਦਾਕਾਰ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਅਤੇ ਪੱਟੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਹਾਲ-ਚਾਲ ਜਾਣਿਆ। ਉਪ-ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਵਾਰਦਾਤ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।


ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਟਾਈਗਰ ਸ਼੍ਰੌਫ ਦੀ ਕਾਰ ਦੇ ਬਹੁਤ ਨੇੜੇ ਆ ਕੇ ਸ਼ੀਸ਼ੇ 'ਤੇ ਲਗਭਗ 7 ਰਾਊਂਡ ਗੋਲੀਆਂ ਚਲਾਈਆਂ। ਫਾਇਰਿੰਗ ਸਮੇਂ ਡਰਾਈਵਿੰਗ ਸੀਟ 'ਤੇ ਉਨ੍ਹਾਂ ਦਾ ਡਰਾਈਵਰ ਸੀ, ਜਦਕਿ ਨਾਲ ਵਾਲੀ ਸੀਟ 'ਤੇ ਟਾਈਗਰ ਸ਼੍ਰੌਫ ਬੈਠੇ ਹੋਏ ਸਨ। ਗੋਲੀਬਾਰੀ ਦੌਰਾਨ ਡਰਾਈਵਰ ਜ਼ਖ਼ਮੀ ਹੋ ਗਿਆ, ਜਿਸ ਨੂੰ ਟਾਈਗਰ ਸ਼੍ਰੌਫ ਆਪ ਹਸਪਤਾਲ ਲੈ ਕੇ ਪਹੁੰਚੇ। ਫਿਲਹਾਲ ਜ਼ਖ਼ਮੀ ਡਰਾਈਵਰ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਾਹਮਣੇ ਆਈਆਂ ਤਸਵੀਰਾਂ ਵਿੱਚ ਟਾਈਗਰ ਦੀ ਸੱਜੀ ਬਾਂਹ 'ਤੇ ਕੂਹਣੀ ਤੋਂ ਲੈ ਕੇ ਗੁੱਟ ਤੱਕ ਕ੍ਰੇਪ ਬੈਂਡੇਜ ਅਤੇ ਛਾਤੀ ਤੇ ਮੋਢੇ 'ਤੇ ਡਰੈਸਿੰਗ ਲੱਗੀ ਹੋਈ ਦਿਖਾਈ ਦੇ ਰਹੀ ਹੈ।


ਲੌਰੈਂਸ ਬਿਸ਼ਨੋਈ ਗਰੁੱਪ ਨੇ ਲਈ ਜ਼ਿੰਮੇਵਾਰੀ
ਇਸ ਹਮਲੇ ਦੀ ਜ਼ਿੰਮੇਵਾਰੀ ਲੌਰੈਂਸ ਬਿਸ਼ਨੋਈ ਗਰੁੱਪ (ਅਨਿਲ ਪੰਡਿਤ/ਅਨਮੋਲ ਬਿਸ਼ਨੋਈ) ਵੱਲੋਂ ਲਈ ਗਈ ਹੈ। ਦੂਜੇ ਪਾਸੇ, ਮੁੰਬਈ ਪੁਲਸ ਅਤੇ ਕ੍ਰਾਈਮ ਬ੍ਰਾਂਚ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੰਧੇਰੀ ਵੈਸਟ ਵੱਲ ਭੱਜ ਗਏ ਸਨ, ਜਿੱਥੋਂ ਪੁਲਸ ਨੇ ਉਨ੍ਹਾਂ ਦੀ ਲਾਵਾਰਿਸ ਬਾਈਕ ਬਰਾਮਦ ਕਰ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੀ ਹੈ। ਸੀ.ਸੀ.ਟੀ.ਵੀ. ਫੁਟੇਜ ਅਤੇ ਚਸ਼ਮਦੀਦਾਂ ਦੇ ਆਧਾਰ 'ਤੇ ਪੁਲਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਘਟਨਾ ਤੋਂ ਬਾਅਦ ਪੁਲਸ ਵੱਲੋਂ ਜੂਹੂ ਇਲਾਕੇ ਵਿੱਚ ਸਾਰੇ ਵੀ.ਆਈ.ਪੀ. ਅਤੇ ਫਿਲਮੀ ਸਿਤਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

‘ਰਾਮਾਇਣ : ਰਾਈਜ਼ ਆਫ਼ ਏ ਲੀਜੈਂਡ’ ਦਾ ਲਾਸ ਏਂਜਲਸ ’ਚ ਹੋਵੇਗਾ ਸ਼ਾਨਦਾਰ ਵਰਲਡ ਪ੍ਰੀਮੀਅਰ

‘ਰਾਮਾਇਣ : ਰਾਈਜ਼ ਆਫ਼ ਏ ਲੀਜੈਂਡ’ ਦਾ ਲਾਸ ਏਂਜਲਸ ’ਚ ਹੋਵੇਗਾ ਸ਼ਾਨਦਾਰ ਵਰਲਡ ਪ੍ਰੀਮੀਅਰ

ਵੱਡੀ ਖਬਰ: ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ 'ਤੇ ਚੱਲੀਆਂ ਗੋਲੀਆਂ

ਵੱਡੀ ਖਬਰ: ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ 'ਤੇ ਚੱਲੀਆਂ ਗੋਲੀਆਂ

ਬਾਲੀਵੁੱਡ 'ਚ ਐਂਟਰੀ ਤੋਂ ਪਹਿਲਾਂ ਈਸ਼ਾ ਮਾਲਵੀਆ ਨੇ ਖੋਲ੍ਹੇ ਆਪਣੇ ਦਿਲ ਦੇ ਰਾਜ਼!

ਬਾਲੀਵੁੱਡ 'ਚ ਐਂਟਰੀ ਤੋਂ ਪਹਿਲਾਂ ਈਸ਼ਾ ਮਾਲਵੀਆ ਨੇ ਖੋਲ੍ਹੇ ਆਪਣੇ ਦਿਲ ਦੇ ਰਾਜ਼!

ਦੁਰਗਾ ਪੂਜਾ ਪੰਡਾਲ 'ਚ ਰਣਬੀਰ ਕਪੂਰ ਦਾ ਵੱਖਰਾ ਅੰਦਾਜ਼: ਹਰਸ਼ਦੀਪ ਕੌਰ ਨਾਲ ਗਾਇਆ 'ਕਬੀਰਾ' ਗਾਣਾ, ਵੀਡੀਓ ਵਾਇਰਲ!

ਦੁਰਗਾ ਪੂਜਾ ਪੰਡਾਲ 'ਚ ਰਣਬੀਰ ਕਪੂਰ ਦਾ ਵੱਖਰਾ ਅੰਦਾਜ਼: ਹਰਸ਼ਦੀਪ ਕੌਰ ਨਾਲ ਗਾਇਆ 'ਕਬੀਰਾ' ਗਾਣਾ, ਵੀਡੀਓ ਵਾਇਰਲ!

'40 ਸਾਲ ਭਾਰਤ 'ਚ ਬਿਤਾਏ, ਇੱਥੇ ਹੀ ਲੜੀ ਲੜਾਈ'; ਕਿਰਨ ਰਾਓ ਨੇ ਕੀਤਾ ਅਦਾਕਾਰ ਇਮਰਾਨ ਖਾਨ ਦਾ ਸਮਰਥਨ

'40 ਸਾਲ ਭਾਰਤ 'ਚ ਬਿਤਾਏ, ਇੱਥੇ ਹੀ ਲੜੀ ਲੜਾਈ'; ਕਿਰਨ ਰਾਓ ਨੇ ਕੀਤਾ ਅਦਾਕਾਰ ਇਮਰਾਨ ਖਾਨ ਦਾ ਸਮਰਥਨ

ਖਾਣਾ ਪਕਾਉਣਾ ਵੀ ਸੰਗੀਤ ਤਿਆਰ ਕਰਨ ਵਾਂਗ ਹੈ: ਸੰਗੀਤਕਾਰ ਸ਼ੰਕਰ ਮਹਾਦੇਵਨ

ਖਾਣਾ ਪਕਾਉਣਾ ਵੀ ਸੰਗੀਤ ਤਿਆਰ ਕਰਨ ਵਾਂਗ ਹੈ: ਸੰਗੀਤਕਾਰ ਸ਼ੰਕਰ ਮਹਾਦੇਵਨ

28 ਅਕਤੂਬਰ ਦੀ ਡੈੱਡਲਾਈਨ! ਭਾਰਤ ਛੱਡਣ ਦੇ ਹੁਕਮਾਂ ਖ਼ਿਲਾਫ਼ ਹਾਈ ਕੋਰਟ ਦਾ ਰੁੱਖ ਕਰਨਗੇ ਇਮਰਾਨ ਖਾਨ

28 ਅਕਤੂਬਰ ਦੀ ਡੈੱਡਲਾਈਨ! ਭਾਰਤ ਛੱਡਣ ਦੇ ਹੁਕਮਾਂ ਖ਼ਿਲਾਫ਼ ਹਾਈ ਕੋਰਟ ਦਾ ਰੁੱਖ ਕਰਨਗੇ ਇਮਰਾਨ ਖਾਨ

ਰਜਨੀਕਾਂਤ ਦੀ

ਰਜਨੀਕਾਂਤ ਦੀ "ਜੇਲਰ 2" ਦੇ ਸਿਨੇਮਾਘਰਾਂ 'ਚ ਰਿਲੀਜ਼ ਹੁੰਦੇ ਹੀ ਤਾਮਿਲਨਾਡੂ 'ਚ ਜਸ਼ਨ ਦਾ ਮਾਹੌਲ

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

ਮਾਧੁਰੀ ਦੀਕਸ਼ਿਤ ਨੇ ਰਚਿਆ ਇਤਿਹਾਸ, ਕਵਿਜ਼ ਸ਼ੋਅ 'ਕੋਨ ਹੋਣਾਰ ਕਰੋੜਪਤੀ' ਦੀ ਪਹਿਲੀ ਮਹਿਲਾ ਹੋਸਟ ਬਣੀ

ਮਾਧੁਰੀ ਦੀਕਸ਼ਿਤ ਨੇ ਰਚਿਆ ਇਤਿਹਾਸ, ਕਵਿਜ਼ ਸ਼ੋਅ 'ਕੋਨ ਹੋਣਾਰ ਕਰੋੜਪਤੀ' ਦੀ ਪਹਿਲੀ ਮਹਿਲਾ ਹੋਸਟ ਬਣੀ