ਨਵਾਂਸਹਿਰ (ਮਨੋਰੰਜਨ ਕਾਲੀਆ) : ਅੱਜ ਐਸ.ਐਸ ਜੈਨ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਸੁਰਿੰਦਰ ਜੈਨ, ਸਲਾਹਕਾਰ ਅਚਲ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ ਵੱਲੋ ਸ਼੍ਰੀ ਅਕੁੰਰਜੀਤ ਸਿੰਘ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਇੱਕ ਮੰਗ ਪੱਤਰ ਦਿੱਤਾ ! ਜਿਸ ਵਿੱਚ ਮੰਗ ਕੀਤੀ ਗਈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਜੈਨ ਧਰਮ ਦੇ ਸਭ ਤੋਂ ਵੱਡੇ ਤਿਉਹਾਰ ਸੰਵਤਸਰੀ ਮਹਾਪਰਵ ਦੇ ਦਿਨ 27 ਅਗਸਤ 2025ਦਿਨ ਬੁੱਧਵਾਰ ਨੂੰ ਪੂਰੇ ਜ਼ਿਲ੍ਹੇ ਵਿੱਚ ਅੰਡੇ, ਮੀਟ ਆਦਿ ਵੇਚਣ ਵਾਲੀਆਂ ਦੁਕਾਨਾਂ ਅਤੇ ਬੁੱਚੜਖਾਨੇ ਬੰਦ ਕੀਤੇ ਜਾਣ। ਤਾਂ ਜੋ ਉਸ ਦਿਨ ਨੂੰ ਸਹੀ ਢੰਗ ਨਾਲ ਅਹਿੰਸਾ ਦਿਵਸ ਵਜੋਂ ਮਨਾਇਆ ਜਾ ਸਕੇ! ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਇਸ ਦਿਨ ਪੂਰੇ ਦੇਸ਼ ਵਿੱਚ ਜੈਨ ਧਰਮ ਦਾ ਮਹਾਨ ਤਿਉਹਾਰ ਸੰਵਤਸਰੀ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਪੂਰੇ ਭਾਰਤ ਵਿੱਚ ਅਹਿੰਸਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਸ ਦਿਨ ਨੂੰ ਮੁਆਫ਼ੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ