ਨਵੀਂ ਦਿੱਲੀ : ਸੋਨਾਲੀਕਾ ਟ੍ਰੈਕਟਰਸ ਨੇ ਹੁਸ਼ਿਆਰਪੁਰ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਇੰਟੀਗ੍ਰੇਟਿਡ ਟ੍ਰੈਕਟਰ ਮੈਨੂਫੈਕਚਰਿੰਗ ਪਲਾਂਟ ਤੋਂ ਆਪਣੇ 20 ਲੱਖਵੇਂ ਟ੍ਰੈਕਟਰ ਦਾ ਉਤਪਾਦਨ ਕਰ ਕੇ ਇਕ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਇਹ ਪ੍ਰਾਪਤੀ ਕੰਪਨੀ ਦੇ 30 ਸਾਲਾਂ ਦੇ ਮਾਣਮੱਤੇ ਸਫ਼ਰ ’ਚ ਇਕ ਅਹਿਮ ਅਧਿਆਇ ਹੈ, ਜਿਸ ’ਚ ਉਸ ਨੇ ਕਿਸਾਨਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਵਿਸ਼ਵ ਪੱਧਰੀ ਉੱਚ ਗੁਣਵੱਤਾ ਵਾਲੇ ਟ੍ਰੈਕਟਰ ਵਿਕਸਤ ਕੀਤੇ ਹਨ।
ਸਾਲ 1996 ’ਚ ਆਪਣਾ ਪਹਿਲਾ ਟ੍ਰੈਕਟਰ ਲਾਂਚ ਕਰਨ ਦੇ ਬਾਅਦ ਤੋਂ ਹੀ ਸੋਨਾਲੀਕਾ ਨੇ ਲਗਾਤਾਰ ਆਪਣੀ ਉਤਪਾਦਨ ਸਮਰੱਥਾ ਅਤੇ ਤਕਨੀਕੀ ਮੁਹਾਰਤ ਦਾ ਵਿਸਥਾਰ ਕੀਤਾ ਹੈ। ਕੰਪਨੀ ਦੇ ਵਾਈਸ ਚੇਅਰਮੈਨ ਡਾ. ਅੰਮ੍ਰਿਤ ਸਾਗਰ ਮਿੱਤਲ ਨੇ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਲੱਖਾਂ ਕਿਸਾਨਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਸਾਡੇ ’ਤੇ ਭਰੋਸਾ ਪ੍ਰਗਟਾਇਆ ਅਤੇ ਸਾਨੂੰ ਖੇਤੀਬਾੜੀ ਦੇ ਬਿਹਤਰ ਭਵਿੱਖ ਦੇ ਨਿਰਮਾਣ ਦੀ ਦਿਸ਼ਾ ’ਚ ਲਗਾਤਾਰ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ।