ਸੁਨਾਮ (ਰਮੇਸ਼ ਗਰਗ) : ਸਥਾਨਕ ਸਿਟੀ ਮਮਡੀਆ ਪਰੈਸ ਕਲੱਬ ਦੀ ਮੀੰਟਿਗ ਪ੍ਰਧਾਨ ਤਰੁਣ ਬਾਂਸਲ ਦੀ ਪ੍ਰਧਾਨਗੀ ਹੇਠ ਹੋਟਲ ਕੇ ਸੀ ਕਰਾਊਨ ਵਿੱਖੇ ਹੋਈ ਜਿਸ ਵਿੱਚ ਮੀਡੀਆ ਨੂੰ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਵਟਾੰਦਰਾ ਕੀਤਾ ਗਿਆ ਤੇ ਵੱਖ ਵੱਖ ਮੈਂਬਰਾ ਨੇ ਆਪਣੇ ਆਪਣੇ ਵਿਚਾਰ ਰੱਖੇ। ਮੀਟਿੰਗ ਵਿੱਚ ਪੱਤਰਕਾਰਤਾ ਦੇ ਫੀਲਡ ਵਿੱਚ ਸੇਵਾਵਾਂ ਦੇਣ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮ ਕਰਨ ਲਈ ਵੀ ਕੰਮ ਕਰਨ ਦਾ ਫੈਸਲਾ ਕੀਤਾ ਗਿਆ । ਮੀਟਿੰਗ ਵਿੱਚ ਬੀਤੇ ਸਮੇ ਅੰਦਰ ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ ਲਗਾਏ ਗਏ ਲੰਗਰ ਲਈ ਸਾਰੇ ਮੈਂਬਰਾ ਦਾ ਅਤੇ ਲੰਗਰ ਵਿੱਚ ਆਉਣ ਵਾਲੇ ਅਤੇ ਹਿਸਾ ਪਾਉਣ ਵਾਲੇ ਸਾਰੇ ਸਾਥੀਇਂ ਦਾ ਧੰਨਵਾਦ ਕੀਤਾ ਗਿਆ ਤੇ ਅਜੇਹੇ ਕੰਮ ਅੱਗੇ ਤੋਂ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਤੇ ਕਲੱਬ ਦੇ ਜਨਰਲ ਸਕੱਤਰ ਸ੍ਰੀ ਆਰ, ਐਨ, ਕਾਂਸਲ ਦੀਆਂ ਕਲੱਬ ਪ੍ਰਤੀ ਅਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ ਗਿਆ ਤੇਸ਼ਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਵਿੱਚ ਪ੍ਰਧਾਨ ਤਰੁਣ ਬਾਂਸਲ, ਸ, ਭਗਵੰਤ ਸਿੰਘ ਚੰਦੜ, ਅਜੈਬ ਸਿੰਘ ਮੋਰਾਂ ਵਾਲੀ, ਕ੍ਰਿਸ਼ਨ ਸੰਦੋਹਾ, ਅਰੁਣ ਬਾਂਸਲ, ਕਰਮ ਸਿੰਘ ਥਿੰਦ, ਮੰਗਤ ਰਾਏ, ਪ੍ਰਦੀਪ ਕੁਮਾਰ, ਆਸੂ਼ ਡੋਗਰਾ, ਕੁਲਦੀਪ ਖੀਪਲ, ਅਸੋ਼ਕ ਕੁਮਾਰ ਬਾਂਸਲ, ਹਾਕਮ ਸਿੰਘ ਭੱਟੀ, ਅਸੋ਼ਕ ਸਿੰਗਲਾ, ਵਿਕਰਮ ਸ਼ਰਮਾ ਤੇ ਸੈ਼ਲੀ ਬਾਂਸਲ ਹਾਜਰ ਸਨ।