ਸੁਨਾਮ (ਰਮੇਸ਼ ਗਰਗ) : ਉਘੇ ਸਮਾਜ ਸੇਵੀ ਵ, ਬਾਬੂ ਆਨੰਦ ਸਵਰੂਪ ਜਿੰਦਲ ਵਕੀਲ ਸਾਹਿਬ ਅਤੇ ਸਵ, ਵਿਨੋਦ ਗੁਪਤਾ ਜੀ ਦੀ ਯਾਦ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਉਨ੍ਹਾਂ ਦੇ ਪ੍ਰੀਵਾਰ ਬਾਬੂ ਆਨੰਦ ਸਵਰੂਪ ਜਿੰਦਲ ਚੈਰੀਟੇਬਲ ਫਾਉਂਡੇਸ਼ਨ (ਰਜਿ਼ ) ਸੁਨਾਮ ਵੱਲੋਂ ਸਥਾਨਕ ਸਿ਼ਵ ਨਿਕੇਤਨ ਧਰਮਸਾਲਾ ਵਿੱਚ ਮੇਘਾ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਨੂੰ ਕਾਮਯਾਬ ਕਰਨ ਲਈ ਅਗਰਵਾਲ ਸਭਾ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਾਰੇ ਮੈਂਬਰਾ ਨੇ ਬੜੀ ਤਨਦੇਹੀ ਨਾਲ ਇੱਕ ਮਹੀਨਾ ਲਗਾਤਾਰ ਕੰਮ ਕਰਕੇ ਫਾਉਂਡੇਸ਼ਨ ਦਾ ਸਾਥ ਦੇ ਕੇ ਆਪਣਾ ਯੋਗਦਾਨ ਪਾਇਆ।
ਇਸ ਮੇਘਾ ਕੈਂਪ ਵਿੱਚ ਫੋਰਟਿਸ ਹਸਪਤਾਲ ਮੁਹਾਲੀ ਤੋਂ ਦਿਲ ਦੇ ਰੋਗਾਂ ਦੇ ਮਾਹਰ ਡਾ, ਅਰੁਣ ਕੋਚਰ, ਫੋਰਟਿਸ ਮੁਹਾਲੀ ਤੋਂ ਹੀ ਪ੍ਰੋਸਟੈਟ ਅਤੇ ਪਿਸਾ਼ਬ ਰੋਗਾਂ ਦੇ ਮਾਹਰ ਡਾ, ਨਿਤੀਸ਼ ਅਗਰਵਾਲ, ਫੋਰਟਿਸ ਮੁਹਾਲੀ ਤੋਂ ਪੇਟ ਦੇ ਰੋਗਾਂ ਦੇ ਮਾਹਰ ਡਾ, ਅਰਨਵ ਅਗਰਵਾਲ, ਫੇਫੜੇ ਅਤੇ ਛਾਤੀ ਰੋਗਾਂ ਦੇ ਮਾਹਰ ਡਾ, ਅੰਕਿਸਾ਼ਜਿੰਦਲ, ਹੌਲੀ ਬਾਸਿਲਹਸਪਤਾਲ ਖਰੜ ਤੋਂ ਮਾਨਸਿਕ ਰੋਗਾਂ ਦੇ ਮਾਹਰ ਡਾ, ਡਿੰਪਲ ਅਰੋੜਾ, ਦਿੜਬਾ ਤੋਂ ਐਮ, ਡੀ, ਮੈਡੀਸਨ ਡਾ, ਅਜੇ ਗੁਪਤਾ, ਗੁੜਗਾਉਂ ਤੋਂ ਰੀੜ ਦੀ ਹੱਡੀ ਅਤੇ ਜੋੜਾਂ ਦੇ ਮਾਹਰ ਡਾ, ਹਿਤੇਸ਼ ਗਰਗ ਅਤੇ ਓਜਸ ਹਸਪਤਾਲ ਪੰਚਕੂਲਾ ਤੋਂ ਜਨਰਲ ਸਰਜਨ ਡਾ, ਮੁਕੇਸ਼ ਗੋਇਲ ਨੇ ਮਰੀਜਾ਼ ਦੀ ਜਾਂਚ ਕੀਤੀ ਤੇ ਦਵਾਈਆਂ ਦਿੱਤੀਆ ਤੇ ਉਨ੍ਹਾਂ ਸਾਰੇ ਮਰੀਜਾਂ ਨੂੰ ਕਿਹਾ ਕਿ ਉਹ ਆਪਣੀ ਬਿਮਾਰੀ ਸੰਬੰਧੀ ਉਨ੍ਹਾਂ ਨਾਲ ਲਗਾਤਾਰ ਵਟਸਅੱਪ ਰਾਹੀਂ ਸੰਪਰਕ ਕਰ ਸਕਦੇ ਹਨ। ਕੈਂਪ ਵਿੱਚ 400 ਤੋਂ ਵੱਧ ਮਰੀਜਾਂ ਨੇ ਆਪਣੀ ਜਾਂਚ ਕਰਵਾਈ ਤੇ ਲੋੜੀਂਦੇ ਦੇ ਟੈਸਟ ਵੀ ਫਰੀ ਕਰਵਾਏ।
ਇਸ ਮੌਕੇ ਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਵੱਲੋਂ ਨਗਰ ਕੋਂਸਲ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਹਾਜਰੀ ਲਵਾਈ ਤੇ ਮੇਘਾ ਮੈਡੀਕਲ ਕੈਂਪ ਲਾਉਣ ਤੇ ਬਾਬੂ ਆਨੰਦ ਸਵਰੂਪ ਜਿੰਦਲ ਚੈਰੀਟੇਬਲ ਫਾਉਂਡੇਸ਼ਨ ਅਤੇ ਜਿੰਦਲ ਪ੍ਰੀਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰਵਾਰ ਵੱਲੋਂ ਸ਼ਮਸਾ਼ਨ ਭੂਮੀ ਕਮੇਟੀ ਨੂੰ ਨਵਾਂ ਸ਼ਵ ਵਾਹਣ ਦੇਣ ਤੇ ਵੀ ਧੰਨਵਾਦ ਕੀਤਾ। ਜਿੰਟਲ ਪ੍ਰੀਵਾਰ ਵੱਲੋਂ ਸ਼ਵ ਵਾਹਣ ਦੀਆਂ ਚਾਬੀਆਂ ਸ਼ਮਸਾ਼ਨ ਭੂਮੀ ਕਮੇਟੀ ਦੇ ਸ੍ਰੀ ਜਗਦੀਸ਼ ਸਿੰਗਲਾ, ਵਿਕਰਮ ਗਰਗ ਵਿੱਕੀ, ਰਵੀ ਕਮਲ ਗੋਇਲ ਤੇ ਸਤੀਸ਼ ਗੋਇਲ ਆਦਿ ਨੂੰ ਮਨਪ੍ਰੀਤ ਬਾਂਸਲ ਨੇ ਸੌਂਪੀਆਂ।
ਇਸ ਮੌਕੇ ਤੇ ਸਟੇਜ ਦੀ ਕਾਰਵਾਈ ਯਸ਼ਪਾਲ ਮੰਗਲਾ ਨੇ ਚਲਾਈ। ਕੈਂਪ ਵਿੱਚ ਅਮਨ ਅਰੋੜਾ ਟੀਮ ਮਾਰਕਿਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਨਗਰ ਕੌਸਲ ਦੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਨਿਰਮਾਣ, ਪੀ, ਏ, ਅਮਨ ਜੀ ਸੰਜੀਵ ਸੰਜੂ, ਸਾਹਿਬ ਸਿੰਘ, ਤੋਂ ਇਲਾਵਾ ਅਗਰ ਰਤਨ ਸਾ਼ਮਲਾਲ ਸਿੰਗਲਾ ਜਿਲ੍ਹਾ ਪ੍ਰਧਾਨ ਅਗਰਵਾਲ ਸਭਾ ਸੰਗਰੂਰ, ਬਾਬੂ ਆਨੰਦ ਸਵਰੂਪ ਦੇ ਪ੍ਰੀਵਾਰਕ ਮੈਂਬਰ ਸ੍ਰੀ ਰਾਕੇਸ਼ ਜਿੰਦਲ, ਪ੍ਰਿੰਸੀਪਲ ਦਿਨੇਸ਼ ਗੁਪਤਾ, ਸਿ਼ਵ ਜਿੰਦਲ, ਤਨੁੱਜ ਜਿੰਦਲ ਤੇ ਪ੍ਰਸਾ਼ਤ ਜਿੰਦਲ ਵਿਸੇ਼ਸ਼ ਤੌਰ ਤੇ ਹਾਜਰ ਰਹੇ। ਇਸ ਮੌਕੇ ਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਕੇਸ਼ ਗਰਗ, ਗੋਪਾਲ ਸ਼ਰਮਾ, ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਗੋਲਡੀ, ਜਤਿੰਦਰ ਕਾਲੜਾ, ਮਦਨ ਲਾਲ ਕਾਂਸਲ, ਮਾਹੀ ਮਹੰਤ, ਮੋਨਿਕਾ ਤੇ ਮੀਨਾ ਰਾਣੀ ਸਾਰੇ ਕੌਸਲਰ, ਹਰੀਦੇਵ ਗੋਇਲ, ਰਾਮ ਲਾਲ ਰਾਮਾ ਆਲਮਪੁਰੀਆ, ਕ੍ਰਿਸ਼ਨ ਸੰਦੋਹਾ, ਹਕੂਮਤ ਰਾਏ ਜਿੰਦਲ,ਵੇਦ ਪ੍ਰਕਾਸ਼ ਹੋਡਲਾ, ਰਾਜਨ ਹੋਡਲਾ,ਯਸ਼ਪਾਲ ਸਿੰਗਲਾ, ਮਾਸਟਰ ਰਾਜੀਵ ਬਿੰਦਲ, ਰਾਜੀਵ ਬਿੱਟੂ, ਕੇਵਲ ਕ੍ਰਿਸ਼ਨ ਮੈਨੇਜਰ ਮੁਨੀਸ਼ ਮੋਨੂੰ ਗਰਗ, ਆਰ, ਡੀ, ਕਾਂਸਲ, ਰਿੰਕੂ ਆਲਮਪੁਰੀਆ, ਸਾਹਿਲ ਬਾਂਸਲ, ਰਵਿੰਦਰ ਭਾਰਦਵਾਜ, ਬਲਵਿੰਦਰ ਭਾਰਦਵਾਜ, ਜਗਦੀਪ ਭਾਰਦਵਾਜ, ਸੁਭਾਸ਼ ਗੋਇਲ, ਪ੍ਰਿੰਸੀਪਲ ਰਾਜਿੰਦਰ ਗੋਇਲ, ਸੰਜੀਵ ਜਿੰਦਲ,ਮਨਦੀਪ ਗੋਇਲ, ਭੂਸ਼ਣ ਕਾਂਸਲ, ਅਸੋ਼ਕ ਗੋਇਲ, ਸੱਸੀ ਗਰਗ, ਸੀਮਾ ਰਾਣੀ, ਚੰਦਰ ਪ੍ਰਕਾਸ਼, ਰਾਕੇਸ਼ ਕਾਕਾ, ਹਰੀਸ਼ ਗੱਖੜ, ਰਵਿੰਦਰ ਹੈਪੀ ਮਨੋਜ, ਲਾਡੀ ਗਰਗ ਵੇਦ ਕਪੂਰ, ਭੂਸ਼ਣ ਕਾਂਸਲ, ਰਾਮੇਸ਼ ਗਰਗ, ਸੰਕਰ ਬਾਂਸਲ ਸਮੇਤ ਭਾਰੀ ਗਿਣਤੀ ਵਿੱਚ ਅਗਰਵਾਲ ਸਭਾ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ ਹਾਜਰ ਸਨ , ਕੈਂਪ ਦੌਰਾਨ ਦਵਾਈਆਂ ਫਰੀ ਦਿਂਤੀਆਂ ਗਈਆਂ ਤੇ ਮਰੀਜਾਂ ਤੇ ਕੈਂਪ ਵਿੱਚ ਆਉਣ ਵਾਲਿਆਂ ਲਈ ਲੰਗਰ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਅੰਤ ਵਿੱਚ ਅਗਰਵਾਲ ਸਭਾ ਦੇ ਸੀਨੀਅਰ ਆਗੂ ਕ੍ਰਿਸ਼ਨ ਸੰਦੋਹਾ ਨੇ ਮੇਘਾ ਕੈਂਪ ਆਯੋਜਿਤ ਕਰਨ ਲਈ ਬਾਬੂ ਆਨੰਦ ਸਵਰੂਪ ਚੈਰੀਟੇਬਲ ਫਾਉਂਡੇਸ਼ਨ ਦੇ ਪ੍ਰਬੰਧਕਾਂ, ਜਿੰਦਲ ਪ੍ਰੀਵਾਰ, ਡਾਕਟਰ ਸਾਹਿਬਾਨਾ, ਅਗਰਵਾਲ ਸਭਾ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਾਰੇ ਮੈਬਰਾਂ ਤੇ ਕੈਂਪ ਵਿੱਚ ਆਉਣ ਵਾਲੇ ਮਰੀਜਾਂ ਤੇ ਸਹਾਇਕਾਂ ਦਾ ਕੈਂਪ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ।