ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੁਨੀਆ ਭਰ ਵਿੱਚ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ 'ਸਾਈਨਡ ਟੂ ਗੌਡ ਵਰਲਡ ਟੂਰ 2026' (Signed To God World Tour) ਦਾ ਅਧਿਕਾਰਤ ਐਲਾਨ ਹੋ ਚੁੱਕਾ ਹੈ, ਜਿਸ ਤਹਿਤ ਕੈਨੇਡਾ, ਨਿਊਯਾਰਕ ਅਤੇ ਕੈਲੀਫੋਰਨੀਆ ਵਰਗੇ ਵੱਡੇ ਦੇਸ਼ਾਂ ਤੇ ਸ਼ਹਿਰਾਂ ਵਿੱਚ ਸਿੱਧੂ ਦੀ ਆਵਾਜ਼ ਮੁੜ ਗੂੰਜੇਗੀ।
ਇਹ ਕੋਈ ਸਧਾਰਨ ਗੀਤ ਰਿਲੀਜ਼ ਨਹੀਂ, ਬਲਕਿ ਇੱਕ ਵਰਚੁਅਲ 3D ਹੋਲੋਗ੍ਰਾਮ ਟੂਰ ਹੈ। ਇਸ ਐਡਵਾਂਸਡ ਤਕਨਾਲੋਜੀ ਰਾਹੀਂ ਸਿੱਧੂ ਮੂਸੇਵਾਲਾ ਦੀ ਸਟੇਜ ਹਾਜ਼ਰੀ, ਓਰੀਜਨਲ ਆਵਾਜ਼ ਅਤੇ ਅੰਦਾਜ਼ ਨੂੰ ਮੁੜ ਲਾਈਵ ਸਟੇਜ 'ਤੇ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਫੈਨਜ਼ ਨੂੰ ਇੱਕ ਅਸਲੀ ਲਾਈਵ ਕੰਸਰਟ ਵਰਗਾ ਮਾਹੌਲ ਦਾ ਅਹਿਸਾਸ ਮਿਲੇਗਾ।
ਪਹਿਲਾ ਸ਼ੋਅ (ਕੈਨੇਡਾ) :
ਟੂਰ ਦੀ ਸ਼ੁਰੂਆਤ 8 ਅਕਤੂਬਰ 2026 ਨੂੰ ਟੋਰਾਂਟੋ ਦੇ ਮਸ਼ਹੂਰ Scotiabank Arena ਵਿਖੇ ਹੋਣ ਜਾ ਰਹੀ ਹੈ।
ਹੋਰ ਪ੍ਰਮੁੱਖ ਸ਼ੋਅ
• ਵੈਨਕੂਵਰ (ਕੈਨੇਡਾ) : 15 ਅਕਤੂਬਰ 2026 (Rogers Arena)
• ਕੈਲਗਰੀ (ਕੈਨੇਡਾ): 19 ਅਕਤੂਬਰ 2026 (Scotiabank Saddledome)
• ਅਮਰੀਕਾ : ਇਸ ਤੋਂ ਬਾਅਦ ਇਹ ਟੂਰ ਨਿਊਯਾਰਕ ਅਤੇ ਕੈਲੀਫੋਰਨੀਆ ਵੱਲ ਵਧੇਗਾ