ਸੁਨਾਮ (ਰਮੇਸ਼ ਗਰਗ) : ਸ੍ਰੀ ਸਿ਼ਵ ਬਾਬਾ ਸਿ਼ਵ ਭੋਲੇ ਲੰਗਰ ਕਮੇਟੀ ਦੀ ਇੱਕ ਜਰੂਰੀ ਮੀਟਿੰਗ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਆਉਣ ਵਾਲੇ ਸਮੇਂ ਅੰਦਰ ਜੰਮੂ ਕਸ਼ਮੀਰ ਵਿੱਚ ਸਿ਼ਵ ਭੋਲੇ ਦਾ ਲੰਗਰ ਲਾਉਣ ਲਈ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਹਾਜਰ ਮੈਂਬਰਾਂ ਨੇ ਆਪਣੇ ਆਪਣੇ ਸੁਝਾਉ ਦਿੱਤੇ ਤੇ ਤਿਆਰੀਆਂ ਦੀ ਰੂਪ ਰੇਖਾ ਤੇ ਵੀ ਵਿਚਾਰਾਂ ਹੋਈਆਂ। ਇਸ ਮੌਕੇ ਤੇ ਪ੍ਰਧਾਨ ਸੰਜੀਵ ਕੁਮਾਰ ਤੋਂ ਇਲਾਵਾ ਚੇਅਰਮੈਨ ਜੀਵਨ ਗੁਪਤਾ, ਜਨਰਲ ਸਕੱਤਰ ਸੁਰਿੰਦਰ ਕੁਮਾਰ , ਜੁਆਇੰਟ ਸਕੱਤਰ ਮਹੇਸ਼ ਕੁਮਾਰ,ਕੈਸੀ਼ਅਰ ਮੁਨੀਸ਼ ਕੁਮਾਰ, ਜੁਆਇੰਟ ਕੈਸੀ਼ਅਰ ਸੰਤੋਸ਼ ਕੁਮਾਰ, ਪਰੈਸ ਸਕੱਤਰ ਡਾ, ਨਰਿੰਦਰ ਸੰਧੇ,ਸਮੇਤ ਮੈਂਬਰਾਂ ਅਸੋ਼ਕ ਕੁਮਾਰ, ਦੀਪਕ ਗਰਗ, ਟੋਨੀ ਗੋਇਲ, ਮੁਕੇਸ਼ ਕੁਮਾਰ, ਰਾਮੇਸ਼ਵਰ ਦਾਸ, ਨਰੇਸ਼ ਸਿੰਗਲਾ, ਸੁਸੀ਼ਲ ਭਟੇਜਾ , ਪਵਨ ਕੁਮਾਰ ਭੋਲਾ, ਨਰੇਸ਼ ਕੁਮਾਰ ਨੇਸੀ਼, ਵਿਪਨ ਗੋਇਲ , ਰਾਜੇਸ਼ ਕੁਮਾਰ , ਹਿਟਲਰ ਗਰਗ, ਰਜ਼ਨੀਸ਼ ਕੁਮਾਰ,ਭੀਮ ਸੈਨ ਤੇ ਬਬਲੂ ਸਮੇਤ ਕਮੇਟੀ ਮੈਂਬਰਾਂ ਨੇ ਮੀਟਿੰਗ ਵਿੱਚ ਹਾਜਰੀ ਲਵਾਈ । ਅਤੇ ਵਿਚਾਰ ਚਰਚਾ ਵਿੱਚ ਹਿਸਾ ਲਿਆ ਤੇ ਹੁਣੇ ਤੋਂ ਹੀ ਲੰਗਰ ਦੀਆਂ ਤਿਆਰੀਆਂ ਸੁ਼ਰੂ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਮੈਂਬਰਾਂ ਨੇ ਭਾਗ ਲਿਆ।