ਸੁਨਾਮ (ਰਮੇਸ਼ ਗਰਗ) : ਸਥਾਨਕ ਸੀਤਾ ਸਰ ਮੰਦਰ ਵੱਲੋਂ ਸਿ਼ਵਰਾਤਰੀ ਦੇ ਸੰਬੰਧ ਵਿੱਚ ਇੱਕ ਵਿਸਾ਼ਲ ਸੋ਼ਭਾ ਯਾਤਰਾ ਸਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਕੱਡੀ ਗਈ ਜਿਥੇ ਥਾਂ ਥਾਂ ਤੇ ਆਮ ਲੋਕਾਂ ਅਤੇ ਦੁਕਾਨਦਾਰਾਂ ਤੇ ਵੱਖ ਵੱਖ ਸੰਸਥਾਵਾਂ ਵੱਲੋਂ ਪੁਰਜੋਰ ਸਵਾਗਤ ਕੀਤਾ ਗਿਆ।
ਇਸੇ ਤਰਾਂ ਸਥਾਨਕ ਪੁਰਾਣੀ ਅਨਾਜ ਮੰਡੀ ਵਿੱਖੇ ਵੀ ਸ੍ਰੀ ਬਾਬਾ ਸਿ਼ਵ ਭੋਲੇ ਲੰਗਰ ਕਮੇਟੀ ( ਰਜਿ, 1444 )ਵੱਲੋਂ ਯਾਤਰਾ ਦਾ ਸਵਾਗਤ ਬੜੇ ਜੋਸ਼ ਨਾਲ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ ਅਤੇ ਸੋ਼ਭਾ ਯਾਤਰਾ ਵਿੱਚ ਆਏ ਸ਼ਰਧਾਲੂਆਂ ਲਈ ਕਚੌਰੀਆਂ ਤੇ ਮਿੱਠੇ ਸਮੋਸਿਆਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਤੇ ਕਮੇਟੀ ਦੇ ਪ੍ਰਧਾਨ ਸੰਜੀਵ ਕੁਮਾਰ, ਸ੍ਰਪਰਸਤ ਜੀਵਨ ਗੁਪਤਾ, ਸੁਰਿੰਦਰ ਕੁਮਾਰ, ਮਹੇਸ਼ ਕੁਮਾਰ, ਮਨੀਸ਼ ਕੁਮਾਰ, ਸੰਤੋਸ਼ ਕੁਮਾਰ, ਅਸੋ਼ਕ ਕੁਮਾਰ, ਹਿਹਲਰ ਗਰਗ, ਰਾਜਿੰਦਰ ਕੁਮਾਰ, ਦੀਪਕ ਗਰਗ, ਟੋਨੀ ਗੋਇਲ, ਮੁਕੇਸ਼ ਕੁਮਾਰ, ਡਾਕਟਰ ਨਰਿੰਦਰ ਸੰਧੇ, ਮੁਕੇਸ਼ ਕੁਮਾਰ, ਰਮੇਸ਼ਵਰ ਦਾਸ, ਨਰੇਸ਼ ਸਿੰਗਲਾ, ਪਵਨ ਕੁਮਾਰ ਭੋਲਾ, ਦਰਸ਼ਨ ਜੋਸੀ਼, ਰਜਨੀਸ਼ ਕੁਮਾਰ, ਸੁਸੀ਼ਲ ਭਟੇਜਾ, ਰਾਜੇਸ਼ ਕੁਮਾਰ, ਵਿਪਨ ਗੋਇਲ, ਨਰੇਸ਼ ਕੁਮਾਰ ਨੇਸੀ਼, ਸੁਭਾਸ਼ ਪੇਂਟਰ, ਭੀਮ ਸੈਨ ਅਤੇ ਬਬਲੂ ਸ਼ਰਮਾ ਆਦਿ ਸਾ਼ਮਲ ਸਨ।