Monday, February 23, 2026
BREAKING
ਗਲਗੋਟੀਆ ਯੂਨੀਵਰਸਿਟੀ ਫਿਰ ਵਿਵਾਦਾਂ 'ਚ, ਪੇਟੈਂਟ ਦੇ ‘ਨੰਬਰ ਗੇਮ’ 'ਤੇ ਖੜ੍ਹਾ ਹੋਇਆ ਸਵਾਲ IDFC First Bank 'ਚ 590 ਕਰੋੜ ਦਾ ਘੁਟਾਲਾ! ਹਰਿਆਣਾ ਸਰਕਾਰ ਦੇ ਖਾਤਿਆਂ 'ਚੋਂ ਪੈਸਾ ਗਾਇਬ, ਜਾਣੋ ਮਾਮਲਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ TEAM INDIA ਬਣੀ ਚੈਂਪੀਅਨ, ਫਾਈਨਲ 'ਚ ਗੁਆਂਢੀ ਦੇਸ਼ ਨੂੰ ਹਰਾ ਕੇ ਕੀਤਾ ਖਿਤਾਬ 'ਤੇ ਕਬਜ਼ਾ ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਪੰਜਾਬ

ਸਿਵਲ ਸਰਜਨ ਡਾ. ਅਮਰਜੀਤ ਕੌਰ ਵੱਲੋਂ ਸਬ-ਡਵੀਜ਼ਨਲ ਹਸਪਤਾਲ ਸੁਨਾਮ ਦਾ ਅਚਨਚੇਤ ਦੌਰਾ 

03 ਫ਼ਰਵਰੀ, 2026 07:00 PM
 
ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਰੀਜ਼ਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸਿਵਲ ਸਰਜਨ ਡਾ. ਅਮਰਜੀਤ ਕੌਰ ਵੱਲੋਂ ਅੱਜ ਸਬ-ਡਵੀਜ਼ਨਲ ਹਸਪਤਾਲ ਸੁਨਾਮ, ਊਧਮ ਸਿੰਘ ਵਾਲਾ ਦਾ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਉੱਥੇ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੀ ਓ.ਪੀ.ਡੀ., ਆਪਰੇਸ਼ਨ ਥੀਏਟਰ, ਐਮਰਜੰਸੀ ਵਾਰਡ, ਜੱਚਾ-ਬੱਚਾ ਸਿਹਤ ਸੇਵਾਵਾਂ, ਲੈਬਾਰਟਰੀ ਅਤੇ ਆਈ.ਸੀ.ਟੀ.ਸੀ. ਸੈਂਟਰ ਸਮੇਤ ਵੱਖ-ਵੱਖ ਵਿਭਾਗਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਵਾਰਡਾਂ ਵਿੱਚ ਦਾਖ਼ਲ ਮਰੀਜ਼ਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕੀਤੀ ਅਤੇ ਮਿਲ ਰਹੇ ਇਲਾਜ ਬਾਰੇ ਪ੍ਰਤੀਕਿਰਿਆ ਲਈ।
 ਡਾ. ਅਮਰਜੀਤ ਕੌਰ ਨੇ ਮਰੀਜ਼ਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਨ੍ਹਾਂ ਨੂੰ ਸਿਹਤ ਸੇਵਾਵਾਂ ਪ੍ਰਾਪਤ ਕਰਨ ਵਿੱਚ ਕੋਈ ਵੀ ਦਿੱਕਤ ਪੇਸ਼ ਆਉਂਦੀ ਹੈ, ਤਾਂ ਉਹ ਬਿਨਾਂ ਕਿਸੇ ਝਿਜਕ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ।
ਨਿਰੀਖਣ ਦੌਰਾਨ ਸਿਵਲ ਸਰਜਨ ਨੇ ਹਸਪਤਾਲ ਪ੍ਰਬੰਧਕਾਂ ਨੂੰ ਸਾਫ਼-ਸਫ਼ਾਈ ਦੇ ਪੁਖ਼ਤਾ ਇੰਤਜ਼ਾਮ ਰੱਖਣ ਅਤੇ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮੁਫ਼ਤ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਨੇ ਮਾਤਰੀ ਮੌਤ ਦਰ ਨੂੰ ਘਟਾਉਣ ਅਤੇ ਸੁਰੱਖਿਅਤ ਜਣੇਪੇ ਲਈ ਸੰਸਥਾਗਤ ਜਣੇਪੇ (ਹਸਪਤਾਲ ਵਿੱਚ ਡਿਲੀਵਰੀ) ਦੀ ਦਰ ਵਧਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਸਮੂਹ ਸਟਾਫ਼ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਸਟਾਫ਼ ਨੂੰ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਕਰਨ ਦੇ ਨਾਲ-ਨਾਲ ਮਰੀਜ਼ਾਂ ਪ੍ਰਤੀ ਨਿਮਰਤਾ ਭਰਿਆ ਵਿਵਹਾਰ ਅਪਣਾਉਣ ਲਈ ਪ੍ਰੇਰਿਤ ਕੀਤਾ।
 
ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ. ਸ਼ਬਦਦੀਪ ਕੌਰ, ਡਾ. ਚਮਨਦੀਪ ਸਿੰਘ ਰੇਖੀ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਰਨੈਲ ਸਿੰਘ, ਸੀਨੀਅਰ ਫਾਰਮੇਸੀ ਅਫ਼ਸਰ ਲਾਲ ਚੰਦ ਸਿੰਗਲਾ ਸਮੇਤ ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ।
 
Have something to say? Post your comment

ਅਤੇ ਪੰਜਾਬ ਖਬਰਾਂ

ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ

ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ

ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ

ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ

ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ

ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ

ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ

ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ

CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ

CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ

ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਫ਼ਰੀਦਕੋਟ 'ਚ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਬਰਖ਼ਾਸਤ ਪੁਲਸ ਵਾਲੇ ਸਣੇ 6 ਗ੍ਰਿਫ਼ਤਾਰ

ਫ਼ਰੀਦਕੋਟ 'ਚ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਬਰਖ਼ਾਸਤ ਪੁਲਸ ਵਾਲੇ ਸਣੇ 6 ਗ੍ਰਿਫ਼ਤਾਰ

ਪੰਜਾਬ 'ਚ ਅਕਾਲੀ ਦਲ ਦੇ ਆਗੂ ਦੀ ਗੱਡੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ!

ਪੰਜਾਬ 'ਚ ਅਕਾਲੀ ਦਲ ਦੇ ਆਗੂ ਦੀ ਗੱਡੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ!

ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ ਸਿਆਸਤ 'ਚ ਹਲਚਲ! 27 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ

ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ ਸਿਆਸਤ 'ਚ ਹਲਚਲ! 27 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ