Monday, April 20, 2026
BREAKING
ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਬਲਾਕ ਮਾਜਰੀ ਤੋਂ ਬਿੰਦਰਖ ਤੱਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾ ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ 'ਟਰੰਪ ਜੋ ਜੰਗ 'ਚ ਨਾ ਜਿੱਤ ਸਕੇ, ਉਸ ਨੂੰ ਮੇਜ਼ 'ਤੇ ਵੀ..... ' ; ਈਰਾਨੀ ਰਾਜਦੂਤ ਦਾ ਵੱਡਾ ਦਾਅਵਾ 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ ਟਰੰਪ ਦੇ ਫੈਸਲੇ ਨੂੰ ਕੋਰਟ ਨੇ ਦੱਸਿਆ ਗੈਰ-ਕਾਨੂੰਨੀ, ਹੁਣ ਦੇਣਾ ਪਵੇਗਾ 166 ਅਰਬ ਡਾਲਰ ਦਾ ਹਰਜਾਨਾ ਸ਼ਾਂਤੀ ਬਹਾਲੀ ਲਈ ਮਿਲ ਕੇ ਕਰਾਂਗੇ ਕੰਮ! ਸ਼ਰੀਫ਼ ਤੇ ਪੇਜੇਸ਼ਕੀਆਨ ਵਿਚਾਲੇ ਹੋਈ ਅਹਿਮ ਗੱਲਬਾਤ Strait of Hormuz ਦੇ ਫਿਰ ਬੰਦ ਹੋਣ ਕਾਰਨ ਨਿਵੇਸ਼ਕਾਂ ਦੀ ਵਧੀ ਚਿੰਤਾ, ਸ਼ੇਅਰ ਬਾਜ਼ਾਰ 'ਚ ਸਪਾਟ ਕਾਰੋਬਾਰ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ ਚੰਡੀਗੜ੍ਹ 'ਚ ਹੀਟਵੇਵ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਸਿਹਤ ਵਿਭਾਗ ਨੇ ਅਗਲੇ 3 ਦਿਨਾਂ ਲਈ ਦਿੱਤਾ ਅਲਰਟ

ਮਨੋਰੰਜਨ

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ ਕਿਸੇ ਦੇ ਦਿਲ 'ਤੇ ਕਰ ਰਿਹੈ ਰਾਜ

20 ਅਪ੍ਰੈਲ, 2026 06:57 PM

ਪੰਜਾਬੀ ਸੰਗੀਤ ਜਗਤ ਦੇ ਦਿੱਗਜ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਅਕਸਰ ਆਪਣੀ ਗਾਇਕੀ ਅਤੇ ਸਾਦਗੀ ਲਈ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸਰਤਾਜ ਨੇ 'ਧੁਰੰਦਰ: ਦਿ ਰਿਵੇਂਜ' ਦੇ ਆਪਣੇ ਮਕਬੂਲ ਗੀਤ ‘ਸਾਨੂੰ ਸਾਰੀਆਂ ਵਿਸਰ ਗਈਆਂ ਰਾਹਾਂ’ ਦੇ ਬਣਨ ਪਿੱਛੇ ਦੀ ਇੱਕ ਬਹੁਤ ਹੀ ਦਿਲਚਸਪ ਅਤੇ ਹੈਰਾਨੀਜਨਕ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ ਕਿਸੇ ਲੰਬੀ ਯੋਜਨਾ ਦਾ ਹਿੱਸਾ ਨਹੀਂ ਸੀ, ਸਗੋਂ ਬਹੁਤ ਹੀ ਘੱਟ ਸਮੇਂ ਵਿੱਚ ਅਚਾਨਕ ਤਿਆਰ ਹੋਇਆ ਸੀ।

ਸਰਤਾਜ ਨੇ ਦੱਸਿਆ ਕਿ ਇਹ ਸਾਰਾ ਸਿਲਸਿਲਾ 15 ਮਾਰਚ ਦੀ ਦੁਪਹਿਰ 2 ਵਜੇ ਸ਼ੁਰੂ ਹੋਇਆ ਸੀ, ਜਦੋਂ ਫਿਲਮ ਦਾ ਮਿਊਜ਼ਿਕ 17 ਮਾਰਚ ਨੂੰ ਰਿਲੀਜ਼ ਹੋਣਾ ਸੀ। ਉਨ੍ਹਾਂ ਨੂੰ ਮਿਊਜ਼ਿਕ ਡਾਇਰੈਕਟਰ ਸ਼ਾਸਵਤ ਸਚਦੇਵ ਦਾ ਫੋਨ ਆਇਆ, ਜਿਨ੍ਹਾਂ ਨੇ ਬੇਨਤੀ ਕੀਤੀ ਕਿ ਜੇਕਰ ਉਹ ਇਸ ਗੀਤ ਵਿੱਚ ਇੱਕ ਲਾਈਨ ਗਾ ਦੇਣ ਤਾਂ ਗਾਣੇ ਦੀ ਫਿਲਮ ਵਿੱਚ ਪਲੇਸਮੈਂਟ ਹੋ ਜਾਵੇਗੀ। ਉਸ ਵਕਤ ਤੱਕ ਇਹ ਗੀਤ ਫਿਲਮ ਦਾ ਹਿੱਸਾ ਵੀ ਨਹੀਂ ਸੀ। ਸਰਤਾਜ ਮੁਤਾਬਕ ਸਥਿਤੀ ਕਾਫ਼ੀ ਨਾਜ਼ੁਕ ਸੀ, ਕਿਉਂਕਿ ਓਵਰਸੀਜ਼ (ਵਿਦੇਸ਼ਾਂ) ਵਿੱਚ ਭੇਜਣ ਲਈ ਫਿਲਮ ਦੇ ਪ੍ਰਿੰਟ ਦੁਪਹਿਰ 3:30 ਵਜੇ ਤੱਕ ਨਿਕਲਣੇ ਸਨ। ਸਰਤਾਜ ਖੁਦ ਉਸ ਸਮੇਂ ਲੁਧਿਆਣੇ ਵਿੱਚ ਇੱਕ ਸ਼ੋਅ ਲਈ ਜਾਣ ਦੀ ਤਿਆਰੀ ਕਰ ਰਹੇ ਸਨ, ਪਰ ਮਿਊਜ਼ਿਕ ਡਾਇਰੈਕਟਰ ਦੇ ਪਿਆਰ ਅਤੇ ਸਤਿਕਾਰ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਸ ਕੰਮ ਲਈ ਹਾਮੀ ਭਰ ਦਿੱਤੀ।

2 ਮਿੰਟ 'ਚ ਲਿਖਿਆ ਤੇ 15 ਮਿੰਟ 'ਚ ਕੀਤਾ ਰਿਕਾਰਡ
ਸਰਤਾਜ ਨੇ ਖੁਲਾਸਾ ਕੀਤਾ ਕਿ ਜਸਮੀਨ ਸੈਂਡਲਾਸ ਦਾ ਹਿੱਸਾ ਪਹਿਲਾਂ ਹੀ ਰਿਕਾਰਡ ਸੀ ਪਰ ਫ਼ਿਲਮ ਦੀ ਸਿਚੁਏਸ਼ਨ ਮੁਤਾਬਕ ਉਸ ਵਿੱਚ ਕੁਝ ਕਮੀ ਸੀ। ਮੈਨੂੰ ਕਿਹਾ ਗਿਆ ਕਿ ਮੈਂ ਉਸੇ ਮਾਹੌਲ ਅਤੇ ਅਹਿਸਾਸ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਅਜਿਹਾ ਲਿਖਾਂ ਕਿ ਸਭ ਕੁਝ ਪੂਰੀ ਤਰ੍ਹਾਂ ਮੈਚ ਹੋ ਜਾਵੇ। ਉਨ੍ਹਾਂ ਨੇ ਦਿੱਤੀ ਗਈ ਸਥਿਤੀ ਅਤੇ ਭਾਵਨਾਵਾਂ ਨੂੰ ਸਮਝਦੇ ਹੋਏ ਮਹਿਜ਼ 2 ਤੋਂ 5 ਮਿੰਟਾਂ ਵਿੱਚ ਗੀਤ ਦੀ ਰੰਗਤ ਅਤੇ ਦਾਇਰਾ ਤਿਆਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਟੂਡੀਓ ਵਿੱਚ ਇਕੱਲਿਆਂ ਹੀ ਮਹਿਜ਼ 15 ਮਿੰਟਾਂ ਵਿੱਚ ਇਸ ਨੂੰ ਡਬ ਕਰਕੇ ਟੀਮ ਨੂੰ ਭੇਜ ਦਿੱਤਾ। ਇਸ ਤਰ੍ਹਾਂ ਇਹ ਖੂਬਸੂਰਤ ਗੀਤ 'ਸਾਨੂੰ ਸਾਰੀਆਂ ਵਿਸਰ ਗਈਆਂ ਰਾਹਾਂ, ਕਿਹੜੇ ਪਾਸੇ ਜਾਈਏ ਸੱਜਣਾ' ਹੋਂਦ ਵਿੱਚ ਆਇਆ, ਜਿਸ ਨੂੰ ਅੱਜ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ

ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ

'ਮਹਾਵਤਾਰ ਪਰਸ਼ੂਰਾਮ' ਦਾ ਪਹਿਲਾ ਪੋਸਟਰ ਰਿਲੀਜ਼, ਭਗਵਾਨ ਵਿਸ਼ਨੂੰ ਦੇ 6ਵੇਂ ਅਵਤਾਰ ਦੀ ਦਿਸੇਗੀ ਸ਼ਾਨਦਾਰ ਕਹਾਣੀ

'ਮਹਾਵਤਾਰ ਪਰਸ਼ੂਰਾਮ' ਦਾ ਪਹਿਲਾ ਪੋਸਟਰ ਰਿਲੀਜ਼, ਭਗਵਾਨ ਵਿਸ਼ਨੂੰ ਦੇ 6ਵੇਂ ਅਵਤਾਰ ਦੀ ਦਿਸੇਗੀ ਸ਼ਾਨਦਾਰ ਕਹਾਣੀ

ਮੁੜ ਮਾਂ-ਬਾਪ ਬਣਨ ਜਾ ਰਹੀ ਬਾਲੀਵੁੱਡ ਦੀ ਸੁਪਰਹਿੱਟ ਜੋੜੀ ! ਖ਼ੁਦ ਕੀਤਾ ਪ੍ਰੈਗਨੈਂਸੀ ਦਾ ਐਲਾਨ

ਮੁੜ ਮਾਂ-ਬਾਪ ਬਣਨ ਜਾ ਰਹੀ ਬਾਲੀਵੁੱਡ ਦੀ ਸੁਪਰਹਿੱਟ ਜੋੜੀ ! ਖ਼ੁਦ ਕੀਤਾ ਪ੍ਰੈਗਨੈਂਸੀ ਦਾ ਐਲਾਨ

ਪ੍ਰਾਈਮ ਵੀਡੀਓ ਇੰਡੀਆ 'ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਸੀਰੀਜ਼ ਬਣੀ 'ਮਟਕਾ ਕਿੰਗ'

ਪ੍ਰਾਈਮ ਵੀਡੀਓ ਇੰਡੀਆ 'ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਸੀਰੀਜ਼ ਬਣੀ 'ਮਟਕਾ ਕਿੰਗ'

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਬੀ ਪਰਾਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਬੀ ਪਰਾਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਆਲੀਆ ਭੱਟ ਦੀ ਭੈਣ ਸ਼ਾਹੀਨ ਦੀ ਫਿਟਨੈਸ ਕੋਚ ਈਸ਼ਾਨ ਮਹਿਰਾ ਨਾਲ ਹੋਈ ਮੰਗਣੀ

ਆਲੀਆ ਭੱਟ ਦੀ ਭੈਣ ਸ਼ਾਹੀਨ ਦੀ ਫਿਟਨੈਸ ਕੋਚ ਈਸ਼ਾਨ ਮਹਿਰਾ ਨਾਲ ਹੋਈ ਮੰਗਣੀ

ਨਵੇਂ ਪ੍ਰੋਜੈਕਟ ਲਈ ਇਕੱਠੇ ਹੋਏ ਵਿਜੇ ਦੇਵਰਕੋਂਡਾ ਤੇ ਸ਼ੌਰਿਆ ਯੁਵ

ਨਵੇਂ ਪ੍ਰੋਜੈਕਟ ਲਈ ਇਕੱਠੇ ਹੋਏ ਵਿਜੇ ਦੇਵਰਕੋਂਡਾ ਤੇ ਸ਼ੌਰਿਆ ਯੁਵ

‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ-5 ਦੇ ਜੱਜ ਬਣੇ ਜਾਵੇਦ ਜਾਫਰੀ

‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ-5 ਦੇ ਜੱਜ ਬਣੇ ਜਾਵੇਦ ਜਾਫਰੀ

ਆ ਗਈ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ, ਟਰੰਪ ਤੋਂ ਲੈ ਰਣਬੀਰ ਕਪੂਰ ਤਕ, ਜਾਣੋ ਕੌਣ-ਕੌਣ ਸ਼ਾਮਲ

ਆ ਗਈ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ, ਟਰੰਪ ਤੋਂ ਲੈ ਰਣਬੀਰ ਕਪੂਰ ਤਕ, ਜਾਣੋ ਕੌਣ-ਕੌਣ ਸ਼ਾਮਲ

ਨਛੱਤਰ ਗਿੱਲ ਦਾ ਨਵਾਂ ਗੀਤ 'ਦੁਨੀਆ' ਹੋਇਆ ਰਿਲੀਜ਼, ਮਿਲ ਰਿਹਾ ਭਰਵਾਂ ਹੁੰਗਾਰਾ

ਨਛੱਤਰ ਗਿੱਲ ਦਾ ਨਵਾਂ ਗੀਤ 'ਦੁਨੀਆ' ਹੋਇਆ ਰਿਲੀਜ਼, ਮਿਲ ਰਿਹਾ ਭਰਵਾਂ ਹੁੰਗਾਰਾ