ਖਰੜ (ਪ੍ਰੀਤ ਪੱਤੀ) : ਅੱਜ ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ) ਖਰੜ ਵਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਗਰਾਉਂਡ ਵਿਖੇ ਹਰਿਆਵਲ ਸਾਲ 2026 ਤਹਿਤ ਸਕੂਲ ਦੇ ਵਿਦਿਆਰਥੀਆਂ , ਸਟਾਫ ਅਤੇ ਸੰਸਥਾ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਸੰਸਥਾ ਦੇ ਅਹੁਦੇਦਾਰਾਂ ਵੱਲੋਂ ਦੱਸਿਆ ਗਿਆ ਕਿ ਸੰਸਥਾ ਸਮਾਜਿਕ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਹੀ ਕੰਮ ਕਰਨ ਵਿੱਚ ਅੱਗੇ ਰਹਿੰਦੇ ਹਨ। ਇਸ ਸਮੇਂ ਪ੍ਰਿੰਸੀਪਲ ਸ. ਜਸਬੀਰ ਸਿੰਘ ਧਨੋਆ, ਸ. ਗੁਣਵੰਤ ਸਿੰਘ ਜਨਰਲ ਸਕੱਤਰ , ਸ. ਸੁਖਦੀਪ ਸਿੰਘ, ਮੁੱਖ ਬੁਲਾਰਾ (ਸਕੱਤਰ ਸਟੇਟ ਕਾਂਗਰਸ) ਸ. ਸੁਦਾਗਰ ਸਿੰਘ ਕੋਮਲ ਪ੍ਰੈਸ ਸਕੱਤਰ , ਸ. ਜਸਬੀਰ ਸਿੰਘ ਮੁੰਡੀ ਖਰੜ ਜਿਹੜੇ ਬੂਟੇ ਤਿਆਰ ਕਰਕੇ ਵੰਡਣ ਦੀ ਸੇਵਾ ਕਰਦੇ ਹਨ ਹਾਜ਼ਰ ਸਨ।