ਪ੍ਰੀਤ ਪੱਤੀ
ਖਰੜ - ਸ਼੍ਰੀ ਸ਼੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸਮਿਤੀ, ਲਾਂਡਰਾਂ ਰੋਡ ਖਰੜ ਵੱਲੋਂ ਰਾਧਾ ਅਸ਼ਟਮੀ ਉਤਸਵ ਦੇ ਸਬੰਧ ਵਿੱਚ ਦੂਜੇ ਦਿਨ ਸਵੇਰੇ 5 ਵਜੇ ਪ੍ਰਭਾਤ ਫੇਰੀ ਕੱਢੀ ਗਈ। ਪ੍ਰਭਾਤ ਫੇਰੀ ਕਾਲੜਾ ਗਲੀ ਖਰੜ ਤੋਂ ਸ਼ੁਰੂ ਹੋ ਕੇ ਗ੍ਰੀਨ ਐਵੇਨਿਊ ਖਰੜ ਤੱਕ ਕੱਢੀ ਗਈ। ਇਸ ਦੌਰਾਨ ਸ਼ਰਧਾਲੂਆਂ ਨੇ ਭਜਨ-ਕੀਰਤਨ ਕਰਦੇ ਹੋਏ ਭਗਵਾਨ ਸ਼੍ਰੀ ਬਾਂਕੇ ਬਿਹਾਰੀ ਜੀ ਅਤੇ ਸ਼੍ਰੀ ਰਾਧਾ ਰਾਣੀ ਦਾ ਗੁਣਗਾਨ ਕੀਤਾ।
ਪ੍ਰਭਾਤ ਫੇਰੀ ਦੌਰਾਨ ਰਾਜੇਸ਼ ਗਰਗ, ਰਜਿੰਦਰ ਗਰਗ, ਵਿੱਕੀ, ਰਜਨੀਸ਼ ਸ਼ਰਮਾ, ਨਰੇਸ਼ ਗੁਪਤਾ, ਪ੍ਰੇਮ ਗੋਇਲ,ਗਰਗ ਜਵੈਲਰ, ਪੁਨੀਤ ਮੈਡੀਕਲ, ਵਿਜੇ ਗੋਇਲ, ਨੀਤੂ ਗੋਇਲ, ਪ੍ਰਿਯ ਗੋਇਲ, ਵੀਰੇਨ ਗਰਗ, ਹਿਮਾਂਸ਼ੂ ਕੰਸਲ,ਨਵੀਨ ਜੈਨ, ਭਰਤ ਜੈਨ, ਸੋਨੂ ਬੱਟੂ, ਸੁਰਿੰਦਰ ਟਰੇਡਰਜ਼, ਰਾਕੇਸ਼ ਭੱਲਾ, ਹੀਰਾ ਸਿੰਘ, ਯਸ਼ਪਾਲ ਸੂਦ ਜਿੰਮੀ, ਬਿੱਲਾ ਹੋਲਦਾਰ, ਮਨੀ ਜੈਨ, ਅੰਕਿਤ ਜੈਨ, ਪੂਜਾ ਸਚਦੇਵਾ, ਬੱਬੀ, ਰਾਜੇਸ਼ ਸੂਦ, ਪ੍ਰਦੀਪ ਸੂਦ (ਕੌਸ਼ਲ ਪਲਾਈਵੁੱਡ), ਕੁਲਦੀਪ ਪਰਾਸ਼ਰ ਆਦਿ ਦੇ ਘਰਾਂ ਵਿੱਚ ਕੀਰਤਨ ਕੀਤਾ ਗਿਆ।
ਕੀਰਤਨ ਮੰਡਲੀ ਵਿੱਚ ਮੀਨਾਕਸ਼ੀ ਤਾਂਗੜੀ, ਰਜਨੀ ਬੱਟੂ, ਸੁਨੀਤਾ ਰਾਣਾ, ਲਤਾ, ਨੀਲਮ, ਪ੍ਰਵੇਸ਼ ਸ਼ਰਮਾ, ਊਸ਼ਾ ਧੀਮਾਨ, ਸੀਮਾ ਅਤੇ ਸਰਿਤਾ ਸ਼ਰਮਾ ਨੇ ਭਜਨ- ਕੀਰਤਨ ਪੇਸ਼ ਕੀਤਾ। ਇਸ ਮੌਕੇ ਸ਼੍ਰੀ ਸ਼੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸਮਿਤੀ ਦੇ ਮੈਂਬਰ ਭੁਪਿੰਦਰ ਸ਼ਰਮਾ, ਡਾ. ਮਹਿੰਦਰ ਸਿੰਘ, ਮੈਨੇਜਰ ਮੋਹਿੰਦਰ ਕੁਮਾਰ ਬਜਾਜ, ਅਮਿਤ ਸੇਠੀ, ਗੌਰਵ ਅਤੇ ਕਰਨ ਸਮੇਤ ਹੋਰ ਸ਼ਰਧਾਲੂ ਵੀ ਹਾਜ਼ਰ ਰਹੇ। ਪ੍ਰਭਾਤ ਫੇਰੀ ਦੌਰਾਨ ਪੂਰਾ ਮਾਹੌਲ “ਜੈ ਸ਼੍ਰੀ ਰਾਧੇ, ਜੈ ਸ਼੍ਰੀ ਕ੍ਰਿਸ਼ਨ” ਦੇ ਜੈਕਾਰਿਆਂ ਨਾਲ ਭਗਤੀਮਈ ਬਣਿਆ ਰਿਹਾ।