ਸੁਨਾਮ (ਰਮੇਸ਼ ਗਰਗ) : ਸ਼੍ਰੀ ਬਾਲਾਜੀ ਖਾਟੂ ਸ਼ਿਆਮ ਮੰਦਿਰ, ਸੁਨਾਮ ਤੋਂ ਸ਼ਰਧਾਲੂਆਂ ਦਾ ਇੱਕ ਜੱਥਾ "ਬਮ ਬਮ ਭੋਲੇ" ਦੇ ਜੈਕਾਰੇ ਲਗਾਉਂਦੇ ਹੋਏ ਡਾਕ ਕਾਂਵਡ ਲੈਣ ਲਈ ਹਰਿਦੁਆਰ ਲਈ ਰਵਾਨਾ ਹੋਇਆ। ਗੌਰਵ ਜਨਾਲੀਆ ਨੇ ਦੱਸਿਆ ਕਿ ਕਾਂਸਲ ਫਾਊਂਡੇਸ਼ਨ ਦੇ ਸੰਸਥਾਪਕ ਡਾ. ਅਮਿਤ ਕਾਂਸਲ ਯਾਤਰਾ ਨੂੰ ਰਵਾਨਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ।
ਅਤੇ ਝੰਡੀ ਦੇਕੇ ਕਾਂਵਡ ਯਾਤਰਾ ਨੂੰ ਰਵਾਨਾ ਕੀਤਾ। ਯਾਤਰਾ ਤੋਂ ਪਹਿਲਾਂ, ਸ਼ਰਧਾਲੂਆਂ ਨੇ ਸਮੂਹਿਕ ਤੌਰ 'ਤੇ ਹਨੂੰਮਾਨ ਚਾਲੀਸਾ ਜੀ ਦਾ ਪਾਠ ਕੀਤਾ। ਸ਼੍ਰੀ ਬਾਲਾਜੀ ਮਹਾਰਾਜ ਅਤੇ ਭੋਲੇ ਬਾਬਾ ਨੂੰ ਲੱਡੂਆ ਦਾ ਭੋਗ ਲਗਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸੰਤ ਸ਼ਿਰੋਮਣੀ ਇੱਛਾਪੂਰਤੀ ਸ਼੍ਰੀ ਬਾਲਾ ਚੈਰੀਟੇਬਲ ਟਰੱਸਟ, ਸੁਨਾਮ,ਵਲੌ ਹਰਿਦੁਆਰ ਤੋਂ ਸੁਨਾਮ ਤੱਕ ਦੇ ਰਸਤੇ ਵਿੱਚ ਮੋਬਾਈਲ ਹਸਪਤਾਲ ਵੈਨ ਰਾਹੀਂ ਚਾਰ ਦਿਨਾਂ ਮੈਡੀਕਲ ਕੈਂਪ ਲਗਾਇਆ ਜਾਵੇਗਾ। ਜਿਸ ਵਿੱਚ ਫਾਰਮਾਸਿਸਟ ਅਮਨਦੀਪ ਗੋਇਲ ਕਾਵੜੀਆਂ ਅਤੇ ਲੋੜਵੰਦਾਂ ਦਾ ਮੁਫਤ ਚੈੱਕਅਪ ਕਰਨਗੇ। ਸ਼੍ਰੀ ਬਾਲਾਜੀ ਟਰੱਸਟ ਦੁਆਰਾ ਦਵਾਈਆਂ ਅਤੇ ਪਾਣੀ ਦੀਆਂ ਬੋਤਲਾਂ ਮੁਫਤ ਦਿੱਤੀਆ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਕਾਵੜੀਏ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲਿਆਉਣਗੇ ਅਤੇ ਮਹਾਸ਼ਿਵਰਾਤਰੀ 'ਤੇ ਸ਼੍ਰੀ ਬਾਲਾਜੀ ਮੰਦਰ ਵਿਖੇ ਨਰਮਦੇਸ਼ਵਰ ਮਹਾਦੇਵ ਸ਼ਿਵਲਿੰਗ ਦਾ ਜਲਭਿਸ਼ੇਕ ਕਰਨਗੇ। ਸ਼ਿਵ ਭਗਤ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਕਾਵੜ੍ਹ ਲਿਆਉਂਦੇ ਹਨ। ਉਹ ਸ਼ਿਵ ਮੰਦਰ ਵਿੱਚ ਗੰਗਾ ਜਲ ਚੜ੍ਹਾਉਣ ਨਾਲ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਪੰਕਜ ਸ਼ਰਮਾ, ਸ਼ੀਤਲ ਮਿੱਤਲ, ਪ੍ਰਵੇਸ਼ ਅਗਰਵਾਲ, ਕਮਲ ਠੇਕੇਦਾਰ, ਅਜੈ ਗੁਪਤਾ, ਅਨਿਲ ਲੀਲਾ, ਜਤਿਨ ਕੁਮਾਰ, ਲੱਕੀ ਖਿਪਲਾ, ਸਚਿਨ ਗੋਇਲ, ਕੇਸ਼ਵ ਗੁਪਤਾ, ਮਾਧਵ, ਗੌਤਮ, ਚਕਸ਼ੂ ਅਤੇ ਸੋਨੂੰ ਸਿੰਗਲਾ, ਗਗਨ, ਵਿਕਾਸ, ਗੋਲੂ ਮੌਜੂਦ ਸਨ।