Monday, June 15, 2026
BREAKING
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੂ.ਪੀ.ਐਸ.ਸੀ.-2025 ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ; ਕਿਹਾ, ਪੰਜਾਬ ਦੇ ਆਮ ਪਰਿਵਾਰਾਂ ਦੇ ਬੱਚੇ ਲਗਾਤਾਰ ਸੂਬੇ ਦਾ ਮਾਣ ਵਧਾ ਰਹੇ ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਲਈ 25 ਜੂਨ ਤੋਂ ਘਰ-ਘਰ ਗਣਨਾ ਹੋਵੇਗੀ ਸ਼ੁਰੂ ਆਮ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਸਾਡੀ ਪ੍ਰਾਥਮਿਕਤਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸੰਦੀਪ ਜਿੰਦਲ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ਪੰਜ ਤੱਤਾਂ ਦਾ ਸਾਕਾਰ ਰੂਪ ਮਨੁੱਖ ਪ੍ਰਮਾਤਮਾ ਦੀ ਭਗਤੀ ਨਾਲ ਨਰ ਤੋਂ ਨਰਾਇਣ ਵੀ ਹੋ ਸਕਦਾ ਹੈ - ਸਾਧਵੀ ਈਸ਼ਵਰਪ੍ਰੀਤਾ ਦੀਨਾਨਗਰ : ਨਗਰ ਕੌਂਸਲ ਵਾਰਡ ਨੰਬਰ 6 ਦੇ ਨਤੀਜੇ ਦਾ ਐਲਾਨ, 8 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਹੋਮ ਸੈਕਟਰੀ ਦੀ ਛੁੱਟੀ ਵਿਚਾਲੇ ਚੰਡੀਗੜ੍ਹ ਪ੍ਰਸ਼ਾਸਨ 'ਚ ਵੱਡਾ ਫੇਰਬਦਲ, ਚੀਫ ਸੈਕਟਰੀ ਨੇ ਜਾਰੀ ਕੀਤੇ ਨਵੇਂ ਹੁਕਮ 62,370 ਮੀਟ੍ਰਿਕ ਟਨ LNG ਲੈ ਕੇ 'ਦਿਸ਼ਾ' ਨੇ ਪਾਰ ਕੀਤਾ ਹੋਰਮੁਜ਼ ! 18 ਤੱਕ ਭਾਰਤ ਪਹੁੰਚਣ ਦੀ ਉਮੀਦ ਸ਼ੁਕਰ ਆ, ਜੰਗ ਰੁਕੀ ! ਮੰਨ ਗਿਆ ਇਰਾਨ, ਜਾਣੋ ਕਿਹੜੀ-ਕਿਹੜੀ ਸ਼ਰਤ 'ਤੇ ਹੋਇਆ ਸਮਝੌਤਾ CM ਮਾਨ ਦੀ ਵਾਇਰਲ ਵੀਡੀਓ ਅਸਲੀ ਹੈ Ai ਨਹੀਂ, ਜਥੇਦਾਰ ਗੜਗੱਜ ਨੇ ਕੀਤੀ ਪੁਸ਼ਟੀ

ਦੁਨੀਆਂ

ਸ਼ਾਂਤੀ ਸਮਝੌਤੇ ਤਹਿਤ ਈਰਾਨ ਨੂੰ ਵੱਡੀ ਰਾਹਤ; ਅਮਰੀਕਾ ਦੇਵੇਗਾ 12 ਬਿਲੀਅਨ ਡਾਲਰ

15 ਜੂਨ, 2026 06:25 PM

ਤੇਹਰਾਨ : ਅਮਰੀਕਾ ਅਤੇ ਈਰਾਨ ਵਿਚਾਲੇ ਸਹਿਮਤੀ ਬਣੀ ਗਈ ਹੈ। ਜੇਨੇਵਾ ਵਿੱਚ ਸ਼ੁੱਕਰਵਾਰ ਨੂੰ ਹੋਣ ਵਾਲੇ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ ਦੇ ਤਹਿਤ ਗੱਲਬਾਤ ਤੋਂ ਪਹਿਲਾਂ ਅਮਰੀਕਾ ਈਰਾਨ ਦੀ ਫ੍ਰੀਜ਼ ਕੀਤੀ ਗਈ 12 ਅਰਬ ਅਮਰੀਕੀ ਡਾਲਰ ਦੀ ਜਾਇਦਾਦ ਰਿਲੀਜ਼ ਕਰਨ ਲਈ ਤਿਆਰ ਹੋ ਗਿਆ ਹੈ। ਇਸ ਕਦਮ ਨੂੰ ਖੇਤਰੀ ਸ਼ਾਂਤੀ ਅਤੇ ਆਰਥਿਕ ਸਥਿਰਤਾ ਲਈ ਇੱਕ ਵੱਡੀ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਈਰਾਨੀ ਮੀਡੀਆ ਵੱਲੋਂ ਪ੍ਰਕਾਸ਼ਿਤ 14-ਨੁਕਾਤੀ ਸਮਝੌਤੇ ਦੇ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ 60 ਦਿਨਾਂ ਦੀ ਗੱਲਬਾਤ ਦੀ ਮਿਆਦ ਦੌਰਾਨ ਕੁੱਲ 24 ਅਰਬ ਡਾਲਰ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ। ਇਸ ਵਿੱਚੋਂ ਅੱਧੀ ਰਾਸ਼ੀ ਯਾਨੀ 12 ਅਰਬ ਡਾਲਰ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਈਰਾਨ ਨੂੰ ਮੁਹੱਈਆ ਕਰਵਾਈ ਜਾਣੀ ਹੈ। ਹਾਲਾਂਕਿ ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਇਹ "ਪੇਅ-ਫਾਰ-ਪਰਫਾਰਮੈਂਸ" ਡੀਲ ਹੈ, ਯਾਨੀ ਜਦੋਂ ਤੱਕ ਈਰਾਨ ਆਪਣੀਆਂ ਵਚਨਬੱਧਤਾਵਾਂ ਪੂਰੀਆਂ ਨਹੀਂ ਕਰਦਾ, ਪੈਸਾ ਜਾਰੀ ਨਹੀਂ ਕੀਤਾ ਜਾਵੇਗਾ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੰਗ ਕਾਰਨ ਮਹੀਨਿਆਂ ਤੋਂ ਬੰਦ ਪਿਆ ਮਹੱਤਵਪੂਰਨ ਸਮੁੰਦਰੀ ਰਸਤਾ 'ਸਟ੍ਰੇਟ ਆਫ ਹੋਰਮੁਜ਼' ਹੁਣ ਮੁੜ ਖੋਲ੍ਹਿਆ ਜਾਵੇਗਾ। ਵਾਈਟ ਹਾਊਸ ਤੋਂ ਆਏ ਇਸ ਐਲਾਨ ਨੇ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਨੂੰ ਲੈ ਕੇ ਚਿੰਤਾਵਾਂ ਘੱਟ ਕਰ ਦਿੱਤੀਆਂ ਹਨ।

ਈਰਾਨੀ ਉਪ ਵਿਦੇਸ਼ ਮੰਤਰੀ ਕਾਜ਼ੇਮ ਗ਼ਰੀਬਾਬਾਦੀ ਅਨੁਸਾਰ ਇਸ ਸਮਝੌਤੇ ਵਿੱਚ ਲੇਬਨਾਨ ਵਿੱਚ ਜੰਗਬੰਦੀ ਅਤੇ ਈਰਾਨ ਤੋਂ ਆਰਥਿਕ ਨਾਕਾਬੰਦੀ ਹਟਾਉਣ ਵਰਗੀਆਂ ਸ਼ਰਤਾਂ ਵੀ ਸ਼ਾਮਲ ਹਨ। ਬ੍ਰਿਟੇਨ, ਜਰਮਨੀ, ਇਟਲੀ ਅਤੇ ਫਰਾਂਸ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਨੇ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਹੈ ਅਤੇ ਈਰਾਨ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਇੱਛਾ ਜਤਾਈ ਹੈ। ਜਿੱਥੇ ਪੂਰੀ ਦੁਨੀਆ ਇਸ ਸ਼ਾਂਤੀ ਸਮਝੌਤੇ ਦਾ ਜਸ਼ਨ ਮਨਾ ਰਹੀ ਹੈ, ਉੱਥੇ ਹੀ ਇਜ਼ਰਾਈਲ ਨੇ ਇਸ 'ਤੇ ਫਿਲਹਾਲ ਚੁੱਪੀ ਧਾਰੀ ਹੋਈ ਹੈ। ਇਜ਼ਰਾਈਲ ਲਗਾਤਾਰ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਵਿਰੁੱਧ ਆਪਣੀਆਂ ਫੌਜੀ ਕਾਰਵਾਈਆਂ ਤੇਜ਼ ਕਰ ਰਿਹਾ ਹੈ, ਜਿਸ ਕਾਰਨ ਖੇਤਰ ਵਿੱਚ ਤਣਾਅ ਅਜੇ ਵੀ ਬਣਿਆ ਹੋਇਆ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਸ਼ੁਕਰ ਆ, ਜੰਗ ਰੁਕੀ ! ਮੰਨ ਗਿਆ ਇਰਾਨ, ਜਾਣੋ ਕਿਹੜੀ-ਕਿਹੜੀ ਸ਼ਰਤ 'ਤੇ ਹੋਇਆ ਸਮਝੌਤਾ

ਸ਼ੁਕਰ ਆ, ਜੰਗ ਰੁਕੀ ! ਮੰਨ ਗਿਆ ਇਰਾਨ, ਜਾਣੋ ਕਿਹੜੀ-ਕਿਹੜੀ ਸ਼ਰਤ 'ਤੇ ਹੋਇਆ ਸਮਝੌਤਾ

ਟਰੰਪ ਨੇ ਆਪਣੇ Birthday 'ਤੇ ਖ਼ਰਚ'ਤਾ 567 ਕਰੋੜ! UFC ਦਾ ਕੀਤਾ ਆਯੋਜਨ

ਟਰੰਪ ਨੇ ਆਪਣੇ Birthday 'ਤੇ ਖ਼ਰਚ'ਤਾ 567 ਕਰੋੜ! UFC ਦਾ ਕੀਤਾ ਆਯੋਜਨ

ਬੱਚਿਆਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ Ban ! ਹੁਣ ਇਸ ਦੇਸ਼ ਨੇ ਖਿੱਚੀ ਤਿਆਰੀ

ਬੱਚਿਆਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ Ban ! ਹੁਣ ਇਸ ਦੇਸ਼ ਨੇ ਖਿੱਚੀ ਤਿਆਰੀ

'ਦੁਨੀਆ ਜਲਦੀ ਹੀ ਸੁਣੇਗੀ ਈਰਾਨ ਦੀ ਜਿੱਤ ਅਤੇ ਸੰਘਰਸ਼ ਦੀ ਗੂੰਜ'

'ਦੁਨੀਆ ਜਲਦੀ ਹੀ ਸੁਣੇਗੀ ਈਰਾਨ ਦੀ ਜਿੱਤ ਅਤੇ ਸੰਘਰਸ਼ ਦੀ ਗੂੰਜ'

ਕੈਨੇਡਾ 'ਚ ਹਜ਼ਾਰਾਂ ਪੰਜਾਬੀਆਂ ਦੇ ਵੀਜ਼ੇ ਰੱਦ ਹੋਣ ਦਾ ਖ਼ਦਸ਼ਾ!

ਕੈਨੇਡਾ 'ਚ ਹਜ਼ਾਰਾਂ ਪੰਜਾਬੀਆਂ ਦੇ ਵੀਜ਼ੇ ਰੱਦ ਹੋਣ ਦਾ ਖ਼ਦਸ਼ਾ!

ਅਗਲੇ ਹਫਤੇ ਸਵਿਟਜ਼ਰਲੈਂਡ 'ਚ ਹੋ ਸਕਦੀ ਹੈ ਸੀਨੀਅਰ ਅਮਰੀਕੀ-ਈਰਾਨੀ ਅਧਿਕਾਰੀਆਂ ਦੀ ਬੈਠਕ

ਅਗਲੇ ਹਫਤੇ ਸਵਿਟਜ਼ਰਲੈਂਡ 'ਚ ਹੋ ਸਕਦੀ ਹੈ ਸੀਨੀਅਰ ਅਮਰੀਕੀ-ਈਰਾਨੀ ਅਧਿਕਾਰੀਆਂ ਦੀ ਬੈਠਕ

ਅੱਜ ਖੁੱਲ੍ਹ ਜਾਵੇਗਾ ਹੋਰਮੁਜ਼, ਅਮਰੀਕਾ-ਈਰਾਨ ਸਮਝੌਤੇ 'ਤੇ ਹੋਣ ਜਾ ਰਹੇ ਨੇ ਦਸਤਖਤ: ਡੋਨਾਲਡ ਟਰੰਪ

ਅੱਜ ਖੁੱਲ੍ਹ ਜਾਵੇਗਾ ਹੋਰਮੁਜ਼, ਅਮਰੀਕਾ-ਈਰਾਨ ਸਮਝੌਤੇ 'ਤੇ ਹੋਣ ਜਾ ਰਹੇ ਨੇ ਦਸਤਖਤ: ਡੋਨਾਲਡ ਟਰੰਪ

ਜੁਲਾਈ 'ਚ ਸਾਬਕਾ ਇਰਾਨੀ ਸੁਪਰੀਮ ਲੀਡਰ ਖ਼ਾਮੇਨੇਈ ਨੂੰ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ

ਜੁਲਾਈ 'ਚ ਸਾਬਕਾ ਇਰਾਨੀ ਸੁਪਰੀਮ ਲੀਡਰ ਖ਼ਾਮੇਨੇਈ ਨੂੰ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 21 ਅੱਤਵਾਦੀ ਢੇਰ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 21 ਅੱਤਵਾਦੀ ਢੇਰ

ਪਾਕਿਸਤਾਨ ਦਾ ਸਭ ਤੋਂ ਗਰੀਬ ਸੂਬਾ ਬਲੋਚਿਸਤਾਨ, 47 ਫੀਸਦੀ ਤਕ ਪਹੁੰਚੀ ਗਰੀਬੀ ਦਰ

ਪਾਕਿਸਤਾਨ ਦਾ ਸਭ ਤੋਂ ਗਰੀਬ ਸੂਬਾ ਬਲੋਚਿਸਤਾਨ, 47 ਫੀਸਦੀ ਤਕ ਪਹੁੰਚੀ ਗਰੀਬੀ ਦਰ