ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਸਰਕਾਰ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹੀਦ ਏ ਆਜਮ ਸ.ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਖੂਨ ਦਾਨ ਕੈਂਪ ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਰਾਹੋਂ ਰੋਡ ਵਿਖੇ 28 ਸਤੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਸਵੇਰੇ 10.00 ਵਜੇ ਆਰੰਭ ਹੋ ਕੇ ਬਾਅਦ ਦੁਪਹਿਰ 4.00 ਵਜੇ ਤੱਕ ਚਲਦਾ ਰਹੇਗਾ। ਬੀ.ਟੀ.ਓ ਡਾ: ਅਜੇ ਬੱਗਾ ਨੇ ਦੱਸਿਆ ਕਿ ਹਰ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਵੇ, ਸਰੀਰਕ ਵਜਨ 45 ਕਿਲੋ: ਤੋਂ ਘੱਟ ਨਾ ਹੋਵੇ, ਖੂਨ ਦਾ ਪੱਧਰ (ਹੀਮੋਗਲੋਬਿਨ) 12.5 ਗ੍ਰਾਮ ਪ੍ਰਤੀਸ਼ਤ ਹੋਵੇ, ਕੋਈ ਕਰੌਨਿਕ ਬਿਮਾਰੀ ਤੋਂ ਪੀੜਤ ਨਾ ਹੋਵੇ, ਤਿੰਨ ਮਹੀਨੇ ਬਾਅਦ ਡਾਕਟਰੀ ਪ੍ਰਵਾਨਗੀ ਨਾਲ੍ਹ ਖੂਨਦਾਨ ਕਰ ਸਕਦਾ ਹੈ। ਬੀ.ਡੀ.ਸੀ ਦੇ ਅਹੁਦੇਦਾਰਾਂ ਐਸ.ਕੇ.ਸਰੀਨ, ਜੀ ਐਸ.ਤੂਰ, ਜੇ.ਐਸ.ਗਿੱਦਾ, ਪ੍ਰਵੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦ-ਏ,-ਆਜਮ ਦੇ ਜਨਮ ਦਿਨ ਮੌਕੇ ਖ਼ੂਨਦਾਨ ਕੈਂਪ ਦਾ ਆਯੋਜਿਨ ਕਰਨਾ ਇਸ ਸੰਸਥਾ ਲਈ ਮਾਣ ਵਾਲ੍ਹੀ ਸੇਵਾ ਹੈ। ਉਹਨਾਂ ਖੂਨਦਾਨੀ ਫ਼ਰਿਸ਼ਤਿਆਂ ਨੂੰ ਅਪੀਲ ਕੀਤੀ ਹੈ ਕਿ ਸਹੀਦ-ਏ-ਆਜਮ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਨੂੰ ਸਫਲ ਬਣਾਇਆ ਜਾਵੇ।