Sunday, August 09, 2026
BREAKING
ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut ਪਟਿਆਲਾ-ਰਾਜਪੁਰਾ ਰੋਡ 'ਤੇ ਚੱਲਦੀ ਸਕਾਰਪੀਓ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ Indian Box Office 'ਤੇ ਚੱਲਿਆ Spider Man ਦਾ ਜਾਦੂ ! ਤੋੜ'ਤੇ ਸਾਰੇ ਰਿਕਾਰਡ ਕਿਵੇਂ ਹੈ ਇਰਾਨੀ ਸੁਪਰੀਮ ਲੀਡਰ ਦੀ ਸਿਹਤ ? ਨਵੀਂ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਛੇੜੀ ਚਰਚਾ ਪੰਜਾਬ: ਦਿਨ-ਦਿਹਾੜੇ ਰਾਹ 'ਚ ਘੇਰ ਸਰਕਾਰੀ ਸਕੂਲ ਦੇ ਹੈੱਡ ਮਾਸਟਰ ਦਾ ਕਰ 'ਤਾ ਕਤ*ਲ ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP ਦਾ ਗਠਜੋੜ ਤੇਲ-ਗੈਸ ਲਈ ਹੁਣ ਦੂਜੇ ਦੇਸ਼ਾਂ 'ਤੇ ਨਿਰਭਰ ਨਹੀਂ ਰਹੇਗਾ ਭਾਰਤ ! ਕੇਂਦਰ ਨੇ 840 ਅਰਬ ਦੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ ਸਾਬਕਾ CM ਮਮਤਾ ਬੈਨਰਜੀ ਦੇ ਕਾਫਲੇ 'ਤੇ ਹਮਲਾ ! ਪ੍ਰਦਰਸ਼ਨਕਾਰੀਆਂ ਨੇ ਗੱਡੀ 'ਤੇ ਸੁੱਟੀਆਂ ਜੁੱਤੀਆਂ ਤੇ ਚਿੱਕੜ

ਬਾਜ਼ਾਰ

ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮੁਕਾਬਲੇਬਾਜ਼ ਬਣੇ ਰਹਿਣ ਲਈ ਟੈਕਨਾਲੋਜੀ, ਪਾਰਦਰਸ਼ਤਾ ’ਤੇ ਦੇਣਾ ਪਵੇਗਾ ਜ਼ੋਰ : ਸ਼ਾਹ

09 ਅਗਸਤ, 2026 07:27 PM

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮੁਕਾਬਲੇਬਾਜ਼ ਬਣੇ ਰਹਿਣ ਲਈ ਟੈਕਨਾਲੋਜੀ ਅਪਣਾਉਣ, ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਗਾਹਕ ਸੇਵਾਵਾਂ ਨੂੰ ਆਧੁਨਿਕ ਬਣਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਮੁੰਬਈ ’ਚ ‘ਨੈਸ਼ਨਲ ਅਰਬਨ ਕੋਆਪ੍ਰੇਟਿਵ ਫਾਈਨਾਂਸ ਐਂਡ ਡਿਵੈੱਲਪਮੈਂਟ ਕਾਰਪੋਰੇਸ਼ਨ ਲਿਮਟਿਡ’ (ਐੱਨ. ਯੂ. ਸੀ. ਐੱਫ. ਡੀ. ਸੀ.) ਦੇ ਨਵੇਂ ਦਫਤਰ ਦੇ ਉਦਘਾਟਨ ਮੌਕੇ ਕਿਹਾ ਕਿ ਗਾਹਕਾਂ ਦੀ ਖੁਸ਼ਹਾਲੀ ਯਕੀਨੀ ਬਣਾਉਣ ਨਾਲ ਬੈਂਕਾਂ ਨੂੰ ਵਾਧਾ ਹਾਸਲ ਕਰਨ ’ਚ ਮਦਦ ਮਿਲੇਗੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਸਾਰੇ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਇਸ ਖੇਤਰ ਦੀ ਸਿਖਰਲੀ ਸੰਸਥਾ ਐੱਨ. ਯੂ. ਸੀ. ਐੱਫ. ਡੀ. ਸੀ. ’ਚ ਇਕ ਸਾਲ ਦੇ ਅੰਦਰ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ। ਐੱਨ. ਯੂ. ਸੀ. ਐੱਫ. ਡੀ. ਸੀ. ਭਾਰਤ ’ਚ ਸ਼ਹਿਰੀ ਸਹਿਕਾਰੀ ਬੈਂਕਾਂ (ਯੂ. ਸੀ. ਬੀ.) ਲਈ ਪ੍ਰਮੁੱਖ ਸੰਸਥਾ ਅਤੇ ਸੈਲਫ-ਰੈਗੂਲੇਟਰੀ ਬਾਡੀ ਵਜੋਂ ਕੰਮ ਕਰਦਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਮਨਜ਼ੂਰਸ਼ੁਦਾ ਅਤੇ ਮੁੰਬਈ ’ਚ ਹੈੱਡਕੁਆਰਟਰ ਵਾਲੀ ਇਹ ਸੰਸਥਾ ਸਹਿਕਾਰੀ ਬੈਂਕਿੰਗ ਖੇਤਰ ਨੂੰ ਮਜ਼ਬੂਤ ਕਰਨ ਲਈ ਪੂੰਜੀ, ਆਈ. ਟੀ. ਬੁਨਿਆਦੀ ਢਾਂਚਾ ਅਤੇ ਲਿਕਵੀਡਿਟੀ ਸਹਾਇਤਾ ਪ੍ਰਦਾਨ ਕਰਦੀ ਹੈ।

ਉਨ੍ਹਾਂ ਕਿਹਾ,‘‘ਸਾਡੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਬੈਂਕ ਇਸ ਸੰਸਥਾ (ਐੱਨ. ਯੂ. ਸੀ. ਐੱਫ. ਡੀ. ਸੀ.) ਦੇ ਮੈਂਬਰ ਬਣਨ, ਟੈਕਨਾਲੋਜੀ ਲਿਆਉਣ, ਪਾਰਦਰਸ਼ਤਾ ਲਿਆਉਣ, ਕਰਮਚਾਰੀਆਂ ਨੂੰ ਸਿਖਲਾਈ ਦੇਣ, ਗਾਹਕਾਂ ਨੂੰ ਆਧੁਨਿਕ ਸੇਵਾਵਾਂ ਪ੍ਰਦਾਨ ਕਰਨ ਅਤੇ ਮੁਕਾਬਲੇ ’ਚ ਬਣੇ ਰਹਿਣ।’’ ਸ਼ਾਹ ਨੇ ਕਿਹਾ ਕਿ ਦੇਸ਼ ਦੇ ਲੱਗਭਗ 1,400 ਸ਼ਹਿਰੀ ਸਹਿਕਾਰੀ ਬੈਂਕਾਂ ’ਚੋਂ ਲੱਗਭਗ 690 ਪਹਿਲਾਂ ਹੀ ਇਸ ਸੰਸਥਾ ਦੇ ਮੈਂਬਰ ਬਣ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਬਾਕੀ ਯੂ. ਸੀ. ਬੀ. ਨੂੰ ਵੀ ਇਕ ਸਾਲ ਦੇ ਅੰਦਰ ਇਸ ਦਾ ਹਿੱਸਾ ਬਣ ਜਾਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਭਾਰਤ ਨੂੰ ਖੁਸ਼ਹਾਲ ਬਣਾਉਣ ਲਈ ਇਸ ਦੇ ਲੋਕਾਂ ਵਿਚਾਲੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ ਪੂੰਜੀ ਬਾਜ਼ਾਰ ਹੀ ਇਸ ਉਦੇਸ਼ ਨੂੰ ਪੂਰਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ,‘‘ਸਾਨੂੰ ਨਾਲ-ਨਾਲ ਸੈਲਫ-ਇੰਪਲਾਇਮੈਂਟ ਦੀ ਇਕ ਨਵੀਂ ਪ੍ਰਣਾਲੀ ਬਣਾਉਣ ਦੀ ਲੋੜ ਹੈ। ਸ਼ਹਿਰੀ ਸਹਿਕਾਰੀ ਬੈਂਕ ਅਜਿਹਾ ਕਰ ਸਕਦੇ ਹਨ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ।’’

ਸ਼ਾਹ ਨੇ ਕਿਹਾ ਕਿ ‘ਸਹਿਕਾਰ ਤੋਂ ਖੁਸ਼ਹਾਲੀ’ ਦੇ ਵਿਚਾਰ ਦਾ ਅਰਥ ਸਿਰਫ ਬੈਂਕਾਂ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਬਣਾਉਣਾ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਵੀ ਹੈ ਕਿ ਗਾਹਕ ਵੀ ਖੁਸ਼ਹਾਲ ਬਣਨ, ਜਿਸ ਨਾਲ ਬਦਲੇ ’ਚ ਬੈਂਕਾਂ ਨੂੰ ਵਧਣ ’ਚ ਮਦਦ ਮਿਲੇਗੀ। ਆਰ. ਬੀ. ਆਈ. ਦੀ ਭੂਮਿਕਾ ਬਾਰੇ ਸ਼ਾਹ ਨੇ ਕਿਹਾ ਕਿ ਕੇਂਦਰੀ ਬੈਂਕ ਅਤੇ ਸ਼ਹਿਰੀ ਸਹਿਕਾਰੀ ਬੈਂਕਾਂ ਵਿਚਾਲੇ ਧਾਰਨਾ ਦੇ ਪਾੜੇ ਨੂੰ ਪੂਰਨ ਦੀ ਲੋੜ ਹੈ। ਉਨ੍ਹਾਂ ਕਿਹਾ,‘‘ਸ਼ਹਿਰੀ ਸਹਿਕਾਰੀ ਬੈਂਕਾਂ ਪ੍ਰਤੀ ਰਿਜ਼ਰਵ ਬੈਂਕ ਦਾ ਨਜ਼ਰੀਆ ਵੱਖਰਾ ਹੈ ਅਤੇ ਸਾਡੇ ਸ਼ਹਿਰੀ ਬੈਂਕ ਵੀ ਆਰ. ਬੀ. ਆਈ. ਨੂੰ ਵੱਖਰੇ ਤਰੀਕੇ ਨਾਲ ਦੇਖਦੇ ਹਨ। ਸਾਨੂੰ ਇਸ ਤੋਂ ਬਾਹਰ ਨਿਕਲਣਾ ਹੋਵੇਗਾ।’’ ਸਹਿਕਾਰਤਾ ਮੰਤਰੀ ਵਜੋਂ ਆਪਣੇ 5 ਸਾਲ ਦੇ ਤਜਰਬੇ ਦਾ ਹਵਾਲਾ ਦਿੰਦਿਆਂ ਸ਼ਾਹ ਨੇ ਕਿਹਾ ਕਿ ਜਦੋਂ ਵੀ ਸਹਿਕਾਰੀ ਖੇਤਰ ਆਤਮ-ਵਿਸ਼ਵਾਸ ਨਾਲ ਸੰਪਰਕ ਕਰਦਾ ਹੈ, ਤਾਂ ਆਰ. ਬੀ. ਆਈ. ਨੇ ਹਮੇਸ਼ਾ ਸਰਗਰਮ ਸਹਾਇਤਾ ਪ੍ਰਦਾਨ ਕੀਤੀ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ

ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ

ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ  ਨੂੰ ਝਟਕਾ, ਕੀਮਤਾਂ ਵਧਾਉਣ ਦੀ ਤਿਆਰੀ ’ਚ FMCG ਕੰਪਨੀਆਂ, ਜਾਣੋ ਵਜ੍ਹਾ

ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ਨੂੰ ਝਟਕਾ, ਕੀਮਤਾਂ ਵਧਾਉਣ ਦੀ ਤਿਆਰੀ ’ਚ FMCG ਕੰਪਨੀਆਂ, ਜਾਣੋ ਵਜ੍ਹਾ

ਮੇਟਾ ਨੂੰ ਡੀਪਫੇਕ ’ਤੇ ਸਖਤ ਕਾਰਵਾਈ ਕਰਨ ਲਈ ਕਿਹਾ : ਸਰਕਾਰ

ਮੇਟਾ ਨੂੰ ਡੀਪਫੇਕ ’ਤੇ ਸਖਤ ਕਾਰਵਾਈ ਕਰਨ ਲਈ ਕਿਹਾ : ਸਰਕਾਰ

ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਸੱਤ ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚੇ ਭਾਅ, ਜਾਣੋ ਵਾਧੇ ਦਾ ਕਾਰਨ

ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਸੱਤ ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚੇ ਭਾਅ, ਜਾਣੋ ਵਾਧੇ ਦਾ ਕਾਰਨ

11 ਅਗਸਤ ਨੂੰ ਖੁੱਲ੍ਹੇਗਾ ਮਿਲਕੀ ਮਿਸਟ ਡੇਅਰੀ ਫੂਡਜ਼ ਦਾ 1,553 ਕਰੋੜ ਦਾ IPO

11 ਅਗਸਤ ਨੂੰ ਖੁੱਲ੍ਹੇਗਾ ਮਿਲਕੀ ਮਿਸਟ ਡੇਅਰੀ ਫੂਡਜ਼ ਦਾ 1,553 ਕਰੋੜ ਦਾ IPO

UPI 'ਤੇ MDR ਨੂੰ ਲੈ ਕੇ RBI ਗਵਰਨਰ ਦਾ ਵੱਡਾ ਬਿਆਨ, ਕਿਹਾ- 'ਇੰਤਜ਼ਾਰ ਕਰੋ ਅਤੇ ਦੇਖੋ'

UPI 'ਤੇ MDR ਨੂੰ ਲੈ ਕੇ RBI ਗਵਰਨਰ ਦਾ ਵੱਡਾ ਬਿਆਨ, ਕਿਹਾ- 'ਇੰਤਜ਼ਾਰ ਕਰੋ ਅਤੇ ਦੇਖੋ'

ਅਮਰੀਕੀ ਡਾਲਰ ਮੁਕਾਬਲੇ ਰੁਪਿਆ ਨੌਂ ਪੈਸੇ ਡਿੱਗਾ, ਜਾਣੋ ਕਿੰਨੀ ਹੋਈ ਕੀਮਤ

ਅਮਰੀਕੀ ਡਾਲਰ ਮੁਕਾਬਲੇ ਰੁਪਿਆ ਨੌਂ ਪੈਸੇ ਡਿੱਗਾ, ਜਾਣੋ ਕਿੰਨੀ ਹੋਈ ਕੀਮਤ

Gold-Silver ਦੀਆਂ ਕੀਮਤਾਂ 'ਚ ਭਾਰੀ ਵਾਧਾ, ਖ਼ਰੀਦਦਾਰੀ ਕਰਨ ਤੋਂ ਪਹਿਲਾਂ ਚੈੱਕ ਕਰੋ ਤਾਜ਼ਾ ਰੇਟ

Gold-Silver ਦੀਆਂ ਕੀਮਤਾਂ 'ਚ ਭਾਰੀ ਵਾਧਾ, ਖ਼ਰੀਦਦਾਰੀ ਕਰਨ ਤੋਂ ਪਹਿਲਾਂ ਚੈੱਕ ਕਰੋ ਤਾਜ਼ਾ ਰੇਟ

Repo Rate 'ਤੇ MPC Meeting ਦਾ ਫ਼ੈਸਲਾ ਆਇਆ ਸਾਹਮਣੇ, ਜਾਣੋ ਕਰਜ਼ਦਾਰਾਂ ਨੂੰ ਰਾਹਤ ਮਿਲੀ ਜਾਂ ਨਹੀਂ

Repo Rate 'ਤੇ MPC Meeting ਦਾ ਫ਼ੈਸਲਾ ਆਇਆ ਸਾਹਮਣੇ, ਜਾਣੋ ਕਰਜ਼ਦਾਰਾਂ ਨੂੰ ਰਾਹਤ ਮਿਲੀ ਜਾਂ ਨਹੀਂ

RBI ਦੇ ਰੈਪੋ ਰੇਟ ਫੈਸਲੇ ਤੋਂ ਪਹਿਲਾਂ ਸਟਾਕ ਮਾਰਕੀਟ 'ਚ ਵਾਧਾ, ਸੈਂਸੈਕਸ ਨੇ ਮਾਰੀ 500 ਅੰਕਾਂ ਦੀ ਛਾਲ, ਰੁਪਿਆ ਮਜ਼ਬੂਤ

RBI ਦੇ ਰੈਪੋ ਰੇਟ ਫੈਸਲੇ ਤੋਂ ਪਹਿਲਾਂ ਸਟਾਕ ਮਾਰਕੀਟ 'ਚ ਵਾਧਾ, ਸੈਂਸੈਕਸ ਨੇ ਮਾਰੀ 500 ਅੰਕਾਂ ਦੀ ਛਾਲ, ਰੁਪਿਆ ਮਜ਼ਬੂਤ