ਬੱਚਿਆਂ ਦੇ ਡਾਇਪਰ, ਬਾਲਗ ਡਾਇਪਰ ਅਤੇ ਔਰਤਾਂ ਲਈ ਹਾਈਜੀਨ ਉਤਪਾਦ ਬਣਾਉਣ ਵਾਲੀ ਕੰਪਨੀ ਸਵਰਾ ਬੇਬੀ ਪ੍ਰੋਡਕਟਸ ਨੇ 1,000 ਕਰੋੜ ਰੁਪਏ ਦਾ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਲਿਆਉਣ ਲਈ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਕੋਲ ਵੀਰਵਾਰ ਨੂੰ ਖਰੜਾ ਦਸਤਾਵੇਜ਼ ਦਾਖਲ ਕੀਤੇ।
ਫਸਟਕ੍ਰਾਈ ਦਾ ਸਮਰਥਨ ਪ੍ਰਾਪਤ ਕੰਪਨੀ ਵੱਲੋਂ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਸਾਹਮਣੇ ਦਾਖਲ ਦਸਤਾਵੇਜ਼ਾਂ ਅਨੁਸਾਰ ਪ੍ਰਸਤਾਵਿਤ ਆਈ. ਪੀ. ਓ. ’ਚ 500 ਕਰੋੜ ਰੁਪਏ ਤੱਕ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ, ਜਦਕਿ 500 ਕਰੋੜ ਰੁਪਏ ਦੇ ਸ਼ੇਅਰ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦੇ ਤਹਿਤ ਵੇਚੇ ਜਾਣਗੇ। ਕੰਪਨੀ ਨਵੇਂ ਸ਼ੇਅਰ ਜਾਰੀ ਕਰਨ ਤੋਂ ਪ੍ਰਾਪਤ ਸ਼ੁੱਧ ਰਾਸ਼ੀ ’ਚੋਂ 198.2 ਕਰੋੜ ਰੁਪਏ ਦੀ ਵਰਤੋਂ ਮੱਧ ਪ੍ਰਦੇਸ਼ ’ਚ ਨਵੀਂ ਵਿਨਿਰਮਾਣ ਇਕਾਈ ਸਥਾਪਤ ਕਰਨ ਲਈ ਕਰੇਗੀ।