Wednesday, August 26, 2026
BREAKING
ਪੰਜਾਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 92 ਡਰੋਨ ਸ਼ੋਅ ਕਰਵਾਏ ਜਾਣਗੇ: ਤਰੁਨਪ੍ਰੀਤ ਸਿੰਘ ਸੌਂਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਲਮੀ ਤਪਸ਼ ਨਾਲ ਨਜਿੱਠਣ ਲਈ ਪੰਜਾਬੀਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਰੱਖੜੀ ਦੇ ਤਿਉਹਾਰ ਮੌਕੇ ਕਿਡਨੀ ਦਾਨ ਕਰਨ ਵਾਲੇ ਭੈਣ-ਭਰਾਵਾਂ ਦਾ ਕੀਤਾ ਗਿਆ ਸਨਮਾਨ ਵੱਡੀ ਖ਼ਬਰ : ਨੇਪਾਲ 'ਚ ਅਚਾਨਕ ਆਏ ਹੜ੍ਹ 'ਚ 100 ਤੋਂ ਵੱਧ ਭਾਰਤੀ ਲਾਪਤਾ ਜਾਨਲੇਵਾ ਹਮਲੇ ਮਗਰੋਂ ਪਹਿਲੀ ਵਾਰ ਸਟੇਜ 'ਤੇ ਗਰਜੇ ਸੁਖਬੀਰ ਬਾਦਲ, ਪੜ੍ਹੋ ਕੀ ਕਿਹਾ ਜਥੇਦਾਰ ਵੱਲੋਂ ਸਿੱਖ ਸੰਗਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਅਰਦਾਸ ਕਰਨ ਦੀ ਅਪੀਲ 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ ਤਿੱਬਤ ਤੋਂ ਆਏ ਭਿਆਨਕ ਹੜ੍ਹ ਨੇ ਨੇਪਾਲ 'ਚ ਮਚਾਈ ਤਬਾਹੀ, ਦਰਜਨਾਂ ਪਿੰਡ ਤਬਾਹ ਨਗਰ ਨਿਗਮ ਲੁਧਿਆਣਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ! E-Mail ਨਾਲ ਪਈਆਂ ਭਾਜੜਾਂ ਤੇਜ਼ ਰਫ਼ਤਾਰ ਸਕਾਰਪੀਓ ਨੇ ਮਹਿਲਾ ਤੇ ਬੱਚੀ ਨੂੰ ਕੁਚਲਿਆ, ਡਰਾਈਵਰ ਗੱਡੀ ਛੱਡ ਕੇ ਹੋਇਆ ਫਰਾਰ

ਬਾਜ਼ਾਰ

ਸਵਦੇਸ਼ੀ ਰੱਖੜੀਆਂ ਦਾ ਵਧਿਆ ਰੁਝਾਨ , ਇਸ ਸਾਲ 30,000 ਕਰੋੜ ਰੁਪਏ ਦੇ ਕਾਰੋਬਾਰ ਦਾ ਅੰਦਾਜ਼ਾ

26 ਅਗਸਤ, 2026 05:32 PM

ਰੱਖੜੀ ਤੋਂ ਪਹਿਲਾਂ ਬਾਜ਼ਾਰਾਂ ’ਚ ਖਰੀਦਦਾਰੀ ਤੇਜ਼ ਹੋ ਗਈ ਹੈ ਅਤੇ ਇਸ ਸਾਲ ਰੱਖੜੀ ਤਿਉਹਾਰ ’ਤੇ ਪੂਰੇ ਦੇਸ਼ ’ਚ ਕੁੱਲ ਕਾਰੋਬਾਰ 30,000 ਕਰੋੜ ਰੁਪਏ ਦਾ ਕਾਰੋਬਾਰ ਹੋਣ ਦਾ ਅੰਦਾਜ਼ਾ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਦੇ ਮੁਤਾਬਕ ਇਕੱਲੇ ਰੱਖੜੀਆਂ ਦਾ ਕਾਰੋਬਾਰ ਲੱਗਭਗ 25,000 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਦਿੱਲੀ ’ਚ ਇਹ ਕਾਰੋਬਾਰ ਲੱਗਭਗ 4,000 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਹੈ।

28 ਅਗਸਤ ਨੂੰ ਰੱਖੜੀ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਕ, ਸਦਰ ਬਾਜ਼ਾਰ, ਕਰੋਲ ਬਾਗ, ਲਾਜਪਤ ਨਗਰ, ਕਮਲਾ ਨਗਰ, ਰਾਜੌਰੀ ਗਾਰਡਨ, ਗਾਂਧੀ ਨਗਰ, ਖਾਰੀ ਬਾਵਲੀ ਅਤੇ ਲਕਸ਼ਮੀ ਨਗਰ ਵਰਗੇ ਪ੍ਰਮੁੱਖ ਬਾਜ਼ਾਰਾਂ ’ਚ ਖਰੀਦਦਾਰਾਂ ਦੀ ਭੀੜ ਵਧ ਗਈ ਹੈ। ਰੱਖੜੀਆਂ ਦੇ ਨਾਲ ਮਿਠਾਈ, ਸੁੱਕੇ ਮੇਵੇ, ਕੱਪੜੇ, ਉਪਹਾਰ ਅਤੇ ਇਲੈਕਟ੍ਰਾਨਿਕ ਸਾਮਾਨ ਦੀ ਵਿਕਰੀ ਵੀ ਵਧ ਰਹੀ ਹੈ।

ਸਵਦੇਸ਼ੀ ਰੱਖੜੀਆਂ ਦਾ ਵਧਿਆ ਰੁਝਾਨ
ਕੈਟ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਸਵਦੇਸ਼ੀ ਅਤੇ ਸਥਾਨਕ ਉਤਪਾਦਾਂ ਨੂੰ ਲੈ ਕੇ ਗਾਹਕਾਂ ਦੇ ਰੁਝਾਨ ਤੇ ਪਸੰਦ ’ਚ ਬਦਲਾਅ ਆਇਆ ਹੈ। ਬਾਜ਼ਾਰ ’ਚ ਹੁਣ ਰਵਾਇਤੀ ਰੱਖੜੀਆਂ ਦੇ ਨਾਲ ਦੇਸ਼ਭਗਤੀ ਅਤੇ ਸਮਾਜਿਕ ਸੰਦੇਸ਼ਾਂ ਵਾਲੀਆਂ ਰੱਖੜੀਆਂ ਵੀ ਉਪਲਬਧ ਹਨ। ‘ਵਿਕਸਤ ਭਾਰਤ’, ‘ਬ੍ਰਹਮੋਸ’, ‘ਨਾਰੀ ਵੰਦਨ’ ਅਤੇ ‘ਲਖਪਤੀ ਦੀਦੀ’ ਵਰਗੇ ਵਿਸ਼ਿਆਂ ’ਤੇ ਆਧਾਰਿਤ ਰੱਖੜੀਆਂ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਅਤੇ ਔਰਤ ਖਰੀਦਦਾਰਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ।

ਖੇਤਰੀ ਕਲਾ ਦੀ ਵੀ ਝਲਕ
ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕਾਰੀਗਰ ਆਪਣੀ ਸਥਾਨਕ ਕਲਾ ਅਤੇ ਰਵਾਇਤਾਂ ਨੂੰ ਰੱਖੜੀਆਂ ਦੇ ਡਿਜ਼ਾਈਨ ’ਚ ਸ਼ਾਮਲ ਕਰ ਰਹੇ ਹਨ। ਨਾਗਪੁਰ ਦੀ ਖਾਦੀ, ਜੈਪੁਰ ਦੀ ਸਾਂਗਾਨੇਰੀ ਕਲਾ, ਪੁਣੇ ਦੀ ਬੀਜ ਰੱਖੜੀ, ਆਸਾਮ ਦੀ ਚਾਹ-ਪੱਤੀ, ਕੋਲਕਾਤਾ ਦੀ ਜੂਟ ਅਤੇ ਬਿਹਾਰ ਦੀ ਬਾਂਸ ਅਤੇ ਮਧੂਬਨੀ ਕਲਾ ਤੋਂ ਬਣੀਆਂ ਰੱਖੜੀਆਂ ਬਾਜ਼ਾਰ ’ਚ ਉਪਲਬਧ ਹਨ।

ਕੈਟ ਅਨੁਸਾਰ ਸਵਦੇਸ਼ੀ ਰੱਖੜੀਆਂ ਦੀ ਵਧਦੀ ਮੰਗ ਨਾਲ ਮਹਿਲਾ ਉੱਦਮੀਆਂ, ਸਵੈ-ਸਹਾਇਤਾ ਸਮੂਹਾਂ ਅਤੇ ਸਥਾਨਕ ਕਾਰੀਗਰਾਂ ਨੂੰ ਵੀ ਤਿਉਹਾਰਾਂ ਦੌਰਾਨ ਰੋਜ਼ਗਾਰ ਅਤੇ ਆਮਦਨ ਦੇ ਬਿਹਤਰ ਮੌਕੇ ਮਿਲ ਰਹੇ ਹਨ।

ਖੰਡੇਲਵਾਲ ਨੇ ਵਪਾਰੀਆਂ ਅਤੇ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੇ ਸਾਰੇ ਤਿਉਹਾਰਾਂ ’ਤੇ ਭਾਰਤੀ ਉਤਪਾਦਾਂ ਨੂੰ ਤਰਜੀਹ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵੋਕਲ ਫਾਰ ਲੋਕਲ’, ‘ਲੋਕਲ ਫਾਰ ਗਲੋਬਲ’ ਅਤੇ ‘ਆਤਮਨਿਰਭਰ ਭਾਰਤ’ ਦੇ ਸੰਕਲਪ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ।

Have something to say? Post your comment

ਅਤੇ ਬਾਜ਼ਾਰ ਖਬਰਾਂ

ਹੁਣ ਆਂਡਿਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ, ਇਸ ਕਾਰਨ ਅਜੇ ਹੋਰ ਵਧਣਗੇ ਰੇਟ

ਹੁਣ ਆਂਡਿਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ, ਇਸ ਕਾਰਨ ਅਜੇ ਹੋਰ ਵਧਣਗੇ ਰੇਟ

Credit Card ਦਾ ਵਧਿਆ ਕ੍ਰੇਜ਼, ਜੁਲਾਈ ਦੇ ਅੰਕੜਿਆਂ ਨੇ ਕੀਤਾ ਹੈਰਾਨ, HDFC ਤੇ SBI ਨੇ ਮਾਰੀ ਬਾਜ਼ੀ

Credit Card ਦਾ ਵਧਿਆ ਕ੍ਰੇਜ਼, ਜੁਲਾਈ ਦੇ ਅੰਕੜਿਆਂ ਨੇ ਕੀਤਾ ਹੈਰਾਨ, HDFC ਤੇ SBI ਨੇ ਮਾਰੀ ਬਾਜ਼ੀ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ ਨੇ ਮਾਰੀ 286 ਅੰਕਾਂ ਦੀ ਛਾਲ ਤੇ ਨਿਫਟੀ 24,300 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ ਨੇ ਮਾਰੀ 286 ਅੰਕਾਂ ਦੀ ਛਾਲ ਤੇ ਨਿਫਟੀ 24,300 ਦੇ ਪਾਰ ਬੰਦ

ਸਰਕਾਰ ਦੇ ਫੈਸਲੇ ਤੋਂ ਬਾਅਦ Hindustan Copper ਦੇ ਸ਼ੇਅਰ ਡਿੱਗੇ, ਜਾਣੋ ਕੀ ਹੈ ਯੋਜਨਾ

ਸਰਕਾਰ ਦੇ ਫੈਸਲੇ ਤੋਂ ਬਾਅਦ Hindustan Copper ਦੇ ਸ਼ੇਅਰ ਡਿੱਗੇ, ਜਾਣੋ ਕੀ ਹੈ ਯੋਜਨਾ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ ਚਾਰ ਪੈਸੇ ਡਿੱਗਾ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ ਚਾਰ ਪੈਸੇ ਡਿੱਗਾ

FSSAI ਦੀ ਵੱਡੀ ਕਾਰਵਾਈ : Marche Retail ਦਾ ਲਾਇਸੈਂਸ ਕੀਤਾ ਰੱਦ, 3 ਘਿਓ ਬ੍ਰਾਂਡ 'ਤੇ ਲਗਾਈ ਪਾਬੰਦੀ

FSSAI ਦੀ ਵੱਡੀ ਕਾਰਵਾਈ : Marche Retail ਦਾ ਲਾਇਸੈਂਸ ਕੀਤਾ ਰੱਦ, 3 ਘਿਓ ਬ੍ਰਾਂਡ 'ਤੇ ਲਗਾਈ ਪਾਬੰਦੀ

ਰਖੜੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਜਾਰੀ, ਜਾਣੋ ਕਿੰਨੇ ਹੋਏ Gold-Silver ਦੇ ਰੇਟ

ਰਖੜੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਜਾਰੀ, ਜਾਣੋ ਕਿੰਨੇ ਹੋਏ Gold-Silver ਦੇ ਰੇਟ

ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 200 ਤੋਂ ਵਧ ਅੰਕ ਵਧਿਆ ਤੇ ਨਿਫਟੀ 24,309 'ਤੇ

ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 200 ਤੋਂ ਵਧ ਅੰਕ ਵਧਿਆ ਤੇ ਨਿਫਟੀ 24,309 'ਤੇ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ 7 ਪੈਸੇ ਚੜ੍ਹਿਆ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ 7 ਪੈਸੇ ਚੜ੍ਹਿਆ

ਡ੍ਰਿਵਨ ਨੇ ਟਾਟਾ ਮੋਟਰਜ਼ ਨਾਲ ਆਪਣੇ ਇਲੈਕਟ੍ਰਿਕ ਕਮਰਸ਼ੀਅਲ ਵਾਹਨਾਂ ਲਈ ਕੀਤਾ ਸਮਝੌਤਾ

ਡ੍ਰਿਵਨ ਨੇ ਟਾਟਾ ਮੋਟਰਜ਼ ਨਾਲ ਆਪਣੇ ਇਲੈਕਟ੍ਰਿਕ ਕਮਰਸ਼ੀਅਲ ਵਾਹਨਾਂ ਲਈ ਕੀਤਾ ਸਮਝੌਤਾ