ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਦਾ ਸਵਾਗਤ ਕਰਦਿਆਂ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਨੇ ਕਿਹਾ ਕਿ ਇਸ ਨਾਲ ਤਹਿਰਾਨ ਨੂੰ ਵਾਸ਼ਿੰਗਟਨ ਨਾਲ ਆਪਣੇ 47 ਸਾਲਾਂ ਦੇ ਨਾਕਾਮ ਰਿਸ਼ਤਿਆਂ ਵਿਚ ਇਕ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ। ਵੇਂਸ ਨੇ ਕਿਹਾ ਕਿ ਇਸ ਸ਼ਾਂਤੀ ਸਮਝੌਤੇ ਦੀਆਂ 2 ਮੁੱਖ ਪ੍ਰਾਪਤੀਆਂ ਹਨ। ਇਹ ਪੱਕਾ ਕਰਦਾ ਹੈ ਕਿ ਈਰਾਨ ਕੋਲ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਹੋਣਗੇ ਅਤੇ ਜੇਕਰ ਈਰਾਨ ਸਮਝੌਤੇ ਵਿਚ ਤੈਅ ਸ਼ਰਤਾਂ ਦੀ ਪਾਲਣਾ ਕਰਦਾ ਹੈ, ਤਾਂ ਉਸ ਦੇ ਲਈ ਗਲੋਬਲ ਅਰਥਵਿਵਸਥਾ ਵਿਚ ਸ਼ਾਮਲ ਹੋਣ ਦੇ ਰਾਹ ਖੁੱਲ੍ਹ ਜਾਣਗੇ।
ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਅਮਰੀਕਾ ਅਤੇ ਈਰਾਨ ਵਿਚਾਲੇ 47 ਸਾਲਾਂ ਤੋਂ ਚੱਲੇ ਆ ਰਹੇ ਨਾਕਾਮ ਰਿਸ਼ਤੇ ਦੇ ਅਧਿਆਏ ਵਿਚ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਨ ਪਰ ਇਸ ਦੇ ਲਈ ਜ਼ਰੂਰੀ ਹੈ ਕਿ ਈਰਾਨੀ ਵੀ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ। ਜੇਕਰ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਖ਼ਤਮ ਕਰਨ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦਾ ਹੈ, ਤਾਂ ਉਸ ਨੂੰ 300 ਅਰਬ ਅਮਰੀਕੀ ਡਾਲਰ ਦੇ ਪੁਨਰ-ਨਿਰਮਾਣ ਫੰਡ ਤੱਕ ਪਹੁੰਚ ਮਿਲ ਜਾਵੇਗੀ ਪਰ ਇਹ ਪੈਸਾ ਅਮਰੀਕਾ ਵੱਲੋਂ ਨਹੀਂ ਆਵੇਗਾ।