Sunday, October 11, 2026
BREAKING
• ਮਾਨਸਿਕ ਤੰਦਰੁਸਤੀ ਨਾਲ ਹੀ ਨਸ਼ਾ ਮੁਕਤੀ ਦੀ ਰਾਹ ਹੁੰਦੀ ਹੈ ਆਸਾਨ : ਡਾ ਰਮਨਦੀਪ  • ਸਿਹਤਮੰਦ ਬਿਰਧ ਅਵਸਥਾ ਲਈ ਅਪਣਾਓ ਸੰਤੁਲਿਤ ਖੁਰਾਕ ਅਤੇ ਸਰਗਰਮ ਜੀਵਨਸ਼ੈਲੀ : ਸਿਵਲ ਸਰਜਨ ਡਾ. ਅਮਨ ਸੂਦ • ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਹੀ ਨਜ਼ਰ ਦੀ ਸੁਰੱਖਿਆ ਦਾ ਪਹਿਲਾ ਕਦਮ :ਡਾ. ਦਵਿੰਦਰ ਢਾਂਡਾ  • ਪਰਗਟ ਸਿੰਘ ਨੇ ਤਾਜਪੋਸ਼ੀ ਮੌਕੇ ਦਿੱਤਾ ਖ਼ਾਸ ਸੁਨੇਹਾ, 'ਜੋਸ਼ ਅਤੇ ਹੋਸ਼ ਦੇ ਸੁਮੇਲ ਨਾਲ ਅੱਗੇ ਵਧੇਗੀ ਕਾਂਗਰਸ' • ਪਰਗਟ ਸਿੰਘ ਦੀ ਤਾਜਪੋਸ਼ੀ 'ਚ ਵੜਿੰਗ ਤੇ ਚੰਨੀ ਦੀ ਐਂਟਰੀ, ਵੜਿੰਗ ਬੋਲੇ-ਮੈਨੂੰ ਕੋਈ ਮਲਾਲ ਨਹੀਂ • 'ਕਪਤਾਨ ਨੂੰ ਮਿਲੀ ਅਜਿਹੀ ਟੀਮ ਜੋ ਕਿਸੇ ਕੋਲ ਨਹੀਂ', ਪਰਗਟ ਸਿੰਘ ਦੀ ਤਾਜਪੋਸ਼ੀ 'ਤੇ ਬੋਲੇ ਸਚਿਨ ਪਾਇਲਟ • ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ • 'ਹਟਾਓ ਸਾਰੇ ਬੈਰੀਕੇਡ, ਇੰਟਰਨੈੱਟ-ਮੈਟਰੋ ਵੀ...', ਸੁਪਰੀਮ ਕੋਰਟ ਨੇ ਦਿੱਲੀ ਪੁਲਸ ਨੂੰ ਦਿੱਤਾ ਹੁਕਮ • ਪੂਰਬੀ ਅਫਰੀਕਾ ਤੋਂ ਵੱਡੀ ਖ਼ਬਰ : ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 109 ਪ੍ਰਵਾਸੀਆਂ ਦੀ ਮੌਤ • ਫਾਜ਼ਿਲਕਾ ’ਚ ਭਾਰੀ ਮੀਂਹ-ਝੱਖੜ ਨੇ ਮਚਾਈ ਤਬਾਹੀ, ਫਲੈਕਸ ਬੋਰਡ ਉੱਡੇ, ਖੰਭੇ ਅਤੇ ਦਰਖੱਤ ਡਿੱਗੇ

ਰਾਸ਼ਟਰੀ

'ਵੋਟ ਚੋਰ' ਹੁਣ SIR ਰਾਹੀਂ ਉੱਤਰ ਪ੍ਰਦੇਸ਼ 'ਚ ਕਰ ਰਹੇ ਹਨ 'ਵੋਟ ਚੋਰੀ' : ਜੈਰਾਮ ਰਮੇਸ਼

09 ਅਕਤੂਬਰ, 2026 07:17 PM

ਨਵੀਂ ਦਿੱਲੀ : ਕਾਂਗਰਸ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਇਕ 'ਹਥਿਆਰ' ਹੈ, ਜਿਸ ਦਾ ਇਸਤੇਮਾਲ ਮੁੱਖ ਚੋਣ ਕਮਿਸ਼ਨ (ਸੀਈਸੀ) ਗਿਆਨੇਸ਼ ਕੁਮਾਰ ਨੇ 'ਖਤਰਨਾਕ ਜੋੜੀ' ਦੇ ਸ਼ਾਸਨ ਨੂੰ ਬਣਾਏ ਰੱਖਣ ਲਈ ਕੀਤਾ ਹੈ। ਕਾਂਗਰਸ ਦੇ ਸੰਚਾਰ ਵਿਭਾਗ ਦੇ ਇੰਚਾਰਜ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਲੇਖ ਸ਼ੇਅਰ ਕੀਤਾ। ਇਸ 'ਚ ਕਿਹਾ ਗਿਆ ਸੀ ਕਿ ਐੱਸਆਈਆਰ ਨੂੰ ਵੋਟਰ ਸੂਚੀ ਨੂੰ 'ਸ਼ੁੱਧ' ਕਰਨ ਦੀ ਕਵਾਇਦ ਦੱਸਿਆ ਗਿਆ ਸੀ ਪਰ ਅਸਲ 'ਚ ਇਸ 'ਚ ਤਰੀਕੇ ਨਾਲ ਜੁੜੀਆਂ ਕਮੀਆਂ ਅਤੇ ਮਨਮਾਨੇ ਢੰਗ ਨਾਲ ਨਿਯਮਾਂ 'ਚ ਤਬਦੀਲੀ ਕੀਤੀ ਗਈ, ਜਿਸ ਕਾਰਨ ਵੱਡੀ ਗਿਣਤੀ 'ਚ ਅਸਲੀ ਵੋਟਰਾਂ ਦੇ ਨਾਂ ਹਟਾ ਦਿੱਤੇ ਗਏ। ਜੈਰਾਮ ਨੇ 'ਐਕਸ' 'ਤੇ ਲੇਖ ਸ਼ੇਅਰ ਕਰਦੇ ਹੋਏ ਕਿਹਾ,''ਇੱਥੇ ਇਸ ਗੱਲ ਦਾ ਪੂਰਾ ਵਿਸ਼ਲੇਸ਼ਣ ਹੈ ਕਿ ਕਿਵੇਂ ਐੱਸਆਈਆਰ ਸੰਵਿਧਾਨ ਦੀ ਧਾਰਾ 326 ਦੀ ਭਾਵਨਾ ਅਤੇ ਮੂਲ ਮਕਸਦ ਨੂੰ ਖਤਮ ਕਰ ਰਿਹਾ ਹੈ ਅਤੇ ਜਾਣਬੁੱਝ ਕੇ ਕਰੋੜਾਂ ਭਾਰਤੀਆਂ ਨੂੰ ਵੋਟ ਦੇਣ ਦੇ ਅਧਿਕਾਰ ਤੋਂ ਵਾਂਝੇ ਕਰ ਰਿਹਾ ਹੈ।''

ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਐੱਸਆਈਆਰ ਇਕ 'ਹਥਿਆਰ' ਹੈ, ਜਿਸ ਦਾ ਇਸਤੇਮਾਲ ਮੁੱਖ ਚੋਣ ਕਮਿਸ਼ਨਰ ਨੇ 'ਖਤਰਨਾਕ ਜੋੜੀ' ਦੇ ਸ਼ਾਸਨ ਨੂੰ ਬਣਾਏ ਰੱਖਣ ਲਈ ਕੀਤਾ ਹੈ।'' ਇਕ ਹੋਰ ਪੋਸਟ 'ਚ ਜੈਰਾਮ ਰਮੇਸ਼ ਨੇ ਦੋਸ਼ ਲਗਾਇਆ ਕਿ 'ਵੋਟ ਚੋਰ' ਹੁਣ ਐੱਸਆਈਆਰ ਰਾਹੀਂ ਉੱਤਰ ਪ੍ਰਦੇਸ਼ 'ਚ 'ਵੋਟ ਚੋਰੀ' ਕਰ ਰਹੇ ਹਨ। ਰਮੇਸ਼ ਨੇ ਕਿਹਾ,''ਮੋਦੀ-ਸ਼ਾਹ ਦੀ ਸਾਜਿਸ਼ ਰਚਣ ਵਾਲੀ ਜੋਸ਼ੀ ਉੱਤਰ ਪ੍ਰਦੇਸ਼ 'ਚ ਆਪਣੀ ਯਕੀਨੀ ਹਾਰ ਦੇ ਡਰ ਨਾਲ ਵੋਟ ਚੋਰੀ ਦੇ ਆਪਣੇ ਆਖ਼ਰੀ ਹਥਿਆਰ ਦਾ ਇਸਤੇਮਾਲ ਕਰ ਰਹੀ ਹੈ। ਰਿਪੋਰਟਸ ਕਲੈਕਟਿਵ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਯੂਪੀ 'ਚ ਵੋਟਰ ਲਿਸਟ ਤੋਂ ਵੱਡੇ ਪੈਮਾਨੇ 'ਤੇ ਨਾਂ ਹਟਾਏ ਗਏ, ਸ਼ੱਕੀ ਤਰੀਕੇ ਨਾਲ ਨਵੇਂ ਵੋਟਰ ਜੋੜੇ ਗਏ ਅਤੇ ਪੂਰੀ ਪ੍ਰਕਿਰਿਆ 'ਚ ਨਿਯਮਾਂ ਦੀ ਗੰਭੀਰ ਉਲੰਘਣਾ ਹੋਈ।''

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਹਟਾਓ ਸਾਰੇ ਬੈਰੀਕੇਡ, ਇੰਟਰਨੈੱਟ-ਮੈਟਰੋ ਵੀ...', ਸੁਪਰੀਮ ਕੋਰਟ ਨੇ ਦਿੱਲੀ ਪੁਲਸ ਨੂੰ ਦਿੱਤਾ ਹੁਕਮ

'ਹਟਾਓ ਸਾਰੇ ਬੈਰੀਕੇਡ, ਇੰਟਰਨੈੱਟ-ਮੈਟਰੋ ਵੀ...', ਸੁਪਰੀਮ ਕੋਰਟ ਨੇ ਦਿੱਲੀ ਪੁਲਸ ਨੂੰ ਦਿੱਤਾ ਹੁਕਮ

ਤਾਮਿਲਨਾਡੂ ਵਾਸੀਆਂ ਨੂੰ PM ਮੋਦੀ ਦੀ ਵੱਡੀ ਸੌਗਾਤ ! 13,000 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਤਾਮਿਲਨਾਡੂ ਵਾਸੀਆਂ ਨੂੰ PM ਮੋਦੀ ਦੀ ਵੱਡੀ ਸੌਗਾਤ ! 13,000 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਚੇਨਈ ਮੈਟਰੋ ਦੀ ਨਵੀਂ ਲਾਈਨ ਦਾ PM ਮੋਦੀ ਵੱਲੋਂ ਉਦਘਾਟਨ; ਮੁੱਖ ਮੰਤਰੀ ਵਿਜੇ ਨਾਲ ਕੀਤਾ ਸਫ਼ਰ

ਚੇਨਈ ਮੈਟਰੋ ਦੀ ਨਵੀਂ ਲਾਈਨ ਦਾ PM ਮੋਦੀ ਵੱਲੋਂ ਉਦਘਾਟਨ; ਮੁੱਖ ਮੰਤਰੀ ਵਿਜੇ ਨਾਲ ਕੀਤਾ ਸਫ਼ਰ

CJP ਆਗੂ ਅਭਿਜੀਤ ਦੀਪਕੇ, ਰੰਕਾ ਤੇ ਦਾਸ ਰਿਹਾਅ, SC ਨੇ 1 ਸਾਲ ਤੱਕ ਸ਼ਾਂਤੀ ਬਣਾਉਣ ਦੀ ਰੱਖੀ ਸ਼ਰਤ

CJP ਆਗੂ ਅਭਿਜੀਤ ਦੀਪਕੇ, ਰੰਕਾ ਤੇ ਦਾਸ ਰਿਹਾਅ, SC ਨੇ 1 ਸਾਲ ਤੱਕ ਸ਼ਾਂਤੀ ਬਣਾਉਣ ਦੀ ਰੱਖੀ ਸ਼ਰਤ

ਭਲਕੇ ਦਿੱਲੀ ’ਚ ‘ਇੰਡੀਆ’ ਗੱਠਜੋੜ ਵਲੋਂ ਕੀਤਾ ਜਾਵੇਗਾ ਵੱਡਾ ਵਿਰੋਧ ਪ੍ਰਦਰਸ਼ਨ

ਭਲਕੇ ਦਿੱਲੀ ’ਚ ‘ਇੰਡੀਆ’ ਗੱਠਜੋੜ ਵਲੋਂ ਕੀਤਾ ਜਾਵੇਗਾ ਵੱਡਾ ਵਿਰੋਧ ਪ੍ਰਦਰਸ਼ਨ

CJP ਪ੍ਰਦਰਸ਼ਨ ਕਾਰਨ ਦਿੱਲੀ 'ਚ ਦੂਜੇ ਦਿਨ ਵੀ ਠੱਪ ਰਹੀ ਆਵਾਜਾਈ , ਖੱਜਲ-ਖੁਆਰ ਹੋਏ ਲੋਕ

CJP ਪ੍ਰਦਰਸ਼ਨ ਕਾਰਨ ਦਿੱਲੀ 'ਚ ਦੂਜੇ ਦਿਨ ਵੀ ਠੱਪ ਰਹੀ ਆਵਾਜਾਈ , ਖੱਜਲ-ਖੁਆਰ ਹੋਏ ਲੋਕ

CJP ਪ੍ਰਦਰਸ਼ਨ 'ਤੇ ਬੋਲੀ ਕੰਗਨਾ ਰਣੌਤ, ਦੇਸ਼ ਨੂੰ ਤੋੜਨ 'ਚ ਲੱਗੀਆਂ ਹੋਈਆਂ ਹਨ ਕਈ ਤਾਕਤਾਂ

CJP ਪ੍ਰਦਰਸ਼ਨ 'ਤੇ ਬੋਲੀ ਕੰਗਨਾ ਰਣੌਤ, ਦੇਸ਼ ਨੂੰ ਤੋੜਨ 'ਚ ਲੱਗੀਆਂ ਹੋਈਆਂ ਹਨ ਕਈ ਤਾਕਤਾਂ

UP ਤੋਂ ਬਿਨਾਂ ਮੁਕਾਬਲਾ ਜਿੱਤੇ ਸਾਰੇ 10 ਰਾਜ ਸਭਾ ਉਮੀਦਵਾਰ, BJP ਦੇ 8 ਤੇ ਸਪਾ ਦੇ 2 ਸੰਸਦ ਮੈਂਬਰ ਚੁਣੇ

UP ਤੋਂ ਬਿਨਾਂ ਮੁਕਾਬਲਾ ਜਿੱਤੇ ਸਾਰੇ 10 ਰਾਜ ਸਭਾ ਉਮੀਦਵਾਰ, BJP ਦੇ 8 ਤੇ ਸਪਾ ਦੇ 2 ਸੰਸਦ ਮੈਂਬਰ ਚੁਣੇ

'ਸਭ ਕੁਝ ਠੱਪ ਨਹੀਂ ਕਰ ਸਕਦੇ...', ਟਰੇਨਾਂ ਰੱਦ ਕਰਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ

'ਸਭ ਕੁਝ ਠੱਪ ਨਹੀਂ ਕਰ ਸਕਦੇ...', ਟਰੇਨਾਂ ਰੱਦ ਕਰਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ

INDIA ਗਠਜੋੜ ਦੇ ਆਗੂ ਰਾਸ਼ਟਰਪਤੀ ਮੁਰਮੂ ਨਾਲ ਕਰਨਗੇ ਮੁਲਾਕਾਤ, ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਰੱਖਣਗੇ ਮੰਗ

INDIA ਗਠਜੋੜ ਦੇ ਆਗੂ ਰਾਸ਼ਟਰਪਤੀ ਮੁਰਮੂ ਨਾਲ ਕਰਨਗੇ ਮੁਲਾਕਾਤ, ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਰੱਖਣਗੇ ਮੰਗ