ਲੁਧਿਆਣਾ : ਡਾ. ਸੁਰਜੀਤ ਸਿੰਘ ਭਦੌੜ ਜਨਰਲ ਮੈਨੇਜਰ ਵੇਰਕਾ ਤੇ ਬੀਤੇ ਦਿਨੀਂ ਜਗਰਾਉਂ 'ਚ ਹੋਇਆ ਹਮਲਾ ਜੋ 2 ਲੱਖ ਦੀ ਲੁੱਟ ਖੋਹ ਦੇ ਮਾਮਲੇ ਨਾਲ ਸ਼ੁਰੂ ਹੋਇਆ ਸੀ, ਉਹ ਹੁਣ ਪੰਜਾਬ ਪੁਲਸ ਦੀ ਪੜਤਾਲ ਨਾਲ ਸਨਸਨੀਖੇਜ ਖੁਲਾਸਿਆਂ ਵੱਲ ਚਲਾ ਗਿਆ ਹੈ। ਇਸ ਦੀ ਤਫਤੀਸ਼ ਜਗਰਾਉ ਪੁਲਿਸ ਦੇ ਉੱਚ ਅਧਿਕਾਰੀਆਂ ਰਾਹੀ ਕੀਤੀ ਗਈ ਅਤੇ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਕਿ ਹਮਲਾ ਵੇਰਕਾ ਮਿਲਕ ਪਲਾਂਟਾਂ ਵਿਚ ਕੰਮ ਕਰ ਰਹੇ ਟਰਾਂਸਪੋਟਰਾਂ ਨੇ ਆਪਣੇ ਗੁੰਡਿਆਂ ਵੱਲੋਂ ਕਰਵਾਇਆ ਗਿਆ। ਫੜੇ ਗਏ ਦੋਸ਼ੀਆਂ ਨੇ ਇਹ ਕਬੂਲ ਵੀ ਕਰ ਲਿਆ ਹੈ।
ਜਨਰਲ ਮੈਨੇਜਰ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਨੇ ਚੰਡੀਗੜ੍ਹ ਪੁਲਿਸ ਦੀ ਇਸ ਅਣਗਹਿਲੀ ਤੇ ਸਖਤ ਰੁਖ ਅਪਣਾਇਆ ਹੈ। ਕਮਿਸ਼ਨ ਨੇ ਐਸ.ਐਸ.ਪੀ ਚੰਡੀਗੜ੍ਹ ਨੂੰ 15 ਸਤੰਬਰ 2026 ਨੂੰ ਕਮਿਸ਼ਨ ਵਿੱਚ ਤਲਬ ਕੀਤਾ ਅਤੇ ਸਖਤ ਲਹਿਜੇ ਵਿੱਚ 15 ਦਿਨਾਂ ਦੇ ਵਿੱਚ ਕਿਸਾਨ ਆਗੂ ਰਾਜੇਵਾਲ ਦੇ ਦੋਸ਼ੀ ਸਾਥੀਆਂ ਖਿਲਾਫ ਐਫ.ਆਈ.ਆਰ ਦਰਜ ਕਰਨ ਅਤੇ ਡਾ. ਸੁਰਜੀਤ ਸਿੰਘ ਭਦੌੜ ਨੂੰ ਪੁਲਿਸ ਸੁਰੱਖਿਆ ਦੇਣ ਲਈ ਡੀ.ਜੀ.ਪੀ ਪੰਜਾਬ ਨੂੰ ਹੁਕਮ ਜਾਰੀ ਕੀਤੇ ਹਨ।ਕਮਿਸ਼ਨ ਨੇ ਇਸ ਮਾਮਲੇ ਸਬੰਧੀ ਇੱਕ ਸਾਲ ਪਹਿਲਾਂ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਸਿਫਾਰਸ਼ਾਂ ਦੀ ਅਣਦੇਖੀ ਕਰਨ ਕਰਕੇ ਚੰਡੀਗੜ੍ਹ ਪੁਲਿਸ ਦੀ ਖੂਬ ਝਾੜਝੰਬ ਕੀਤੀ ਅਤੇ ਦੋਸ਼ੀਆਂ ਖਿਲਾਫ ਪੁਲਿਸ ਕਾਰਵਾਈ ਨਾ ਹੋਣ ਕਰਕੇ ਪੀੜਤ ਤੇ ਹੋਏ ਜਾਨਲੇਵਾ ਹਮਲੇ ਦਾ ਸ਼ਖਤ ਨੋਟਿਸ ਲੈਂਦਿਆਂ ਚੰਡੀਗੜ੍ਹ ਪੁਲਿਸ ਦੇ ਪੜਤਾਲ ਅਫਸਰ ਖਿਲਾਫ ਐਸ.ਸੀ/ਐਸ.ਟੀ ਐਕਟ ਦੇ ਤਹਿਤ ਸ਼ਖਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਚੰਡੀਗੜ੍ਹ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਬਲਵੀਰ ਸਿੰਘ ਰਾਜੇਵਾਲ ਦੇ ਸਾਥੀਆਂ ਖਿਲਾਫ ਐੱਫ.ਆਈ.ਆਰ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਟੈਂਡਰਾਂ ਵਿੱਚ ਗੜਬੜੀ ਰੋਕਣ ਦੇ ਕਾਰਨ ਪਹਿਲੀ ਸਤੰਬਰ 2026 ਨੂੰ ਦਾਗੀ ਟਰਾਂਸਪੋਰਟਰਾਂ ਦੇ ਭਾੜੇ ਦੇ ਗੁੰਡਿਆਂ ਨੇ ਵੇਰਕਾ ਦੇ ਫਿਰੋਜ਼ਪੁਰ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੂੰ ਡਿਊਟੀ ਤੋਂ ਬਾਅਦ ਸ਼ਾਮ ਨੂੰ ਘਰ ਆਉਦਿਆਂ ਰਸਤੇ ਵਿੱਚ ਘੇਰ ਕੇ ਬਿਲੁਕਲ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਬੰਦੀ ਬਣਾ ਕੇ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਅਤੇ ਬਹੁਤ ਗੰਭੀਰ ਹਾਲਤ ਵਿੱਚ ਉਹਨਾਂ ਨੂੰ ਹਮਲਾ ਕਰਕੇ ਗੱਡੀ ਵਿੱਚ ਬੰਦ ਕਰ ਦਿੱਤਾ ਗਿਆ। ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।ਉਕਤ ਦਾਗੀ ਟਰਾਂਸਪੋਰਟਰਾਂ ਵੱਲੋਂ ਇਸ ਤੋਂ ਪਹਿਲਾ ਦੋ ਵਾਰ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੂੰ ਗੱਡੀਆਂ ਨੂੰ ਫਾਇਦਾ ਪਹੁੰਚਾਉਣ ਲਈ ਸੇਵਾ ਪਾਣੀ ਭਾਵ ਰਿਸ਼ਵਤ ਦੇ ਪੇਸ਼ਕਸ਼ ਕੀਤੀ ਗਈ, ਜਿਸਤੋਂ ਡਾ. ਸੁਰਜੀਤ ਸਿੰਘ ਭਦੌੜ ਵੱਲੋਂ ਸਾਫ ਤੌਰ ਤੇ ਇੰਨਕਾਰ ਕਰ ਦਿੱਤਾ ਗਿਆ ਸੀ ਅਤੇ ਵਿਭਾਗ ਦੀ ਸੱਚੀ ਕਾਰਗੁਜਾਰੀ ਅਤੇ ਇਮਾਨਦਾਰੀ ਦੀ ਪਾਲਣਾ ਕੀਤੀ ਗਈ ਸੀ। ਇਸ ਸਬੰਧੀ ਇੱਕਠੀ ਕੀਤੀ ਗਈ ਹੋਰ ਜਾਣਕਾਰੀ ਤੋਂ ਪਤਾ ਲੱਗਾ ਕਿ ਪਹਿਲਾਂ ਵੀ ਮਿਲਕਫੈੱਡ ਦੇ ਮਿਲਕ ਪਲਾਂਟਾਂ ਵਿੱਚ ਦੁੱਧ ਦੀ ਢੋਆ-ਢੁਆਈ ਕਰ ਰਹੇ ਟਰਾਂਸਪੋਟਰਾਂ ਵੱਲੋਂ ਵੱਡੇ ਪੱਧਰ ਤੇ ਹੇਰਾ-ਫੇਰੀ ਕਰਨ ਦਾ ਮਾਮਲਾ ਜਦੋਂ ਮੈਨੇਜਰ ਅਤੇ ਜਨਰਲ ਮੈਨੇਜਰ ਹੁੰਦਿਆ ਡਾ. ਸੁਰਜੀਤ ਸਿੰਘ ਭਦੌੜ ਦੇ ਧਿਆਨ ਹੇਠ ਆਇਆ ਸੀ ਤਾਂ ਉਹਨਾਂ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਸੀ। ਇਹ ਵੀ ਪਤਾ ਲੱਗਿਆ ਹੈ ਕਿ ਇਸ ਗੋਰਖ ਧੰਦੇ ਵਿੱਚ ਮਿਲਕ ਪਲਾਂਟਾਂ ਦੇ ਡਾਇਰੈਕਟਰ ਅਤੇ ਮਿਲਕਫੈੱਡ ਵਿੱਚ ਕੰਮ ਕਰ ਰਹੇ ਕੁਝ ਅਧਿਕਾਰੀ ਵੀ ਸ਼ਾਮਿਲ ਹਨ। ਕਿਉਕਿ ਦੁੱਧ ਦੀ ਢੋਆ-ਢੁਆਈ ਦੇ ਦੌਰਾਨ ਉਕਤ ਟਰਾਂਸਪੋਰਟਰ ਆਪਣੀਆਂ ਬਲੈਕ ਲਿਸਟ ਕੀਤੀਆਂ ਗੱਡੀਆਂ ਨੂੰ ਮੁੜ ਕੰਮ ਦੇਣ ਲਈ ਦਬਾਅ ਪਾ ਰਹੇ ਸਨ। ਟਰਾਂਸਪੋਰਟਰ ਡਾਇਰੈਕਟਰਾਂ ਨਾਲ ਮਿਲਕੇ ਮਿਲਕਫੈੱਡ ਦੀਆਂ ਕੁਆਲਿਟੀ ਲੈਬਾਂ ਵਿੱਚ ਮਿਲੀਭੁਗਤ ਨਾਲ ਸੈਂਪਲ ਪਾਸ ਕਰਵਾ ਕੇ ਵਿੱਤੀ ਫਾਇਦੇ ਲੈਂਦੇ ਸਨ। ਇਹਨਾਂ ਬੇਨਿਯਮੀਆਂ ਨੂੰ ਰੋਕਣ ਕਰਕੇ ਇਹ ਦਾਗੀ ਗਰੁੱਪ ਜਨਰਲ ਮੈਨੇਜਰ ਨਾਲ ਨਿੱਜੀ ਜਾਤੀ ਰੰਜਿਸ਼ ਰੱਖਣ ਲੱਗ ਪਏ।
ਫਿਰ ਜੁਲਾਈ 2024 ਵਿੱਚ ਇਹਨਾਂ ਟਰਾਂਸਪੋਟਰਾਂ ਦੀ ਸ਼ਹਿ ਤੇ ਲੁਧਿਆਣਾ ਮਿਲਕ ਪਲਾਂਟ ਦੇ ਮੁਅਤੱਲ ਸਾਬਕਾ ਡਾਇਰੈਕਟਰਾਂ ਅਤੇ ਮੋਹਾਲੀ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਲੈ ਕੇ ਕਿਸਾਨ ਭਵਨ ਚੰਡੀਗੜ੍ਹ ਪ੍ਰੈਸ ਕੰਨਫਰੰਸ ਕਰਕੇ ਡਾ ਸੁਰਜੀਤ ਸਿੰਘ ਭਦੌੜ ਨੂੰ ਭ੍ਰਿਸ਼ਟ ਅਫਸਰ ਐਲਾਨਣ ਦੀ ਕੋਸ਼ਿਸ਼ ਕਰਦਿਆਂ ਜਾਤੀ ਟਿੱਪਣੀਆਂ ਕੀਤੀਆਂ ਅਤੇ ਉਹਨਾਂ ਦਾ ਅਕਸ ਲੋਕਾਂ ਅਤੇ ਸਰਕਾਰ ਸਾਹਮਣੇ ਖਰਾਬ ਕਰਨ ਦੀ ਨੀਅਤ ਨਾਲ ਗਲਤ ਜਾਣਕਾਰੀ ਦੇ ਮੁੱਖ ਮੰਤਰੀ ਅਤੇ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਅਧਿਕਾਰੀ ਖਿਲਾਫ ਕਾਰਵਾਈ ਕਰਨ ਲਈ ਕਈ ਪੱਤਰ ਲਿਖੇ, ਤਾਂ ਕਿ ਟਰਾਂਸਪੋਰਟਰ ਮਾਫੀਆਂ ਨੂੰ ਖੁੱਲ ਦੇਣ ਲਈ ਇਸ ਇਮਾਨਦਾਰ ਅਧਿਕਾਰੀ ਦੀ ਕਿਸੇ ਮਿਲਕ ਪਲਾਂਟ ਵਿੱਚ ਨਿਯੁਕਤੀ ਨਾਂ ਹੋ ਸਕੇ।
ਡਾ ਸੁਰਜੀਤ ਸਿੰਘ ਭਦੌੜ ਵੱਲੋਂ ਇਹਨਾਂ ਖਿਲਾਫ ਮਾਣਯੋਗ ਐਸ.ਐਸ.ਪੀ ਚੰਡੀਗੜ੍ਹ ਨੂੰ ਦਿੱਤੀ ਸੀ ਅਤੇ ਇੱਕ ਸ਼ਿਕਾਇਤ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਦਿੱਤੀ ਗਈ ਅਤੇ ਕਮਿਸ਼ਨ ਨੇ ਵੀ ਇਸ ਦੀ ਪੜਤਾਲ ਐਸ.ਐਸ.ਪੀ ਚੰਡੀਗੜ੍ਹ ਨੂੰ ਲਿਖਿਆ ਅਤੇ ਪੜਤਾਲ ਉਪਰੰਤ ਕਮਿਸ਼ਨ ਨੇ ਲੁਧਿਆਣਾ ਦੇ ਮੁਅੱਤਲ ਡਾਇਰੈਕਟਰ ਗੁਰਬਿੰਦਰ ਸਿੰਘ ਅਤੇ ਸਾਬਕਾ ਚੇਅਰਮੈਨ ਮਿਲਕ ਪਲਾਂਟ ਮੋਹਾਲੀ ਪਰਮਿੰਦਰ ਸਿੰਘ ਚਲਾਕੀ ਦੇ ਖਿਲਾਫ ਐਸ.ਸੀ/ਐਸ.ਟੀ ਐਕਟ ਤਹਿਤ ਕਾਰਵਾਈ ਕਰਨ ਲਈ ਲਿਖਿਆ, ਪਰ ਐਸ.ਐਸ.ਪੀ ਚੰਡੀਗੜ੍ਹ ਵੱਲੋਂ ਇਹਨਾਂ ਖਿਲਾਫ ਕੋਈ ਵੀ ਕਾਰਵਾਈ ਨਹੀ ਕੀਤੀ। ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਵੱਲੋਂ ਅਨੇਕਾਂ ਵਾਰ ਐਸ.ਐਸ.ਪੀ ਚੰਡੀਗੜ੍ਹ ਨੂੰ ਉਹਨਾਂ ਤੇ ਜਾਨੀ ਅਤੇ ਮਾਲੀ ਨੁਕਸਾਨ ਕਰਨ ਦੇ ਖਦਸ਼ਾ ਜ਼ਾਹਰ ਕਰਦਿਆ ਮਿਲਿਆ ਗਿਆ, ਲਿਖਿਆ ਗਿਆ ਅਤੇ ਵਿਅਕਤੀਗਤ ਤੌਰ ਤੇ ਮਿਲਕੇ ਸਬੰਧੰਤ ਦੁੱਧ ਚੋਰੀ ਕਰਨ ਵਾਲੇ ਟਰਾਂਸਪੋਰਟਰ-ਡਾਇਰੈਕਟਰ ਗੈਂਗ ਦੇ ਖਿਲਾਫ ਕਾਰਵਾਈ ਲਈ ਮੰਗ ਕੀਤੀ ਗਈ, ਜਿਸਤੋਂ ਚੰਡੀਗੜ੍ਹ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ। ਹੁਣ ਜਦੋਂ ਭਦੌੜ ਦੀ ਜਨਰਲ ਮੈਨੇਜਰ ਵਜੋਂ ਫਿਰੋਜ਼ਪੁਰ ਤੈਨਾਤੀ ਹੋਈ ਤਾਂ ਉੱਥੇ ਵੀ ਇਹਨਾਂ ਟਰਾਂਸਪੋਟਰਾਂ ਦੀਆਂ ਬਲੈਕ ਲਿਸਟ ਕੀਤੀਆਂ ਗੱਡੀਆਂ ਚੱਲ ਰਹੀਆਂ ਸਨ ਤਾਂ ਇਹਨਾਂ ਨੇ ਉਹ ਗੱਡੀਆਂ ਰੋਕ ਲਈਆਂ ਅਤੇ ਡਾ. ਸੁਰਜੀਤ ਸਿੰਘ ਭਦੌੜ ਵੱਲੋਂ ਰਿਸ਼ਵਤ ਤੋਂ ਇੰਨਕਾਰ ਕਰਨ ਦੀ ਬੋਖਲਾਹਟ ਵਿਚੱ ਆ ਕੇ ਡਾ. ਸੁਰਜੀਤ ਸਿੰਘ ਭਦੌੜ ਨੂੰ ਫਿਰੋਜ਼ਪੁਰ ਡਿਊਟੀ ਤੋਂ ਘਰ ਵਾਪਸ ਆਉਦਿਆਂ ਨੂੰ ਜਗਰਾਉ ਕੋਲ ਘੇਰ ਕੇ ਜਾਨ ਤੋਂ ਮਾਰਨ ਦੀ ਨੀਯਤ ਨਾਲ ਬੰਦੀ ਬਣਾ ਕੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਅਤੇ 2 ਲੱਖ ਰੁਪਏ ਧੱਕੇ ਨਾਲ ਆਪਣੇ ਅਕਾਊਟ ਵਿਚ ਮੇਰੇ ਮੋਬਾਇਲ ਨੰਬਰ ਤੋਂ ਟਰਾਂਸਫਰ ਕਰਵਾ ਲਏ ਸੀ ਅਤੇ ਮਰਿਆਂ ਸਮਝ ਕੇ ਡਾ. ਸੁਰਜੀਤ ਸਿੰਘ ਭਦੌੜ ਦੀ ਕਾਰ ਵਿੱਚ ਹੀ ਬੰਦ ਕਰਕੇ ਸੁੱਟ ਕੇ ਦੌੜ ਗਏ ਸੀ।