Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਬਾਜ਼ਾਰ

ਵਿੱਤੀ ਸੇਵਾਵਾਂ, ਡਾਟਾ ਸੈਂਟਰ ਤੇ ਕਲਾਊਡ ’ਤੇ ਵੱਡਾ ਦਾਅ ਲਾਵੇਗੀ Airtel

13 ਜੁਲਾਈ, 2026 05:18 PM

ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਕਿਹਾ ਕਿ ਕੰਪਨੀ ਨੇ ਪਿਛਲੇ ਇਕ ਦਹਾਕੇ ’ਚ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ’ਚ 3.3 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਅਤੇ ਹੁਣ ਵਾਧੇ ਦੇ ਅਗਲੇ ਪੜਾਅ ਲਈ ਵਿੱਤੀ ਸੇਵਾਵਾਂ, ਡਾਟਾ ਕੇਂਦਰਾਂ ਅਤੇ ਕਲਾਊਡ ਸੇਵਾਵਾਂ ’ਤੇ ਵੱਡਾ ਦਾਅ ਲਾ ਰਹੀ ਹੈ।

ਕੰਪਨੀ ਦੀ ਸਾਲਾਨਾ ਰਿਪੋਰਟ ’ਚ ਮਿੱਤਲ ਨੇ ਕਿਹਾ ਕਿ ਏਅਰਟੈੱਲ ਨੇ ਨਵੇਂ ਵਿਕਾਸ ਖੇਤਰਾਂ ਨੂੰ ਤਿਆਰ ਕਰਨ ਲਈ ਸੋਚ-ਸਮਝ ਕੇ ਕਦਮ ਚੁੱਕੇ ਹਨ। ਇਨ੍ਹਾਂ ਯਤਨਾਂ ਨਾਲ ਕੰਪਨੀ ਨੂੰ ਮਜ਼ਬੂਤ ਨਤੀਜੇ ਮਿਲੇ ਹਨ ਅਤੇ ਹੁਣ ਉਸ ਨੂੰ ਵਿੱਤੀ ਸੇਵਾਵਾਂ, ਡਾਟਾ ਕੇਂਦਰ ਅਤੇ ਏਅਰਟੈੱਲ ਕਲਾਊਡ ਖੇਤਰ ’ਚ ਅੱਗੇ ਵਧਣ ਦੀਆਂ ਚੰਗੀਆਂ ਸੰਭਾਵਨਾਵਾਂ ਦਿਸ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਭਾਰਤੀ ਏਅਰਟੈੱਲ ਨੇ ਆਪਣੀ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ. ਬੀ. ਐੱਫ. ਸੀ.) ਏਅਰਟੈੱਲ ਮਨੀ ’ਚ 20,000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਉੱਥੇ ਹੀ ਕੰਪਨੀ ਦੀ ਡਾਟਾ ਸੈਂਟਰ ਇਕਾਈ ਨੈਕਸਟ੍ਰਾ ਨੇ ਇਕ ਗੀਗਾਵਾਟ (ਜੀ. ਡਬਲਯੂ.) ਸਮਰੱਥਾ ਵਿਕਸਤ ਕਰਨ ਦੀ ਯੋਜਨਾ ਤਹਿਤ ਹਾਲ ਹੀ ’ਚ ਇਕ ਅਰਬ ਡਾਲਰ (ਕਰੀਬ 9,500 ਕਰੋੜ ਰੁਪਏ) ਇਕੱਠੇ ਕੀਤੇ ਹਨ।

ਮਿੱਤਲ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਏਅਰਟੈੱਲ ਮਨੀ ਨੂੰ ਗੈਰ-ਜਮ੍ਹਾ ਸਵੀਕਾਰ ਕਰਨ ਵਾਲੀ ਗੈਰ-ਬੈਂਕਿੰਗ ਵਿੱਤੀ ਕੰਪਨੀ ਦੇ ਰੂਪ ’ਚ ਕੰਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ,‘‘ਇਹ ਕੰਪਨੀ ਲਈ ਇਕ ਮਹੱਤਵਪੂਰਨ ਪ੍ਰਾਪਤੀ ਹੈ ਅਤੇ ਭਾਰਤ ’ਚ ਵਿੱਤੀ ਇਨੋਵੇਸ਼ਨ ਦਾ ਘੇਰਾ ਵਧਾਉਣ ਦੇ ਵਿਆਪਕ ਟੀਚੇ ਦੀ ਦਿਸ਼ਾ ’ਚ ਵੀ ਅਹਿਮ ਕਦਮ ਹੈ।

ਮਿੱਤਲ ਨੇ ਕਿਹਾ ਕਿ ਏਅਰਟੈੱਲ ਮਨੀ ਨੂੰ ਆਉਣ ਵਾਲੇ ਸਾਲਾਂ ’ਚ ਲੋੜੀਂਦੀ ਪੂੰਜੀ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ’ਚ ਤੇਜ਼ੀ ਨਾਲ ਵਧਦੇ ਡਿਜੀਟਲੀਕਰਨ, ਕਲਾਊਡ ਸੇਵਾਵਾਂ ਦੀ ਵਧਦੀ ਵਰਤੋਂ ਅਤੇ ਡਾਟਾ ਨੂੰ ਦੇਸ਼ ’ਚ ਹੀ ਰੱਖਣ ਦੀਆਂ ਲੋੜਾਂ ਕਾਰਨ ਨੈਕਸਟ੍ਰਾ ਅਗਲੇ ਕੁਝ ਸਾਲਾਂ ’ਚ ਇਕ ਗੀਗਾਵਾਟ ਸਮਰੱਥਾ ਤਿਆਰ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਹੀ ਹੈ।

ਕਲਾਊਡ ਅਤੇ ਏ. ਆਈ. ਆਧਾਰਿਤ ਡਾਟਾ ਕੇਂਦਰਾਂ ’ਚ ਨਿਵੇਸ਼ ਲਈ ਸਰਕਾਰ ਵੱਲੋਂ ਦਿੱਤੀ ਲੰਮੀ ਮਿਆਦ ਦੀ ਟੈਕਸ ਛੋਟ ਇਕ ਸਮੇਂ ਦੇ ਅਨੁਕੂਲ ਪਹਿਲ ਹੈ। ਇਸ ਨਾਲ ਡਿਜੀਟਲ ਬੁਨਿਆਦੀ ਢਾਂਚੇ ’ਚ ਲਗਾਤਾਰ ਪੂੰਜੀ ਨਿਵੇਸ਼ ਨੂੰ ਉਤਸ਼ਾਹ ਮਿਲੇਗਾ ਅਤੇ ਦੇਸ਼ ’ਚ ਸੁਰੱਖਿਅਤ ਤੇ ਖੁਦਮੁਖਤਿਆਰ ਡਾਟਾ ਪ੍ਰਵਾਹ ਯਕੀਨੀ ਹੋਵੇਗਾ।’’ ਸਰਕਾਰ ਨੂੰ ਉਮੀਦ ਹੈ ਕਿ ਇਸ ਸਾਲ ਡਾਟਾ ਕੇਂਦਰ ਖੇਤਰ ’ਚ ਨਿਵੇਸ਼ 200 ਅਰਬ ਡਾਲਰ (18 ਲੱਖ ਕਰੋੜ ਰੁਪਏ ਤੋਂ ਵੱਧ) ਨੂੰ ਪਾਰ ਕਰ ਸਕਦਾ ਹੈ।

ਮਿੱਤਲ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਕੰਪਨੀ ਨੇ ਭਾਰਤ ਦੇ ਸਭ ਤੋਂ ਮਜ਼ਬੂਤ ਡਿਜੀਟਲ ਬੁਨਿਆਦੀ ਢਾਂਚਾ ਮੰਚਾਂ ’ਚੋਂ ਇਕ ਤਿਆਰ ਕਰਨ ਲਈ 3.3 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ 5ਜੀ ਅਰਥਵਿਵਸਥਾ ਦਾ ਉਭਰਨਾ ਕੰਪਨੀ ਦੇ ਵਾਧੇ ਦੇ ਅਗਲੇ ਪੜਾਅ ਨੂੰ ਤੈਅ ਕਰ ਰਿਹਾ ਹੈ ਅਤੇ ਇਸ ਨਾਲ ਵੱਖ-ਵੱਖ ਉਦਯੋਗਾਂ ’ਚ ਨਵੇਂ ਉਪਯੋਗ ਦੇ ਮੌਕੇ ਪੈਦਾ ਹੋ ਰਹੇ ਹਨ।

Have something to say? Post your comment

ਅਤੇ ਬਾਜ਼ਾਰ ਖਬਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ