Monday, August 10, 2026
BREAKING
ਵੱਡੀ ਕਾਰਵਾਈ : ਲਹਿੰਦੇ ਪੰਜਾਬ ਨੇ 140,000 ਤੋਂ ਵੱਧ ਅਫਗਾਨ ਨਾਗਰਿਕ ਕਰ'ਤੇ ਡਿਪੋਰਟ ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ ਵਿਧਾਨ ਸਭਾ 'ਚ ਮਨਪ੍ਰੀਤ ਇਆਲੀ ਨੇ ਡਿਲਿਮਿਟੇਸ਼ਨ ਬਿੱਲ ਦਾ ਚੁੱਕਿਆ ਮੁੱਦਾ ਪੰਜਾਬ: 10ਵੀਂ ਦੀ ਵਿਦਿਆਰਥਣ ਨਾਲ ਗੈਂਗਰੇਪ ਭਾਰਤੀਆਂ ਨੂੰ ਵੱਡਾ ਝਟਕਾ ! H-1B ਵੀਜ਼ਾ ਐਕਸਟੈਂਸ਼ਨ ਫੀਸ 'ਚ ਭਾਰੀ ਵਾਧਾ ਪੰਜਾਬ ਵਿਧਾਨ ਸਭਾ 'ਚ ਬਾਜਵਾ ਨੇ ਚੁੱਕਿਆ ਨੌਕਰੀਆਂ ਦਾ ਮੁੱਦਾ, ਸਿਹਤ ਮੰਤਰੀ ਨੇ ਦਿੱਤਾ ਜਵਾਬ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ ਚਰਚਾਵਾਂ ਗੋਰਾਇਆ ਵਿਖੇ ਹਾਈਵੇਅ ਦੀ ਰੇਲਿੰਗ ਤੋੜਦੀ ਹੋਈ 25 ਫੁੱਟ ਤੋਂ ਹੇਠਾਂ ਡਿੱਗੀ ਕਾਰ ਨਵਾਂ ਬੈਂਕਿੰਗ ਕਾਨੂੰਨ ਡਿਜੀਟਲ ਅਤੇ ਇਲੈਕਟ੍ਰਾਨਿਕ ਰਿਕਾਰਡਾਂ ਨੂੰ ਅਦਾਲਤ 'ਚ ਸਵੀਕਾਰਯੋਗ ਬਣਾਏਗਾ: ਵਿੱਤ ਮੰਤਰੀ ਸੀਤਾਰਮਨ CM ਸੈਣੀ ਨੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਨੂੰ ਕੀਤਾ ਖਾਰਜ

ਪੰਜਾਬ

ਵਿਧਾਨ ਸਭਾ 'ਚ ਮਨਪ੍ਰੀਤ ਇਆਲੀ ਨੇ ਡਿਲਿਮਿਟੇਸ਼ਨ ਬਿੱਲ ਦਾ ਚੁੱਕਿਆ ਮੁੱਦਾ

10 ਅਗਸਤ, 2026 05:31 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬ ਵਿਧਾਨ ਸਭਾ 'ਚ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਹਾਊਸ ਇੱਕ ਮਤਾ ਪਾਸ ਕਰੇ ਤਾਂ ਜੋ ਆਉਣ ਵਾਲੇ ਸਮੇਂ 'ਚ ਹਰ ਸੂਬੇ ਤੋਂ ਰਾਜ ਸਭਾ ਮੈਂਬਰਾਂ ਦੀ ਗਿਣਤੀ ਬਰਾਬਰ ਕੀਤੀ ਜਾਵੇ, ਭਾਵੇਂ ਸੂਬਾ ਛੋਟਾ ਜਾਂ ਵੱਡਾ ਹੋਵੇ। ਇਆਲੀ ਨੇ ਕਿਹਾ ਕਿ ਲੋਕ ਸਭਾ 'ਚ ਲਿਆਂਦੇ ਜਾ ਰਹੇ ਡਿਲਿਮਿਟੇਸ਼ਨ ਬਿੱਲ ਤਹਿਤ ਸੰਵਿਧਾਨ ਦੀ ਧਾਰਾ 131 'ਚ ਸੋਧ ਕੀਤੀ ਜਾ ਰਹੀ ਹੈ। ਜਿਸ ਅਨੁਸਾਰ ਲੋਕ ਸਭਾ ਦੀਆਂ 50 ਫੀਸਦੀ ਸੀਟਾਂ ਵੱਧ ਰਹੀਆਂ ਹਨ।

ਉਨ੍ਹਾਂ ਕਿਹਾ ਇਸ ਸੋਧ ਦੇ ਹਿਸਾਬ ਨਾਲ ਪੰਜਾਬ ਦੀਆਂ ਲੋਕ ਸਭਾ ਸੀਟਾਂ 13 ਤੋਂ ਵਧ ਕੇ 20 ਅਤੇ ਵਿਧਾਨ ਸਭਾ ਦੀਆਂ ਸੀਟਾਂ 117 ਵਧ ਕੇ 175 ਹੋ ਸਕਦੀਆਂ ਹਨ। ਇਸੇ ਤਰ੍ਹਾਂ ਯੂਪੀ ਵਰਗੇ ਸੂਬੇ ਦੀਆਂ 80 ਸੀਟਾਂ ਵਧ ਕੇ 100 ਤੱਕ ਪਹੁੰਚ ਸਕਦੀਆਂ ਹਨ। ਇਹ ਸਾਰੀਆਂ ਸੀਟਾਂ ਆਬਾਦੀ ਦੇ ਆਧਾਰ 'ਤੇ ਵਧਾਈਆਂ ਜਾ ਰਹੀਆਂ ਹਨ।

ਇਸ ਦੌਰਾਨ ਇਆਲੀ ਨੇ ਅੱਗੇ ਬੋਲਦਿਆਂ ਕਿਹਾ ਕਿ ਰਾਜ ਸਭਾ ਜਿਸ ਨੂੰ 'ਕੌਂਸਲ ਆਫ ਸਟੇਟਸ' ਅਤੇ ਪਾਰਲੀਮੈਂਟ ਦਾ ਅਪਰ ਹਾਊੂਸ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਰਾਜ ਸਭਾ ਦੀਆਂ ਪੰਜਾਬ 'ਚ ਸਿਰਫ 7 ਸੀਟਾਂ ਹਨ ਜਦਕਿ ਯੂਪੀ ਵਰਗੇ ਸੂਬੇ ਦੀਆਂ 31 ਸੀਟਾਂ ਹਨ। ਇਆਲੀ ਨੇ ਅਮਰੀਕਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਕੈਲੀਫੋਰਨੀਆ ਵਰਗੇ ਵੱਡੇ ਸੂਬੇ ਦੀ ਆਬਾਦੀ 3 ਕਰੋੜ 90 ਲੱਖ ਹੈ, ਪਰ ਫਿਰ ਵੀ ਹਰ ਸੂਬੇ ਦੇ ਸੈਨੇਟ ਬਰਾਬਰ ਹੀ ਹਨ। ਇਸੇ ਤਰ੍ਹਾਂ ਭਾਰਤ 'ਚ ਵੀ ਰਾਜ ਸਭਾ 'ਚ ਹਰ ਸੂਬੇ ਦੀ ਬਰਾਬਰ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ। ਮਨਪ੍ਰੀਤ ਇਆਹੀ ਨੇ ਕਿਹਾ ਅਕਾਲੀ ਦਲ ਨੇ ਹਮੇਸ਼ਾ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈ। ਜੇਕਰ ਰਾਜ ਸਭਾ 'ਚ ਸਾਡੀ ਪ੍ਰਤੀਨਿਧਤਾ ਬਰਾਬਰ ਹੋਵੇਗੀ ਤਾਂ ਹੀ ਅਸੀਂ ਸੂਬੇ ਦੇ ਮੁੱਦੇ ਸਹੀ ਢੰਗ ਨਾਲ ਉਠਾ ਸਕਾਂਗੇ ਅਤੇ ਉਨ੍ਹਾਂ ਦਾ ਹੱਲ ਕਰਵਾ ਸਕਾਂਗੇ।

Have something to say? Post your comment

ਅਤੇ ਪੰਜਾਬ ਖਬਰਾਂ

ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ

ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ

ਪੰਜਾਬ: 10ਵੀਂ ਦੀ ਵਿਦਿਆਰਥਣ ਨਾਲ ਗੈਂਗਰੇਪ

ਪੰਜਾਬ: 10ਵੀਂ ਦੀ ਵਿਦਿਆਰਥਣ ਨਾਲ ਗੈਂਗਰੇਪ

ਪੰਜਾਬ ਵਿਧਾਨ ਸਭਾ 'ਚ ਬਾਜਵਾ ਨੇ ਚੁੱਕਿਆ ਨੌਕਰੀਆਂ ਦਾ ਮੁੱਦਾ, ਸਿਹਤ ਮੰਤਰੀ ਨੇ ਦਿੱਤਾ ਜਵਾਬ

ਪੰਜਾਬ ਵਿਧਾਨ ਸਭਾ 'ਚ ਬਾਜਵਾ ਨੇ ਚੁੱਕਿਆ ਨੌਕਰੀਆਂ ਦਾ ਮੁੱਦਾ, ਸਿਹਤ ਮੰਤਰੀ ਨੇ ਦਿੱਤਾ ਜਵਾਬ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ ਚਰਚਾਵਾਂ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ ਚਰਚਾਵਾਂ

ਗੋਰਾਇਆ ਵਿਖੇ ਹਾਈਵੇਅ ਦੀ ਰੇਲਿੰਗ ਤੋੜਦੀ ਹੋਈ 25 ਫੁੱਟ ਤੋਂ ਹੇਠਾਂ ਡਿੱਗੀ ਕਾਰ

ਗੋਰਾਇਆ ਵਿਖੇ ਹਾਈਵੇਅ ਦੀ ਰੇਲਿੰਗ ਤੋੜਦੀ ਹੋਈ 25 ਫੁੱਟ ਤੋਂ ਹੇਠਾਂ ਡਿੱਗੀ ਕਾਰ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਮੋਹਾਲੀ ਤੋਂ ਸੂਬਾ ਪੱਧਰੀ ਮੁਹਿੰਮ ਦੀ ਸ਼ੁੂਰੂਆਤ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਮੋਹਾਲੀ ਤੋਂ ਸੂਬਾ ਪੱਧਰੀ ਮੁਹਿੰਮ ਦੀ ਸ਼ੁੂਰੂਆਤ

ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ‘ਧੀਆਂ ਦਾ ਤੀਜ ਤਿਉਹਾਰ’ ਉਤਸ਼ਾਹ ਨਾਲ ਮਨਾਇਆ

ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ‘ਧੀਆਂ ਦਾ ਤੀਜ ਤਿਉਹਾਰ’ ਉਤਸ਼ਾਹ ਨਾਲ ਮਨਾਇਆ

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut

ਪਟਿਆਲਾ-ਰਾਜਪੁਰਾ ਰੋਡ 'ਤੇ ਚੱਲਦੀ ਸਕਾਰਪੀਓ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

ਪਟਿਆਲਾ-ਰਾਜਪੁਰਾ ਰੋਡ 'ਤੇ ਚੱਲਦੀ ਸਕਾਰਪੀਓ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

ਪੰਜਾਬ: ਦਿਨ-ਦਿਹਾੜੇ ਰਾਹ 'ਚ ਘੇਰ ਸਰਕਾਰੀ ਸਕੂਲ ਦੇ ਹੈੱਡ ਮਾਸਟਰ ਦਾ ਕਰ 'ਤਾ ਕਤ*ਲ

ਪੰਜਾਬ: ਦਿਨ-ਦਿਹਾੜੇ ਰਾਹ 'ਚ ਘੇਰ ਸਰਕਾਰੀ ਸਕੂਲ ਦੇ ਹੈੱਡ ਮਾਸਟਰ ਦਾ ਕਰ 'ਤਾ ਕਤ*ਲ