Wednesday, August 05, 2026
BREAKING
ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ ਜ਼ਕਰਬਰਗ ਨੇ ਮੰਗ ਲਈ ਮੁਆਫ਼ੀ ! CSAM ਮਾਮਲੇ 'ਚ META ਨੇ ਮੰਨੀ ਗ਼ਲਤੀ ਲੋਕ ਸਭਾ 'ਚ 135 ਸਾਲ ਪੁਰਾਣਾ ਕਾਨੂੰਨ ਰੱਦ ਕਰਕੇ ਪਾਸ ਹੋਇਆ 'The Bankers’ Books Evidence Bill, 2026' ਬਿੱਲ ਅੰਮ੍ਰਿਤਸਰ 'ਚ 10 ਕਿੱਲੋ ਹੈਰੋਇਨ ਬਰਾਮਦ, 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ Gold-Silver ਦੀਆਂ ਕੀਮਤਾਂ 'ਚ ਭਾਰੀ ਵਾਧਾ, ਖ਼ਰੀਦਦਾਰੀ ਕਰਨ ਤੋਂ ਪਹਿਲਾਂ ਚੈੱਕ ਕਰੋ ਤਾਜ਼ਾ ਰੇਟ ਔਰਤਾਂ ਨੂੰ ਹੁਣ ਸੋਨੇ ਦਾ ਸਿੱਕਾ ਤੇ ਸਾੜ੍ਹੀ ਦੇਵੇਗੀ ਵਿਜੇ ਸਰਕਾਰ, ਬਜਟ 'ਚ ਕਰ 'ਤੇ ਵੱਡੇ ਐਲਾਨ ਪੰਜਾਬ : ਇਨ੍ਹਾਂ ਸਕੂਲਾਂ ਵਿਚ ਕੀਤੀ ਗਈ ਛੁੱਟੀ, ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ Repo Rate 'ਤੇ MPC Meeting ਦਾ ਫ਼ੈਸਲਾ ਆਇਆ ਸਾਹਮਣੇ, ਜਾਣੋ ਕਰਜ਼ਦਾਰਾਂ ਨੂੰ ਰਾਹਤ ਮਿਲੀ ਜਾਂ ਨਹੀਂ Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ: J&K ਅਤੇ PoJK 'ਚ ਵਿਕਾਸ ਦੀਆਂ ਵੱਖ-ਵੱਖ ਤਸਵੀਰਾਂ DC ਦਫ਼ਤਰ ਮੋਹਾਲੀ ਦੀ ਸੀਨੀਅਰ ਸਹਾਇਕ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

ਪੰਜਾਬ

ਵਾਹਨ ਚਾਲਕ ਹੋ ਜਾਣ ਸਾਵਧਾਨ! ਮੋਹਾਲੀ ਪੁਲਸ ਨੇ ਲਿਆ ਵੱਡਾ ਐਕਸ਼ਨ, ਸੜਕ 'ਤੇ ਨਿਕਲਣ ਤੋਂ ਪਹਿਲਾਂ...

05 ਅਗਸਤ, 2026 05:37 PM

ਜ਼ੀਰਕਪੁਰ : ਸੜਕ ਸੁਰੱਖਿਆ ਨੂੰ ਲੈ ਕੇ ਮੋਹਾਲੀ ਪੁਲਸ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਏ. ਐੱਸ. ਪੀ. ਗਜ਼ਲਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵੀ. ਆਈ. ਪੀ. ਰੋਡ ਬੀਟ ਇੰਚਾਰਜ ਏ. ਐੱਸ. ਆਈ. ਨੀਰਜ ਕੁਮਾਰ ਦੀ ਅਗਵਾਈ ਹੇਠ ਲੋਹਗੜ੍ਹ ਪਾਰਕ ਅਤੇ ਸਿਗਮਾ ਚੌਂਕ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਪੁਲਸ ਨੇ 32 ਤੋਂ ਵੱਧ ਵਾਹਨ ਚਾਲਕਾਂ ਦੇ ਚਲਾਨ ਕਰਦਿਆਂ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ। ਨਾਕਾਬੰਦੀ ਦੌਰਾਨ ਏ. ਐੱਸ. ਆਈ. ਨੀਰਜ ਕੁਮਾਰ ਖ਼ੁਦ ਮੌਕੇ 'ਤੇ ਮੌਜੂਦ ਰਹੇ ਅਤੇ ਪੁਲਸ ਟੀਮ ਨਾਲ ਮਿਲ ਕੇ ਲੰਘ ਰਹੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ।

ਕਾਰਵਾਈ ਦੌਰਾਨ ਗਲਤ ਦਿਸ਼ਾ 'ਚ ਵਾਹਨ ਚਲਾਉਣ, ਗਲਤ ਥਾਂ 'ਤੇ ਪਾਰਕਿੰਗ ਕਰਨ, ਇੱਕ ਮੋਟਰਸਾਈਕਲ 'ਤੇ ਤਿੰਨ ਸਵਾਰੀਆਂ ਬਿਠਾਉਣ, ਬਿਨਾਂ ਹੈਲਮੈੱਟ ਦੋਪਹੀਆ ਵਾਹਨ ਚਲਾਉਣ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਚਲਾਨੀ ਕਾਰਵਾਈ ਕੀਤੀ ਗਈ। ਏ. ਐੱਸ. ਆਈ. ਨੀਰਜ ਕੁਮਾਰ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਸੜਕ ਹਾਦਸਿਆਂ ਨੂੰ ਰੋਕਣਾ ਅਤੇ ਲੋਕਾਂ 'ਚ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਦੋਪਹੀਆ ਵਾਹਨ ਚਾਲਕਾਂ ਨੂੰ ਹੈਲਮੈੱਟ ਲਾਜ਼ਮੀ ਤੌਰ 'ਤੇ ਪਹਿਨਣ, ਨਿਰਧਾਰਤ ਲੇਨ ਵਿੱਚ ਵਾਹਨ ਚਲਾਉਣ, ਗਲਤ ਦਿਸ਼ਾ ਵਿੱਚ ਵਾਹਨ ਨਾ ਚਲਾਉਣ ਅਤੇ ਵਾਹਨ ਸਿਰਫ਼ ਨਿਰਧਾਰਤ ਥਾਵਾਂ 'ਤੇ ਹੀ ਪਾਰਕ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਸਪੱਸ਼ਟ ਕੀਤਾ ਕਿ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਅਜਿਹੀਆਂ ਵਿਸ਼ੇਸ਼ ਨਾਕਾਬੰਦੀਆਂ ਅਤੇ ਚਲਾਨੀ ਮੁਹਿੰਮਾਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਪੁਲਸ ਦਾ ਮਕਸਦ ਸਿਰਫ਼ ਚਲਾਨ ਕਰਨਾ ਨਹੀਂ, ਸਗੋਂ ਲੋਕਾਂ ਵਿੱਚ ਸੜਕ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਅੰਮ੍ਰਿਤਸਰ 'ਚ 10 ਕਿੱਲੋ ਹੈਰੋਇਨ ਬਰਾਮਦ, 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਅੰਮ੍ਰਿਤਸਰ 'ਚ 10 ਕਿੱਲੋ ਹੈਰੋਇਨ ਬਰਾਮਦ, 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਪੰਜਾਬ : ਇਨ੍ਹਾਂ ਸਕੂਲਾਂ ਵਿਚ ਕੀਤੀ ਗਈ ਛੁੱਟੀ, ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ

ਪੰਜਾਬ : ਇਨ੍ਹਾਂ ਸਕੂਲਾਂ ਵਿਚ ਕੀਤੀ ਗਈ ਛੁੱਟੀ, ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ

DC ਦਫ਼ਤਰ ਮੋਹਾਲੀ ਦੀ ਸੀਨੀਅਰ ਸਹਾਇਕ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

DC ਦਫ਼ਤਰ ਮੋਹਾਲੀ ਦੀ ਸੀਨੀਅਰ ਸਹਾਇਕ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

ਪੰਜਾਬ : ਪਰਿਵਾਰ 'ਤੇ ਕਹਿਰ ਬਣ ਕੇ ਵਰਿਆ ਮੀਂਹ, ਸੁੱਤੀ ਪਈ ਮਾਂ-ਧੀ 'ਤੇ ਆ ਡਿੱਗੀ ਛੱਤ

ਪੰਜਾਬ : ਪਰਿਵਾਰ 'ਤੇ ਕਹਿਰ ਬਣ ਕੇ ਵਰਿਆ ਮੀਂਹ, ਸੁੱਤੀ ਪਈ ਮਾਂ-ਧੀ 'ਤੇ ਆ ਡਿੱਗੀ ਛੱਤ

ਪੰਜਾਬ ਵਿਧਾਨ ਸਭਾ 'ਚ ਸਿੱਖਿਆ ਦੇ ਮੁੱਦੇ 'ਤੇ ਗਰਮਾਇਆ ਮਾਹੌਲ

ਪੰਜਾਬ ਵਿਧਾਨ ਸਭਾ 'ਚ ਸਿੱਖਿਆ ਦੇ ਮੁੱਦੇ 'ਤੇ ਗਰਮਾਇਆ ਮਾਹੌਲ

ਪੰਜਾਬ ਵਿਧਾਨ ਸਭਾ 'ਚ ਕਾਂਗਰਸ ਦੇ ਕੰਮ ਰੋਕੂ ਮਤੇ ਰੱਦ! ਸਦਨ 'ਚੋਂ ਕੀਤਾ ਵਾਕਆਊਟ

ਪੰਜਾਬ ਵਿਧਾਨ ਸਭਾ 'ਚ ਕਾਂਗਰਸ ਦੇ ਕੰਮ ਰੋਕੂ ਮਤੇ ਰੱਦ! ਸਦਨ 'ਚੋਂ ਕੀਤਾ ਵਾਕਆਊਟ

ਪੰਜਾਬ ਦੇ ਨਿੱਜੀ ਸਕੂਲਾਂ ’ਚ ਫੀਸ ਵਾਧੇ ਸਬੰਧੀ ਆਰਡੀਨੈਂਸ ਮਾਮਲੇ ’ਚ ਹਾਈ ਕੋਰਟ ਵੱਲੋਂ ਨੋਟਿਸ ਜਾਰੀ

ਪੰਜਾਬ ਦੇ ਨਿੱਜੀ ਸਕੂਲਾਂ ’ਚ ਫੀਸ ਵਾਧੇ ਸਬੰਧੀ ਆਰਡੀਨੈਂਸ ਮਾਮਲੇ ’ਚ ਹਾਈ ਕੋਰਟ ਵੱਲੋਂ ਨੋਟਿਸ ਜਾਰੀ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ