ਮਾਜਰੀ/ ਮੁੱਲਾਪੁਰ (ਪ੍ਰੀਤ ਪੱਤੀ) : ਕੇਂਦਰ ਦੀ ਮੋਦੀ ਸਰਕਾਰ ਨੇ ਭਾਰਤ ਦੇਸ਼ ਦੇ ਹਿਤਾਂ ਦੇ ਉਲਟ ਅਮਰੀਕਾ ਨਾਲ ਅਜਿਹਾ ਵਪਾਰ ਸਮਝੌਤਾ ਕੀਤਾ ਹੈ ਜੋ ਦੇਸ਼ ਦੇ ਮਿਹਨਤਕਸ਼ ਅਵਾਮ ਦੇ ਹਿੱਤਾਂ ਦਾ ਘਾਣ ਕਰੇਗਾ ਅਤੇ ਦੇਸ਼ ਲਈ ਵੀ ਨੁਕਸਾਨ ਦੇ ਸਾਬਤ ਹੋਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਕਾਂਗਰਸ ਪਾਰਟੀ ਖਰੜ ਨੇ ਕੀਤਾ ਸ੍ਰੀ ਟਿੰਕੂ ਨੇ ਕਿਹਾ ਕਿ ਅਜਿਹੇ ਕਾਨੂੰਨ ਲਿਆਂਦੇ ਜਾ ਰਹੇ ਹਨ ਜੋ ਮਜ਼ਦੂਰਾਂ ,ਕਿਸਾਨਾਂ ਦੇ ਲੰਮੇ ਸਮੇਂ ਤੋਂ ਜ਼ੋਰਦਾਰ ਸੰਘਰਸ਼ ਰਾਹੀਂ ਕਮਾਏ ਅਧਿਕਾਰਾਂ ਨੂੰ ਖਤਰੇ ਚ ਪਾ ਰਹੇ ਹਨ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਸਾਲਾਂ ਦੌਰਾਨ ਅਜਿਹੀਆਂ ਨੀਤੀਆਂ ਚਲਾਈਆਂ ਹਨ ਜੋ ਸਿੱਧੇ ਤੌਰ ਤੇ ਵੱਡੇ ਪੂੰਜੀਪਤੀ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਪਾਲ ਦੀਆਂ ਹਨ ਅਤੇ ਨਤੀਜੇ ਵਜੋਂ ਦੇਸ਼ ਦੇ ਮਿਹਨਤਕਸ਼ ਅਵਾਮ ਕਿਸਾਨ, ਮਜ਼ਦੂਰ, ਖੇਤ ਮਜ਼ਦੂਰ, ਮੁਲਾਜ਼ਮਾ ਅਤੇ ਛੋਟੇ ਕਾਰੋਬਾਰੀਆਂ ਲਈ ਨਵੀਂਆਂ ਮੁਸੀਬਤਾਂ ਖੜੀਆਂ ਹੋ ਰਹੀਆਂ ਹਨ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਸਭ ਤੋਂ ਵੱਧ ਕਿਸਾਨ ਤੇ ਮਜ਼ਦੂਰ ਵਰਗ ਤੇ ਵਾਰ ਕੀਤਾ ਹੈ ਸ਼੍ਰੀ ਟਿੰਕੂ ਨੇ ਕਿਹਾ ਕਿ ਭਾਰਤ ਅਮਰੀਕਾ ਵਪਾਰ ਨਾਲ ਖੇਤੀਬਾੜੀ ਅਤੇ ਦੁੱਧ ਉਤਪਾਦਕ ਡਾਇਰੀ ਖੇਤਰਾਂ ਤੇ ਬਹੁਤ ਵੱਡਾ ਪ੍ਰਭਾਵ ਪਵੇਗਾ। ਭਾਰਤੀ ਖੇਤੀਬਾੜੀ ਖੇਤਰ ਪਹਿਲਾਂ ਹੀ ਲਾਗਤਾਂ ਕਰਜਿਆਂ ਅਤੇ ਬਾਜ਼ਾਰ ਆਹਨਿਸ਼ਚਤਾਵਾਂ ਨਾਲ ਜੂਝ ਰਿਹਾ ਹੈ