Thursday, August 06, 2026
BREAKING
ਭਾਰਤ ਵਿਕਾਸ ਪ੍ਰੀਸ਼ਦ, ਸੁਨਾਮ ਵੱਲੋਂ ਪਾਣੀ ਬਚਾਓ ਅਤੇ ਰੁੱਖ ਲਗਾਓ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਨਸ਼ਾ ਮੁਕਤੀ ਸਹੁੰ ਚੁਕਵਾਈ ਗਈ ਭਾਰਤ ਵਿਕਾਸ ਪ੍ਰੀਸ਼ਦ ਨੇ ਕੀਤੀ ਗਊ ਸੇਵਾ    ਸੁਨਾਮ 'ਚ ਨੁੱਕੜ ਨਾਟਕ 'ਪਰਿੰਦੇ ਭਟਕ ਗਏ' ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਦਿੱਤਾ ਜਾਗਰੂਕਤਾ ਦਾ ਸੰਦੇਸ਼ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਸੱਤ ਹਫ਼ਤਿਆਂ ਦੇ ਉੱਚ ਪੱਧਰ 'ਤੇ ਪਹੁੰਚੇ ਭਾਅ, ਜਾਣੋ ਵਾਧੇ ਦਾ ਕਾਰਨ ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ ਟਰੈਵਲ ਏਜੰਟਾਂ ਦੀ ਸੱਚਾਈ ਮਾਰਿਆ ਗਿਆ ਅਤੀਕ ਅਹਿਮਦ ਦਾ ਮੁੰਡਾ ! ਜੇਲ੍ਹ 'ਚ ਬੰਦ ਵੱਡੇ ਭਰਾ ਨੂੰ ਮਿਲਣ ਜਾਂਦੇ... ਪੰਜਾਬ 'ਚ ਇਨ੍ਹਾਂ ਵਾਹਨਾਂ 'ਤੇ ਹੋਈ ਸਖ਼ਤੀ, ਪੁਲਸ ਨੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ! ਚੰਨੀ ਤੋਂ ਬਾਅਦ ਹੁਣ ਇਸ ਆਗੂ ਦੇ ਲੱਗੇ ਨਾਅਰੇ ਬਿਕਰਮ ਮਜੀਠੀਆ ਦੇ ਕਰੀਬੀ ਦੇ ਘਰ ਈ. ਡੀ. ਦੀ ਰੇਡ

ਪੰਜਾਬ

ਲੁਧਿਆਣਾ 'ਚ SIR ਨੂੰ ਲੈ ਕੇ ਸਾਹਮਣੇ ਆਈ ਰਿਪੋਰਟ, 1,19,879 ਵੋਟਰ ਗੈਰ-ਹਾਜ਼ਰ

06 ਅਗਸਤ, 2026 06:13 PM

ਲੁਧਿਆਣਾ : ਐੱਸ. ਆਈ. ਆਰ. 2026 ਮੁਹਿੰਮ ਤਹਿਤ ਲੁਧਿਆਣਾ ਜ਼ਿਲ੍ਹੇ ’ਚ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸਹੀ ਬਣਾਉਣ ਲਈ ਚਲਾਈ ਗਈ ਡੋਰ-ਟੂ-ਡੋਰ ਵੈਰੀਫ਼ਿਕੇਸ਼ਨ ਪ੍ਰਕਿਰਿਆ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਚਲਾਈ ਗਈ ਇਸ ਵਿਆਪਕ ਮੁਹਿੰਮ ਦੌਰਾਨ ਲੱਖਾਂ ਵੋਟਰਾਂ ਦੀ ਤਸਦੀਕ ਕੀਤੀ ਗਈ ਤਾਂ ਜੋ ਕੋਈ ਵੀ ਯੋਗ ਨਾਗਰਿਕ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ ਅਤੇ ਅਯੋਗ ਤੇ ਫ਼ਰਜ਼ੀ ਇੰਦਰਾਜਾਂ ਨੂੰ ਸੂਚੀ ਤੋਂ ਬਾਹਰ ਕੀਤਾ ਜਾ ਸਕੇ।


2,927 ਬੀ. ਐੱਲ. ਓ. ਅਤੇ 9,866 ਬੀ. ਐੱਲ. ਏ. ਮੈਦਾਨ ’ਚ ਰਹੇ ਮੁਸਤੈਦ
ਡੀ. ਸੀ. ਜੈਨ ਨੇ ਦੱਸਿਆ ਕਿ 25 ਜੂਨ ਤੋਂ 3 ਅਗਸਤ ਤੱਕ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ’ਚ ਜ਼ਿਲੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ’ਚ 2,927 ਬੀ. ਐੱਲ. ਓ., 292 ਸੁਪਰਵਾਈਜ਼ਰ, 14 ਈ. ਆਰ. ਓ. ਅਤੇ 28 ਏ. ਈ. ਆਰ. ਓ. ਤਾਇਨਾਤ ਕੀਤੇ ਗਏ ਸਨ। ਇਸ ਦੇ ਨਾਲ ਹੀ ਵੱਖ-ਵੱਖ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ 9,866 ਬੂਥ ਲੈਵਲ ਏਜੰਟਾਂ ਨੇ ਵੀ ਪ੍ਰਕਿਰਿਆ ’ਚ ਸਰਗਰਮ ਭੂਮਿਕਾ ਨਿਭਾਈ। ਬੀ. ਐੱਲ. ਓ. ਨੇ 9 ਜੂਨ 2026 ਦੀ ਵੋਟਰ ਲਿਸਟ ਦੇ ਆਧਾਰ ’ਤੇ ਦਰਜ 26,83,999 ਵੋਟਰਾਂ ਦੇ ਘਰਾਂ ਦਾ ਘੱਟੋ-ਘੱਟ 3 ਵਾਰ ਦੌਰਾ ਕਰਕੇ ਫ਼ਾਰਮ ਵੰਡੇ ਅਤੇ ਵੈਰੀਫ਼ਿਕੇਸ਼ਨ ਕੀਤੀ।


84.50 ਫ਼ੀਸਦੀ ਵੋਟਰਾਂ ਨੇ ਜਮ੍ਹਾਂ ਕਰਵਾਏ ਫ਼ਾਰਮ; ਰਾਏਕੋਟ ਜ਼ਿਲ੍ਹੇ ਭਰ ’ਚ ਅੱਵਲ
ਡੀ. ਸੀ. ਜੈਨ ਮੁਤਾਬਕ ਵੈਰੀਫ਼ਿਕੇਸ਼ਨ ਪ੍ਰਕਿਰਿਆ ਦੌਰਾਨ ਕੁੱਲ 22,67,911 (84.50 ਫ਼ੀਸਦੀ) ਵੋਟਰਾਂ ਨੇ ਆਪਣੇ ਗਣਨਾ ਫ਼ਾਰਮ ਜਮ੍ਹਾ ਕਰਵਾਏ। ਵਿਧਾਨ ਸਭਾ ਵਾਰ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਰਾਏਕੋਟ ਵਿਧਾਨ ਸਭਾ ਹਲਕਾ 94.93 ਫ਼ੀਸਦੀ ਫ਼ਾਰਮ ਇਕੱਠੇ ਕਰਨ ਨਾਲ ਪੂਰੇ ਜ਼ਿਲੇ ’ਚ ਪਹਿਲੇ ਸਥਾਨ ’ਤੇ ਰਿਹਾ, ਜਦਕਿ ਦਾਖਾ ਅਤੇ ਪਾਇਲ ਖੇਤਰਾਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਦਰਜ ਕੀਤਾ ਗਿਆ।


4.16 ਲੱਖ ਫ਼ਾਰਮ ਨਹੀਂ ਹੋ ਸਕੇ ਪ੍ਰਾਪਤ
ਜਾਂਚ ਦੌਰਾਨ 4,16,088 (15.50 ਫ਼ੀਸਦੀ) ਅਜਿਹੀਆਂ ਅਰਜ਼ੀਆਂ/ਵੋਟਰ ਪਾਏ ਗਏ ਜੋ ਏ. ਐੱਸ. ਡੀ. ਡੀ. (ਗ਼ੈਰ-ਹਾਜ਼ਰ/ਸ਼ਿਫ਼ਟਡ/ਮ੍ਰਿਤਕ/ਡੁਪਲੀਕੇਟ) ਸ਼੍ਰੇਣੀ ’ਚ ਆਉਂਦੇ ਹਨ:
ਮ੍ਰਿਤਕ ਵੋਟਰ: 80,050
ਗ਼ੈਰ-ਹਾਜ਼ਰ/ਟ੍ਰੇਸ ਨਾ ਹੋਏ: 1,19,879
ਪੱਕੇ ਤੌਰ ’ਤੇ ਸ਼ਿਫ਼ਟਡ: 1,90,415
ਦੋਹਰੀ ਵੋਟ (ਡੁਪਲੀਕੇਟ): 19,245
ਹੋਰ ਕਾਰਨ: 6,499


ਸਵੀਪ ਗਤੀਵਿਧੀਆਂ ਨਾਲ ਵਧਾਈ ਜਾਗਰੂਕਤਾ; ਬੂਥਾਂ ਦੀ ਗਿਣਤੀ 3,031 ਹੋਈ
ਮੁਹਿੰਮ ਦੌਰਾਨ 'ਸਵੀਪ' ਪ੍ਰੋਗਰਾਮ ਤਹਿਤ ਰੈਲੀਆਂ, ਪੋਸਟਰ ਮੇਕਿੰਗ, ਰੰਗੋਲੀ ਮੁਕਾਬਲਿਆਂ, ਸੋਸ਼ਲ ਮੀਡੀਆ ਮੁਹਿੰਮਾਂ ਅਤੇ ਰੇਡੀਓ ਜਿੰਗਲਜ਼ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਪੋਲਿੰਗ ਬੂਥਾਂ ਦੇ ਮੁੜ-ਗਠਨ ਤੋਂ ਬਾਅਦ ਜ਼ਿਲ੍ਹੇ ’ਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 2,927 ਤੋਂ ਵਧਾ ਕੇ 3,031 ਕਰ ਦਿੱਤੀ ਗਈ ਹੈ।


13 ਅਗਸਤ ਤੋਂ ਫ਼ਾਰਮ-6 ਭਰ ਕੇ ਦਰਜ ਕਰਵਾ ਸਕਣਗੇ ਦਾਅਵੇ ਤੇ ਇਤਰਾਜ਼
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਜੇਕਰ ਕਿਸੇ ਯੋਗ ਨਾਗਰਿਕ ਦਾ ਨਾਂ ਡਰਾਫ਼ਟ ਸੂਚੀ ’ਚ ਸ਼ਾਮਲ ਹੋਣੋਂ ਰਹਿ ਗਿਆ ਹੈ ਤਾਂ ਉਹ 13 ਅਗਸਤ ਤੋਂ 12 ਸਤੰਬਰ 2026 ਤੱਕ ਫ਼ਾਰਮ ਨੰਬਰ 6 ਭਰ ਕੇ ਆਨਲਾਈਨ ਜਾਂ ਆਫ਼ਲਾਈਨ ਆਪਣੇ ਦਾਅਵੇ ਪੇਸ਼ ਕਰ ਸਕਦਾ ਹੈ। ਅਨ-ਮੈਪਡ ਵੋਟਰਾਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ 13 ਅਗਸਤ ਤੋਂ ਸ਼ੁਰੂ ਹੋਵੇਗੀ। ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ 2026 ਤੱਕ ਕੀਤਾ ਜਾਵੇਗਾ, ਜਿਸ ਤੋਂ ਬਾਅਦ 12 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।

 

Have something to say? Post your comment

ਅਤੇ ਪੰਜਾਬ ਖਬਰਾਂ

ਭਾਰਤ ਵਿਕਾਸ ਪ੍ਰੀਸ਼ਦ, ਸੁਨਾਮ ਵੱਲੋਂ ਪਾਣੀ ਬਚਾਓ ਅਤੇ ਰੁੱਖ ਲਗਾਓ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਭਾਰਤ ਵਿਕਾਸ ਪ੍ਰੀਸ਼ਦ, ਸੁਨਾਮ ਵੱਲੋਂ ਪਾਣੀ ਬਚਾਓ ਅਤੇ ਰੁੱਖ ਲਗਾਓ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਨਸ਼ਾ ਮੁਕਤੀ ਸਹੁੰ ਚੁਕਵਾਈ ਗਈ

ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਨਸ਼ਾ ਮੁਕਤੀ ਸਹੁੰ ਚੁਕਵਾਈ ਗਈ

ਭਾਰਤ ਵਿਕਾਸ ਪ੍ਰੀਸ਼ਦ ਨੇ ਕੀਤੀ ਗਊ ਸੇਵਾ   

ਭਾਰਤ ਵਿਕਾਸ ਪ੍ਰੀਸ਼ਦ ਨੇ ਕੀਤੀ ਗਊ ਸੇਵਾ   

ਸੁਨਾਮ 'ਚ ਨੁੱਕੜ ਨਾਟਕ 'ਪਰਿੰਦੇ ਭਟਕ ਗਏ' ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਦਿੱਤਾ ਜਾਗਰੂਕਤਾ ਦਾ ਸੰਦੇਸ਼

ਸੁਨਾਮ 'ਚ ਨੁੱਕੜ ਨਾਟਕ 'ਪਰਿੰਦੇ ਭਟਕ ਗਏ' ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਦਿੱਤਾ ਜਾਗਰੂਕਤਾ ਦਾ ਸੰਦੇਸ਼

ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ ਟਰੈਵਲ ਏਜੰਟਾਂ ਦੀ ਸੱਚਾਈ

ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ ਟਰੈਵਲ ਏਜੰਟਾਂ ਦੀ ਸੱਚਾਈ

ਪੰਜਾਬ 'ਚ ਇਨ੍ਹਾਂ ਵਾਹਨਾਂ 'ਤੇ ਹੋਈ ਸਖ਼ਤੀ, ਪੁਲਸ ਨੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ

ਪੰਜਾਬ 'ਚ ਇਨ੍ਹਾਂ ਵਾਹਨਾਂ 'ਤੇ ਹੋਈ ਸਖ਼ਤੀ, ਪੁਲਸ ਨੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ

ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ! ਚੰਨੀ ਤੋਂ ਬਾਅਦ ਹੁਣ ਇਸ ਆਗੂ ਦੇ ਲੱਗੇ ਨਾਅਰੇ

ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ! ਚੰਨੀ ਤੋਂ ਬਾਅਦ ਹੁਣ ਇਸ ਆਗੂ ਦੇ ਲੱਗੇ ਨਾਅਰੇ

ਬਿਕਰਮ ਮਜੀਠੀਆ ਦੇ ਕਰੀਬੀ ਦੇ ਘਰ ਈ. ਡੀ. ਦੀ ਰੇਡ

ਬਿਕਰਮ ਮਜੀਠੀਆ ਦੇ ਕਰੀਬੀ ਦੇ ਘਰ ਈ. ਡੀ. ਦੀ ਰੇਡ

ਗੁਰਦਾਸਪੁਰ ਪੁਲਸ ਦੀ ਵੱਡੀ ਕਾਰਵਾਈ: 100 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ

ਗੁਰਦਾਸਪੁਰ ਪੁਲਸ ਦੀ ਵੱਡੀ ਕਾਰਵਾਈ: 100 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅਸ਼ਵਨੀ ਸ਼ਰਮਾ ਨੇ ਚੁੱਕਿਆ ਨਾਜਾਇਜ਼ ਮਾਈਨਿੰਗ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅਸ਼ਵਨੀ ਸ਼ਰਮਾ ਨੇ ਚੁੱਕਿਆ ਨਾਜਾਇਜ਼ ਮਾਈਨਿੰਗ