Wednesday, August 26, 2026
BREAKING
ਪੰਜਾਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 92 ਡਰੋਨ ਸ਼ੋਅ ਕਰਵਾਏ ਜਾਣਗੇ: ਤਰੁਨਪ੍ਰੀਤ ਸਿੰਘ ਸੌਂਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਲਮੀ ਤਪਸ਼ ਨਾਲ ਨਜਿੱਠਣ ਲਈ ਪੰਜਾਬੀਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਰੱਖੜੀ ਦੇ ਤਿਉਹਾਰ ਮੌਕੇ ਕਿਡਨੀ ਦਾਨ ਕਰਨ ਵਾਲੇ ਭੈਣ-ਭਰਾਵਾਂ ਦਾ ਕੀਤਾ ਗਿਆ ਸਨਮਾਨ ਵੱਡੀ ਖ਼ਬਰ : ਨੇਪਾਲ 'ਚ ਅਚਾਨਕ ਆਏ ਹੜ੍ਹ 'ਚ 100 ਤੋਂ ਵੱਧ ਭਾਰਤੀ ਲਾਪਤਾ ਜਾਨਲੇਵਾ ਹਮਲੇ ਮਗਰੋਂ ਪਹਿਲੀ ਵਾਰ ਸਟੇਜ 'ਤੇ ਗਰਜੇ ਸੁਖਬੀਰ ਬਾਦਲ, ਪੜ੍ਹੋ ਕੀ ਕਿਹਾ ਜਥੇਦਾਰ ਵੱਲੋਂ ਸਿੱਖ ਸੰਗਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਅਰਦਾਸ ਕਰਨ ਦੀ ਅਪੀਲ 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ ਤਿੱਬਤ ਤੋਂ ਆਏ ਭਿਆਨਕ ਹੜ੍ਹ ਨੇ ਨੇਪਾਲ 'ਚ ਮਚਾਈ ਤਬਾਹੀ, ਦਰਜਨਾਂ ਪਿੰਡ ਤਬਾਹ ਨਗਰ ਨਿਗਮ ਲੁਧਿਆਣਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ! E-Mail ਨਾਲ ਪਈਆਂ ਭਾਜੜਾਂ ਤੇਜ਼ ਰਫ਼ਤਾਰ ਸਕਾਰਪੀਓ ਨੇ ਮਹਿਲਾ ਤੇ ਬੱਚੀ ਨੂੰ ਕੁਚਲਿਆ, ਡਰਾਈਵਰ ਗੱਡੀ ਛੱਡ ਕੇ ਹੋਇਆ ਫਰਾਰ

ਪੰਜਾਬ

ਰੱਖੜੀ ਦੇ ਤਿਉਹਾਰ ਮੌਕੇ ਕਿਡਨੀ ਦਾਨ ਕਰਨ ਵਾਲੇ ਭੈਣ-ਭਰਾਵਾਂ ਦਾ ਕੀਤਾ ਗਿਆ ਸਨਮਾਨ

26 ਅਗਸਤ, 2026 06:02 PM

ਮੋਹਾਲੀ : ਰੱਖੜੀ ਦੀ ਪੂਰਵ ਸੰਧਿਆ 'ਤੇ, ਬੁੱਧਵਾਰ ਨੂੰ ਐਡੀਸਨ ਹਸਪਤਾਲ, ਮੋਹਾਲੀ ਵਿਖੇ ਉਨ੍ਹਾਂ ਦਰਜਨ ਦੇ ਲਗਭਗ ਭੈਣ-ਭਰਾਵਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਆਪਣਾ ਕਿਡਨੀ ਦਾਨ ਕਰਕੇ ਦੂਜਿਆਂ ਨੂੰ ਨਵਾਂ ਜੀਵਨ ਦਿੱਤਾ। "ਬੌਂਡਸ ਆਫ਼ ਲਾਈਫ਼" ਸਿਰਲੇਖ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਅੰਗਦਾਨ ਕਰਨ ਵਾਲੇ ਭੈਣ-ਭਰਾਵਾਂ ਦੇ ਬੇਮਿਸਾਲ ਹੌਸਲੇ ਅਤੇ ਨਿਸ਼ਕਾਮ ਭਾਵਨਾ ਦੀ ਸ਼ਲਾਘਾ ਕੀਤੀ ਗਈ। ਇਸ ਦੌਰਾਨ ਇਹ ਗੱਲ ਵੀ ਰੇਖਾਂਕਿਤ ਕੀਤੀ ਗਈ ਕਿ ਕਿਵੇਂ ਜਿਉਂਦੇ ਜੀਅ ਕੀਤਾ ਅੰਗਦਾਨ ਜ਼ਿੰਦਗੀ ਬਦਲ ਦਿੰਦਾ ਹੈ ਅਤੇ ਸਿਹਤ ਦਾ ਨਵਾਂ ਮੌਕਾ ਪ੍ਰਦਾਨ ਕਰਦਾ ਹੈ।

ਇਸ ਮੌਕੇ ਮੁੱਖ ਰੀਨਲ ਟ੍ਰਾਂਸਪਲਾਂਟ ਸਰਜਨ ਡਾ. ਅਰਜਿੰਦਰ ਸਿੰਘ ਬੈਂਸ, ਨੇਫਰੋਲੋਜਿਸਟ ਅਤੇ ਟ੍ਰਾਂਸਪਲਾਂਟ ਫਿਜ਼ੀਸ਼ੀਅਨ ਡਾ. ਤਰੁਣਾ, ਯੂਰੋਲੋਜਿਸਟ ਡਾ. ਨਿਪੁਨ ਗੁਪਤਾ ਅਤੇ ਐਡੀਸਨ ਦੀ ਫੈਸੀਲਿਟੀ ਡਾਇਰੈਕਟਰ ਰੂਪਿੰਦਰ ਕੌਰ ਵੱਲੋਂ 6 ਡੋਨਰ-ਰਿਸੀਪੀਐਂਟ ਭੈਣ-ਭਰਾਵਾਂ ਦੇ ਜੋੜਿਆਂ ਦਾ ਸਨਮਾਨ ਕੀਤਾ ਗਿਆ।

ਇਸ ਸਮਾਗਮ ਨੇ ਡੋਨਰ-ਰਿਸੀਪੀਐਂਟ ਭੈਣ-ਭਰਾਵਾਂ ਨੂੰ ਆਪਣੀ ਭਾਵਨਾਤਮਕ ਯਾਤਰਾ ਸਾਂਝੀ ਕਰਨ ਦਾ ਇੱਕ ਮੰਚ ਵੀ ਪ੍ਰਦਾਨ ਕੀਤਾ—ਜਿਸ ਵਿੱਚ ਕ੍ਰੋਨਿਕ ਕਿਡਨੀ ਡਿਜ਼ੀਜ਼ ਦੀ ਸ਼ੁਰੂਆਤ ਅਤੇ ਥਕਾ ਦੇਣ ਵਾਲੇ ਡਾਇਲਸਿਸ ਇਲਾਜ ਤੋਂ ਲੈ ਕੇ ਸਫਲ ਟ੍ਰਾਂਸਪਲਾਂਟ ਸਰਜਰੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੱਕ ਦੇ ਤਜਰਬੇ ਸ਼ਾਮਲ ਸਨ।

ਡਾ. ਅਰਜਿੰਦਰ ਸਿੰਘ ਬੈਂਸ ਨੇ ਕਿਹਾ, “ਕਿਡਨੀ ਟ੍ਰਾਂਸਪਲਾਂਟ ਸਿਰਫ਼ ਇੱਕ ਸਰਜੀਕਲ ਪ੍ਰਕਿਰਿਆ ਨਹੀਂ ਹੈ; ਇਹ ਜ਼ਿੰਦਗੀ ਨੂੰ ਮਿਲਿਆ ਇੱਕ ਦੂਜਾ ਮੌਕਾ ਹੈ। ਜਦੋਂ ਕੋਈ ਭਰਾ ਜਾਂ ਭੈਣ ਅੰਗਦਾਨ ਲਈ ਅੱਗੇ ਆਉਂਦਾ ਹੈ, ਤਾਂ ਇਹ ਰੱਖੜੀ ਦਾ ਸਭ ਤੋਂ ਪਵਿੱਤਰ ਰੂਪ ਹੁੰਦਾ ਹੈ – ਭੈਣ-ਭਰਾ ਦੇ ਜੀਵਨ ਦੀ ਰੱਖਿਆ ਕਰਨਾ। ਆਧੁਨਿਕ ਤਕਨੀਕਾਂ ਅਤੇ ਪ੍ਰਗਤੀ ਦੇ ਨਾਲ, ਜਿਉਂਦੇ ਜੀਅ ਕਿਡਨੀ ਦਾਨ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਹ ਪ੍ਰਾਪਤਕਰਤਾ ਨੂੰ ਇੱਕ ਆਮ, ਸਿਹਤਮੰਦ ਜੀਵਨ ਜਿਊਣ ਦਾ ਮੌਕਾ ਦਿੰਦਾ ਹੈ।”

ਭਰਾ ਨੂੰ ਕਿਡਨੀ ਦੇਣ ਵਾਲੀ ਬਰਨਾਲਾ ਦੀ ਕੁਲਵਿੰਦਰ ਕੌਰ (38) ਨੇ ਕਿਹਾ: "ਜਦੋਂ ਮੇਰੇ ਭਰਾ ਦੀ ਕਿਡਨੀ ਫੇਲ੍ਹ ਹੋਣ ਬਾਰੇ ਪਤਾ ਲੱਗਾ, ਤਾਂ ਆਪਣੇ ਭਰਾ ਦੀ ਜਾਨ ਬਚਾਉਣ ਲਈ ਆਪਣੇ ਸਰੀਰ ਦਾ ਇੱਕ ਹਿੱਸਾ ਦੇਣਾ ਸਭ ਤੋਂ ਵੱਧ ਸਕੂਨ ਦੇਣ ਵਾਲਾ ਕੰਮ ਸੀ ਜੋ ਮੈਂ ਕਦੇ ਕੀਤਾ ਹੈ। ਅੱਜ ਅਸੀਂ ਦੋਵੇਂ ਸਿਹਤਮੰਦ, ਸਰਗਰਮ ਹਾਂ ਅਤੇ ਪੂਰੀ ਤਰ੍ਹਾਂ ਆਮ ਜ਼ਿੰਦਗੀ ਜੀ ਰਹੇ ਹਾਂ।"

ਆਪਣੇ ਭਰਾ ਨੂੰ ਕਿਡਨੀ ਦਾਨ ਕਰਨ ਦੇ ਪਲ ਨੂੰ ਯਾਦ ਕਰਦਿਆਂ ਕੁਲਦੀਪ ਕੌਰ ਨੇ ਕਿਹਾ, "ਮੈਥੋਂ ਆਪਣੇ ਭਰਾ ਨੂੰ ਡਾਇਲਸਿਸ 'ਤੇ ਹੌਲੀ-ਹੌਲੀ ਕਮਜ਼ੋਰ ਹੁੰਦੇ ਨਹੀਂ ਦੇਖਿਆ ਗਿਆ।"

ਉਨ੍ਹਾਂ ਕਿਹਾ, "ਆਪਣੇ ਊਰਜਾਵਾਨ ਭਰਾ ਨੂੰ ਹਫ਼ਤੇ ਵਿੱਚ ਤਿੰਨ ਵਾਰ ਡਾਇਲਸਿਸ ਮਸ਼ੀਨ ਨਾਲ ਬੱਝਾ ਦੇਖਣਾ ਦਿਲ ਦਹਿਲਾ ਦੇਣ ਵਾਲਾ ਸੀ। ਉਹ ਦਿਨ-ਬ-ਦਿਨ ਆਪਣੀ ਉਮੀਦ ਗੁਆ ਰਿਹਾ ਸੀ। ਜਿਸ ਪਲ ਡਾਕਟਰ ਨੇ ਕਿਹਾ ਕਿ ਮੈਂ ਇੱਕ ਮੈਚਿੰਗ ਡੋਨਰ ਹਾਂ, ਮੈਂ ਦੁਬਾਰਾ ਨਹੀਂ ਸੋਚਿਆ। ਭਰਾ ਨੂੰ ਆਪਣੀ ਇੱਕ ਕਿਡਨੀ ਦੇਣਾ ਕੋਈ ਅਹਿਸਾਨ ਨਹੀਂ ਸੀ—ਭੈਣ ਹੋਣ ਦੇ ਨਾਤੇ ਇਹ ਮੇਰਾ ਫ਼ਰਜ਼ ਸੀ। ਉਸ ਨੂੰ ਫਿਰ ਤੋਂ ਮੁਸਕੁਰਾਉਂਦੇ, ਕੰਮ ਕਰਦੇ ਅਤੇ ਪੂਰੀ ਜ਼ਿੰਦਗੀ ਜਿਊਂਦੇ ਦੇਖਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਆਸ਼ੀਰਵਾਦ ਹੈ।"

ਪਟਿਆਲਾ ਦੇ ਨਛੱਤਰ ਸਿੰਘ (49), ਜਿਨ੍ਹਾਂ ਨੇ ਆਪਣੀ ਭੈਣ ਤੋਂ ਕਿਡਨੀ ਪ੍ਰਾਪਤ ਕੀਤੀ ਸੀ, ਨੇ ਭਾਵੁਕ ਹੋ ਕੇ ਆਪਣਾ ਧੰਨਵਾਦ ਪ੍ਰਗਟ ਕੀਤਾ, "ਜਦੋਂ ਮੇਰੀਆਂ ਕਿਡਨੀਆਂ ਖ਼ਰਾਬ ਹੋ ਗਈਆਂ, ਤਾਂ ਮੇਰੀ ਜ਼ਿੰਦਗੀ ਠੱਪ ਹੋ ਗਈ ਸੀ। ਮੈਨੂੰ ਲੱਗਿਆ ਕਿ ਮੈਂ ਆਪਣੇ ਪਰਿਵਾਰ 'ਤੇ ਬੋਝ ਬਣ ਗਿਆ ਹਾਂ। ਮੇਰੀ ਭੈਣ ਨੇ ਬਿਨਾਂ ਇੱਕ ਪਲ ਦੀ ਝਿਜਕ ਦੇ ਅੱਗੇ ਆ ਕੇ ਮੈਨੂੰ ਕਿਹਾ, 'ਅਸੀਂ ਇਸ ਦੁਨੀਆ ਵਿੱਚ ਇੱਕ ਨਾਲ ਆਏ ਹਾਂ, ਅਤੇ ਅਸੀਂ ਇਸ ਬੀਮਾਰੀ ਨਾਲ ਵੀ ਇੱਕ ਨਾਲ ਲੜਾਂਗੇ।' ਉਸ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ ਹੈ, ਅਤੇ ਅੱਜ ਮੈਂ ਜੋ ਵੀ ਸਾਹ ਲੈ ਰਿਹਾ ਹਾਂ, ਉਹ ਉਸੇ ਦਾ ਦਿੱਤਾ ਹੋਇਆ ਤੋਹਫ਼ਾ ਹੈ।"

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 92 ਡਰੋਨ ਸ਼ੋਅ ਕਰਵਾਏ ਜਾਣਗੇ: ਤਰੁਨਪ੍ਰੀਤ ਸਿੰਘ ਸੌਂਦ

ਪੰਜਾਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 92 ਡਰੋਨ ਸ਼ੋਅ ਕਰਵਾਏ ਜਾਣਗੇ: ਤਰੁਨਪ੍ਰੀਤ ਸਿੰਘ ਸੌਂਦ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਲਮੀ ਤਪਸ਼ ਨਾਲ ਨਜਿੱਠਣ ਲਈ ਪੰਜਾਬੀਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਲਮੀ ਤਪਸ਼ ਨਾਲ ਨਜਿੱਠਣ ਲਈ ਪੰਜਾਬੀਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ

ਜਾਨਲੇਵਾ ਹਮਲੇ ਮਗਰੋਂ ਪਹਿਲੀ ਵਾਰ ਸਟੇਜ 'ਤੇ ਗਰਜੇ ਸੁਖਬੀਰ ਬਾਦਲ, ਪੜ੍ਹੋ ਕੀ ਕਿਹਾ

ਜਾਨਲੇਵਾ ਹਮਲੇ ਮਗਰੋਂ ਪਹਿਲੀ ਵਾਰ ਸਟੇਜ 'ਤੇ ਗਰਜੇ ਸੁਖਬੀਰ ਬਾਦਲ, ਪੜ੍ਹੋ ਕੀ ਕਿਹਾ

ਜਥੇਦਾਰ ਵੱਲੋਂ ਸਿੱਖ ਸੰਗਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਅਰਦਾਸ ਕਰਨ ਦੀ ਅਪੀਲ

ਜਥੇਦਾਰ ਵੱਲੋਂ ਸਿੱਖ ਸੰਗਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਅਰਦਾਸ ਕਰਨ ਦੀ ਅਪੀਲ

ਨਗਰ ਨਿਗਮ ਲੁਧਿਆਣਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ! E-Mail ਨਾਲ ਪਈਆਂ ਭਾਜੜਾਂ

ਨਗਰ ਨਿਗਮ ਲੁਧਿਆਣਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ! E-Mail ਨਾਲ ਪਈਆਂ ਭਾਜੜਾਂ

ਤੇਜ਼ ਰਫ਼ਤਾਰ ਸਕਾਰਪੀਓ ਨੇ ਮਹਿਲਾ ਤੇ ਬੱਚੀ ਨੂੰ ਕੁਚਲਿਆ, ਡਰਾਈਵਰ ਗੱਡੀ ਛੱਡ ਕੇ ਹੋਇਆ ਫਰਾਰ

ਤੇਜ਼ ਰਫ਼ਤਾਰ ਸਕਾਰਪੀਓ ਨੇ ਮਹਿਲਾ ਤੇ ਬੱਚੀ ਨੂੰ ਕੁਚਲਿਆ, ਡਰਾਈਵਰ ਗੱਡੀ ਛੱਡ ਕੇ ਹੋਇਆ ਫਰਾਰ

ਫਿਰੋਜ਼ਪੁਰ 'ਚ 44.5 ਕਿੱਲੋ ਹੈਰੋਇਨ ਤੇ 3 ਕਿੱਲੋ ਆਈਸ ਡਰੱਗ ਬਰਾਮਦ

ਫਿਰੋਜ਼ਪੁਰ 'ਚ 44.5 ਕਿੱਲੋ ਹੈਰੋਇਨ ਤੇ 3 ਕਿੱਲੋ ਆਈਸ ਡਰੱਗ ਬਰਾਮਦ

ਭਲਕੇ ਨਹੀਂ ਹੋਵੇਗਾ ਪੰਜਾਬ ਬੰਦ, ਮੁਲਾਜ਼ਮ ਕਰਨਗੇ ਮਹਾ ਹੜਤਾਲ, ਪੂਰੀ ਤਰ੍ਹਾਂ ਬਹਾਲ ਰਹਿਣਗੀਆਂ ਸਾਰੀਆਂ ਸੇਵਾਵਾਂ

ਭਲਕੇ ਨਹੀਂ ਹੋਵੇਗਾ ਪੰਜਾਬ ਬੰਦ, ਮੁਲਾਜ਼ਮ ਕਰਨਗੇ ਮਹਾ ਹੜਤਾਲ, ਪੂਰੀ ਤਰ੍ਹਾਂ ਬਹਾਲ ਰਹਿਣਗੀਆਂ ਸਾਰੀਆਂ ਸੇਵਾਵਾਂ

ਹੈਪੀ ਚੈਂਪਸ ਪ੍ਰੀ-ਸਕੂਲ ਵਿਖੇ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ

ਹੈਪੀ ਚੈਂਪਸ ਪ੍ਰੀ-ਸਕੂਲ ਵਿਖੇ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ

ਖੱਤਰੀ ਸਭਾ ਖਰੜ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਵਿਨੋਦ ਕਪੂਰ ਦੀ ਪ੍ਰਧਾਨਗੀ ਹੇਠ ਲਾਲਾ ਬੈਜਨਾਥ ਦੇ ਸ਼ੋਰੂਮ ਵਿਨੋਦ ਪਾਇਪ ਐਂਡ ਹਾਰਡਵੇਅਰ ਸਟੋਰ ਵਿਖੇ ਹੋਈ

ਖੱਤਰੀ ਸਭਾ ਖਰੜ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਵਿਨੋਦ ਕਪੂਰ ਦੀ ਪ੍ਰਧਾਨਗੀ ਹੇਠ ਲਾਲਾ ਬੈਜਨਾਥ ਦੇ ਸ਼ੋਰੂਮ ਵਿਨੋਦ ਪਾਇਪ ਐਂਡ ਹਾਰਡਵੇਅਰ ਸਟੋਰ ਵਿਖੇ ਹੋਈ