Friday, April 10, 2026
BREAKING
ਨਾਨ-ਕੰਸਟਰੱਕਸ਼ਨ ਫੀਸ ’ਚ 50 ਫੀਸਦੀ ਛੋਟ ਦੀ ਮਿਆਦ 15 ਜੂਨ ਤੱਕ ਵਧਾਈ ਗਈ : ਗੁਰਵਿੰਦਰ ਸਿੰਘ ਪਾਬਲਾ ਵਿਧਾਇਕ ਰੰਧਾਵਾ ਨੇ ਪਿੰਡ ਨਗਲਾ ਵਿੱਚ ਨਵੇਂ ਟਿਊਬਵੈੱਲ ਦਾ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਹਲਕੇ ਤੋਂ 20ਵੀਂ ਬੱਸ ਰਵਾਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ 245 ਕਰੋੜ ਦੀ ਰਾਸ਼ੀ ਜਾਰੀ, 2.45 ਲੱਖ ਵਿਦਿਆਰਥੀਆਂ ਨੂੰ ਵੱਡੀ ਰਾਹਤ : ਡਾ. ਬਲਜੀਤ ਕੌਰ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਨੂੰ ਪਰਾਲੀ ਸਾੜਨ ਘਟਾਉਣ ਦੀ ਪਹਿਲ ਲਈ ਮਿਲਿਆ ਸਕੋਚ ਸਿਲਵਰ ਐਵਾਰਡ 2025 ਪੰਜਾਬ 'ਚ ਫੜੇ ਗਏ 2 ਅੱਤਵਾਦੀ, ਕਰਨਾ ਸੀ ਵੱਡਾ ਧਮਾਕਾ ਫਰਾਂਸ ਵਧਾਏਗਾ Nuclear power; 53.6 ਅਰਬ ਡਾਲਰ ਦੇ ਰੱਖਿਆ ਬਜਟ ਦਾ ਐਲਾਨ ਵਿਸਾਖੀ ਮੌਕੇ ਪਾਕਿ ਦੇ ਗੁਰਧਾਮਾਂ ਲਈ ਭਲਕੇ ਰਵਾਨਾ ਹੋਵੇਗਾ ਜੱਥਾ, SGPC ਨੇ ਸੌਂਪੇ ਪਾਸਪੋਰਟ ਹੁਣ ਬਣੇਗੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਖੇਡ

'ਰੋਹਿਤ-ਕੋਹਲੀ ਨੂੰ ਸੰਨਿਆਸ ਲਈ ਮਜਬੂਰ ਕੀਤਾ ਗਿਆ... ', ਸਾਬਕਾ ਕ੍ਰਿਕਟਰ ਦਾ ਹੈਰਾਨ ਕਰਨ ਵਾਲਾ ਦਾਅਵਾ

30 ਦਸੰਬਰ, 2025 06:04 PM

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਇਸ ਸਮੇਂ ਸਿਰਫ ਵਨਡੇ ਫਾਰਮੇਟ 'ਚ ਹੀ ਖੇਡ ਰਹੇ ਹਨ। ਦੋਵਾਂ ਦਿੱਗਜਾਂ ਨੇ 2024 'ਚ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚੋਂ ਵੀ ਸੰਨਿਆਸ ਲੈ ਲਿਆ ਸੀ। ਸਾਬਕਾ ਭਾਰਤੀ ਕ੍ਰਿਕਟਰ ਰੌਬਿਨ ਉਥੱਪਾ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ 'ਚੋਂ ਸੰਨਿਆਸ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਮਈ ਮਹੀਨੇ 'ਚ ਜਦੋਂ ਇਸ ਦਿੱਗਜ ਜੋੜੀ ਨੇ ਅਚਾਨਕ ਟੈਸਟ ਕ੍ਰਿਕਟ 'ਚੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਤਾਂ ਇਸ ਫੈਸਲੇ ਨੇ ਪੂਰੀ ਕ੍ਰਿਕਟ ਦੁਨੀਆ ਨੂੰ ਹੈਰਾਨ ਕਰ ਦਿੱਤਾ। ਫਿਲਹਾਲ 'ਰੋ-ਕੋ' ਸਿਰਫ ਵਨਡੇ ਫਾਰਮੇਟ 'ਚ ਹੀ ਭਾਰਤ ਲਈ ਖੇਡ ਰਹੇ ਹਨ। 

ਕੀ ਰੋ-ਕੋ ਨੂੰ ਟੈਸਟ 'ਚੋਂ ਸੰਨਿਆਸ ਲਈ ਮਜਬੂਰ ਕੀਤਾ ਗਿਆ?

ਆਪਣੇ ਯੂਟਿਊਬ ਚੈਨਲ 'ਤੇ ਜਾਰੀ ਇਕ ਵੀਡੀਓ 'ਚ ਰੌਬਿਨ ਉਥੱਪਾ ਨੇ ਦਾਅਵਾ ਕੀਤਾ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਟੈਸਟ ਕ੍ਰਿਕਟ 'ਚੋਂ ਸੰਨਿਆਸ ਲੈਣਾ ਬਿਲਕੁਲ ਵੀ ਸੁਭਾਵਿਕ ਨਹੀਂ ਲਗਦਾ। ਉਨ੍ਹਾਂ ਕਿਹਾ ਕਿ ਇਸ ਅਚਾਨਕ ਫੈਸਲੇ ਦੀ ਅਸਲੀ ਵਜ੍ਹਾ 'ਤੇ ਗੱਲ ਕਰਨਾ ਖੁਦ ਇਨ੍ਹਾਂ ਦੋਵਾਂ ਖਿਡਾਰੀਆਂ 'ਤੇ ਨਿਰਭਰ ਕਰਦਾ ਹੈ ਪਰ ਉਨ੍ਹਾਂ ਨੂੰ ਇਹ ਫੈਸਲਾ ਕਿਸੇ ਮਜਬੂਰੀ ਵਰਗਾ ਮਹਿਸੂਸ ਹੁੰਦਾ ਹੈ। 

ਉਥੱਪਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਜ਼ਬਰਨ ਕੀਤਾ ਗਿਆ ਆਤਮਸਮਰਪਣ ਸੀ ਜਾਂ ਨਹੀਂ ਪਰ ਇਹ ਬਿਲਕੁਲ ਵੀ ਸੁਭਾਵਿਕ ਵਿਦਾਈ ਨਹੀਂ ਲਗਦੀ। ਸੱਚਾਈ ਕੀ ਹੈ, ਇਹ ਉਹ ਦੋਵੇਂ ਹੀ ਆਪਣੇ ਸਮੇਂ 'ਤੇ ਦੱਸਣਗੇ ਪਰ ਮੈਨੂੰ ਨਹੀਂ ਲਗਦਾ ਕਿ ਇਹ ਫੈਸਲਾ ਸੁਭਾਵਿਕ ਸੀ।

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਟੈਸਟ ਕ੍ਰਿਕਟ 'ਚੋਂ ਅਚਾਨਕ ਸੰਨਿਆਸ ਲੈਣਾ ਕਾਫੀ ਹੈਰਾਨ ਕਰਨ ਵਾਲਾ ਰਿਹਾ। ਪਿਛਲੇ ਸਾਲ ਆਸਟ੍ਰੇਲੀਆ 'ਚ ਹੋਈ ਬਾਰਡਰ ਗਾਵਸਕਰ ਟਰਾਫੀ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਦੋਵਾਂ ਨੇ ਲੰਬੇ ਸਮੇਂ ਬਾਅਦ ਰਣਜੀ ਟਰਾਫੀ 'ਚ ਵਾਪਸੀ ਕੀਤੀ ਸੀ, ਤਾਂ ਜੋ ਆਪਣੇ ਟੈਸਟ ਕਰੀਅਰ ਨੂੰ ਅੱਗੇ ਵਧਾਇਆ ਜਾ ਸਕੇ। ਹਾਲਾਂਕਿ, ਇਸਦੇ ਬਾਵਜੂਦ ਮਈ ਮਹੀਨੇ 'ਚ ਦੋਵਾਂ ਨੇ ਰਹੱਸਮਈ ਤਰੀਕੇ ਨਾਲ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ। ਇਸੇ ਦੌਰਾਨ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਸ਼ੁਭਮਨ ਗਿੱਲ ਨੂੰ ਨਵਾਂ ਟੈਸਟ ਕਪਤਾਨ ਨਿਯੁਕਤ ਕੀਤਾ ਗਿਆ। 

ਉਥੱਪਾ ਨੇ ਅੱਗੇ ਕਿਹਾ ਕਿ ਜਦੋਂ ਆਸਟ੍ਰੇਲੀਆ ਦੌਰੇ 'ਤੇ ਰੋਹਿਤ ਦੌੜਾਂ ਨਹੀਂ ਬਣਾ ਪਾ ਰਹੇ ਸਨ ਉਦੋਂ ਮੈਨੂੰ ਲੱਗਾ ਸੀ ਕਿ ਉਨ੍ਹਾਂ ਨੂੰ 6 ਮਹੀਨਿਆਂ ਦੀ ਬ੍ਰੇਕ ਲੈ ਕੇ ਆਪਣੀ ਫਿਟਨੈੱਸ 'ਤੇ ਕੰਮ ਕਰਨਾ ਚਾਹੀਦਾ ਹੈ। ਮੈਨੂੰ ਪੂਰੀ ਭਰੋਸਾ ਸੀ ਕਿ ਰੋਹਿਤ ਜਲਦੀ ਹੀ ਟੈਸਟ 'ਚ ਵੀ ਧਮਾਕੇਦਾਰ ਵਾਪਸੀ ਕਰਨਗੇ ਪਰ ਅਜਿਹਾ ਨਹੀਂ ਹੋਇਆ।

Have something to say? Post your comment

ਅਤੇ ਖੇਡ ਖਬਰਾਂ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

PSL'ਚ ਵਿਰਾਟ ਕੋਹਲੀ ਨਾਲ ਤੁਲਨਾ,  ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

PSL'ਚ ਵਿਰਾਟ ਕੋਹਲੀ ਨਾਲ ਤੁਲਨਾ, ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ

IPL 2026: RR ਖਿਲਾਫ ਕਿਉਂ ਨਹੀਂ ਖੇਡੇ ਮਿਸ਼ੇਲ ਸੈਂਟਨਰ? MI ਕੋਚ ਨੇ ਦੱਸੀ ਵੱਡੀ ਵਜ੍ਹਾ

IPL 2026: RR ਖਿਲਾਫ ਕਿਉਂ ਨਹੀਂ ਖੇਡੇ ਮਿਸ਼ੇਲ ਸੈਂਟਨਰ? MI ਕੋਚ ਨੇ ਦੱਸੀ ਵੱਡੀ ਵਜ੍ਹਾ

ਬੰਗਲਾਦੇਸ਼ ਕ੍ਰਿਕਟ ਬੋਰਡ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ; ਤਮੀਮ ਇਕਬਾਲ ਨੂੰ ਮਿਲੀ ਬੋਰਡ ਦੀ ਕਮਾਨ

ਬੰਗਲਾਦੇਸ਼ ਕ੍ਰਿਕਟ ਬੋਰਡ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ; ਤਮੀਮ ਇਕਬਾਲ ਨੂੰ ਮਿਲੀ ਬੋਰਡ ਦੀ ਕਮਾਨ

RR vs MI: ਹਾਰ ਤੋਂ ਬਾਅਦ ਹਾਰਦਿਕ ਪੰਡਯਾ ਦਾ ਵੱਡਾ ਬਿਆਨ, ਹਾਰ ਦੀ ਦੱਸੀ ਵਜ੍ਹਾ

RR vs MI: ਹਾਰ ਤੋਂ ਬਾਅਦ ਹਾਰਦਿਕ ਪੰਡਯਾ ਦਾ ਵੱਡਾ ਬਿਆਨ, ਹਾਰ ਦੀ ਦੱਸੀ ਵਜ੍ਹਾ

IPL 2026: ਕੀ ਰਾਜਸਥਾਨ ਖਿਲਾਫ ਸੂਰਿਆਕੁਮਾਰਵ ਯਾਦਵ ਦੀ ਫਾਰਮ ਜਾਰੀ ਰਹੇਗੀ? ਦੇਖੋ ਅੰਕੜੇ

IPL 2026: ਕੀ ਰਾਜਸਥਾਨ ਖਿਲਾਫ ਸੂਰਿਆਕੁਮਾਰਵ ਯਾਦਵ ਦੀ ਫਾਰਮ ਜਾਰੀ ਰਹੇਗੀ? ਦੇਖੋ ਅੰਕੜੇ

ਦਿੱਗਜ ਕ੍ਰਿਕਟਰ ਪੁਲਸ ਨੇ ਕੀਤਾ ਗ੍ਰਿਫਤਾਰ, ਪਲੇਅਰ ਸ਼ਰਾਬ ਦੇ ਨਸ਼ੇ 'ਚ...

ਦਿੱਗਜ ਕ੍ਰਿਕਟਰ ਪੁਲਸ ਨੇ ਕੀਤਾ ਗ੍ਰਿਫਤਾਰ, ਪਲੇਅਰ ਸ਼ਰਾਬ ਦੇ ਨਸ਼ੇ 'ਚ...