Monday, October 19, 2026
BREAKING
• ਡੇੰਗੂ ਦੇ ਮੱਛਰ ਨੂੰ ਘਰਾਂ ਵਿੱਚ ਪਨਪਣ ਤੋਂ ਰੋਕੋ, ਹਰ ਸੋਮਵਾਰ ਤੇ ਸ਼ੁੱਕਰਵਾਰ ਨੂੰ ਮਨਾਓ ‘ਖੁਸ਼ਕ ਦਿਨ’ : ਏ.ਸੀ.ਐੱਸ.: ਡਾ. ਬਲਜੀਤ ਕਮਲ • ਛਾਤੀ ਦੇ ਕੈਂਸਰ ਸਬੰਧੀ ਜਾਗਰੂਕਤਾ ਮਹੀਨਾ: ਛਾਤੀ ਵਿੱਚ ਗੰਢ ਮਹਿਸੂਸ ਹੋਵੇ ਤਾਂ ਦੇਰੀ ਨਾ ਕਰੋ, ਤੁਰੰਤ ਡਾਕਟਰੀ ਸਲਾਹ ਲਵੋ: ਸਿਵਲ ਸਰਜਨ ਡਾ. ਅਮਨ ਸੂਦ • ਪੈਨਸ਼ਨਰਜ਼ ਭਲਾਈ ਸੰਸਥਾ (ਰਜਿ.) ਖਰੜ ਦੀ ਹੰਗਾਮੀ ਮੀਟਿੰਗ ਵਿੱਚ ਹੋਏ ਸਰਬਸੰਮਤੀ ਫੈਸਲੇ ਨਾਲ ਸਲਾਨਾ ਪੈਨਸ਼ਨਰਜ਼ ਦਿਵਸ ਨੂੰ 13 ਦਸੰਬਰ 2026 ਨੂੰ ਮਨਾਇਆ ਜਾਵੇਗਾ • UPElections2027: 26 ਨਵੰਬਰ ਨੂੰ ਜਾਰੀ ਹੋਵੇਗਾ ਸਮਾਜਵਾਦੀ ਪਾਰਟੀ ਦਾ ਚੋਣ ਮੈਨੀਫੈਸਟੋ: ਅਖਿਲੇਸ਼ ਯਾਦਵ • ਸਰਦੀਆਂ ਤੋਂ ਪਹਿਲਾਂ 'ਗੈਸ ਚੈਂਬਰ' ਬਣੀ ਦਿੱਲੀ, 72 ਘੰਟਿਆਂ 'ਚ ਦੁੱਗਣਾ ਹੋਇਆ AQI, ਜਾਣੋ ਵਜ੍ਹਾ • ਵੋਟਰ ਸੂਚੀ ’ਚ ਨਾਂ ਸ਼ਾਮਲ ਕਰਵਾਉਣ ਲਈ ਫਾਰਮ 6 ਦਾਖਲ ਕਰ ਸਕਦੈ ਵੋਟਰ, ਚੋਣ ਕਮਿਸ਼ਨ ਦਾ ਅਹਿਮ ਬਿਆਨ • ਹਿਮਾਚਲ 'ਚ ਜਲਦੀ ਹੋਵੇਗਾ ਕੈਬਨਿਟ ਵਿਸਥਾਰ ਅਤੇ ਫੇਰਬਦਲ, CM ਸੁੱਖੂ ਨੇ ਦਿੱਤੇ ਸੰਕੇਤ • ਦਿੱਲੀ-NCR ਸਮੇਤ ਦੇਸ਼ ਦੇ ਮੁੱਖ ਖੇਤਰਾਂ ’ਚ ਲਾਗੂ ਹੋਣਗੇ ਨਵੇਂ ਸੁਰੱਖਿਆ ਪ੍ਰਬੰਧ • ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਦਿਖੇ ਸੱਟਾਂ ਦੇ ਨਿਸ਼ਾਨ • ਬੰਗਲਾਦੇਸ਼ 'ਚ ਮਹਿੰਗਾਈ ਦਾ ਕਹਿਰ: ਲਗਭਗ ਅੱਧੇ ਪਰਿਵਾਰ ਕਰਜ਼ੇ ਹੇਠ ਦੱਬੇ

ਬਾਜ਼ਾਰ

ਰੂਸੀ ਤੇਲ ਤੋਂ ਬਣੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਵਧੀ, ਭਾਰਤ ਤੋਂ 10,800 ਕਰੋੜ ਰੁਪਏ ਦਾ ਈਂਧਨ ਵਿਦੇਸ਼ ਪਹੁੰਚਿਆ

19 ਅਕਤੂਬਰ, 2026 04:42 PM

ਰੂਸ ਤੋਂ ਕੱਚਾ ਤੇਲ ਖਰੀਦ ਕੇ ਉਸ ਤੋਂ ਪੈਟਰੋਲੀਅਮ ਉਤਪਾਦ ਤਿਆਰ ਕਰਨ ਅਤੇ ਪੱਛਮੀ ਦੇਸ਼ਾਂ ਨੂੰ ਵੇਚਣ ਦਾ ਸਿਲਸਿਲਾ ਜਾਰੀ ਹੈ। ਭਾਰਤ, ਤੁਰਕੀਏ ਅਤੇ ਬਰੂਨੇਈ ਦੀਆਂ ਰਿਫਾਇਨਰੀਆਂ ਨੇ ਸਤੰਬਰ ’ਚ ਰੂਸ ’ਤੇ ਪਾਬੰਦੀ ਲਾਉਣ ਵਾਲੇ ਦੇਸ਼ਾਂ ਨੂੰ 1 ਅਰਬ ਯੂਰੋ (ਲੱਗਭਗ 10,800 ਕਰੋੜ ਰੁਪਏ) ਦੇ ਪੈਟਰੋਲੀਅਮ ਉਤਪਾਦ ਬਰਾਮਦ ਕੀਤੇ ਹਨ। ਇਹ ਅਗਸਤ ਦੇ ਮੁਕਾਬਲੇ 43 ਫੀਸਦੀ ਵੱਧ ਹੈ।


ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ. ਆਰ. ਈ. ਏ.) ਦੀ ਰਿਪੋਰਟ ਮੁਤਾਬਕ ਇਨ੍ਹਾਂ ’ਚੋਂ 29.5 ਕਰੋੜ ਯੂਰੋ (ਲੱਗਭਗ 3,039 ਕਰੋੜ ਰੁਪਏ) ਮੁੱਲ ਦੇ ਉਤਪਾਦ ਰੂਸੀ ਕੱਚੇ ਤੇਲ ਤੋਂ ਤਿਆਰ ਕੀਤੇ ਗਏ ਸਨ। ਗੁਜਰਾਤ ਸਥਿਤ ਰਿਲਾਇੰਸ ਇੰਡਸਟਰੀਜ਼ ਦੀ ਜਾਮਨਗਰ ਰਿਫਾਇਨਰੀ ਦੀ ਇਸ ਕਾਰੋਬਾਰ ’ਚ ਅਹਿਮ ਭੂਮਿਕਾ ਰਹੀ।


ਯੂਰੋਪੀਅਨ ਯੂਨੀਅਨ ਪਹੁੰਚੇ 7 ਜਹਾਜ਼, 6 ਜਾਮਨਗਰ ਤੋਂ
ਯੂਰੋਪੀਅਨ ਯੂਨੀਅਨ ਨੇ ਜਨਵਰੀ 2026 ਤੋਂ ਰੂਸੀ ਕੱਚੇ ਤੇਲ ਤੋਂ ਤਿਆਰ ਪੈਟਰੋਲੀਅਮ ਉਤਪਾਦਾਂ ਦੀ ਦਰਾਮਦ ’ਤੇ ਪਾਬੰਦੀ ਲਾਈ ਹੋਈ ਹੈ। ਇਸ ਦੇ ਬਾਵਜੂਦ ਸਤੰਬਰ ’ਚ ਸਬੰਧਤ ਰਿਫਾਇਨਰੀਆਂ ਤੋਂ 7 ਜਹਾਜ਼ ਯੂਰੋਪੀਅਨ ਯੂਨੀਅਨ ਦੀਆਂ ਬੰਦਰਗਾਹਾਂ ’ਤੇ ਪਹੁੰਚੇ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ’ਚੋਂ 6 ਜਹਾਜ਼ ਜਾਮਨਗਰ ਰਿਫਾਇਨਰੀ ਤੋਂ ਭੇਜੇ ਗਏ ਸਨ। ਇਟਲੀ ਨੂੰ 3, ਰੋਮਾਨੀਆ ਨੂੰ 2 ਅਤੇ ਸਪੇਨ ਤੇ ਸਾਈਪ੍ਰਸ ਨੂੰ ਇਕ-ਇਕ ਖੇਪ ਮਿਲੀ। ਰਿਪੋਰਟ ਮੁਤਾਬਕ ਇਨ੍ਹਾਂ ਰਿਫਾਇਨਰੀਆਂ ਤੋਂ ਯੂਰੋਪੀਅਨ ਯੂਨੀਅਨ ਨੇ 66.7 ਕਰੋੜ ਯੂਰੋ (ਲੱਗਭਗ 6,870 ਕਰੋੜ ਰੁਪਏ) ਦੇ ਉਤਪਾਦ ਖਰੀਦੇ। ਇਹ ਅਗਸਤ ਤੋਂ 80 ਫੀਸਦੀ ਵੱਧ ਸੀ। ਜਾਮਨਗਰ ਤੋਂ 1.04 ਲੱਖ ਟਨ ਡੀਜ਼ਲ ਦੀ ਇਕ ਖੇਪ ਰੋਟਰਡੈਮ ਲਈ ਰਵਾਨਾ ਹੋਈ ਸੀ, ਜੋ ਸਤੰਬਰ ਦੇ ਅੰਤ ਤੱਕ ਰਸਤੇ ’ਚ ਸੀ।


ਰੂਸੀ ਤੇਲ ਦੀ ਦਰਾਮਦ 13 ਫੀਸਦੀ ਘਟੀ
ਸਤੰਬਰ ’ਚ ਭਾਰਤ ਦੀ ਰੂਸੀ ਕੱਚੇ ਤੇਲ ਦੀ ਦਰਾਮਦ ਅਗਸਤ ਦੀ ਤੁਲਨਾ ’ਚ 13 ਫੀਸਦੀ ਡਿੱਗੀ। ਇਹ ਲਗਾਤਾਰ ਦੂਜੀ ਮਹੀਨਾਵਾਰ ਗਿਰਾਵਟ ਸੀ ਅਤੇ ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਦਰਾਮਦ ਰਹੀ। ਜਾਮਨਗਰ ’ਚ ਰੂਸੀ ਤੇਲ ਦੀ ਆਮਦ 27 ਫੀਸਦੀ, ਇੰਡੀਅਨ ਆਇਲ ਕਾਰਪੋਰੇਸ਼ਨ ਦੀ ਪਾਰਾਦੀਪ ਰਿਫਾਇਨਰੀ ’ਚ 21 ਫੀਸਦੀ ਅਤੇ ਨਾਇਰਾ ਐਨਰਜੀ ਦੀ ਵਾਡੀਨਾਰ ਰਿਫਾਇਨਰੀ ’ਚ 8 ਫੀਸਦੀ ਘੱਟ ਹੋਈ। ਇਸ ਦੇ ਬਾਵਜੂਦ ਵਾਡੀਨਾਰ ਭਾਰਤ ਦਾ ਸਭ ਤੋਂ ਵੱਡਾ ਰੂਸੀ ਤੇਲ ਦਰਾਮਦ ਕੇਂਦਰ ਬਣ ਗਿਆ। ਮੁੰਦਰਾ ਅਤੇ ਕੋਚੀ ’ਚ ਵੀ ਦਰਾਮਦ ਘਟੀ, ਜਦੋਂਕਿ ਇਕ ਹੋਰ ਮੁੰਦਰਾ ਤੇਲ ਟਰਮੀਨਲ ’ਤੇ ਸਤੰਬਰ ’ਚ 5.70 ਲੱਖ ਟਨ ਰੂਸੀ ਕੱਚਾ ਤੇਲ ਪਹੁੰਚਿਆ।


ਰੂਸ ਤੋਂ 42,230 ਕਰੋੜ ਰੁਪਏ ਦਾ ਈਂਧਨ ਖਰੀਦਿਆ
ਭਾਰਤ ਸਤੰਬਰ ’ਚ ਰੂਸ ਦਾ ਦੂਜਾ ਸਭ ਤੋਂ ਵੱਡਾ ਜੈਵਿਕ ਈਂਧਨ ਖਰੀਦਦਾਰ ਰਿਹਾ। ਉਸ ਨੇ ਕੁਲ 410 ਕਰੋੜ ਯੂਰੋ (ਲੱਗਭਗ 42,230 ਕਰੋੜ ਰੁਪਏ) ਦੇ ਰੂਸੀ ਹਾਈਡ੍ਰੋਕਾਰਬਨ ਖਰੀਦੇ। ਇਸ ’ਚ 360 ਕਰੋੜ ਯੂਰੋ (ਲੱਗਭਗ 37,080 ਕਰੋੜ ਰੁਪਏ) ਦਾ ਕੱਚਾ ਤੇਲ, 30.9 ਕਰੋੜ ਯੂਰੋ (ਲੱਗਭਗ 3,183 ਕਰੋੜ ਰੁਪਏ) ਦਾ ਕੋਲਾ ਅਤੇ 16.1 ਕਰੋੜ ਯੂਰੋ (ਲੱਗਭਗ 1,658 ਕਰੋੜ ਰੁਪਏ) ਦੇ ਪੈਟਰੋਲੀਅਮ ਉਤਪਾਦ ਸ਼ਾਮਲ ਸਨ। ਚੀਨ ਰੂਸ ਦਾ ਸਭ ਤੋਂ ਵੱਡਾ ਖਰੀਦਦਾਰ ਰਿਹਾ। ਸਤੰਬਰ ’ਚ ਯੂਰਾਲਸ ਕੱਚੇ ਤੇਲ ਦੀ ਔਸਤ ਕੀਮਤ 90.7 ਡਾਲਰ ਪ੍ਰਤੀ ਬੈਰਲ (ਲੱਗਭਗ 7,982 ਰੁਪਏ) ਸੀ, ਜੋ ਬ੍ਰੇਂਟ ਤੇਲ ਤੋਂ 23 ਡਾਲਰ (ਲੱਗਭਗ 2,024 ਰੁਪਏ) ਘੱਟ ਸੀ।


ਅਮਰੀਕਾ ਨੂੰ ਵੀ ਜਾਮਨਗਰ ਤੋਂ ਵੱਡੀ ਬਰਾਮਦ
ਸੀ. ਆਰ. ਈ. ਏ. ਅਨੁਸਾਰ ਸਤੰਬਰ ’ਚ ਇਨ੍ਹਾਂ ਰਿਫਾਇਨਰੀਆਂ ਨੇ ਆਸਟ੍ਰੇਲੀਆ ਨੂੰ 16.8 ਕਰੋੜ ਯੂਰੋ (ਲੱਗਭਗ 1,730 ਕਰੋੜ ਰੁਪਏ), ਅਮਰੀਕਾ ਨੂੰ 15.4 ਕਰੋੜ ਯੂਰੋ (ਲੱਗਭਗ 1,586 ਕਰੋੜ ਰੁਪਏ) ਅਤੇ ਨਿਊਜ਼ੀਲੈਂਡ ਨੂੰ 1.9 ਕਰੋੜ ਯੂਰੋ (ਲੱਗਭਗ 196 ਕਰੋੜ ਰੁਪਏ) ਦੇ ਪੈਟਰੋਲੀਅਮ ਉਤਪਾਦ ਭੇਜੇ। ਅਮਰੀਕਾ ਨੂੰ ਬਰਾਮਦ ’ਚ ਜਾਮਨਗਰ ਰਿਫਾਇਨਰੀ ਦੀ ਹਿੱਸੇਦਾਰੀ 12.2 ਕਰੋੜ ਯੂਰੋ (ਲੱਗਭਗ 1,257 ਕਰੋੜ ਰੁਪਏ) ਰਹੀ। ਜੁਲਾਈ ਤੋਂ ਸਤੰਬਰ ਦੌਰਾਨ ਜਾਮਨਗਰ ਦੀ ਕੁਲ ਕੱਚੇ ਤੇਲ ਦੀ ਦਰਾਮਦ ’ਚ ਰੂਸੀ ਤੇਲ ਦੀ ਹਿੱਸੇਦਾਰੀ 32 ਫੀਸਦੀ ਸੀ।


ਪਾਬੰਦੀਆਂ ’ਚ ਬਦਲਾਅ ਚਾਹੁੰਦੈ ਸੀ. ਆਰ. ਈ. ਏ.
ਸੀ. ਆਰ. ਈ. ਏ. ਨੇ ਯੂਰੋਪੀਅਨ ਯੂਨੀਅਨ ਤੋਂ ਸਿਫਾਰਿਸ਼ ਕੀਤੀ ਹੈ ਕਿ ਪਿਛਲੇ 6 ਮਹੀਨਿਆਂ ’ਚ ਰੂਸੀ ਕੱਚਾ ਤੇਲ ਪ੍ਰੋਸੈੱਸ ਕਰਨ ਵਾਲੀਆਂ ਰਿਫਾਇਨਰੀਆਂ ਦੇ ਸਾਰੇ ਉਤਪਾਦਾਂ ’ਤੇ ਪਾਬੰਦੀ ਲਾਈ ਜਾਵੇ, ਭਾਵੇਂ ਉਨ੍ਹਾਂ ਦੇ ਬਰਾਮਦ ਦਸਤਾਵੇਜ਼ਾਂ ’ਚ ਕਿਸੇ ਹੋਰ ਦੇਸ਼ ਦਾ ਜ਼ਿਕਰ ਹੋਵੇ। ਇਹ ਸੰਗਠਨ ਦੀ ਸਿਫਾਰਿਸ਼ ਹੈ, ਯੂਰੋਪੀਅਨ ਯੂਨੀਅਨ ਦੀ ਐਲਾਨੀ ਨੀਤੀ ਨਹੀਂ। ਵਿਸ਼ਲੇਸ਼ਕਾਂ ਮੁਤਾਬਕ ਭਾਰਤ ਦੀ ਦਰਾਮਦ ’ਚ ਗਿਰਾਵਟ ਦੇ ਪਿੱਛੇ ਅਮਰੀਕੀ ਦਬਾਅ ਦੇ ਨਾਲ ਰੂਸੀ ਤੇਲ ਦੀ ਸੀਮਤ ਸਪਲਾਈ ਅਤੇ ਚੀਨ ਨਾਲ ਵਧਦੀ ਮੁਕਾਬਲੇਬਾਜ਼ੀ ਵੀ ਜ਼ਿੰਮੇਵਾਰ ਹੈ। ਕੈਪਲਰ ਦੇ ਅੰਦਾਜ਼ੇ ਅਨੁਸਾਰ ਅਕਤੂਬਰ ’ਚ ਭਾਰਤ ਦੀ ਰੂਸੀ ਤੇਲ ਦਰਾਮਦ ਪ੍ਰਤੀ ਦਿਨ 18 ਤੋਂ 19 ਲੱਖ ਬੈਰਲ ਰਹਿ ਸਕਦੀ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸੱਤ ਮਹੀਨਿਆਂ 'ਚ ਸਭ ਤੋਂ ਤੇਜ਼ ਦੋੜੀ ਭਾਰਤੀ ਕਰੰਸੀ, 9 ਪੈਸੇ ਹੋਈ ਮਜ਼ਬੂਤ

ਸੱਤ ਮਹੀਨਿਆਂ 'ਚ ਸਭ ਤੋਂ ਤੇਜ਼ ਦੋੜੀ ਭਾਰਤੀ ਕਰੰਸੀ, 9 ਪੈਸੇ ਹੋਈ ਮਜ਼ਬੂਤ

ਅਗਲੇ 10 ਸਾਲਾਂ 'ਚ ਦੁਨੀਆ 'ਚ ਹੋਣਗੇ 80 ਕਰੋੜ ਬੇਰੁਜ਼ਗਾਰ; ਅਜੇ ਬੰਗਾ ਨੇ ਜਾਰੀ ਕੀਤੀ ਇਹ ਚਿਤਾਵਨੀ

ਅਗਲੇ 10 ਸਾਲਾਂ 'ਚ ਦੁਨੀਆ 'ਚ ਹੋਣਗੇ 80 ਕਰੋੜ ਬੇਰੁਜ਼ਗਾਰ; ਅਜੇ ਬੰਗਾ ਨੇ ਜਾਰੀ ਕੀਤੀ ਇਹ ਚਿਤਾਵਨੀ

ਸ਼ੇਅਰ ਬਾਜ਼ਾਰ 'ਚ ਹਾਹਾਕਾਰ : 876 ਅੰਕ ਡਿੱਗਾ ਸੈਂਸੈਕਸ, ਇਨ੍ਹਾਂ ਸ਼ੇਅਰਾਂ ਨੇ ਲਿਆਂਦੀ ਤਬਾਹੀ

ਸ਼ੇਅਰ ਬਾਜ਼ਾਰ 'ਚ ਹਾਹਾਕਾਰ : 876 ਅੰਕ ਡਿੱਗਾ ਸੈਂਸੈਕਸ, ਇਨ੍ਹਾਂ ਸ਼ੇਅਰਾਂ ਨੇ ਲਿਆਂਦੀ ਤਬਾਹੀ

ਭਾਰਤ ਅਤੇ ਨਾਰਵੇ ਵਿਚਕਾਰ ਆਰਥਿਕ ਸਾਂਝੇਦਾਰੀ ਨਾਲ ਵਪਾਰ ਅਤੇ ਨਵੀਨਤਾ ਨੂੰ ਮਿਲੇਗਾ ਨਵਾਂ ਹੁਲਾਰਾ

ਭਾਰਤ ਅਤੇ ਨਾਰਵੇ ਵਿਚਕਾਰ ਆਰਥਿਕ ਸਾਂਝੇਦਾਰੀ ਨਾਲ ਵਪਾਰ ਅਤੇ ਨਵੀਨਤਾ ਨੂੰ ਮਿਲੇਗਾ ਨਵਾਂ ਹੁਲਾਰਾ

ਕੈਂਸਰ ਦੀਆਂ 137 ਦਵਾਈਆਂ ’ਤੇ ਮੁਨਾਫਾ 30 ਫੀਸਦੀ ਤੱਕ ਸੀਮਤ, ਘਟਣਗੀਆਂ ਕੀਮਤਾਂ

ਕੈਂਸਰ ਦੀਆਂ 137 ਦਵਾਈਆਂ ’ਤੇ ਮੁਨਾਫਾ 30 ਫੀਸਦੀ ਤੱਕ ਸੀਮਤ, ਘਟਣਗੀਆਂ ਕੀਮਤਾਂ

ਤਿਉਹਾਰਾਂ ’ਚ ਮਠਿਆਈਆਂ ਦੀਆਂ ਕੀਮਤਾਂ 10-15 ਫੀਸਦੀ ਤੱਕ ਵਧੀਆਂ

ਤਿਉਹਾਰਾਂ ’ਚ ਮਠਿਆਈਆਂ ਦੀਆਂ ਕੀਮਤਾਂ 10-15 ਫੀਸਦੀ ਤੱਕ ਵਧੀਆਂ

ਤਿਉਹਾਰਾਂ ਦਰਮਿਆਨ ਛੋਟੀਆਂ ਕਾਰਾਂ ਦੀ ਵਿਕਰੀ 86% ਵਧੀ, EV ਨੇ ਵੀ ਵਧਾਈ ਸੇਲ

ਤਿਉਹਾਰਾਂ ਦਰਮਿਆਨ ਛੋਟੀਆਂ ਕਾਰਾਂ ਦੀ ਵਿਕਰੀ 86% ਵਧੀ, EV ਨੇ ਵੀ ਵਧਾਈ ਸੇਲ

Netflix 'ਚ ਵੱਡੇ ਪੱਧਰ ਤੇ ਛਾਂਟੀ ਦੀ ਤਿਆਰੀ, 1,000 ਕਰਮਚਾਰੀਆਂ ਦੀ ਜਾ ਸਕਦੀ ਹੈ ਨੌਕਰੀ

Netflix 'ਚ ਵੱਡੇ ਪੱਧਰ ਤੇ ਛਾਂਟੀ ਦੀ ਤਿਆਰੀ, 1,000 ਕਰਮਚਾਰੀਆਂ ਦੀ ਜਾ ਸਕਦੀ ਹੈ ਨੌਕਰੀ

ਜਾਪਾਨ ਤੋਂ ਲੈ ਕੇ ਅਮਰੀਕਾ ਤੱਕ ਦੇ ਸ਼ੇਅਰ ਬਾਜਾਰਾਂ ਚ ਹਾਹਾਕਾਰ, ਭਾਰਤ 'ਚ ਹੋ ਗਿਆ ਚਮਤਕਾਰ

ਜਾਪਾਨ ਤੋਂ ਲੈ ਕੇ ਅਮਰੀਕਾ ਤੱਕ ਦੇ ਸ਼ੇਅਰ ਬਾਜਾਰਾਂ ਚ ਹਾਹਾਕਾਰ, ਭਾਰਤ 'ਚ ਹੋ ਗਿਆ ਚਮਤਕਾਰ

ਤਿਉਹਾਰਾਂ ਦਰਮਿਆਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਕਿੰਨੇ ਚੜ੍ਹੇ ਰੇਟ

ਤਿਉਹਾਰਾਂ ਦਰਮਿਆਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਕਿੰਨੇ ਚੜ੍ਹੇ ਰੇਟ