Wednesday, November 25, 2026
BREAKING
• ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ... • ਪੰਜਾਬ ਦੇ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 31 ਸੀਨੀਅਰ ਅਫਸਰਾਂ ਦੇ ਤਬਾਦਲੇ • ਬਲਵੰਤ ਸਿੰਘ ਰਾਜੋਆਣਾ ਬਾਰੇ ਵੱਡੀ ਖ਼ਬਰ ; ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ • ਸ਼ੇਅਰ ਬਾਜ਼ਾਰ 'ਚ ਤੂਫ਼ਾਨੀ ਵਾਧਾ: ਸੈਂਸੈਕਸ ਨੇ ਮਾਰੀ 1,502 ਅੰਕਾਂ ਦੀ ਛਾਲ, ਨਿਵੇਸ਼ਕਾਂ ਦੀ ਦੌਲਤ 6.50 ਲੱਖ ਕਰੋੜ ਵਧੀ • ਭਾਜਪਾ-ਅਕਾਲੀ ਗੱਠਜੋੜ ਤੋਂ ਬਾਅਦ ਪੰਜਾਬ ’ਚ 2027 ਦੀਆਂ ਚੋਣਾਂ ਲਈ ਵਿਛ ਗਈ ਬਿਸਾਤ • ਸੀਨੀਅਰ ਅਕਾਲੀ ਆਗੂ ਤੇ ਸੰਭਾਵੀ ਉਮੀਦਵਾਰ ਦੇ ਘਰ ਈ. ਡੀ. ਦੀ ਰੇਡ • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ • ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ! ਡੈਮੋਕ੍ਰੇਟਸ ਨੇ ਦੋਵਾਂ ਸਦਨਾਂ 'ਚ ਹਾਸਲ ਕੀਤਾ ਇਤਿਹਾਸਕ ਬਹੁਮਤ • ਪੰਜਾਬ ਪੁਲਸ ਵੱਲੋਂ ਵਿਦੇਸ਼ਾਂ ਤੋਂ ਚੱਲ ਰਹੇ ਨੈੱਟਵਰਕਾਂ ਦਾ ਪਰਦਾਫਾਸ਼, 7 ਮੁਲਜ਼ਮ ਗ੍ਰਿਫ਼ਤਾਰ, ਇਹ ਕੁਝ ਹੋਇਆ ਬਰਾਮਦ • ਲੁਧਿਆਣਾ 'ਚ ਝੋਨੇ ਦੀ 100 ਫ਼ੀਸਦੀ ਕਟਾਈ ਪੂਰੀ, ਪਰਾਲੀ ਸਾੜਨ ਦੇ ਮਾਮਲਿਆਂ 'ਚ ਵਾਧਾ

ਦੁਨੀਆਂ

ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ! ਡੈਮੋਕ੍ਰੇਟਸ ਨੇ ਦੋਵਾਂ ਸਦਨਾਂ 'ਚ ਹਾਸਲ ਕੀਤਾ ਇਤਿਹਾਸਕ ਬਹੁਮਤ

25 ਨਵੰਬਰ, 2026 05:29 PM

ਅਮਰੀਕਾ ਦੀਆਂ ਆਮ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਨੇ ਪਿਛਲੇ ਕਈ ਦਹਾਕਿਆਂ ਦਾ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 435 ਮੈਂਬਰੀ ਹਾਊਸ ਆਫ਼ ਰਿਪ੍ਰੈਜ਼ੇਂਟੇਟਿਵਜ਼ 'ਚ 259 ਸੀਟਾਂ ਜਿੱਤ ਕੇ ਇਤਿਹਾਸਕ ਬਹੁਮਤ ਹਾਸਲ ਕਰ ਲਿਆ ਹੈ। ਸਾਲ 1990 ਤੋਂ ਬਾਅਦ ਪਾਰਟੀ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਪਾਰਟੀ ਨੇ 1992 'ਚ 258 ਅਤੇ 2008 'ਚ 257 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ 100 ਮੈਂਬਰੀ ਸੈਨੇਟ 'ਚ ਵੀ ਡੈਮੋਕ੍ਰੇਟਸ ਨੇ 56 ਸੀਟਾਂ ਜਿੱਤ ਕੇ ਇੱਕ ਦਹਾਕੇ ਤੋਂ ਵੱਧ ਸਮੇਂ ਦਾ ਆਪਣਾ ਸਭ ਤੋਂ ਮਜ਼ਬੂਤ ਬਹੁਮਤ ਦਰਜ ਕੀਤਾ ਹੈ।


ਮੰਗਲਵਾਰ ਨੂੰ ਟੈਨੇਸੀ 'ਚ ਡੈਮੋਕ੍ਰੇਟਿਕ ਉਮੀਦਵਾਰ ਵਿਕਟੋਰੀਆ ਬ੍ਰੌਡਰਿਕ ਵੱਲੋਂ ਰਿਪਬਲਿਕਨ ਸੰਸਦ ਮੈਂਬਰ ਸਕੌਟ ਡੇਸਜਾਰਲੇਸ ਨੂੰ ਹਰਾਉਣ ਤੋਂ ਬਾਅਦ ਪਾਰਟੀ ਦੀਆਂ ਸੀਟਾਂ ਦੀ ਗਿਣਤੀ 259 ਤੱਕ ਪਹੁੰਚ ਗਈ ਹੈ। ਫਿਲਹਾਲ 3 ਸੀਟਾਂ (ਮਿਨੇਸੋਟਾ ਦੀ 1 ਅਤੇ ਲੁਈਸਿਆਨਾ ਦੀਆਂ 2 ਸੀਟਾਂ) ਦੇ ਨਤੀਜੇ ਬਾਕੀ ਹਨ, ਜਦਕਿ ਰਿਪਬਲਿਕਨ ਪਾਰਟੀ ਨੂੰ 173 ਸੀਟਾਂ ਮਿਲਣ ਦੀ ਉਮੀਦ ਹੈ। ਜਨਵਰੀ ਤੋਂ ਕਾਂਗਰਸ ਦੇ ਦੋਵਾਂ ਸਦਨਾਂ ਹਾਊਸ ਤੇ ਸੈਨੇਟ 'ਤੇ ਡੈਮੋਕ੍ਰੇਟਸ ਦਾ ਕੰਟਰੋਲ ਹੋਵੇਗਾ, ਜਦਕਿ ਰਾਸ਼ਟਰਪਤੀ ਦਾ ਅਹੁਦਾ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਕੋਲ ਰਹੇਗਾ, ਪਰ ਉਨ੍ਹਾਂ ਕੋਲ ਬਹੁਤ ਸੀਮਿਤ ਸ਼ਕਤੀਆਂ ਹੋਣਗੀਆਂ।


ਮਹਿੰਗਾਈ, ਇਰਾਨ ਜੰਗ, ਇਮੀਗ੍ਰੇਸ਼ਨ ਏਜੰਸੀ (ICE) ਦੀ ਸਖ਼ਤੀ ਅਤੇ ਭ੍ਰਿਸ਼ਟਾਚਾਰ ਤੋਂ ਨਾਰਾਜ਼ ਵੋਟਰਾਂ ਨੇ ਰਿਪਬਲਿਕਨਾਂ ਦੇ ਗੜ੍ਹਾਂ ਸਣੇ ਪੂਰਬੀ ਤੱਟ ਦੇ ਇਲਾਕਿਆਂ 'ਚ ਡੈਮੋਕ੍ਰੇਟਸ ਦੇ ਹੱਕ ਵਿੱਚ ਫ਼ਤਵਾ ਦਿੱਤਾ। ਨਿਊਯਾਰਕ ਤੋਂ ਡੈਮੋਕ੍ਰੇਟਿਕ ਆਗੂ ਹਕੀਮ ਜੈਫਰੀਜ਼ ਦਾ ਹਾਊਸ ਦਾ ਨਵਾਂ ਸਪੀਕਰ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।


ਡੈਮੋਕ੍ਰੇਟਸ ਆਪਣੇ ਪਹਿਲੇ 100 ਦਿਨਾਂ ਦੇ ਏਜੰਡੇ ਤਹਿਤ ਰੋਜ਼ਾਨਾ ਜ਼ਿੰਦਗੀ ਦੀ ਵਧਦੀ ਲਾਗਤ ਨੂੰ ਘਟਾਉਣ, 'ਮੈਡੀਕੇਡ' ਸਿਹਤ ਪ੍ਰੋਗਰਾਮ 'ਚ ਕੀਤੀਆਂ ਕਟੌਤੀਆਂ ਨੂੰ ਪਲਟਣ ਅਤੇ 'ਅਫੋਰਡੇਬਲ ਕੇਅਰ ਐਕਟ' ਦੇ ਟੈਕਸ ਲਾਭਾਂ ਨੂੰ ਮੁੜ ਬਹਾਲ ਕਰਨ ਲਈ ਵੋਟਿੰਗ ਕਰਵਾਉਣ ਦੀ ਤਿਆਰੀ ਕਰ ਰਹੇ ਹਨ।


ਇਸ ਤੋਂ ਇਲਾਵਾ, ਪਾਰਟੀ ਨੇ ਰਾਸ਼ਟਰਪਤੀ ਦੀਆਂ ਸ਼ਕਤੀਆਂ 'ਤੇ ਨਜ਼ਰ ਰੱਖਣ ਲਈ ਕਈ ਜਾਂਚਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ 'ਚ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ 'ਚ ਹੋਏ ਵਾਧੇ ਦੀ ਜਾਂਚ ਵੀ ਸ਼ਾਮਲ ਹੈ। ਹਕੀਮ ਜੈਫਰੀਜ਼ ਨੇ ਟਰੰਪ ਖ਼ਿਲਾਫ਼ ਤੀਜੀ ਵਾਰ ਮਹਾਂਦੋਸ਼ ਚਲਾਉਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ, ਜਦਕਿ ਵ੍ਹਾਈਟ ਹਾਊਸ ਨੇ ਇਨ੍ਹਾਂ ਪ੍ਰਸਤਾਵਿਤ ਜਾਂਚਾਂ ਨੂੰ ਲੈ ਕੇ ਡੈਮੋਕ੍ਰੇਟਸ ਨੂੰ ਚਿਤਾਵਨੀ ਦਿੱਤੀ ਹੈ।

 

Have something to say? Post your comment

ਅਤੇ ਦੁਨੀਆਂ ਖਬਰਾਂ

ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ...

ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ...

ਸਾਊਦੀ ਅਰਬ ਦਾ ਰੱਖਿਆ ਗਠਜੋੜ ਫਲਾਪ ;  ਰੂਤੀਆਂ ਨਾਲ ਲੜਨ ਤੋਂ ਕਰ'ਤਾ ਇਨਕਾਰ

ਸਾਊਦੀ ਅਰਬ ਦਾ ਰੱਖਿਆ ਗਠਜੋੜ ਫਲਾਪ ; ਰੂਤੀਆਂ ਨਾਲ ਲੜਨ ਤੋਂ ਕਰ'ਤਾ ਇਨਕਾਰ

ਗੈਵਿਨ ਨਿਊਸੋਮ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ : ਅਜੈ ਜੈਨ ਭੂਟੋਰੀਆ

ਗੈਵਿਨ ਨਿਊਸੋਮ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ : ਅਜੈ ਜੈਨ ਭੂਟੋਰੀਆ

ਚੀਨ 'ਚ ਜਾਸੂਸੀ ਅਤੇ ਰਾਸ਼ਟਰੀ ਭੇਦ ਲੀਕ ਕਰਨ ਦੇ ਦੋਸ਼ 'ਚ ਅਧਿਕਾਰੀ ਨੂੰ ਮੌਤ ਦੀ ਸਜ਼ਾ

ਚੀਨ 'ਚ ਜਾਸੂਸੀ ਅਤੇ ਰਾਸ਼ਟਰੀ ਭੇਦ ਲੀਕ ਕਰਨ ਦੇ ਦੋਸ਼ 'ਚ ਅਧਿਕਾਰੀ ਨੂੰ ਮੌਤ ਦੀ ਸਜ਼ਾ

ਚੀਨੀ ਜਾਸੂਸੀ ਏਜੰਸੀ ਦਾ ਨਵਾਂ ਲਕਸ਼ ! AI ਚਿੱਪ ਤਕਨਾਲੋਜੀ ਅਤੇ ਅਮਰੀਕੀ ਕੰਪਨੀਆਂ 'ਤੇ ਨਜ਼ਰ

ਚੀਨੀ ਜਾਸੂਸੀ ਏਜੰਸੀ ਦਾ ਨਵਾਂ ਲਕਸ਼ ! AI ਚਿੱਪ ਤਕਨਾਲੋਜੀ ਅਤੇ ਅਮਰੀਕੀ ਕੰਪਨੀਆਂ 'ਤੇ ਨਜ਼ਰ

ਦੱਖਣੀ ਚੀਨ ਸਾਗਰ 'ਤੇ ਚੀਨ ਤੇ ਆਸੀਆਨ ਦੇਸ਼ਾਂ ਵਿਚਕਾਰ ਆਚਾਰ ਸੰਹਿਤਾ 'ਤੇ ਗੱਲਬਾਤ ਅਧੂਰੀ

ਦੱਖਣੀ ਚੀਨ ਸਾਗਰ 'ਤੇ ਚੀਨ ਤੇ ਆਸੀਆਨ ਦੇਸ਼ਾਂ ਵਿਚਕਾਰ ਆਚਾਰ ਸੰਹਿਤਾ 'ਤੇ ਗੱਲਬਾਤ ਅਧੂਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਕਰਨਗੇ ਰੂਸ ਦਾ ਅਧਿਕਾਰਤ ਦੌਰਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਕਰਨਗੇ ਰੂਸ ਦਾ ਅਧਿਕਾਰਤ ਦੌਰਾ

ਕੀਵ 'ਤੇ ਰੂਸੀ ਹਵਾਈ ਹਮਲੇ ਜਾਰੀ; ਤਿੰਨ ਮੌਤਾਂ, ਨੌਂ ਜ਼ਖਮੀ

ਕੀਵ 'ਤੇ ਰੂਸੀ ਹਵਾਈ ਹਮਲੇ ਜਾਰੀ; ਤਿੰਨ ਮੌਤਾਂ, ਨੌਂ ਜ਼ਖਮੀ

ਅਮਰੀਕੀ ਸੈਨੇਟ ਨੇ ਈਰਾਨ 'ਚ ਟਰੰਪ ਦੀਆਂ ਜੰਗੀ ਸ਼ਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਨੂੰ ਕਰ'ਤਾ ਰੱਦ

ਅਮਰੀਕੀ ਸੈਨੇਟ ਨੇ ਈਰਾਨ 'ਚ ਟਰੰਪ ਦੀਆਂ ਜੰਗੀ ਸ਼ਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਨੂੰ ਕਰ'ਤਾ ਰੱਦ

ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਸਾਡੀ ਸਵੈ-ਰੱਖਿਆ ਦੀ ਕਾਰਵਾਈ : ਈਰਾਨ

ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਸਾਡੀ ਸਵੈ-ਰੱਖਿਆ ਦੀ ਕਾਰਵਾਈ : ਈਰਾਨ