Monday, October 26, 2026
BREAKING
• ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ' • ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ • "ਮਨ ਕੀ ਬਾਤ" ਦੁਨੀਆ ਦਾ ਸਭ ਤੋਂ ਮਸ਼ਹੂਰ ਪ੍ਰੋਗਰਾਮ ਬਣ ਗਿਆ: ਭਾਜਪਾ ਪ੍ਰਧਾਨ ਨਿਤਿਨ ਨਬੀਨ • ਬੰਗਲਾਦੇਸ਼ ਨੇ ਸਾਊਦੀ ਅਰਬ 'ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਬਾਰੇ ਮੰਗੇ ਵੇਰਵੇ • ਜੰਗ ਦੀਆਂ ਨਵੀਆਂ ਧਮਕੀਆਂ ਵਿਚਾਲੇ ਈਰਾਨੀ ਵਿਦੇਸ਼ ਮੰਤਰੀ ਦਾ ਬਿਆਨ ਆਇਆ ਸਾਹਮਣੇ • 'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ • "ਸਾਡੇ ਘਰਾਂ 'ਤੇ ਚੱਲ ਰਹੀਆਂ ਨੇ ਗੋਲੀਆਂ..." ਫਾਇਰਿੰਗ ਮਗਰੋਂ ਪਹਿਲੀ ਵਾਰ ਰੋਹਿਤ ਸ਼ੈੱਟੀ ਨੇ ਤੋੜੀ ਚੁੱਪੀ • ਫ੍ਰੈਂਚ ਓਪਨ ਬੈਡਮਿੰਟਨ: ਫਾਈਨਲ 'ਚ ਪੀ.ਵੀ. ਸਿੰਧੂ ਦੀ ਹਾਰ, ਦੱਖਣੀ ਕੋਰੀਆ ਦੀ ਆਨ ਸੇ ਯੰਗ ਨੇ ਜਿੱਤਿਆ ਖ਼ਿਤਾਬ • ਹਰਮਨਪ੍ਰੀਤ ਅਤੇ ਦੀਪਤੀ ਦੇ ਸੈਂਕੜੇ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 329 ਦੌੜਾਂ ਦਾ ਟੀਚਾ • ਆਲਰਾਊਂਡਰ ਵਜੋਂ ਵਰਕਲੋਡ ਸੰਭਾਲਣਾ ਵੱਡੀ ਚੁਣੌਤੀ : ਨੀਤੀਸ਼ ਕੁਮਾਰ ਰੈੱਡੀ

ਮਨੋਰੰਜਨ

ਰਾਮ ਚਰਨ ਨੇ ਫ਼ਿਲਮ 'ਪੈਡੀ' ਨੂੰ ਲੈ ਕੇ ਦਿੱਤਾ ਵੱਡਾ ਅਪਡੇਟ, ਜਾਣੋ ਕਦੋਂ ਪੂਰੀ ਹੋਵੇਗੀ ਸ਼ੂਟਿੰਗ !

03 ਅਪ੍ਰੈਲ, 2026 08:53 PM

ਹੈਦਰਾਬਾਦ : ਸਾਊਥ ਸਿਨੇਮਾ ਦੇ ਸੁਪਰਸਟਾਰ ਰਾਮ ਚਰਨ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਨਿਰਦੇਸ਼ਕ ਬੁਚੀ ਬਾਬੂ ਸਨਾ ਦੀ ਬਹੁ-ਚਰਚਿਤ ਪੇਂਡੂ ਐਕਸ਼ਨ ਡਰਾਮਾ ਫ਼ਿਲਮ 'ਪੈਡੀ' (Peddi) ਦੀ ਸ਼ੂਟਿੰਗ ਨੂੰ ਲੈ ਕੇ ਅਦਾਕਾਰ ਨੇ ਖ਼ੁਦ ਇੱਕ ਵੱਡਾ ਖੁਲਾਸਾ ਕੀਤਾ ਹੈ। ਰਾਮ ਚਰਨ ਨੇ ਦੱਸਿਆ ਹੈ ਕਿ ਫ਼ਿਲਮ ਦਾ 'ਟਾਕੀ ਪੋਰਸ਼ਨ' (ਗੱਲਬਾਤ ਵਾਲਾ ਹਿੱਸਾ) ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ।

ਸਿਰਫ਼ ਇੱਕ ਗੀਤ ਦੀ ਸ਼ੂਟਿੰਗ ਬਾਕੀ

ਰਾਮ ਚਰਨ ਨੇ ਇਹ ਜਾਣਕਾਰੀ 'ਰਕਾਸਾ' (Rakasa) ਦੀ ਟੀਮ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ, ਜੋ ਕਿ 'ਪੈਡੀ' ਦੇ ਸੈੱਟ 'ਤੇ ਉਨ੍ਹਾਂ ਨੂੰ ਮਿਲਣ ਆਈ ਸੀ। ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੂਰੀ ਹੋ ਗਈ ਹੈ ਅਤੇ ਹੁਣ ਸਿਰਫ਼ ਇੱਕ ਗੀਤ ਫ਼ਿਲਮਾਉਣਾ ਬਾਕੀ ਹੈ। ਇਸ ਖ਼ਬਰ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਫ਼ਿਲਮ ਜਲਦੀ ਹੀ ਪੋਸਟ-ਪ੍ਰੋਡਕਸ਼ਨ ਪੜਾਅ ਵਿੱਚ ਦਾਖਲ ਹੋਵੇਗੀ।

ਹਾਲ ਹੀ ਵਿੱਚ ਰਾਮ ਚਰਨ ਦੇ ਜਨਮਦਿਨ ਮੌਕੇ ਇੱਕ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ਵਿੱਚ ਰਾਮ ਚਰਨ ਇੱਕ ਖ਼ਤਰਨਾਕ ਪਹਿਲਵਾਨ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਕੁਸ਼ਤੀ ਨੂੰ ਲੈ ਕੇ ਇੱਕ ਦਮਦਾਰ ਵਾਇਸਓਵਰ ਹੈ — "ਕੁਸ਼ਤੀ ਕੋਈ ਬੈਟ ਫੜ ਕੇ ਗੇਂਦ ਖੇਡਣ ਵਾਲੀ ਖੇਡ ਨਹੀਂ ਹੈ, ਇਹ ਉਹ ਖੇਡ ਹੈ ਜਿੱਥੇ ਤੁਸੀਂ ਆਪਣੀ ਜ਼ਿੰਦਗੀ ਦਾ ਦਾਅ ਲਗਾ ਕੇ ਮੌਤ ਦੇ ਸਾਹਮਣੇ ਖੜ੍ਹੇ ਹੁੰਦੇ ਹੋ।" ਰਾਮ ਚਰਨ ਨੇ ਇਸ ਰੋਲ ਲਈ ਆਪਣੀ ਸਰੀਰਕ ਦਿੱਖ 'ਤੇ ਬਹੁਤ ਮਿਹਨਤ ਕੀਤੀ ਹੈ ਅਤੇ ਉਹ (ਮੁਗਦਰ) ਗਦਾ ਨਾਲ ਅਭਿਆਸ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਜਾਨ੍ਹਵੀ ਕਪੂਰ ਤੇ ਹੋਰ ਦਿੱਗਜ ਕਲਾਕਾਰ

ਇਸ ਫ਼ਿਲਮ ਵਿੱਚ ਜਾਨ੍ਹਵੀ ਕਪੂਰ ਮੁੱਖ ਅਦਾਕਾਰਾ ਵਜੋਂ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫ਼ਿਲਮ ਵਿੱਚ ਸ਼ਿਵ ਰਾਜਕੁਮਾਰ, ਜਗਪਤੀ ਬਾਬੂ, ਦਿਵਯੇਂਦੂ ਅਤੇ ਬੋਮਨ ਇਰਾਨੀ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਭਾਰਤੀ ਕ੍ਰਿਕਟਰ ਤਿਲਕ ਵਰਮਾ ਨੇ ਵੀ ਫ਼ਿਲਮ ਦੇ ਸੈੱਟ 'ਤੇ ਰਾਮ ਚਰਨ ਨਾਲ ਮੁਲਾਕਾਤ ਕੀਤੀ ਸੀ, ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ। ਹੁਣ ਪ੍ਰਸ਼ੰਸਕ ਬੇਸਬਰੀ ਨਾਲ ਇਸ ਫ਼ਿਲਮ ਦੇ ਟ੍ਰੇਲਰ ਅਤੇ ਰਿਲੀਜ਼ ਡੇਟ ਦੀ ਉਡੀਕ ਕਰ ਰਹੇ ਹਨ।

 

Have something to say? Post your comment

ਅਤੇ ਮਨੋਰੰਜਨ ਖਬਰਾਂ

'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ

'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ

"ਸਾਡੇ ਘਰਾਂ 'ਤੇ ਚੱਲ ਰਹੀਆਂ ਨੇ ਗੋਲੀਆਂ..." ਫਾਇਰਿੰਗ ਮਗਰੋਂ ਪਹਿਲੀ ਵਾਰ ਰੋਹਿਤ ਸ਼ੈੱਟੀ ਨੇ ਤੋੜੀ ਚੁੱਪੀ

ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ

ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ

‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ

‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ

ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ ਖਬਰ; ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ

ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ ਖਬਰ; ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ

ਅਨੁਸ਼ਕਾ ਸੇਨ ਬਣੀ ਗਲੋਬਲ ਅੰਬੈਸਡਰ: ਬੋਲੀ - 'ਦੁਨੀਆ ਸੁਣੇਗੀ ਭਾਰਤ ਦੀਆਂ ਕਹਾਣੀਆਂ'

ਅਨੁਸ਼ਕਾ ਸੇਨ ਬਣੀ ਗਲੋਬਲ ਅੰਬੈਸਡਰ: ਬੋਲੀ - 'ਦੁਨੀਆ ਸੁਣੇਗੀ ਭਾਰਤ ਦੀਆਂ ਕਹਾਣੀਆਂ'

Tiger Shroff 'ਤੇ ਫਾਇਰਿੰਗ ਮਗਰੋਂ ਬੌਲੀਵੁੱਡ 'ਚ ਦਹਿਸ਼ਤ! ਰੇਣੂਕਾ ਸ਼ਹਾਣੇ ਨੇ ਜਤਾਈ ਚਿੰਤਾ

Tiger Shroff 'ਤੇ ਫਾਇਰਿੰਗ ਮਗਰੋਂ ਬੌਲੀਵੁੱਡ 'ਚ ਦਹਿਸ਼ਤ! ਰੇਣੂਕਾ ਸ਼ਹਾਣੇ ਨੇ ਜਤਾਈ ਚਿੰਤਾ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਅਨੁਪਮ ਖੇਰ ! ਮੰਤਰੀ ਦੇ ਵਿਹਾਰ 'ਤੇ ਚੁੱਕੇ ਸਵਾਲ , ਆਖ'ਤੀ ਇਹ ਗੱਲ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਅਨੁਪਮ ਖੇਰ ! ਮੰਤਰੀ ਦੇ ਵਿਹਾਰ 'ਤੇ ਚੁੱਕੇ ਸਵਾਲ , ਆਖ'ਤੀ ਇਹ ਗੱਲ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ

'ਉਡਤਾ ਤੀਰ' ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖ਼ਾਨ

'ਉਡਤਾ ਤੀਰ' ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖ਼ਾਨ