ਸੁਨਾਮ (ਰਮੇਸ਼ ਗਰਗ) : ਸ਼ਹਿਰ ਦੇ ਸਭ ਤੋਂ ਪ੍ਰਾਚੀਨ ਸ਼੍ਰੀ ਸਨਾਤਨ ਧਰਮ ਰਾਮਲੀਲਾ ਅਤੇ ਡਰਾਮੇਟਿਕ ਕਲੱਬ ਵੱਲੋਂ ਕਰਵਾਈ ਜਾਣ ਵਾਲੀ ਰਾਮਲੀਲਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਲੱਬ ਦੀ ਰਵਾਇਤ ਅਨੁਸਾਰ ਇਸ ਸਾਲ ਵੀ ਪਹਿਲੀ ਨਵਰਾਤਰੀ ਤੋਂ ਹੀ ਰਾਮਲੀਲਾ ਦੀ ਸ਼ੁਰੂਆਤ ਕੀਤੀ ਜਾਵੇਗੀ।
ਰਾਮਲੀਲਾ ਕਲੱਬ ਦੇ ਪ੍ਰਧਾਨ ਸਵਾਮੀ ਦੇਵ ਸਿੰਘ ਅਤੇ ਪ੍ਰਧਾਨ ਮਨਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਕਲੱਬ ਮੈਂਬਰਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਾਮਲੀਲਾ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਸੌਂਪਿਆ।
ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਕਾਕਾ ਨੇ ਕਿਹਾ ਕਿ ਰਾਮਲੀਲਾ ਨੂੰ ਸਫਲ ਬਣਾਉਣ ਲਈ ਕਲੱਬ ਦੇ ਸਮੂਹ ਕਲਾਕਾਰ ਅਤੇ ਮੈਂਬਰ ਪੂਰੀ ਮਿਹਨਤ ਅਤੇ ਲਗਨ ਨਾਲ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਮਲੀਲਾ ਦੇ ਮੰਚਨ ਦੌਰਾਨ ਸਟੇਜ ਦੀ ਸਜਾਵਟ, ਧਾਰਮਿਕ ਭਾਵਨਾਵਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਲੱਬ ਵਿੱਚ ਅਨੁਸ਼ਾਸਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਅਤੇ ਕਿਸੇ ਵੀ ਮੈਂਬਰ ਨੂੰ ਅਨੁਸ਼ਾਸਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਰਾਮਲੀਲਾ ਦਾ ਹਰ ਪਾਤਰ ਆਪਣੀ ਭੂਮਿਕਾ ਨੂੰ ਬਿਹਤਰ ਢੰਗ ਨਾਲ ਪੇਸ਼ ਕਰਨ ਲਈ ਲਗਾਤਾਰ ਅਭਿਆਸ ਕਰ ਰਿਹਾ ਹੈ।
ਇਸ ਮੌਕੇ ਰਾਮਲੀਲਾ ਕਲੱਬ ਦੇ ਅਧਿਕਾਰੀ, ਕਲਾਕਾਰ ਅਤੇ ਸਮੂਹ ਮੈਂਬਰ ਹਾਜ਼ਰ ਸਨ।