ਖਰੜ (ਪ੍ਰੀਤ ਪੱਤੀ) : ਸ਼੍ਰੀ ਸ਼੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸਮਿਤੀ, ਲਾਂਡਰਾਂ ਰੋਡ, ਖਰੜ ਵੱਲੋਂ ਰਾਧਾ ਅਸ਼ਟਮੀ ਉਤਸਵ ਦੇ ਸਬੰਧ ਵਿੱਚ ਅੱਜ ਸਵੇਰੇ 5 ਵਜੇ ਪ੍ਰਭਾਤ ਫੇਰੀ ਕੱਢੀ ਗਈ। ਪਹਿਲੇ ਦਿਨ ਇਹ ਪ੍ਰਭਾਤ ਫੇਰੀ ਆਦਰਸ਼ ਨਗਰ ਤੋਂ ਆਨੰਦ ਨਗਰ ਤੱਕ ਕੱਢੀ ਗਈ।
ਇਸ ਦੌਰਾਨ ਸੁਪਨਾ, ਸੀਮਾ, ਮਿੱਤਲ, ਮੋਨਿਕਾ ਸ਼ਰਮਾ, ਵੇਦ ਪ੍ਰਕਾਸ਼ ਪੱਪੂ, ਸੁਸ਼ਮਾ, ਸਮਤਾ, ਊਸ਼ਾ ਧੀਮਾਨ, ਪੰਕਜ ਪੰਡਿਤ, ਰਾਜ ਲਾਈਟ, ਇੰਦੂ ਜੈਨ, ਸੰਜੀਵ ਗਰਗ, ਲੱਭੂ ਸਵੀਟਸ ਅਨਮੋਲ ਫੀਡ,ਆਦਿ ਦੇ ਘਰਾਂ ਵਿੱਚ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ। ਸਾਰੇ ਸਥਾਨਾਂ 'ਤੇ ਸ਼ਰਧਾਲੂਆਂ ਲਈ ਪ੍ਰਸ਼ਾਦ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
ਪ੍ਰਭਾਤ ਫੇਰੀ ਦੌਰਾਨ ਕੀਰਤਨ ਮੰਡਲੀ ਵੱਲੋਂ ਭਗਤੀ-ਮਈ ਭਜਨਾਂ ਦਾ ਗੁਣਗਾਨ ਕੀਤਾ ਗਿਆ। ਭਗਤਾਂ ਅਤੇ ਸ਼ਰਧਾਲੂਆਂ ਨੇ ਭਜਨਾਂ ਦਾ ਆਨੰਦ ਮਾਣਦੇ ਹੋਏ ਭਗਤੀ ਵਿੱਚ ਝੂੰਮਦੇ ਹੋਏ ਹਾਜ਼ਰੀ ਲਗਵਾਈ।
ਕੀਰਤਨ ਮੰਡਲੀ ਵਿੱਚ ਮੀਨਾਕਸ਼ੀ ਤਾਂਗੜੀ, ਸੁਨੀਤਾ ਰਾਣਾ, ਊਸ਼ਾ ਧੀਮਾਨ, ਰਜਨੀ ਬੱਟੂ, ਲਤਾ ਅਤੇ ਦੀਪਤੀ ਨੇ ਸੁੰਦਰ ਭਜਨਾਂ ਦਾ ਗੁਣਗਾਨ ਕਰਕੇ ਮਾਹੌਲ ਨੂੰ ਪੂਰੀ ਤਰ੍ਹਾਂ ਭਗਤੀ-ਮਈ ਬਣਾ ਦਿੱਤਾ।
ਇਸ ਮੌਕੇ ਤੇ ਮੈਂਬਰ ਭੂਪਿੰਦਰ ਸ਼ਰਮਾ, ਡਾ. ਮਹਿੰਦਰ ਸਿੰਘ, ਮੈਨੇਜਰ ਮੋਹਿੰਦਰ ਕੁਮਾਰ ਬਜਾਜ, ਅਮਿਤ ਸੇਠੀ, ਰਾਕੇਸ਼ ਭੱਲਾ, ਕਰਨ, ਗੌਰਵ, ਸੁਸ਼ੀਲ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ।