Wednesday, August 12, 2026
BREAKING
ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ 'ਤੇ "ਵਾਰਤਾਲਾਪ" ਦਾ ਆਯੋਜਨ ਕੀਤਾ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਬਾਜਵਾ ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ ਮੀਟਿੰਗ ਗੁਰਦਾਸਪੁਰ ਵਿਖੇ ਡੀ. ਸੀ. ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ 27 ਅਗਸਤ ਨੂੰ ਪੰਜਾਬ ਬੰਦ ਦੀ ਤਿਆਰੀ, ਜਾਣੋ ਕੀ ਹੈ ਪੂਰਾ ਮਾਮਲਾ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ PU ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, ਸਤੰਬਰ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਸਾਲ 2026-28 ਲਈ ਪੰਜਾਬ ਪ੍ਰਾਂਤਕ ਤੇਰਾਪੰਥੀ ਸਭਾ ਕਾਰਜਕਾਰੀ ਕਮੇਟੀ ਦਾ ਐਲਾਨ ਅਗਰਵਾਲ ਸਭਾ ਅਮਰਗੜ੍ਹ ਵੱਲੋਂ ਮਨਪ੍ਰੀਤ ਬਾਂਸਲ ਸਨਮਾਨਿਤ 

ਬਾਜ਼ਾਰ

ਰਤਨ ਟਾਟਾ ਵੱਲੋਂ ਚੁਣੇ ਗਏ ਚੰਦਰਸ਼ੇਖਰਨ ਨੇ TATA Sons ਦੇ ਚੇਅਰਮੈਨ ਦੇ ਅਹੁਦੇ ਦਿੱਤਾ ਅਸਤੀਫ਼ਾ

12 ਅਗਸਤ, 2026 07:12 PM

ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਉਹ ਆਪਣਾ ਮੌਜੂਦਾ ਕਾਰਜਕਾਲ ਪੂਰਾ ਕਰਨਗੇ ਪਰ ਅਗਲੇ ਕਾਰਜਕਾਲ ਲਈ Re-appointment ਨਹੀਂ ਲੈਣਗੇ।

18 ਅਗਸਤ ਨੂੰ ਟਾਟਾ ਸੰਨਜ਼ ਦੀ ਸਲਾਨਾ ਆਮ ਬੈਠਕ (AGM) ਹੋਣ ਜਾ ਰਹੀ ਹੈ, ਜਿਸ 'ਚ ਸ਼ੇਅਰ ਹੋਲਡਰਜ਼ ਵੱਲੋਂ ਚੰਦਰਸ਼ੇਖਰਨ ਦੀ ਮੁੜ-ਨਿਯੁਕਤੀ 'ਤੇ ਵੋਟਿੰਗ ਹੋਣੀ ਸੀ। ਰਿਪੋਰਟਾਂ ਅਨੁਸਾਰ, ਇਸ ਮੀਟਿੰਗ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਕਰੀਬੀ ਸਾਥੀਆਂ ਨਾਲ ਅਸਤੀਫ਼ਾ ਦੇਣ ਬਾਰੇ ਵਿਚਾਰ ਕਰ ਲਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਟਾਟਾ ਸੰਨਜ਼ ਅਤੇ ਟਾਟਾ ਟਰੱਸਟਸ ਵਿਚਾਲੇ ਬੋਰਡ ਦੀ ਨੁਮਾਇੰਦਗੀ, ਕੰਪਨੀ ਦੀ ਰਣਨੀਤੀ ਅਤੇ ਮਾਇਨੌਰਿਟੀ ਸ਼ੇਅਰਹੋਲਡਰ 'ਸ਼ਾਪੂਰਜੀ ਪਾਲੋਨਜੀ' ਗਰੁੱਪ ਦੇ ਬਾਹਰ ਹੋਣ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਮਤਭੇਦ ਚੱਲ ਰਹੇ ਸਨ, ਜਿਸ ਕਾਰਨ ਚੰਦਰਸ਼ੇਖਰਨ ਨੇ ਇਹ ਫ਼ੈਸਲਾ ਲਿਆ ਹੈ। ਚੰਦਰਸ਼ੇਖਰਨ ਤੋਂ ਇਲਾਵਾ ਸਰ ਰਤਨ ਟਾਟਾ ਟਰੱਸਟ ਦੇ ਟਰੱਸਟੀ ਵਿਜੇ ਸਿੰਘ ਨੇ ਵੀ ਸ਼ੁੱਕਰਵਾਰ ਨੂੰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਟਰੱਸਟ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਮੁੜ-ਨਿਯੁਕਤੀ ਨਹੀਂ ਚਾਹੁੰਦੇ।

ਜ਼ਿਕਰਯੋਗ ਹੈ ਕਿ ਐੱਨ. ਚੰਦਰਸ਼ੇਖਰਨ 1987 'ਚ ਟਾਟਾ ਗਰੁੱਪ ਨਾਲ ਜੁੜੇ ਸਨ। ਉਹ 2009 ਵਿੱਚ ਟੀ.ਸੀ.ਐੱਸ. (TCS) ਦੇ ਸੀ.ਈ.ਓ. ਬਣੇ ਅਤੇ 2017 ਵਿੱਚ ਟਾਟਾ ਸੰਨਜ਼ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਉਹ ਇਸ ਵੱਡੇ ਭਾਰਤੀ ਕਾਰਪੋਰੇਟ ਸਮੂਹ ਦੀ ਅਗਵਾਈ ਕਰਨ ਵਾਲੇ ਪਹਿਲੇ ਅਜਿਹੇ ਵਿਅਕਤੀ ਸਨ ਜੋ ਸੰਸਥਾਪਕਾਂ ਦੇ ਪਰਿਵਾਰ 'ਚੋਂ ਨਹੀਂ ਸਨ, ਸਗੋਂ ਉਨ੍ਹਾਂ ਨੂੰ ਮਰਹੂਮ ਰਤਨ ਟਾਟਾ ਨੇ ਖ਼ੁਦ ਚੁਣਿਆ ਸੀ।

ਉਨ੍ਹਾਂ ਦੇ ਇਸ ਅਚਾਨਕ ਅਸਤੀਫ਼ੇ ਦੇ ਫ਼ੈਸਲੇ ਨਾਲ ਭਾਰਤ ਦੇ ਸਭ ਤੋਂ ਪੁਰਾਣੇ ਕਾਰਪੋਰੇਟ ਗਰੁੱਪ ਦੀ ਹੋਲਡਿੰਗ ਕੰਪਨੀ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋ ਗਈ ਹੈ, ਖਾਸ ਕਰ ਕੇ ਅਜਿਹੇ ਸਮੇਂ ਜਦੋਂ ਟਾਟਾ ਸੰਨਜ਼ ਸੈਮੀਕੰਡਕਟਰ ਚਿਪਸ ਦੇ ਨਿਰਮਾਣ ਅਤੇ ਡਿਵੈਲਪਮੈਂਟ ਵਰਗੇ ਕਈ ਅਹਿਮ ਪ੍ਰੋਜੈਕਟਾਂ 'ਤੇ ਵੱਡੇ ਪੱਧਰ 'ਤੇ ਨਿਵੇਸ਼ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕੰਪਨੀ ਦੀ ਵਾਗਡੋਰ ਕਿਸ ਦੇ ਹੱਥ ਜਾਂਦੀ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ, ਸੈਂਸੈਕਸ 388 ਅੰਕ ਟੁੱਟਿਆ, 1.6 ਲੱਖ ਕਰੋੜ ਡੁੱਬੇ

ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ, ਸੈਂਸੈਕਸ 388 ਅੰਕ ਟੁੱਟਿਆ, 1.6 ਲੱਖ ਕਰੋੜ ਡੁੱਬੇ

ਭਾਰਤੀ ਕੰਪਨੀਆਂ ਨੇ 360 ਤੋਂ ਵੱਧ IPO ਰਾਹੀਂ ਜੁਟਾਏ 1.90 ਲੱਖ ਕਰੋੜ ਰੁਪਏ

ਭਾਰਤੀ ਕੰਪਨੀਆਂ ਨੇ 360 ਤੋਂ ਵੱਧ IPO ਰਾਹੀਂ ਜੁਟਾਏ 1.90 ਲੱਖ ਕਰੋੜ ਰੁਪਏ

ਦੇਸ਼ ’ਚ ਬੇਰੋਜ਼ਗਾਰੀ ਦਰ ਜੂਨ ਤਿਮਾਹੀ ’ਚ ਲੱਗਭਗ ਸਥਿਰ : ਸਰਕਾਰੀ ਸਰਵੇਖਣ

ਦੇਸ਼ ’ਚ ਬੇਰੋਜ਼ਗਾਰੀ ਦਰ ਜੂਨ ਤਿਮਾਹੀ ’ਚ ਲੱਗਭਗ ਸਥਿਰ : ਸਰਕਾਰੀ ਸਰਵੇਖਣ

ਰੂਸ ’ਤੇ ਅਮਰੀਕੀ ਪਾਬੰਦੀਆਂ ਨਾਲ ਤੇਲ ਸਪਲਾਈ ’ਤੇ ਵਧਿਆ ਖਤਰਾ

ਰੂਸ ’ਤੇ ਅਮਰੀਕੀ ਪਾਬੰਦੀਆਂ ਨਾਲ ਤੇਲ ਸਪਲਾਈ ’ਤੇ ਵਧਿਆ ਖਤਰਾ

ਇਸ ਹਫਤੇ ਆਉਣਗੇ 5 ਕੰਪਨੀਆਂ ਦੇ IPO, ਇਕੱਠੇ ਕਰਨਗੀਆਂ 7,400 ਕਰੋੜ ਰੁਪਏ

ਇਸ ਹਫਤੇ ਆਉਣਗੇ 5 ਕੰਪਨੀਆਂ ਦੇ IPO, ਇਕੱਠੇ ਕਰਨਗੀਆਂ 7,400 ਕਰੋੜ ਰੁਪਏ

Anil Ambani  ਦੀਆਂ ਮੁਸ਼ਕਲਾਂ ਵਧੀਆਂ, ED ਨੇ RCom ਤੇ ਰਿਲਾਇੰਸ ਇਨਫਰਾਸਟ੍ਰਕਚਰ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ

Anil Ambani ਦੀਆਂ ਮੁਸ਼ਕਲਾਂ ਵਧੀਆਂ, ED ਨੇ RCom ਤੇ ਰਿਲਾਇੰਸ ਇਨਫਰਾਸਟ੍ਰਕਚਰ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ

ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ

ਖਾਣ-ਪੀਣ ਦੀਆਂ ਵਸਤਾਂ 'ਚ ਮਿਲੇ ਜ਼ਿੰਦਾ ਕੀੜੇ, ਉੱਲੀ ਤੇ ਚੂਹਿਆਂ ਦਾ ਮਲ; FSSAI ਨੇ ਦੋ ਕੰਪਨੀਆਂ ਦੇ ਲਾਇਸੈਂਸ ਕੀਤੇ ਰੱ

ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ  ਨੂੰ ਝਟਕਾ, ਕੀਮਤਾਂ ਵਧਾਉਣ ਦੀ ਤਿਆਰੀ ’ਚ FMCG ਕੰਪਨੀਆਂ, ਜਾਣੋ ਵਜ੍ਹਾ

ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ਨੂੰ ਝਟਕਾ, ਕੀਮਤਾਂ ਵਧਾਉਣ ਦੀ ਤਿਆਰੀ ’ਚ FMCG ਕੰਪਨੀਆਂ, ਜਾਣੋ ਵਜ੍ਹਾ

ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮੁਕਾਬਲੇਬਾਜ਼ ਬਣੇ ਰਹਿਣ ਲਈ ਟੈਕਨਾਲੋਜੀ, ਪਾਰਦਰਸ਼ਤਾ ’ਤੇ ਦੇਣਾ ਪਵੇਗਾ ਜ਼ੋਰ : ਸ਼ਾਹ

ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮੁਕਾਬਲੇਬਾਜ਼ ਬਣੇ ਰਹਿਣ ਲਈ ਟੈਕਨਾਲੋਜੀ, ਪਾਰਦਰਸ਼ਤਾ ’ਤੇ ਦੇਣਾ ਪਵੇਗਾ ਜ਼ੋਰ : ਸ਼ਾਹ

ਮੇਟਾ ਨੂੰ ਡੀਪਫੇਕ ’ਤੇ ਸਖਤ ਕਾਰਵਾਈ ਕਰਨ ਲਈ ਕਿਹਾ : ਸਰਕਾਰ

ਮੇਟਾ ਨੂੰ ਡੀਪਫੇਕ ’ਤੇ ਸਖਤ ਕਾਰਵਾਈ ਕਰਨ ਲਈ ਕਿਹਾ : ਸਰਕਾਰ