ਖਰੜ (ਪ੍ਰੀਤ ਪੱਤੀ) : ਬ੍ਰਾਹਮਣ ਮਹਾਸਭਾ ਪੰਜਾਬ ਯੂਥ ਪ੍ਰੈਜੀਡੈਂਟ (ਦੇਵੀ ਦਿਆਲ) ਦੇ ਪ੍ਰਧਾਨ ਅਮਨ ਸ਼ਰਮਾ , ਕਸ਼ਤਰੀਆਂ ਮਹਾਸਭਾ ਦੇ ਪ੍ਰਧਾਨ ਸੰਦੀਪ ਰਾਣਾ ਝੰਜੇੜੀ , ਪ੍ਰਧਾਨ ਜਸਪਾਲ ਸਿੰਘ ਨਿਆਮੀਆ ਕਿਸਾਨ ਯੂਨੀਅਨ , ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਸ਼ਰਮਾ , ਐਡਵੋਕੇਟ ਅਨਿਲ ਕੌਸ਼ਿਕ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਯੂਜੀਸੀ ਕਾਨੂੰਨ ਨੂੰ ਸਖ਼ਤ ਸ਼ਬਦਾਂ ਵਿੱਚ ਰੱਦ ਕਰਦਿਆਂ ਕਿਹਾ ਹੈ ਕਿ ਇਸ ਕਾਨੂੰਨ ਨੂੰ ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਜਨਰਲ ਕੈਟਾਗਰੀ ਅਤੇ ਐ.ਸੀ. ਵਰਗ ਵਿੱਚ ਆਪਸੀ ਰੇੜਕਾ ਪੈਦਾ ਕਰੇਗਾ, ਜਿਸ ਨਾਲ ਸਮਾਜਿਕ ਭਾਈਚਾਰਾ ਟੁੱਟਣ ਦਾ ਖਤਰਾ ਹੈ।
ਅਮਨ ਸ਼ਰਮਾ ਨੇ ਕਿਹਾ ਕਿ ਅੱਜ ਹਰ ਵਰਗ ਇਸ ਕਾਨੂੰਨ ਦੀ ਨਿਖੇਧੀ ਕਰ ਰਿਹਾ ਹੈ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਵਪਾਰ ਮੰਡਲ ਖਰੜ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਐਲਾਨ ਕੀਤਾ ਕਿ ਯੂਜੀਸੀ ਕਾਨੂੰਨ ਦੇ ਵਿਰੋਧ ਵਿੱਚ ਦਿੱਤੀ ਗਈ 1 ਫਰਵਰੀ ਦੇ ਦੇਸ਼ ਬੰਦ ਦੀ ਕਾਲ ਦੌਰਾਨ ਖਰੜ ਸ਼ਹਿਰ ਪੂਰੀ ਤਰ੍ਹਾਂ ਬੰਦ ਰਹੇਗਾ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਇਸ ਅੰਦੋਲਨ ਵਿੱਚ ਪੂਰੀ ਤਰ੍ਹਾਂ ਸਾਥ ਦੇਵੇਗਾ ਅਤੇ ਕਾਨੂੰਨ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਯੂਪੀ , ਮੱਧ ਪ੍ਰਦੇਸ਼ ਤੇ ਹਰਿਆਣਾ ਤੋਂ ਬਾਅਦ ਜਿਹੜਾ ਯੂਜੀਸੀ ਦਾ ਵਿਰੋਧ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਿਆ ਹੈਂ।
ਇਸ ਮੌਕੇ ਸੰਦੀਪ ਰਾਣਾ ਝੰਝੇੜੀ, ਪਰਮਿੰਦਰ ਭਲਵਾਨ ਖਰੜ, ਗਿਰੀਸ਼ ਆਹਲੂਵਾਲੀਆ, ਅਮਿਤ ਖੰਨਾ ਮਨੀ ਖਰੜ, ਐਡਵੋਕੇਟ ਅਨਿਲ ਕੌਸ਼ਕ ਸਮੇਤ ਹੋਰ ਕਈ ਪ੍ਰਮੁੱਖ ਵਿਅਕਤੀ ਹਾਜ਼ਰ ਸਨ।