Tuesday, August 04, 2026
BREAKING
ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ 33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ PM ਦੀ ਪੋਸਟ ਹਟਾਏ ਜਾਣ ਦੇ ਮਾਮਲੇ 'ਚ ਮੈਟਾ ਦੇ ਹੈੱਡ ਨੂੰ ਸੰਮਨ ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ BIG BREAKING: ਪੰਜਾਬ 'ਚ ED ਦੀ RAID ਜਨਮ ਜਾਂ ਮੌਤ ਦੀ ਰਜਿਸਟਰੇਸ਼ਨ 'ਚ ਦੇਰੀ ਪਵੇਗੀ ਭਾਰੀ, ਜਾਣੋ ਰਾਜ ਸਭਾ 'ਚ ਪਾਸ ਹੋਏ ਬਿੱਲ ਦੇ ਨਵੇਂ ਨਿਯਮ ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਬਾਜ਼ਾਰ

ਮੈਨੂਫੈਕਚਰਿੰਗ ਪੀ. ਐੱਮ. ਆਈ. ਡਿੱਗਾ, ਲੱਗਭਗ 5 ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚੀਆਂ ਫੈਕਟਰੀ ਸਰਗਰਮੀਆਂ

04 ਅਗਸਤ, 2026 05:18 PM

ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਦੀ ਰਫ਼ਤਾਰ ਜੁਲਾਈ ’ਚ ਮੱਠੀ ਪੈ ਗਈ। ਨਵੇਂ ਆਰਡਰ ਮਿਲਣ ਦੀ ਰਫਤਾਰ ਘਟੀ, ਕੱਚੇ ਮਾਲ ਦੀ ਖਰੀਦ ਘਟੀ ਅਤੇ ਰੋਜ਼ਗਾਰ ’ਚ ਵੀ ਸੁਸਤੀ ਦੇਖਣ ਨੂੰ ਮਿਲੀ। ਇਸ ਕਾਰਨ ਫੈਕਟਰੀ ਸਰਗਰਮੀਆਂ ਲੱਗਭਗ 5 ਸਾਲ ਦੀ ਸਭ ਤੋਂ ਮੱਠੀ ਰਫ਼ਤਾਰ ਨਾਲ ਵਧੀਆਂ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਇਕ ਸਰਵੇ ’ਚ ਸਾਹਮਣੇ ਆਈ।

ਐੱਚ. ਐੱਸ. ਬੀ. ਸੀ. ਇੰਡੀਆ ਮੈਨੂਫੈਕਚਰਿੰਗ ਪਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) ਜੁਲਾਈ ’ਚ ਘਟ ਕੇ 53.5 ’ਤੇ ਆ ਗਿਆ, ਜਦੋਂ ਕਿ ਜੂਨ ’ਚ ਇਹ 54.2 ਸੀ। ਇਹ ਅਗਸਤ 2021 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਨਾਲ ਹੀ ਇਹ ਇੰਡੈਕਸ ਆਪਣੇ ਲੰਬੇ ਸਮੇਂ ਦੇ ਔਸਤ 54.2 ਤੋਂ ਵੀ ਹੇਠਾਂ ਰਿਹਾ।

ਪੀ. ਐੱਮ. ਆਈ. ’ਚ 50 ਤੋਂ ਉੱਪਰ ਦਾ ਅੰਕੜਾ ਮੈਨੂਫੈਕਚਰਿੰਗ ਸਰਗਰਮੀਆਂ ’ਚ ਵਾਧੇ ਦਾ ਸੰਕੇਤ ਦਿੰਦਾ ਹੈ, ਜਦੋਂ ਕਿ 50 ਤੋਂ ਹੇਠਾਂ ਦਾ ਅੰਕੜਾ ਗਿਰਾਵਟ ਨੂੰ ਦਰਸਾਉਂਦਾ ਹੈ।

ਸਪਲਾਈ ਚੇਨ ’ਚ ਸੁਧਾਰ, ਪਰ ਵਧੀਆਂ ਨਵੀਂਆਂ ਚਿੰਤਾਵਾਂ

ਐੱਚ. ਐੱਸ. ਬੀ. ਸੀ. ਦੀ ਮੁੱਖ ਭਾਰਤ ਅਰਥਸ਼ਾਸਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ ਕਿ ਜੁਲਾਈ ’ਚ ਸਪਲਾਇਰਜ਼ ਵੱਲੋਂ ਸਾਮਾਨ ਦੀ ਡਿਲੀਵਰੀ ਪਹਿਲਾਂ ਨਾਲੋਂ ਬਿਹਤਰ ਰਹੀ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਪਲਾਈ ਚੇਨ ਦੀਆਂ ਦਿੱਕਤਾਂ ਹੌਲੀ-ਹੌਲੀ ਘੱਟ ਹੋ ਰਹੀਆਂ ਹਨ। ਹਾਲਾਂਕਿ, ਪੱਛਮੀ ਏਸ਼ੀਆ ’ਚ ਵਧਦੇ ਤਣਾਅ ਨੇ ਇਨ੍ਹਾਂ ਸੁਧਾਰਾਂ ਨੂੰ ਲੈ ਕੇ ਨਵੀਂਆਂ ਚਿੰਤਾਵਾਂ ਵੀ ਪੈਦਾ ਕਰ ਦਿੱਤੀਆਂ ਹਨ।

ਉਨ੍ਹਾਂ ਦੱਸਿਆ ਕਿ ਸੰਭਾਵੀ ਖਤਰਿਆਂ ਨੂੰ ਦੇਖਦੇ ਹੋਏ ਕੰਪਨੀਆਂ ਕੱਚੇ ਮਾਲ ਅਤੇ ਤਿਆਰ ਉਤਪਾਦਾਂ ਦਾ ਸਟਾਕ ਵਧਾ ਰਹੀਆਂ ਹਨ, ਤਾਂ ਜੋ ਸਪਲਾਈ ’ਚ ਰੁਕਾਵਟ ਆਉਣ ’ਤੇ ਵੀ ਉਤਪਾਦਨ ਪ੍ਰਭਾਵਿਤ ਨਾ ਹੋਵੇ। ਉੱਥੇ ਹੀ, ਉਤਪਾਦਨ ਅਤੇ ਬਰਾਮਦ ਦੇ ਨਵੇਂ ਆਰਡਰ ’ਚ ਵਾਧੇ ਤੋਂ ਇਹ ਸੰਕੇਤ ਮਿਲਦਾ ਹੈ ਕਿ ਖਾਸ ਕਰ ਕੇ ਵਿਦੇਸ਼ੀ ਬਾਜ਼ਾਰਾਂ ’ਚ ਮੰਗ ਅਜੇ ਵੀ ਮਜ਼ਬੂਤ ਬਣੀ ਹੋਈ ਹੈ।

ਰਿਪੋਰਟ ਮੁਤਾਬਕ ਜੁਲਾਈ ’ਚ ਕੱਚੇ ਮਾਲ ਦੀ ਲਾਗਤ ਵਧਣ ਦੀ ਰਫ਼ਤਾਰ ਕੁਝ ਮੱਠੀ ਪਈ, ਪਰ ਕੰਪਨੀਆਂ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਈਆਂ। ਇਸ ਤੋਂ ਸਾਫ਼ ਹੈ ਕਿ ਕੰਪਨੀਆਂ ਵਧਦੀ ਲਾਗਤ ਦਾ ਅਸਰ ਗਾਹਕਾਂ ’ਤੇ ਪਾ ਕੇ ਆਪਣੇ ਮੁਨਾਫ਼ੇ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਨਵੇਂ ਆਰਡਰ ਦੀ ਰਫ਼ਤਾਰ ਪਈ ਮੱਠੀ

ਜੁਲਾਈ ’ਚ ਕੰਪਨੀਆਂ ਨੂੰ ਨਵੇਂ ਆਰਡਰ ਮਿਲਦੇ ਰਹੇ। ਇਸ਼ਤਿਹਾਰ ਸਰਗਰਮੀਆਂ ਅਤੇ ਬਾਜ਼ਾਰ ’ਚ ਬਣੀ ਮੰਗ ਦੀ ਵਜ੍ਹਾ ਨਾਲ ਆਰਡਰ ਵਧੇ, ਪਰ ਉਨ੍ਹਾਂ ਦੀ ਰਫ਼ਤਾਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਮੱਠੀ ਰਹੀ। ਪਿਛਲੇ 4 ਸਾਲਾਂ ਤੋਂ ਵੱਧ ਸਮੇਂ ’ਚ ਇਹ ਨਵੇਂ ਆਰਡਰ ਵਧਣ ਦੀ ਦੂਜੀ ਸਭ ਤੋਂ ਕਮਜ਼ੋਰ ਰਫਤਾਰ ਰਹੀ। ਇਸ ਦੀ ਵਜ੍ਹਾ ਕੁਝ ਮੁੱਖ ਉਤਪਾਦਾਂ ਦੀ ਮੰਗ ’ਚ ਕਮੀ ਅਤੇ ਬਾਜ਼ਾਰ ਦੀ ਚੁਣੌਤੀਪੂਰਨ ਸਥਿਤੀ ਰਹੀ।

ਕੰਪਨੀਆਂ ਨੇ ਵਧਦੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਧਾਇਆ ਪਰ ਉਤਪਾਦਨ ’ਚ ਵਾਧੇ ਦੀ ਰਫ਼ਤਾਰ ਜੂਨ ਦੇ ਮੁਕਾਬਲੇ ਲੱਗਭਗ ਬਰਾਬਰ ਰਹੀ ਅਤੇ ਇਹ ਵੀ ਪਿਛਲੇ ਕੁਝ ਸਾਲਾਂ ਦੇ ਕਮਜ਼ੋਰ ਪੱਧਰਾਂ ’ਚ ਸ਼ਾਮਲ ਰਹੀ।

ਕੰਜਿਊਮਰ ਗੁੱਡਜ਼ ਬਣਾਉਣ ਵਾਲੀਆਂ ਕੰਪਨੀਆਂ ’ਚ ਨਵੇਂ ਆਰਡਰ ਅਤੇ ਉਤਪਾਦਨ ਦੀ ਰਫ਼ਤਾਰ ਮੁਕਾਬਲਤਨ ਕਮਜ਼ੋਰ ਰਹੀ, ਜਦੋਂ ਕਿ ਇੰਟਰਮੀਡੀਏਟ ਅਤੇ ਕੈਪੀਟਲ ਗੁੱਡਜ਼ ਬਣਾਉਣ ਵਾਲੀਆਂ ਕੰਪਨੀਆਂ ਦਾ ਪ੍ਰਦਰਸ਼ਨ ਬਿਹਤਰ ਰਿਹਾ।

ਇਸ ਦੌਰਾਨ ਬਰਾਮਦ ਆਰਡਰ ’ਚ ਚੰਗਾ ਵਾਧਾ ਦਰਜ ਕੀਤਾ ਗਿਆ। ਕੰਪਨੀਆਂ ਨੇ ਦੱਸਿਆ ਕਿ ਕੈਨੇਡਾ, ਮਿਸਰ, ਇੰਡੋਨੇਸ਼ੀਆ, ਕੀਨੀਆ, ਨੇਪਾਲ, ਦੱਖਣੀ ਅਫਰੀਕਾ, ਥਾਈਲੈਂਡ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਰਗੇ ਦੇਸ਼ਾਂ ਤੋਂ ਮੰਗ ਮਜ਼ਬੂਤ ਰਹੀ।

ਕੱਚੇ ਮਾਲ ਦੀ ਖਰੀਦ ਅਤੇ ਭਰਤੀ ਦੀ ਰਫ਼ਤਾਰ ਵੀ ਘਟੀ

ਕੰਪਨੀਆਂ ਨੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਕੱਚੇ ਮਾਲ ਦੀ ਖਰੀਦ ਜਾਰੀ ਰੱਖੀ, ਤਾਂ ਜੋ ਸਟਾਕ ਪੂਰਾ ਬਣਿਆ ਰਹੇ। ਹਾਲਾਂਕਿ, ਖਰੀਦਦਾਰੀ ’ਚ ਵਾਧੇ ਦੀ ਰਫ਼ਤਾਰ ਘਟ ਕੇ ਪਿਛਲੇ 31 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ।

ਉੱਥੇ ਹੀ, ਸਪਲਾਈ ਚੇਨ ਦੀ ਸਥਿਤੀ ’ਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਕੱਚਾ ਮਾਲ ਪਹਿਲਾਂ ਦੇ ਮੁਕਾਬਲੇ ਤੇਜ਼ੀ ਨਾਲ ਮਿਲਣ ਲੱਗਾ। ਕੰਪਨੀਆਂ ਨੇ ਕੱਚੇ ਮਾਲ ਅਤੇ ਤਿਆਰ ਮਾਲ ਦੋਵਾਂ ਦਾ ਸਟਾਕ ਵਧਾਇਆ। ਖਾਸ ਗੱਲ ਇਹ ਰਹੀ ਕਿ ਤਿਆਰ ਮਾਲ ਦਾ ਸਟਾਕ 11 ਸਾਲਾਂ ਤੋਂ ਜ਼ਿਆਦਾ ਸਮੇਂ ’ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਿਆ, ਜਦੋਂ ਕਿ ਪਿਛਲੇ ਮਹੀਨੇ ਇਸ ’ਚ ਗਿਰਾਵਟ ਆਈ ਸੀ।

ਰੋਜ਼ਗਾਰ ਦੇ ਮੋਰਚੇ ’ਤੇ ਵੀ ਲਗਾਤਾਰ 29ਵੇਂ ਮਹੀਨੇ ਨਵੀਆਂ ਭਰਤੀਆਂ ਹੋਈਆਂ ਪਰ ਭਰਤੀ ਦੀ ਰਫ਼ਤਾਰ ਲਗਾਤਾਰ ਤੀਜੇ ਮਹੀਨੇ ਮੱਠੀ ਰਹੀ ਅਤੇ ਮੌਜੂਦਾ ਵਿਸਥਾਰ ਦੇ ਦੌਰ ’ਚ ਇਹ ਸਭ ਤੋਂ ਕਮਜ਼ੋਰ ਪੱਧਰ ’ਤੇ ਪਹੁੰਚ ਗਈ।

ਜੁਲਾਈ ’ਚ ਕੰਪਨੀਆਂ ’ਤੇ ਕੱਚੇ ਮਾਲ ਦੀ ਲਾਗਤ ਵਧਣ ਦਾ ਦਬਾਅ ਘਟ ਕੇ ਪਿਛਲੇ 5 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਹਾਲਾਂਕਿ, ਕੰਪਨੀਆਂ ਨੇ ਦੱਸਿਆ ਕਿ ਟ੍ਰਾਂਸਪੋਰਟ ਦਾ ਖਰਚਾ ਅਜੇ ਵੀ ਵਧਿਆ ਹੋਇਆ ਹੈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਸੈਂਸੈਕਸ 210 ਅੰਕ ਡਿੱਗ ਕੇ 78,428 'ਤੇ ਹੋਇਆ ਬੰਦ, ਨਿਫਟੀ 24,620 ਤੋਂ ਹੇਠਾਂ ਡਿੱਗਿਆ

ਸੈਂਸੈਕਸ 210 ਅੰਕ ਡਿੱਗ ਕੇ 78,428 'ਤੇ ਹੋਇਆ ਬੰਦ, ਨਿਫਟੀ 24,620 ਤੋਂ ਹੇਠਾਂ ਡਿੱਗਿਆ

ਰੈਪੋ ਦਰ ’ਚ ਫਿਲਹਾਲ ਬਦਲਾਅ ਦੇ ਆਸਾਰ ਨਹੀਂ, ਮਹਿੰਗਾਈ ’ਤੇ ਨਜ਼ਰ ਰੱਖੇਗਾ RBI

ਰੈਪੋ ਦਰ ’ਚ ਫਿਲਹਾਲ ਬਦਲਾਅ ਦੇ ਆਸਾਰ ਨਹੀਂ, ਮਹਿੰਗਾਈ ’ਤੇ ਨਜ਼ਰ ਰੱਖੇਗਾ RBI

ਭਾਰਤੀ ਕਰੰਸੀ 'ਚ ਸ਼ਾਨਦਾਰ ਰਿਕਵਰੀ, ਅਮਰੀਕੀ ਡਾਲਰ ਮੁਕਾਬਲੇ 31 ਪੈਸੇ ਵਧਿਆ ਰੁਪਿਆ

ਭਾਰਤੀ ਕਰੰਸੀ 'ਚ ਸ਼ਾਨਦਾਰ ਰਿਕਵਰੀ, ਅਮਰੀਕੀ ਡਾਲਰ ਮੁਕਾਬਲੇ 31 ਪੈਸੇ ਵਧਿਆ ਰੁਪਿਆ

Anil Ambani ਖ਼ਿਲਾਫ਼ CBI ਦੀ ਵੱਡੀ ਕਾਰਵਾਈ, EPFO ਦੇ 1,816 ਕਰੋੜ ਦੇ ਨਿਵੇਸ਼ ਘੁਟਾਲੇ 'ਚ FIR ਦਰਜ

Anil Ambani ਖ਼ਿਲਾਫ਼ CBI ਦੀ ਵੱਡੀ ਕਾਰਵਾਈ, EPFO ਦੇ 1,816 ਕਰੋੜ ਦੇ ਨਿਵੇਸ਼ ਘੁਟਾਲੇ 'ਚ FIR ਦਰਜ

ਜੁਲਾਈ 'ਚ GST ਕੁਲੈਕਸ਼ਨ 15.4% ਵਧ ਕੇ 2.11 ਲੱਖ ਕਰੋੜ ਪਹੁੰਚਿਆ

ਜੁਲਾਈ 'ਚ GST ਕੁਲੈਕਸ਼ਨ 15.4% ਵਧ ਕੇ 2.11 ਲੱਖ ਕਰੋੜ ਪਹੁੰਚਿਆ

ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ

ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ

ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ

ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ

ਹਟਾਏ ਜਾਣਗੇ Energy Drink ਦੇ ਲੇਬਲ, FSSAI ਦੇ ਫੈਸਲੇ ਕਾਰਨ ਵਧੀ ਕੰਪਨੀਆਂ ਦੀ ਚਿੰਤਾ

ਹਟਾਏ ਜਾਣਗੇ Energy Drink ਦੇ ਲੇਬਲ, FSSAI ਦੇ ਫੈਸਲੇ ਕਾਰਨ ਵਧੀ ਕੰਪਨੀਆਂ ਦੀ ਚਿੰਤਾ

ਮੱਧ ਵਰਗ ਨੂੰ ਵੱਡਾ ਝਟਕਾ ,ਪੂਰੇ ਭਾਰਤ 'ਚ ਤੇਲ, ਸਾਬਣ, ਟੀਵੀ, ਫਰਿੱਜ ਅਤੇ ਕਾਰਾਂ ਹੋ ਜਾਣਗੇ ਮਹਿੰਗੇ

ਮੱਧ ਵਰਗ ਨੂੰ ਵੱਡਾ ਝਟਕਾ ,ਪੂਰੇ ਭਾਰਤ 'ਚ ਤੇਲ, ਸਾਬਣ, ਟੀਵੀ, ਫਰਿੱਜ ਅਤੇ ਕਾਰਾਂ ਹੋ ਜਾਣਗੇ ਮਹਿੰਗੇ

Gold ਹੋ ਗਿਆ ਮਹਿੰਗਾ, Silver ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਕਿੰਨੇ ਹੋਏ ਰੇਟ

Gold ਹੋ ਗਿਆ ਮਹਿੰਗਾ, Silver ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਕਿੰਨੇ ਹੋਏ ਰੇਟ