Tuesday, June 30, 2026
BREAKING
ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ 3,524 ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚੇਗਾ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕੂਮੈਂਟਰੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਏਸ਼ੀਅਨ, ਵਰਲਡ ਅਤੇ ਓਲੰਪਿਕ ਚੈਂਪੀਅਨਾਂ ਲਈ ਨਰਸਰੀ ਬਣ ਕੇ ਉੱਭਰੇਗਾ ਸੰਗਰੂਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਸ਼ਟਰੀ ਪਲਸ ਪੋਲੀਓ ਕੰਪੇਨ : ਸਿਹਤ ਵਿਭਾਗ ਨੇ ਕੁੱਲ 56,457 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ 100 ਫੀਸਦੀ ਤੋਂ ਵੱਧ ਟੀਚਾ ਸਫਲਤਾਪੂਰਵਕ ਕੀਤਾ ਹਾਸਿਲ 1 ਜੁਲਾਈ ਤੋਂ ਜ਼ਿਲ੍ਹੇ ਦੇ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿਣਗੇ ਖੁੱਲ੍ਹੇ: ਡਿਪਟੀ ਕਮਿਸ਼ਨਰ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦੇ ਪੱਕੇ ਹੱਲ ਦਾ ਭਰੋਸਾ ਪਾਕਿਸਤਾਨ 'ਚ ਢਾਹਿਆ ਗਿਆ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ; ਸਿੱਖ ਭਾਈਚਾਰੇ 'ਚ ਭਾਰੀ ਰੋਸ ਕੇਤਨ ਕਤਲਕਾਂਡ 'ਚ ਨਵਾਂ ਮੋੜ, ਸੀਆ ਦੇ ਵਕੀਲ ਨੇ ਭਰਾ ਸਾਹਿਲ ਨੂੰ ਭੇਜਿਆ 10 ਕਰੋੜ ਦਾ ਨੋਟਿਸ "ਮੈਂ ਅਮਰੀਕਾ ਵਿਰੋਧੀ ਨਹੀਂ, ਪਰ ਝੁਕਾਂਗੀ ਵੀ ਨਹੀਂ" : ਪੀ. ਐੱਮ. ਮੇਲੋਨੀ ਦਾ ਕਰਾਰਾ ਜਵਾਬ

ਦੁਨੀਆਂ

"ਮੈਂ ਅਮਰੀਕਾ ਵਿਰੋਧੀ ਨਹੀਂ, ਪਰ ਝੁਕਾਂਗੀ ਵੀ ਨਹੀਂ" : ਪੀ. ਐੱਮ. ਮੇਲੋਨੀ ਦਾ ਕਰਾਰਾ ਜਵਾਬ

30 ਜੂਨ, 2026 05:43 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਵੱਲੋਂ ਮੇਲੋਨੀ ਵਿਰੁੱਧ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਤੋਂ ਬਾਅਦ ਇਟਲੀ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ।

ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਫੋਨ ਇੰਟਰਵਿਊ ਵਿੱਚ ਡੋਨਾਲਡ ਟਰੰਪ ਨੇ ਹੈਰਾਨੀਜਨਕ ਦਾਅਵਾ ਕਰਦਿਆਂ ਕਿਹਾ ਕਿ ਜਾਰਜੀਆ ਮੇਲੋਨੀ ਨੇ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ "ਭੀਖ" ਮੰਗੀ ਸੀ। ਟਰੰਪ ਨੇ ਕਿਹਾ, "ਉਹ ਮੇਰੇ ਨਾਲ ਫੋਟੋ ਖਿਚਵਾਉਣ ਲਈ ਇੰਨੀ ਬੇਤਾਬ ਸੀ ਕਿ ਮੈਨੂੰ ਉਸ 'ਤੇ ਤਰਸ ਆ ਗਿਆ"। ਟਰੰਪ ਨੇ ਅੱਗੇ ਕਿਹਾ ਕਿ ਉਹ ਉਸ ਨਾਲ ਗੱਲ ਕਰਨ ਲਈ ਕਿਸੇ ਤਰ੍ਹਾਂ ਪਾਬੰਦ ਨਹੀਂ ਸਨ, ਪਰ ਫਿਰ ਵੀ ਉਨ੍ਹਾਂ ਨੇ ਗੱਲ ਕੀਤੀ।

ਟਰੰਪ ਦੇ ਇਸ ਬਿਆਨ 'ਤੇ ਪਲਟਵਾਰ ਕਰਦਿਆਂ ਪ੍ਰਧਾਨ ਮੰਤਰੀ ਮੇਲੋਨੀ ਨੇ ਸਪੱਸ਼ਟ ਕੀਤਾ ਕਿ ਉਹ ਅਮਰੀਕਾ ਵਿਰੋਧੀ ਨਹੀਂ ਹੈ, ਪਰ ਉਹ ਕਿਸੇ ਅੱਗੇ ਝੁਕੇਗੀ ਵੀ ਨਹੀਂ।। ਮੇਲੋਨੀ ਨੇ ਕਿਹਾ ਕਿ ਉਹ ਪੱਛਮੀ ਦੇਸ਼ਾਂ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੀ ਹੈ, ਪਰ ਮਜ਼ਬੂਤ ਰਿਸ਼ਤੇ ਹਮੇਸ਼ਾ ਸਪੱਸ਼ਟਤਾ 'ਤੇ ਅਧਾਰਤ ਹੋਣੇ ਚਾਹੀਦੇ ਹਨ।ਟਰੰਪ ਦੀਆਂ ਗੱਲਾਂ ਦਾ ਵਿਰੋਧ ਕਰਦਿਆਂ ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਾਜਾਨੀ ਨੇ ਆਪਣਾ ਪ੍ਰਸਤਾਵਿਤ ਅਮਰੀਕਾ ਦੌਰਾ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਦੇ ਸ਼ਬਦ ਬਹੁਤ ਗੰਭੀਰ ਹਨ ਅਤੇ ਇਹ ਸਿਰਫ਼ ਪ੍ਰਧਾਨ ਮੰਤਰੀ ਦਾ ਹੀ ਨਹੀਂ, ਸਗੋਂ ਪੂਰੇ ਇਟਲੀ ਦਾ ਅਪਮਾਨ ਹੈ। ਤਾਜਾਨੀ ਨੇ 21 ਅਤੇ 22 ਜੂਨ ਨੂੰ ਮਿਆਮੀ ਵਿੱਚ ਹੋਣ ਵਾਲੇ ਬਿਜ਼ਨਸ ਫੋਰਮ ਵਿੱਚ ਸ਼ਾਮਲ ਹੋਣਾ ਸੀ।

ਇਸ ਦੌਰਾਨ ਟਰੰਪ ਨੇ ਯੂਰਪੀ ਦੇਸ਼ਾਂ ਦੀਆਂ ਨੀਤੀਆਂ ਦੀ ਵੀ ਰੱਜ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਯੂਰਪੀ ਦੇਸ਼ਾਂ ਨੇ ਊਰਜਾ ਅਤੇ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਸਭ ਕੁਝ ਗਲਤ ਕੀਤਾ ਹੈ। ਉਨ੍ਹਾਂ ਇਮੀਗ੍ਰੇਸ਼ਨ ਨੂੰ "ਤਬਾਹੀ" ਕਰਾਰ ਦਿੱਤਾ। ਯੂਕਰੇਨ ਦੇ ਮੁੱਦੇ 'ਤੇ ਟਰੰਪ ਨੇ ਕਿਹਾ ਕਿ ਉਹ ਸਿਰਫ਼ ਸ਼ਾਂਤੀ ਚਾਹੁੰਦੇ ਹਨ ਅਤੇ ਅਮਰੀਕਾ ਯੂਰਪੀ ਸੰਘ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਵਿੱਚ ਦਖ਼ਲ ਨਹੀਂ ਦੇਵੇਗਾ।

Have something to say? Post your comment

ਅਤੇ ਦੁਨੀਆਂ ਖਬਰਾਂ

ਪਾਕਿਸਤਾਨ 'ਚ ਢਾਹਿਆ ਗਿਆ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ; ਸਿੱਖ ਭਾਈਚਾਰੇ 'ਚ ਭਾਰੀ ਰੋਸ

ਪਾਕਿਸਤਾਨ 'ਚ ਢਾਹਿਆ ਗਿਆ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ; ਸਿੱਖ ਭਾਈਚਾਰੇ 'ਚ ਭਾਰੀ ਰੋਸ

ਅਮਰੀਕਾ ਨੇ ਨਵਾਂ ਦੀਵਾਲੀ ਡਾਕ ਟਿਕਟ ਕੀਤਾ ਜਾਰੀ

ਅਮਰੀਕਾ ਨੇ ਨਵਾਂ ਦੀਵਾਲੀ ਡਾਕ ਟਿਕਟ ਕੀਤਾ ਜਾਰੀ

ਜੰਗ ਦੇ ਮੁੱਦੇ 'ਤੇ ਟਰੰਪ ਦੀ ਟੀਮ 'ਚ ਪਈ ਫੁੱਟ ! ਵੈਂਸ ਤੇ ਰੂਬੀਓ ਦੇ ਬਿਆਨਾਂ ਨੇ ਛੇੜੀ ਚਰਚਾ

ਜੰਗ ਦੇ ਮੁੱਦੇ 'ਤੇ ਟਰੰਪ ਦੀ ਟੀਮ 'ਚ ਪਈ ਫੁੱਟ ! ਵੈਂਸ ਤੇ ਰੂਬੀਓ ਦੇ ਬਿਆਨਾਂ ਨੇ ਛੇੜੀ ਚਰਚਾ

ਵੈਨੇਜ਼ੁਏਲਾ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 1,700 ਤੋਂ ਪਾਰ, 5 ਹਜ਼ਾਰ ਤੋਂ ਵਧੇਰੇ ਜ਼ਖਮੀ

ਵੈਨੇਜ਼ੁਏਲਾ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 1,700 ਤੋਂ ਪਾਰ, 5 ਹਜ਼ਾਰ ਤੋਂ ਵਧੇਰੇ ਜ਼ਖਮੀ

ਈਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ ; ਰਾਸ਼ਟਰਪਤੀ ਪੇਜ਼ੇਸ਼ਕੀਅਨ ਦਾ ਦਾਅਵਾ

ਈਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ ; ਰਾਸ਼ਟਰਪਤੀ ਪੇਜ਼ੇਸ਼ਕੀਅਨ ਦਾ ਦਾਅਵਾ

ਚੀਨ ਦਾ ਵੱਡਾ ਕਦਮ, 40 ਜਾਪਾਨੀ ਕੰਪਨੀਆਂ 'ਤੇ ਲਾ'ਤੀਆਂ ਸਖ਼ਤ ਪਾਬੰਦੀਆਂ

ਚੀਨ ਦਾ ਵੱਡਾ ਕਦਮ, 40 ਜਾਪਾਨੀ ਕੰਪਨੀਆਂ 'ਤੇ ਲਾ'ਤੀਆਂ ਸਖ਼ਤ ਪਾਬੰਦੀਆਂ

ਪੂਰਾ ਯੂਰਪ ਬਣਿਆ 'ਭੱਠੀ', ਇਕੱਲੇ ਫਰਾਂਸ 'ਚ 1000 ਤੋਂ ਵੱਧ ਲੋਕਾਂ ਦੀ ਮੌਤ

ਪੂਰਾ ਯੂਰਪ ਬਣਿਆ 'ਭੱਠੀ', ਇਕੱਲੇ ਫਰਾਂਸ 'ਚ 1000 ਤੋਂ ਵੱਧ ਲੋਕਾਂ ਦੀ ਮੌਤ

ਛਾ ਗਏ ਭਾਰਤੀ ਅੰਬ ! ਸੁਆਦ ਦਾ ਆਨੰਦ ਲੈਣ ਲਈ ਹਜ਼ਾਰਾਂ ਲੋਕ ਪਹੁੰਚੇ ਵਾਸ਼ਿੰਗਟਨ

ਛਾ ਗਏ ਭਾਰਤੀ ਅੰਬ ! ਸੁਆਦ ਦਾ ਆਨੰਦ ਲੈਣ ਲਈ ਹਜ਼ਾਰਾਂ ਲੋਕ ਪਹੁੰਚੇ ਵਾਸ਼ਿੰਗਟਨ

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ ਮੌਤ ਨੂੰ ਮਾਤ

18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ ਮੌਤ ਨੂੰ ਮਾਤ